ਪੜਚੋਲ ਕਰੋ
(Source: ECI/ABP News)
ABP ਸ਼ਿਖਰ ਸੰਮੇਲਨ: ਸਿੱਧੂ ਨੇ ਬਾਦਲਾਂ ਤੇ ਮਜੀਠੀਆ 'ਤੇ ਛੱਡੇ ਨੁਕੀਲੇ ਤੀਰ

1/6

ਮੰਤਰੀ ਨੇ ਕਿਹਾ ਕਿ ਸਾਡੀ ਨੀਅਤ ਚੰਗੀ ਹੈ ਤੇ ਸਰਕਾਰ ਨੂੰ ਅਗਲੇ ਸਾਲ ਤਕ ਦਾ ਸਮਾਂ ਦਿਓ ਅਸੀਂ ਲੋਕਾਂ ਨਾਲ ਕੀਤਾ ਹਰ ਵਾਅਦਾ ਪੂਰਾ ਕਰਾਂਗੇ।
2/6

ਸਿੱਧੂ ਨੇ ਦੱਸਿਆ ਕਿ ਇਸ ਸਾਲ ਦੇ ਅੰਤ ਤਕ ਲੋਕਾਂ ਨੂੰ ਈ-ਗਵਰਨੈਂਸ ਰਾਹੀਂ ਘਰ ਬੈਠੇ ਹੀ ਕਾਫੀ ਸਹੂਲਤਾਂ ਮਿਲਣੀਆਂ ਸ਼ੁਰੂ ਹੋ ਜਾਣਗੀਆਂ।
3/6

ਉਨ੍ਹਾਂ ਸਾਬਕਾ ਮੁੱਖ ਮੰਤਰੀ, ਉਪ ਮੁੱਖ ਮੰਤਰੀ ਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਵਿਰੁੱਧ ਸ਼ਬਦੀ ਤੀਰ ਛੱਡਣ ਤੋਂ ਇਲਾਵਾ ਆਪਣੀ ਸਰਕਾਰ ਦੀਆਂ ਉਪਲਬਧੀਆਂ ਵੀ ਗਿਣਾਈਆਂ।
4/6

ਕੈਬਨਿਟ ਮੰਤਰੀ ਨੇ ਆਪਣੀ ਤੇ ਪਾਰਟੀ ਦੀ ਤਾਰੀਫ ਕਰਨ ਦਾ ਕੋਈ ਮੌਕਾ ਨਹੀਂ ਗਵਾਇਆ। ਨਸ਼ੇ ਦੇ ਸਵਾਲ 'ਤੇ ਉਨ੍ਹਾਂ ਵਿੰਗਾ ਜਵਾਬ ਦਿੰਦਿਆਂ ਕਿਹਾ ਕਿ ਅਸੀਂ ਸਰਕਾਰ 'ਪੁੜੀਆਂ' ਵੇਚ ਕੇ ਨਹੀਂ ਬਣਾਈ, ਨਸ਼ਿਆਂ 'ਤੇ ਕੰਮ ਹੋ ਰਿਹਾ ਹੈ ਤੇ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।
5/6

ਨਵਜੋਤ ਸਿੱਧੂ ਤੋਂ ਜਦ ਇਹ ਪੁੱਛਿਆ ਗਿਆ ਕਿ ਉਨ੍ਹਾਂ ਨੂੰ ਪੁਲਿਸ ਵਿਭਾਗ ਦੀ ਕਮਾਨ ਕਿਉਂ ਚਾਹੀਦੀ ਹੈ ਤਾਂ ਉਨ੍ਹਾਂ ਕਿਹਾ ਕਿ ਮੈਂ ਲੰਬੂ ਨੂੰ ਪੁੱਠਾ ਟੰਗਣਾ ਹੈ। ਸਿੱਧੂ ਹਰ ਥਾਂ 'ਤੇ ਕੈਪਟਨ ਤੇ ਪਾਰਟੀ ਪ੍ਰਤੀ ਵਫਾਦਾਰੀ ਜਤਾਉਂਦੇ ਨਜ਼ਰ ਆਏ। ਉਨ੍ਹਾਂ ਇੱਥੇ ਵੀ ਇਹੋ ਕਿਹਾ ਕਿ ਮੁੱਖ ਮੰਤਰੀ ਪੱਕੇ ਪੈਰੀਂ ਯਾਨੀ ਸਬੂਤ ਇਕੱਠੇ ਕਰਕੇ ਹੀ ਉਨ੍ਹਾਂ ਵਿਰੁੱਧ ਕੋਈ ਕਾਰਵਾਈ ਕਰਨਗੇ।
6/6

ਚੰਡੀਗੜ੍ਹ: ਕੈਪਟਨ ਸਰਕਾਰ ਦਾ ਪਹਿਲਾ ਸਾਲ ਪੂਰਾ ਹੋਣ 'ਤੇ 'ਏਬੀਪੀ ਨਿਊਜ਼' ਵੱਲੋਂ ਲੇਖਾ-ਜੋਖਾ ਕਰਨ ਲਈ ਕਰਵਾਏ ਵਿਸ਼ੇਸ਼ ਪ੍ਰੋਗਰਾਮ ਦੇ ਆਖ਼ਰੀ ਗੇੜ ਵਿੱਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਬਾਦਲਾਂ ਤੇ ਮਜੀਠੀਆ ਨੂੰ ਖ਼ੂਬ ਰਗੜੇ ਲਾਏ। ਆਪਣੇ ਸ਼ਾਇਰਾਨਾ ਅੰਦਾਜ਼ ਵਿੱਚ ਸਿੱਧੂ ਨੇ ਪਿਛਲੀ ਸਰਕਾਰ ਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਵੀ ਪੂਰੀ ਭੜਾਸ ਕੱਢੀ।
Published at : 12 Mar 2018 05:36 PM (IST)
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਵਿਸ਼ਵ
ਸਿਹਤ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
