ਪੜਚੋਲ ਕਰੋ

24 ਦਸੰਬਰ 2021 ਅੱਜ ਦਾ ਮੁੱਖਵਾਕ

ਅੱਜ ਦਾ ਮੁੱਖਵਾਕ

ਸੋਰਠਿ ਮਹਲਾ ੫॥

ਖੋਜਤ ਖੋਜਤ ਖੋਜਿ ਬੀਚਾਰਿਓ ਰਾਮ ਨਾਮੁ ਤਤੁ ਸਾਰਾ॥ ਕਿਲਬਿਖ ਕਾਟੇ ਨਿਮਖ ਅਰਾਧਿਆ ਗੁਰਮੁਖਿ ਪਾਰਿ ਉਤਾਰਾ॥੧॥ ਹਰਿ ਰਸੁ ਪੀਵਹੁ ਪੁਰਖ ਗਿਆਨੀ॥ ਸੁਣਿ ਸੁਣਿ ਮਹਾ ਤ੍ਰਿਪਤਿ ਮਨੁ ਪਾਵੈ ਸਾਧੂ ਅੰਮ੍ਰਿਤ ਬਾਨੀ॥ ਰਹਾਉ॥ ਮੁਕਤਿ ਭੁਗਤਿ ਜੁਗਤਿ ਸਚੁ ਪਾਈਐ ਸਰਬ ਸੁਖਾ ਕਾ ਦਾਤਾ॥ ਅਪੁਨੇ ਦਾਸ ਕਉ ਭਗਤਿ ਦਾਨੁ ਦੇਵੇ ਪੂਰਨ ਪੁਰਖੁ ਬਿਧਾਤਾ॥੨॥ ਸ੍ਰਵਣੀ ਸੁਣੀਐ ਰਸਨਾ ਗਾਈਐ ਹਿਰਦੈ ਧਿਆਈਐ ਸੋਈ॥ ਕਰਣ ਕਾਰਣ ਸਮਰਥ ਸੁਆਮੀ ਜਾ ਤੇ ਬ੍ਰਿਥਾ ਨ ਕੋਈ॥੩॥ ਵਡੈ ਭਾਗਿ ਰਤਨ ਜਨਮੁ ਪਾਇਆ ਕਰਹੁ ਕਿ੍ਰਪਾ ਕਿਰਪਾਲਾ॥ ਸਾਧਸੰਗਿ ਨਾਨਕੁ ਗੁਣ ਗਾਵੈ ਸਿਮਰੈ ਸਦਾ ਗੋਪਾਲਾ॥੪॥੧੦॥

24 ਦਸੰਬਰ 2021 ਅੱਜ ਦਾ ਮੁੱਖਵਾਕ

ਪੰਜਾਬੀ ਵਿਆਖਿਆ:

ਸੋਰਠਿ ਮਹਲਾ ੫ ॥ ਹੇ ਭਾਈ! ਬੜੀ ਲੰਮੀ ਖੋਜ ਕਰ ਕੇ ਅਸੀ ਇਸ ਵਿਚਾਰ ਤੇ ਪਹੁੰਚੇ ਹਾਂ ਕਿ ਪਰਮਾਤਮਾ ਦਾ ਨਾਮ (-ਸਿਮਰਨਾ ਹੀ ਮਨੁੱਖਾ ਜੀਵਨ ਦੀ) ਸਭ ਤੋਂ ਉੱਚੀ ਅਸਲੀਅਤ ਹੈ । ਗੁਰੂ ਦੀ ਸਰਨ ਪੈ ਕੇ ਹਰਿ-ਨਾਮ ਸਿਮਰਿਆਂ (ਇਹ ਨਾਮ) ਅੱਖ ਦੇ ਫੋਰ ਵਿਚ (ਸਾਰੇ) ਪਾਪ ਕੱਟ ਦੇਂਦਾ ਹੈ, ਤੇ, (ਸੰਸਾਰ-ਸਮੁੰਦਰ ਤੋਂ) ਪਾਰ ਲੰਘਾ ਦੇਂਦਾ ਹੈ ।੧। ਆਤਮਕ ਜੀਵਨ ਦੀ ਸੂਝ ਵਾਲੇ ਹੇ ਮਨੁੱਖ! (ਸਦਾ) ਪਰਮਾਤਮਾ ਦਾ ਨਾਮ-ਰਸ ਪੀਆ ਕਰ । (ਹੇ ਭਾਈ!) ਗੁਰੂ ਦੀ ਆਤਮਕ ਜੀਵਨ ਦੇਣ ਵਾਲੀ ਬਾਣੀ ਦੀ ਰਾਹੀਂ (ਪਰਮਾਤਮਾ ਦਾ) ਨਾਮ ਮੁੜ ਮੁੜ ਸੁਣ ਕੇ (ਮਨੁੱਖ ਦਾ) ਮਨ ਸਭ ਤੋਂ ਉੱਚਾ ਸੰਤੋਖ ਹਾਸਲ ਕਰ ਲੈਂਦਾ ਹੈ ।ਰਹਾਉ। ਹੇ ਭਾਈ! ਸਾਰੇ ਸੁਖਾਂ ਦਾ ਦੇਣ ਵਾਲਾ, ਸਦਾ ਕਾਇਮ ਰਹਿਣ ਵਾਲਾ ਪਰਮਾਤਮਾ ਜੇ ਮਿਲ ਪਏ, ਤਾਂ ਇਹੀ ਹੈ ਵਿਕਾਰਾਂ ਤੋਂ ਖ਼ਲਾਸੀ (ਦਾ ਮੁਲ), ਇਹੀ ਹੈ (ਆਤਮਾ ਦੀ) ਖ਼ੁਰਾਕ, ਇਹੀ ਹੈ ਜੀਊਣ ਦਾ ਸੁਚੱਜਾ ਢੰਗ । ਉਹ ਸਰਬ-ਵਿਆਪਕ ਸਿਰਜਣਹਾਰ ਪ੍ਰਭੂ ਭਗਤੀ ਦਾ (ਇਹ) ਦਾਨ ਆਪਣੇ ਸੇਵਕ ਨੂੰ (ਹੀ) ਬਖ਼ਸ਼ਦਾ ਹੈ ।੨। ਹੇ ਭਾਈ! ਜਿਸ ਜਗਤ ਦੇ ਮੂਲ ਸਭ ਤਾਕਤਾਂ ਦੇ ਮਾਲਕ ਪ੍ਰਭੂ ਦੇ ਦਰ ਤੋਂ ਕੋਈ ਜੀਵ ਖ਼ਾਲੀ-ਹੱਥ ਨਹੀਂ ਜਾਂਦਾ, ਉਸ (ਦੇ) ਹੀ (ਨਾਮ) ਨੂੰ ਕੰਨਾਂ ਨਾਲ ਸੁਣਨਾ ਚਾਹੀਦਾ ਹੈ, ਜੀਭ ਨਾਲ ਗਾਣਾ ਚਾਹੀਦਾ ਹੈ, ਹਿਰਦੇ ਵਿਚ ਆਰਾਧਣਾ ਚਾਹੀਦਾ ਹੈ ।੩। ਹੇ ਗੋਪਾਲ! ਹੇ ਕਿਰਪਾਲ! ਵੱਡੀ ਕਿਸਮਤ ਨਾਲ ਇਹ ਸ੍ਰੇਸ਼ਟ ਮਨੁੱਖਾ ਜਨਮ ਲੱਭਾ ਹੈ (ਹੁਣ) ਮੇਹਰ ਕਰ, (ਤੇਰਾ ਸੇਵਕ) ਨਾਨਕ ਸਾਧ ਸੰਗਤਿ ਵਿਚ ਰਹਿ ਕੇ ਤੇਰੇ ਗੁਣ ਗਾਂਦਾ ਰਹੇ, ਤੇਰਾ ਨਾਮ ਸਦਾ ਸਿਮਰਦਾ ਰਹੇ ।੪।੧੦।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਮਈ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਈ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਮਈ 2026
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ
Vastu Tips :  ਲੱਖਾਂ ਰੁਪਏ ਕਮਾਉਣ ਤੋਂ ਬਾਅਦ ਵੀ ਪੈਸਾ ਨਹੀਂ ਟਿਕਦਾ ? ਅਲਮਾਰੀ ‘ਚ ਪਈਆਂ ਇਹ 4 ਚੀਜ਼ਾਂ ਕੱਢ ਦਿਓ ਬਾਹਰ

ਵੀਡੀਓਜ਼

ਧੀਆਂ ਨੂੰ Sports ‘ਚ ਵੱਡੇ ਮੌਕੇ ਦੇਣ ਦੀ ਮੰਗ ਤੇਜ਼
ਪੰਜਾਬ ਦੀਆਂ ਖੇਡਾਂ ਲਈ ₹1790 ਕਰੋੜ ਦਾ ਬਜਟ! CM ਮਾਨ ਦਾ ਵੱਡਾ ਐਲਾਨ
ਪੰਜਾਬ ਦੀ ਹਾਲਤ ਵੇਖ ਕੇ ਅਫਸੋਸ ਹੁੰਦਾ! ਹਰਸਿਮਰਤ ਬਾਦਲ ਦਾ ਵੱਡਾ ਬਿਆਨ
ਜੋ ਪੰਜਾਬ ਨਾਲ ਧੋਖਾ ਕਰੇਗਾ, ਉਸਦੀ ਖੈਰ ਨਹੀਂ! ਵੱਡਾ ਸਿਆਸੀ ਐਲਾਨ Viral
Badal ਦੀ ਵਿਰਾਸਤ ਨੂੰ ਮਿਲਿਆ ਨਵਾਂ ਰੂਪ! ਕੇਂਦਰੀ ਯੂਨੀਵਰਸਿਟੀ ‘ਚ ਵੱਡਾ ਉਦਘਾਟਨ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਪੁਲਿਸ ਦੇ ASI ਦਾ ਕਤਲ, ਇਸ ਜਥੇਬੰਦੀ ਨੇ ਲਈ ਜ਼ਿੰਮੇਵਾਰੀ; ਡਿਊਟੀ 'ਤੇ ਜਾਂਦੇ ਸਮੇਂ ਗੋਲੀਆਂ ਨਾਲ ਭੁੰਨਿਆ...
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, ਸੰਸਦ ਰਾਜਾ ਵੜਿੰਗ ਨੂੰ RO ਦਾ ਨੋਟਿਸ, ਲੱਗੇ ਗੰਭੀਰ ਦੋਸ਼; ਜਾਣੋ ਪੂਰਾ ਮਾਮਲਾ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਕੀ ਹੈ AC ਨੂੰ ਚਲਾਉਣ ਦਾ ਸਹੀ ਤਰੀਕਾ? ਵਾਰ-ਵਾਰ On-Off ਕਰਨ ਨਾਲ ਵੱਧ ਜਾਂਦਾ ਬਿਜਲੀ ਦਾ ਬਿੱਲ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਵੱਡੀ ਖ਼ਬਰ! ਲੁਧਿਆਣਾ ਮੇਅਰ ਦੇ ਦਫਤਰ ਤੇ ਦਿਲਜੀਤ ਦੋਸ਼ਾਂਝ ਦੇ ਘਰ ਨੂੰ ਮਿਲੀ ਬੰਬ ਨਾਲ ਉਡਾਉਣ ਦੀ ਧਮਕੀ
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
ਹਾਈਕੋਰਟ ਦੇ ਵਕੀਲ ਨੂੰ ਅਗਵਾ ਕਰਨ ਦੀ ਕੋਸ਼ਿਸ਼, ਰੰਗਦਾਰੀ ਨਹੀਂ ਦੇਣ 'ਤੇ ਕੁੱਟਿਆ; MLA ਸਣੇ ਕਈਆਂ 'ਤੇ ਲਾਏ ਦੋਸ਼
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
Jio ਦਾ ਧਮਾਕਾ! ਇੱਕ ਹੀ ਰਿਚਾਰਜ 'ਚ ਮਿਲ ਰਹੇ 15 OTT ਐਪਸ, Netflix-Amazon ਦੀ ਵਧੀ ਟੈਨਸ਼ਨ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਪੰਜਾਬ ਅਤੇ ਚੰਡੀਗੜ੍ਹ 'ਚ ਹੀਟਵੇਵ ਨੂੰ ਲੈਕੇ ਆਰੇਂਜ ਅਲਰਟ ਜਾਰੀ, ਅਸਮਾਨ ਤੋਂ ਵਰ੍ਹੇਗੀ ਅੱਗ; ਜਾਣੋ ਅਗਲੇ ਦਿਨਾਂ ਦਾ ਹਾਲ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
ਵਧਦੀ ਗਰਮੀ 'ਚ ਖਰਾਬ ਹੋ ਸਕਦੇ ਤੁਹਾਡੇ ਫੇਫੜੇ, ਵੱਧ ਸਕਦੇ ਸਾਹ ਦੇ ਮਰੀਜ਼, ਇਦਾਂ ਕਰੋ ਬਚਾਅ
Embed widget