ਕਰਤਾਰਪੁਰ ਤੋਂ ਝੋਲੀਆਂ ਭਰ ਕੇ ਕੀ ਲਿਆਏ ਸਿੱਧੂ, ਦੇਖੋ ਤਸਵੀਰਾਂ
ਪਾਕਿਸਤਾਨ ਵਿੱਚ ਕਰਤਾਰਪੁਰ ਸਾਹਿਬ ਗਲਿਆਰੇ ਦੇ ਨੀਂਹ ਪੱਥਰ ਸਮਾਗਮ ਵਿੱਚ ਸ਼ਿਰਕਤ ਕਰਨ ਤੋਂ ਬਾਅਦ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਵੀ ਵਤਨ ਪਰਤ ਆਏ ਹਨ।
Download ABP Live App and Watch All Latest Videos
View In Appਜ਼ਿਕਰਯੋਗ ਹੈ ਕਿ ਕੈਪਟਨ ਨੇ ਸਿੱਧੂ ਨੂੰ ਪਾਕਿਸਤਾਨ ਜਾਣ ਦੇ ਫੈਸਲੇ 'ਤੇ ਸੋਚਣ ਲਈ ਕਿਹਾ ਸੀ ਜਦਕਿ ਉਹ ਖ਼ੁਦ ਪਾਕਿ ਦਾ ਸੱਦਾ ਠੁਕਰਾ ਚੁੱਕੇ ਸਨ। ਹੋ ਸਕਦਾ ਸਿੱਧੂ ਕੈਪਟਨ ਦਾ ਰੋਸਾ ਦੂਰ ਕਰਨ ਲਈ ਇਹ ਪਾਕਿਸਤਾਨੀ ਤੋਹਫ਼ਾ ਲੈ ਕੇ ਆਏ ਹੋਣ।
ਭਾਰਤ ਆਉਣ ਤੋਂ ਪਹਿਲਾਂ ਸਿੱਧੂ ਨੇ ਕਰਤਾਰਪੁਰ ਸਾਹਿਬ ਵਿਖੇ ਮੱਥਾ ਟੇਕਿਆ।
ਸਿੱਧੂ ਨੂੰ ਉੱਥੋਂ ਕਈ ਤੋਹਫ਼ੇ ਮਿਲੇ ਅਤੇ ਕਈ ਤੋਹਫ਼ੇ ਉਹ ਚੜ੍ਹਦੇ ਪੰਜਾਬ ਲਈ ਲੈ ਕੇ ਆਏ।
ਸਿੱਧੂ ਨੂੰ ਇਹ ਸ਼ਮਸ਼ੀਰਾਂ ਸਨਮਾਨ ਵਜੋਂ ਮਿਲੀਆਂ।
ਇਸ ਦੇ ਨਾਲ ਉਨ੍ਹਾਂ ਉੱਥੋਂ ਖੇਤਾਂ ਵਿੱਚੋਂ ਕੁਝ ਗੰਨੇ ਵੀ ਪੁੱਟੇ ਤੇ ਆਪਣੇ ਨਾਲ ਅੰਮ੍ਰਿਤਸਰ ਲੈ ਕੇ ਆਏ।
ਕਰਤਾਰਪੁਰ ਸਾਹਿਬ ਵਿਖੇ ਸਥਾਨਕ ਲੋਕਾਂ ਨੇ ਗੁਰੂ ਨਾਨਕ ਦੇਵ ਜੀ ਦੀ ਸਮਾਧ ਵੀ ਉਸਾਰੀ ਹੈ ਤੇ ਸਿੱਧੂ ਉਥੋਂ ਪਵਿੱਤਰ ਚਾਦਰਾਂ ਵੀ ਲੈ ਕੇ ਆਏ ਹਨ।
ਸਿੱਧੂ ਕਰਤਾਰਪੁਰ ਸਾਹਿਬ ਤੋਂ ਮਿੱਟੀ ਲੈ ਕੇ ਆਏ।
ਇਹ ਸੁੰਦਰ ਤਿੱਤਰ ਉਹ ਵਿਸ਼ੇਸ਼ ਤੌਰ 'ਤੇ ਕੈਪਟਨ ਅਮਰਿੰਦਰ ਸਿੰਘ ਲਈ ਲੈ ਕੇ ਆਏ ਹਨ।
- - - - - - - - - Advertisement - - - - - - - - -