ਪੜਚੋਲ ਕਰੋ

12 ਅਪ੍ਰੈਲ 2022 ਦਾ ਹੁਕਮਨਾਮਾ

ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)।ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)।

ਸੂਹੀ ਮਹਲਾ ੧ ਘਰੁ ੬ ੴ ਸਤਿਗੁਰ ਪ੍ਰਸਾਦਿ ॥ ਉਜਲੁ ਕੈਹਾ ਚਿਲਕਣਾ ਘੋਟਿਮ ਕਾਲੜੀ ਮਸੁ ॥ ਧੋਤਿਆ ਜੂਠਿ ਨ ਉਤਰੈ ਜੇ ਸਉ ਧੋਵਾ ਤਿਸੁ ॥੧॥ ਸਜਣ ਸੇਈ ਨਾਲਿ ਮੈ ਚਲਦਿਆ ਨਾਲਿ ਚਲੰਨ੍ਹ੍ਹਿ ॥ ਜਿਥੈ ਲੇਖਾ ਮੰਗੀਐ ਤਿਥੈ ਖੜੇ ਦਿਸੰਨਿ ॥੧॥ ਰਹਾਉ ॥ ਕੋਠੇ ਮੰਡਪ ਮਾੜੀਆ ਪਾਸਹੁ ਚਿਤਵੀਆਹਾ ॥ ਢਠੀਆ ਕੰਮਿ ਨ ਆਵਨ੍ਹ੍ਹੀ ਵਿਚਹੁ ਸਖਣੀਆਹਾ ॥੨॥ ਬਗਾ ਬਗੇ ਕਪੜੇ ਤੀਰਥ ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥੩॥ ਸਿੰਮਲ ਰੁਖੁ ਸਰੀਰੁ ਮੈ ਮੈਜਨ ਦੇਖਿ ਭੁਲੰਨ੍ਹ੍ਹਿ ॥ ਸੇ ਫਲ ਕੰਮਿ ਨ ਆਵਨ੍ਹ੍ਹੀ ਤੇ ਗੁਣ ਮੈ ਤਨਿ ਹੰਨ੍ਹ੍ਹਿ ॥੪॥ ਅੰਧੁਲੈ ਭਾਰੁ ਉਠਾਇਆ ਡੂਗਰ ਵਾਟ ਬਹੁਤੁ ॥ ਅਖੀ ਲੋੜੀ ਨਾ ਲਹਾ ਹਉ ਚੜਿ ਲੰਘਾ ਕਿਤੁ ॥੫॥ ਚਾਕਰੀਆ ਚੰਗਿਆਈਆ ਅਵਰ ਸਿਆਣਪ ਕਿਤੁ ॥ ਨਾਨਕ ਨਾਮੁ ਸਮਾਲਿ ਤੂੰ ਬਧਾ ਛੁਟਹਿ ਜਿਤੁ ॥੬॥੧॥੩॥

ਅਰਥ: ਰਾਗ ਸੂਹੀ, ਘਰ ੬ ਵਿੱਚ ਗੁਰੂ ਨਾਨਕ ਦੇਵ ਜੀ ਦੀ ਬਾਣੀ। ਅਕਾਲ ਪੁਰਖ ਇੱਕ ਹੈ ਅਤੇ ਸਤਿਗੁਰੂ ਦੀ ਕਿਰਪਾ ਨਾਲ ਮਿਲਦਾ ਹੈ। ਮੈਂ ਕੈਂਹ (ਦਾ) ਸਾਫ਼ ਤੇ ਲਿਸ਼ਕਵਾਂ (ਭਾਂਡਾ) ਘਸਾਇਆ (ਤਾਂ ਉਸ ਵਿਚੋਂ) ਮਾੜੀ ਮਾੜੀ ਕਾਲੀ ਸਿਆਹੀ (ਲੱਗ ਗਈ)। ਜੇ ਮੈਂ ਸੌ ਵਾਰੀ ਭੀ ਉਸ ਕੈਂਹ ਦੇ ਭਾਂਡੇ ਨੂੰ ਧੋਵਾਂ (ਸਾਫ਼ ਕਰਾਂ) ਤਾਂ ਭੀ (ਬਾਹਰੋਂ) ਧੋਣ ਨਾਲ ਉਸ ਦੀ (ਅੰਦਰਲੀ) ਜੂਠ (ਕਾਲਖ) ਦੂਰ ਨਹੀਂ ਹੁੰਦੀ ॥੧॥ ਮੇਰੇ ਅਸਲ ਮਿੱਤ੍ਰ ਉਹੀ ਹਨ ਜੋ (ਸਦਾ) ਮੇਰੇ ਨਾਲ ਰਹਿਣ, ਤੇ (ਇਥੋਂ) ਤੁਰਨ ਵੇਲੇ ਭੀ ਮੇਰੇ ਨਾਲ ਹੀ ਚੱਲਣ, (ਅਗਾਂਹ) ਜਿਥੇ (ਕੀਤੇ ਕਰਮਾਂ ਦਾ) ਹਿਸਾਬ ਮੰਗਿਆ ਜਾਂਦਾ ਹੈ ਉਥੇ ਅਝੱਕ ਹੋ ਕੇ ਹਿਸਾਬ ਦੇ ਸਕਣ (ਭਾਵ, ਹਿਸਾਬ ਦੇਣ ਵਿਚ ਕਾਮਯਾਬ ਹੋ ਸਕਣ) ॥੧॥ ਰਹਾਉ ॥ ਜੇਹੜੇ ਘਰ ਮੰਦਰ ਮਹਲ ਚੌਹਾਂ ਪਾਸਿਆਂ ਤੋਂ ਤਾਂ ਚਿੱਤਰੇ ਹੋਏ ਹੋਣ, ਪਰ ਅੰਦਰੋਂ ਖ਼ਾਲੀ ਹੋਣ, (ਉਹ ਢਹਿ ਜਾਂਦੇ ਹਨ ਤੇ) ਢੱਠੇ ਹੋਏ ਕਿਸੇ ਕੰਮ ਨਹੀਂ ਆਉਂਦੇ ॥੨॥ ਬਗਲਿਆਂ ਦੇ ਚਿੱਟੇ ਖੰਭ ਹੁੰਦੇ ਹਨ, ਵੱਸਦੇ ਭੀ ਉਹ ਤੀਰਥਾਂ ਉਤੇ ਹੀ ਹਨ। ਪਰ ਜੀਆਂ ਨੂੰ (ਗਲੋਂ) ਘੁੱਟ ਘੁੱਟ ਕੇ ਖਾ ਜਾਣ ਵਾਲੇ (ਅੰਦਰੋਂ) ਸਾਫ਼ ਸੁਥਰੇ ਨਹੀਂ ਆਖੇ ਜਾਂਦੇ ॥੩॥ (ਜਿਵੇਂ) ਸਿੰਬਲ ਦਾ ਰੁੱਖ (ਹੈ ਤਿਵੇਂ) ਮੇਰਾ ਸਰੀਰ ਹੈ, (ਸਿੰਬਲ ਦੇ ਫਲਾਂ ਨੂੰ) ਵੇਖ ਕੇ ਤੋਤੇ ਭੁਲੇਖਾ ਖਾ ਜਾਂਦੇ ਹਨ, (ਸਿੰਬਲ ਦੇ) ਉਹ ਫਲ (ਤੋਤਿਆਂ ਦੇ) ਕੰਮ ਨਹੀਂ ਆਉਂਦੇ, ਉਹੋ ਜੇਹੇ ਹੀ ਗੁਣ ਮੇਰੇ ਸਰੀਰ ਵਿਚ ਹਨ ॥੪॥ ਮੈਂ ਅੰਨ੍ਹੇ ਨੇ (ਸਿਰ ਉਤੇ ਵਿਕਾਰਾਂ ਦਾ) ਭਾਰ ਚੁੱਕਿਆ ਹੋਇਆ ਹੈ, (ਅਗਾਂਹ ਮੇਰਾ ਜੀਵਨ-ਪੰਧ) ਬੜਾ ਪਹਾੜੀ ਰਸਤਾ ਹੈ। ਅੱਖਾਂ ਨਾਲ ਭਾਲਿਆਂ ਭੀ ਮੈਂ ਰਾਹ-ਖਹਿੜਾ ਲੱਭ ਨਹੀਂ ਸਕਦਾ (ਕਿਉਂਕਿ ਅੱਖਾਂ ਹੀ ਨਹੀਂ ਹਨ। ਇਸ ਹਾਲਤ ਵਿਚ) ਕਿਸ ਤਰੀਕੇ ਨਾਲ (ਪਹਾੜੀ ਤੇ) ਚੜ੍ਹ ਕੇ ਮੈਂ ਪਾਰ ਲੰਘਾਂ ? ॥੫॥ ਹੇ ਨਾਨਕ ਜੀ! (ਪਹਾੜੀ ਰਸਤੇ ਵਰਗੇ ਬਿਖੜੇ ਜੀਵਨ-ਪੰਧ ਵਿਚੋਂ ਪਾਰ ਲੰਘਣ ਲਈ) ਦੁਨੀਆ ਦੇ ਲੋਕਾਂ ਦੀਆਂ ਖ਼ੁਸ਼ਾਮਦਾਂ, ਲੋਕ-ਵਿਖਾਵੇ ਤੇ ਚਲਾਕੀਆਂ ਕਿਸੇ ਕੰਮ ਨਹੀਂ ਆ ਸਕਦੀਆਂ। ਪਰਮਾਤਮਾ ਦਾ ਨਾਮ (ਆਪਣੇ ਹਿਰਦੇ ਵਿਚ) ਸਾਂਭ ਕੇ ਰੱਖ। (ਮਾਇਆ ਦੇ ਮੋਹ ਵਿਚ) ਬੱਝਾ ਹੋਇਆ ਤੂੰ ਇਸ ਨਾਮ (-ਸਿਮਰਨ) ਦੀ ਰਾਹੀਂ ਹੀ (ਮੋਹ ਦੇ ਬੰਧਨਾਂ ਤੋਂ) ਖ਼ਲਾਸੀ ਪਾ ਸਕੇਂਗਾ ॥੬॥੧॥੩॥

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਕੜਾਕੇ ਦੀ ਠੰਡ ਕਰਕੇ ਬਦਲੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ, 40 ਸਾਲਾਂ ਬਾਅਦ ਹੋਇਆ ਇਦਾਂ
ਕੜਾਕੇ ਦੀ ਠੰਡ ਕਰਕੇ ਬਦਲੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ, 40 ਸਾਲਾਂ ਬਾਅਦ ਹੋਇਆ ਇਦਾਂ
Punjab News: ਪੰਜਾਬ ਦੇ ਇਸ ਇਲਾਕੇ 'ਚ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ
ਪੰਜਾਬ ਦੇ ਇਸ ਇਲਾਕੇ 'ਚ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 54 ਦਿਨ, ਅੱਧੀ ਰਾਤ ਨੂੰ ਫਿਰ ਵਿਗੜੀ ਸਿਹਤ ; ਅੱਜ SKM ਆਗੂਆਂ ਨਾਲ ਹੋਵੇਗੀ ਮੀਟਿੰਗ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 54 ਦਿਨ, ਅੱਧੀ ਰਾਤ ਨੂੰ ਫਿਰ ਵਿਗੜੀ ਸਿਹਤ ; ਅੱਜ SKM ਆਗੂਆਂ ਨਾਲ ਹੋਵੇਗੀ ਮੀਟਿੰਗ
ਮਾਰਕਿਟ 'ਚ ਚੱਲ ਰਿਹਾ ਆਹ ਨਵਾਂ ਤਰੀਕੇ ਦਾ Scam, ਨਜ਼ਰਅੰਦਾਜ਼ ਕੀਤਾ ਤਾਂ ਮਿੰਟਾਂ 'ਚ ਹੋ ਜਾਓਗੇ ਕੰਗਾਲ, ਤੁਰੰਤ ਕਰੋ ਚੈੱਕ
ਮਾਰਕਿਟ 'ਚ ਚੱਲ ਰਿਹਾ ਆਹ ਨਵਾਂ ਤਰੀਕੇ ਦਾ Scam, ਨਜ਼ਰਅੰਦਾਜ਼ ਕੀਤਾ ਤਾਂ ਮਿੰਟਾਂ 'ਚ ਹੋ ਜਾਓਗੇ ਕੰਗਾਲ, ਤੁਰੰਤ ਕਰੋ ਚੈੱਕ
Advertisement
ABP Premium

ਵੀਡੀਓਜ਼

ਪਿੰਡਾ ਦੇ ਬੱਚਿਆਂ ਦੇ ਵਿਕਾਸ ਲਈ ਕੀ ਕਰ ਰਹੀ ਗਲੋਬਲ ਸਿੱਖਸ ਸੰਸਥਾ|Global Sikhs | Abp Sanjha|ਅਜਮੇਰ ਸ਼ਰੀਫ ਦਰਗਾਹ ਤੇ ਵਿਵਾਦ ਕਿਉਂ ? ਵਿੱਕੀ ਥੋਮਸ ਨੇ ਆਪਣਾ ਸੀਸ ਵਾਰ ਦੇਣ ਦੀ ਕਹੀ ਗੱਲWaris Brothers| Manmohan Waris| Punjabi Virsa| ਗੀਤਾਂ ਚ ਦਿਲ ਖਿੱਚਵੀਂ ਸ਼ਾਇਰੀ ਕਿਵੇਂ ਲਿਆਉਂਦੇ ਵਾਰਿਸ ਭਰਾ |Sukhpal Khaira| Bhagwant Mann| ਸੀਐਮ ਭਗਵੰਤ ਮਾਨ ਬਾਰੇ ਸੁਖਪਾਲ ਖਹਿਰਾ ਨੇ ਦਿੱਤਾ ਵੱਡਾ ਬਿਆਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੜਾਕੇ ਦੀ ਠੰਡ ਕਰਕੇ ਬਦਲੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ, 40 ਸਾਲਾਂ ਬਾਅਦ ਹੋਇਆ ਇਦਾਂ
ਕੜਾਕੇ ਦੀ ਠੰਡ ਕਰਕੇ ਬਦਲੀ ਟਰੰਪ ਦੇ ਸਹੁੰ ਚੁੱਕ ਸਮਾਗਮ ਦੀ ਜਗ੍ਹਾ, 40 ਸਾਲਾਂ ਬਾਅਦ ਹੋਇਆ ਇਦਾਂ
Punjab News: ਪੰਜਾਬ ਦੇ ਇਸ ਇਲਾਕੇ 'ਚ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ
ਪੰਜਾਬ ਦੇ ਇਸ ਇਲਾਕੇ 'ਚ ਬਿਜਲੀ ਦਾ ਲੰਬਾ ਕੱਟ, ਲੋਕਾਂ ਨੂੰ ਕਰਨਾ ਪਵੇਗਾ ਮੁਸ਼ਕਲਾਂ ਦਾ ਸਾਹਮਣਾ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 54 ਦਿਨ, ਅੱਧੀ ਰਾਤ ਨੂੰ ਫਿਰ ਵਿਗੜੀ ਸਿਹਤ ; ਅੱਜ SKM ਆਗੂਆਂ ਨਾਲ ਹੋਵੇਗੀ ਮੀਟਿੰਗ
ਡੱਲੇਵਾਲ ਦੇ ਮਰਨ ਵਰਤ ਨੂੰ ਹੋਏ 54 ਦਿਨ, ਅੱਧੀ ਰਾਤ ਨੂੰ ਫਿਰ ਵਿਗੜੀ ਸਿਹਤ ; ਅੱਜ SKM ਆਗੂਆਂ ਨਾਲ ਹੋਵੇਗੀ ਮੀਟਿੰਗ
ਮਾਰਕਿਟ 'ਚ ਚੱਲ ਰਿਹਾ ਆਹ ਨਵਾਂ ਤਰੀਕੇ ਦਾ Scam, ਨਜ਼ਰਅੰਦਾਜ਼ ਕੀਤਾ ਤਾਂ ਮਿੰਟਾਂ 'ਚ ਹੋ ਜਾਓਗੇ ਕੰਗਾਲ, ਤੁਰੰਤ ਕਰੋ ਚੈੱਕ
ਮਾਰਕਿਟ 'ਚ ਚੱਲ ਰਿਹਾ ਆਹ ਨਵਾਂ ਤਰੀਕੇ ਦਾ Scam, ਨਜ਼ਰਅੰਦਾਜ਼ ਕੀਤਾ ਤਾਂ ਮਿੰਟਾਂ 'ਚ ਹੋ ਜਾਓਗੇ ਕੰਗਾਲ, ਤੁਰੰਤ ਕਰੋ ਚੈੱਕ
35 ਦੀ ਉਮਰ ਹੁੰਦਿਆਂ ਹੀ ਸ਼ੁਰੂ ਕਰ ਦਿਓ ਆਹ ਕੰਮ, 60 ਤੱਕ ਸਕਿਨ ਰਹੇਗੀ ਯੰਗ ਅਤੇ ਗਲੋਇੰਗ
35 ਦੀ ਉਮਰ ਹੁੰਦਿਆਂ ਹੀ ਸ਼ੁਰੂ ਕਰ ਦਿਓ ਆਹ ਕੰਮ, 60 ਤੱਕ ਸਕਿਨ ਰਹੇਗੀ ਯੰਗ ਅਤੇ ਗਲੋਇੰਗ
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜਨਵਰੀ 2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 18 ਜਨਵਰੀ 2025
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
ਵਿਜੀਲੈਂਸ ਵੱਲੋਂ ਦਬੋਚੇ ਗਏ PSPCL ਦਾ JE ਤੇ ਲਾਈਨਮੈਨ, ਰਿਸ਼ਵਤ ਦੀ ਦੂਜੀ ਕਿਸ਼ਤ ਵਜੋਂ ਲੈ ਰਹੇ ਸੀ 5000 ਰੁਪਏ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Patiala News: ਪਟਿਆਲਾ ਦੇ ਇਸ ਪਿੰਡ 'ਚ ਲੰਘਣ ਲਈ ਵਸੂਲਿਆ ਜਾ ਰਿਹਾ ਸੀ 200 ਰੁਪਏ ਦਾ ਗੁੰਡਾ ਟੈਕਸ, ਵੀਡੀਓ ਵਾਇਰਲ ਤੋਂ ਬਾਅਦ ਪੁਲਿਸ ਵੱਲੋਂ ਸਖਤ ਐਕਸ਼ਨ
Embed widget