ਪੜਚੋਲ ਕਰੋ
ਵਰਲਡ ਟੂਰਿਜ਼ਮ ਡੇਅ 'ਤੇ ਕਰੋ ਪੰਜਾਬ ਦੀ ਸੈਰ, ਇਹ ਨੇ ਵਿਸ਼ਵ ਪ੍ਰਸਿੱਧ ਥਾਵਾਂ
Written By : ਏਬੀਪੀ ਸਾਂਝਾ | Updated at : 27 Sep 2018 05:03 PM (IST)
1/9

ਜਲ੍ਹਿਆਂਵਾਲਾ ਬਾਗ: ਇਹ ਇਤਿਹਾਸਕ ਜਗ੍ਹਾ ਅੰਮ੍ਰਿਤਸਰ ਵਿਖੇ ਹਰਿਮੰਦਰ ਸਾਹਿਬ ਤੋਂ ਕੁੱਝ ਹੀ ਕਦਮਾਂ ਦੀ ਦੂਰੀ 'ਤੇ ਹੈ। ਇੱਥੇ ਵਿਸਾਖੀ ਵਾਲੇ ਦਿਨ ਅੰਗਰੇਜ਼ ਜਨਰਲ ਡਾਇਰ ਨੇ ਨਿਹੱਥੇ ਲੋਕਾਂ 'ਤੇ ਗੋਲੀਆਂ ਚਲਾਉਣ ਦਾ ਹੁਕਮ ਦਿੱਤਾ ਸੀ ਜਿਸ ਦੌਰਾਨ ਸੈਂਕੜੇ ਲੋਕ ਮਾਰੇ ਗਏ ਸਨ।
2/9

ਵਿਰਾਸਤ-ਏ-ਖਾਲਸਾ: ਸ਼੍ਰੀ ਅਨੰਦਪੁਰ ਸਾਹਿਬ ਵਿਖੇ ਸਥਿਤ ਵਿਰਾਸਤ-ਏ-ਖਾਲਸਾ ਵੇਖਣਯੋਗ ਥਾਂ ਹੈ। ਸੋਮਵਾਰ ਤੋਂ ਬਿਨਾਂ ਹਫਤੇ ਦੇ ਕਿਸੇ ਵੀ ਦਿਨ ਇੱਥੇ ਯਾਤਰਾ ਕੀਤੀ ਜਾ ਸਕਦੀ ਹੈ। ਵਿਰਾਸਤ-ਏ-ਖਾਲਸਾ 'ਚ ਸਿੱਖ ਧਰਮ ਬਾਰੇ ਵੱਡਮੁਲੀ ਜਾਣਕਾਰੀ ਮਿਲਦੀ ਹੈ।
3/9

ਪੰਜਾਬ 'ਚ ਕਈ ਇਤਿਹਾਸਕ ਤੇ ਹੋਰ ਦਿਲ ਖਿੱਚਵੀਆਂ ਥਾਵਾਂ ਹਨ ਜਿੱਥੇ ਘੁੰਮਿਆ ਜਾ ਸਕਦਾ ਹੈ। ਵਰਲਡ ਟੂਰਿਜ਼ਮ ਡੇਅ 'ਤੇ ਦੱਸ ਰਹੇ ਹਾਂ ਪੰਜਾਬ ਦੀਆਂ ਉਹ ਖੂਬਸੂਰਤ ਤੇ ਵਿਲੱਖਣ ਥਾਵਾਂ ਜੋ ਆਪਣੀ ਖੂਬਸੂਰਤੀ ਤੇ ਇਤਿਹਾਸ ਕਰਕੇ ਵਿਸ਼ਵ ਭਰ 'ਚ ਪ੍ਰਸਿੱਧ ਹਨ।
4/9

ਛੱਤਬੀੜ ਚਿੜੀਆਘਰ: ਇਹ ਜ਼ੀਰਕਪੁਰ ਨਜ਼ਦੀਕ ਸਥਿਤ ਹੈ। ਸ਼ੇਰ ਸਫ਼ਾਰੀ ਛੱਤਬੀੜ ਚਿੜੀਆ ਘਰ ਦਾ ਸੱਭ ਤੋਂ ਦਿਲਚਸਪ ਹਿੱਸਾ ਹੈ। ਇੱਥੇ ਭਾਂਤ-ਭਾਂਤ ਦੇ ਪੰਛੀਆਂ ਤੋਂ ਇਲਾਵਾ ਹਾਥੀ, ਚੀਤੇ ਤੇ ਸ਼ੇਰ ਵੀ ਹਨ।
5/9

ਦੇਵੀ ਤਲਾਬ ਮੰਦਰ: ਇਹ ਮੰਦਰ ਜਲੰਧਰ ਸ਼ਹਿਰ ਦੇ ਵਿਚਾਲੇ ਸਥਿਤ ਹੈ। ਇਸ ਮੰਦਰ ਵਿਚ ਗੁਫਾ ਵੀ ਬਣੀ ਹੋਈ ਹੈ। ਪੰਜਾਬ ਵਿੱਚ ਇਹ ਪ੍ਰਸਿੱਧ ਮੰਦਰ ਮੰਨਿਆ ਜਾਂਦਾ ਹੈ।
6/9

ਰੰਗਲਾ ਪੰਜਾਬ ਹਵੇਲੀ: ਇਹ ਥਾਂ ਇਤਿਹਾਸਕ ਤਾਂ ਨਹੀਂ ਪਰ ਇੱਥੇ ਪੰਜਾਬ ਦੇ ਰਵਾਇਤੀ ਜੀਵਨ ਦੀ ਝਲਕ ਬਾਖੂਬੀ ਦੇਖਣ ਨੂੰ ਮਿਲਦੀ ਹੈ। ਇਸ ਤੋਂ ਇਲਾਵਾ ਊਠ ਦੀ ਸਵਾਰੀ ਦਾ ਆਨੰਦ ਮਾਣਿਆ ਜਾ ਸਕਦਾ ਹੈ। ਬਾਂਦਰ ਦਾ ਤਮਾਸ਼ਾ ਤੇ ਭੰਡਾਂ ਤੋਂ ਇਲਾਵਾ ਹੋਰ ਕਈ ਪੰਜਾਬ ਦੇ ਲੋਕ ਰੰਗ ਦੇਖਣ ਨੂੰ ਮਿਲਦੇ ਹਨ।
7/9

ਮਹਾਰਾਜਾ ਰਣਜੀਤ ਸਿੰਘ ਪਨੋਰਮਾ: ਇਹ ਜਗ੍ਹਾ ਅੰਮ੍ਰਿਤਸਰ ਵਿਖੇ ਸਥਿਤ ਹੈ। ਇੱਥੇ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਕਾਲ ਨਾਲ ਸਬੰਧਤ ਜਾਣਕਾਰੀ ਬਹੁਤ ਹੀ ਦਿਲਚਸਪ ਤਰੀਕੇ ਨਾਲ ਮਿਲਦੀ ਹੈ। ਇੱਕ ਤਰ੍ਹਾਂ ਨਾਲ ਇਹ ਮਹਾਰਾਜਾ ਰਣਜੀਤ ਸਿੰਘ ਦੇ ਜੀਵਨ ਨਾਲ ਸਬੰਧਤ ਮਿਊਜ਼ੀਅਮ ਹੈ।
8/9

ਸਾਡਾ ਪਿੰਡ: ਇਹ ਦੇਖਣ ਯੋਗ ਥਾਂ ਅੰਮ੍ਰਿਤਸਰ ਤੋਂ ਕੁੱਝ ਹੀ ਦੂਰੀ ਤੇ ਅੰਮ੍ਰਿਤਸਰ-ਅਟਾਰੀ ਬਾਈਪਾਸ ਤੇ ਸਥਿਤ ਹੈ। ਇੱਥੇ ਵੀ ਪੰਜਾਬ ਦੇ ਪਿੰਡਾਂ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ ਬਕਾਇਦਾ ਯਾਤਰੀਆਂ ਦੇ ਰਹਿਣ ਦਾ ਪ੍ਰਬੰਧ ਵੀ ਹੁੰਦਾ ਹੈ। ਰੋਜ਼ਾਨਾ ਹਜ਼ਾਰਾਂ ਯਾਤਰੀ ਸਾਡਾ ਪਿੰਡ ਦਾ ਆਨੰਦ ਮਾਣਨ ਲਈ ਪਹੁੰਚਦੇ ਹਨ।
9/9

ਹਰਿਮੰਦਰ ਸਾਹਿਬ: ਅੰਮ੍ਰਿਤਸਰ ਵਿਖੇ ਸਥਿਤ ਹਰਿਮੰਦਰ ਸਾਹਿਬ ਪੰਜਾਬ ਦਾ ਪ੍ਰਸਿੱਧ ਤੀਰਥ ਅਸਥਾਨ ਹੈ ਜਿੱਥੇ ਦੇਸ਼ਾਂ-ਵਿਦੇਸ਼ਾਂ ਤੋਂ ਸੈਲਾਨੀ ਨਤਮਸਤਕ ਹੋਣ ਆਉਂਦੇ ਹਨ।
Published at : 27 Sep 2018 05:02 PM (IST)
Sponsored Links by Taboola
ਟਾਪ ਹੈਡਲਾਈਨ
ਪੰਜਾਬ
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਬਟਾਲਾ 'ਚ ਗੁਆਂਢੀ ਨੇ ਭਰਾ ਦੇ ਸਾਹਮਣੇ ਗੋਲੀਆਂ ਨਾਲ ਭੁੰਨਿਆ ਨੌਜਵਾਨ; ਪਿੱਛੇ ਛੱਡ ਗਿਆ ਦੋ ਮਾਸੂਮ ਬੱਚੇ ਅਤੇ ਪਤਨੀ...
ਪੰਜਾਬ
ਪੰਜਾਬ ਸਿਆਸਤ 'ਚ ਵੱਡੀ ਹਲਚਲ, 'ਆਮ ਆਦਮੀ ਪਾਰਟੀ' ਵੱਲੋਂ ਬਲਾਕ ਪ੍ਰਧਾਨਾਂ ਦੀ ਨਿਯੁਕਤੀ ਦਾ ਐਲਾਨ; ਅਹੁਦੇਦਾਰਾਂ ਨੂੰ ਨਵੀਂ ਜ਼ਿੰਮੇਵਾਰੀ ਮਿਲੀ; ਲਿਸਟ 'ਚ ਇਹ ਨਾਮ...
ਪੰਜਾਬ
ਪੰਜਾਬ ਸਿਆਸਤ 'ਚ ਵੱਡੀ ਹਲਚਲ, ਚੋਣਾਂ 2027 ਲਈ 'ਭਾਜਪਾ' ਦੀ ਵੱਡੀ ਪਲਾਨਿੰਗ, ਜਾਣੋ ਸੂਬਾ ਇੰਚਾਰਜ ਦੀ ਕੌਣ ਸੰਭਾਲੇਗਾ ਕਮਾਨ? ਦੌੜ ਵਿੱਚ ਇਹ ਨਾਮ ਸ਼ਾਮਲ...
ਪੰਜਾਬ
ਪੰਜਾਬ-ਚੰਡੀਗੜ੍ਹ 'ਚ ਭਾਰੀ ਬਾਰਿਸ਼ ਮਚਾਏਗੀ ਤਬਾਹੀ, ਇਨ੍ਹਾਂ 16 ਜ਼ਿਲ੍ਹਿਆਂ 'ਚ ਗਰਜ-ਬਿਜਲੀ ਡਿੱਗਣ ਦਾ ਅਲਰਟ; ਜਾਣੋ ਮੌਸਮ ਨੂੰ ਲੈ ਤਾਜ਼ਾ ਅਪਡੇਟ...
ਟ੍ਰੈਂਡਿੰਗ ਟੌਪਿਕ






















