ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਫਰਵਰੀ 2026

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥

ਧਨਾਸਰੀ ਮਹਲਾ ੪ ॥ ਮੇਰੇ ਸਾਹਾ ਮੈ ਹਰਿ ਦਰਸਨ ਸੁਖੁ ਹੋਇ ॥ ਹਮਰੀ ਬੇਦਨਿ ਤੂ ਜਾਨਤਾ ਸਾਹਾ ਅਵਰੁ ਕਿਆ ਜਾਨੈ ਕੋਇ ॥ ਰਹਾਉ ॥ ਸਾਚਾ ਸਾਹਿਬੁ ਸਚੁ ਤੂ ਮੇਰੇ ਸਾਹਾ ਤੇਰਾ ਕੀਆ ਸਚੁ ਸਭੁ ਹੋਇ ॥ ਝੂਠਾ ਕਿਸ ਕਉ ਆਖੀਐ ਸਾਹਾ ਦੂਜਾ ਨਾਹੀ ਕੋਇ ॥੧॥ ਸਭਨਾ ਵਿਚਿ ਤੂ ਵਰਤਦਾ ਸਾਹਾ ਸਭਿ ਤੁਝਹਿ ਧਿਆਵਹਿ ਦਿਨੁ ਰਾਤਿ ॥ ਸਭਿ ਤੁਝ ਹੀ ਥਾਵਹੁ ਮੰਗਦੇ ਮੇਰੇ ਸਾਹਾ ਤੂ ਸਭਨਾ ਕਰਹਿ ਇਕ ਦਾਤਿ ॥੨॥ ਸਭੁ ਕੋ ਤੁਝ ਹੀ ਵਿਚਿ ਹੈ ਮੇਰੇ ਸਾਹਾ ਤੁਝ ਤੇ ਬਾਹਰਿ ਕੋਈ ਨਾਹਿ ॥ ਸਭਿ ਜੀਅ ਤੇਰੇ ਤੂ ਸਭਸ ਦਾ ਮੇਰੇ ਸਾਹਾ ਸਭਿ ਤੁਝ ਹੀ ਮਾਹਿ ਸਮਾਹਿ ॥੩॥ ਸਭਨਾ ਕੀ ਤੂ ਆਸ ਹੈ ਮੇਰੇ ਪਿਆਰੇ ਸਭਿ ਤੁਝਹਿ ਧਿਆਵਹਿ ਮੇਰੇ ਸਾਹ ॥ ਜਿਉ ਭਾਵੈ ਤਿਉ ਰਖੁ ਤੂ ਮੇਰੇ ਪਿਆਰੇ ਸਚੁ ਨਾਨਕ ਕੇ ਪਾਤਿਸਾਹ ॥੪॥੭॥੧੩॥
 
ਪਦਅਰਥ: ਦਰਸਨ ਸੁਖੁ = ਦਰਸਨ ਦਾ ਆਤਮਕ ਆਨੰਦ। ਹੋਇ = ਮਿਲ ਜਾਏ। ਬੇਦਨਿ = (ਦਿਲ ਦੀ) ਪੀੜ।e ਅਵਰੁ ਕੋਇ = ਹੋਰ ਕੋਈ।ਰਹਾਉ। ਸਚੁ = ਸਦਾ-ਥਿਰ ਰਹਿਣ ਵਾਲਾ। ਕਉ = ਨੂੰ। ਕਿਸ ਕਉ = {ਲਫ਼ਜ਼ 'ਕਿਸੁ' ਦਾ ੁ ਸੰਬੰਧਕ 'ਕਉ' ਦੇ ਕਾਰਨ ਉੱਡ ਗਿਆ ਹੈ}।੧। ਵਰਤਦਾ = ਮੌਜੂਦ। ਸਭਿ = ਸਾਰੇ। ਥਾਵਹੁ = ਪਾਸੋਂ। ਤੂ ਇਕ = ਇਕ ਤੂ ਹੀ।੨। ਸਭੁ ਕੋ = ਹਰੇਕ ਜੀਵ। ਤੇ = ਤੋਂ। ਜੀਅ = {ਲਫ਼ਜ਼ 'ਜੀਵ' ਤੋਂ ਬਹੁ-ਵਚਨ}। ਮਾਹਿ = ਵਿਚ।੩। ਸਾਹ = ਹੇ ਸ਼ਾਹ! ਪਾਤਿਸ਼ਾਹ = ਹੇ ਪਾਤਿਸ਼ਾਹ! ਸਚੁ = ਸਦਾ-ਥਿਰ।੪।
 
ਅਰਥ: ਹੇ ਮੇਰੇ ਪਾਤਿਸ਼ਾਹ! (ਮੇਹਰ ਕਰ) ਮੈਨੂੰ ਤੇਰੇ ਦਰਸਨ ਦਾ ਆਨੰਦ ਪ੍ਰਾਪਤ ਹੋ ਜਾਏ। ਹੇ ਮੇਰੇ ਪਾਤਿਸ਼ਾਹ! ਮੇਰੇ ਦਿਲ ਦੀ ਪੀੜ ਤੂੰ ਹੀ ਜਾਣਦਾ ਹੈਂ। ਕੋਈ ਹੋਰ ਕੀ ਜਾਣ ਸਕਦਾ ਹੈ ? ॥ ਰਹਾਉ ॥ ਹੇ ਮੇਰੇ ਪਾਤਿਸ਼ਾਹ! ਤੂੰ ਸਦਾ ਕਾਇਮ ਰਹਿਣ ਵਾਲਾ ਮਾਲਕ ਹੈਂ, ਤੂੰ ਅਟੱਲ ਹੈਂ। ਜੋ ਕੁਝ ਤੂੰ ਕਰਦਾ ਹੈਂ, ਉਹ ਭੀ ਉਕਾਈ-ਹੀਣ ਹੈ (ਉਸ ਵਿਚ ਭੀ ਕੋਈ ਊਣਤਾ ਨਹੀਂ)। ਹੇ ਪਾਤਿਸ਼ਾਹ! (ਸਾਰੇ ਸੰਸਾਰ ਵਿਚ ਤੈਥੋਂ ਬਿਨਾ) ਹੋਰ ਕੋਈ ਨਹੀਂ ਹੈ (ਇਸ ਵਾਸਤੇ) ਕਿਸੇ ਨੂੰ ਝੂਠਾ ਆਖਿਆ ਨਹੀਂ ਜਾ ਸਕਦਾ ॥੧॥ ਹੇ ਮੇਰੇ ਪਾਤਿਸ਼ਾਹ! ਤੂੰ ਸਭ ਜੀਵਾਂ ਵਿਚ ਮੌਜੂਦ ਹੈਂ, ਸਾਰੇ ਜੀਵ ਦਿਨ ਰਾਤ ਤੇਰਾ ਹੀ ਧਿਆਨ ਧਰਦੇ ਹਨ।
 
ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪਾਸੋਂ ਹੀ (ਮੰਗਾਂ) ਮੰਗਦੇ ਹਨ। ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ ਦੇ ਰਿਹਾ ਹੈਂ ॥੨॥ ਹੇ ਮੇਰੇ ਪਾਤਿਸ਼ਾਹ! ਹਰੇਕ ਜੀਵ ਤੇਰੇ ਹੁਕਮ ਵਿਚ ਹੈ, ਤੈਥੋਂ ਆਕੀ ਕੋਈ ਜੀਵ ਨਹੀਂ ਹੋ ਸਕਦਾ। ਹੇ ਮੇਰੇ ਪਾਤਿਸ਼ਾਹ! ਸਾਰੇ ਜੀਵ ਤੇਰੇ ਪੈਦਾ ਕੀਤੇ ਹੋਏ ਹਨ, ਤੇ, ਇਹ ਸਾਰੇ ਤੇਰੇ ਵਿਚ ਹੀ ਲੀਨ ਹੋ ਜਾਂਦੇ ਹਨ ॥੩॥ ਹੇ ਮੇਰੇ ਪਿਆਰੇ ਪਾਤਿਸ਼ਾਹ! ਤੂੰ ਸਭ ਜੀਵਾਂ ਦੀ ਆਸਾਂ ਪੂਰੀਆਂ ਕਰਦਾ ਹੈਂ ਸਾਰੇ ਜੀਵ ਤੇਰਾ ਹੀ ਧਿਆਨ ਧਰਦੇ ਹਨ। ਹੇ ਨਾਨਕ ਜੀ ਦੇ ਪਾਤਿਸ਼ਾਹ! ਹੇ ਮੇਰੇ ਪਿਆਰੇ! ਜਿਵੇਂ ਤੈਨੂੰ ਚੰਗਾ ਲੱਗਦਾ ਹੈ, ਤਿਵੇਂ ਮੈਨੂੰ (ਆਪਣੇ ਚਰਨਾਂ ਵਿਚ) ਰੱਖ। ਤੂੰ ਹੀ ਸਦਾ ਕਾਇਮ ਰਹਿਣ ਵਾਲਾ ਹੈਂ ॥੪॥੭॥੧੩॥
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!
ਹੋਰ ਪੜ੍ਹੋ
Sponsored Links by Taboola
Advertisement

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 10 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 9 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਮਾਰਚ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 7 ਮਾਰਚ 2026
Advertisement

ਵੀਡੀਓਜ਼

ਮੈਨੂੰ CM ਬਣਾਓ, ਮੈਂ ਗੈਂਗਸਟਰਵਾਦ ਕਰ ਦਿਆਂਗਾ ਸਾਫ਼
ਪੰਜਾਬ 'ਚ CM ਨਹੀਂ, ਗੈਂਗਸਟਰ ਕਰ ਰਹੇ ਨੇ ਰਾਜ
ਆਪ ਦੀਆਂ ਝੂਠੀਆਂ ਗੱਲਾਂ 'ਚ ਫੱਸ ਗਏ ਪੰਜਾਬ ਦੇ ਲੋਕ, CM ਨੂੰ ਬੋਲੇ ਸੁਖਬੀਰ ਬਾਦਲ
“ਅਸੀਂ ਝੂਠੇ ਪਰਚਿਆਂ ਤੋਂ ਨਹੀਂ ਡਰਦੇ!” – ਮਜੀਠੀਆ ਦੀ ਲਲਕਾਰ
“ਪੰਜਾਬ ‘ਤੇ ਕਰਜ਼ੇ ਦਾ ਪਹਾੜ!” – ਮਜੀਠੀਆ ਨੇ ਘੇਰੇ CM ਮਾਨ
Advertisement

ਫੋਟੋਗੈਲਰੀ

Advertisement
ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Team India Prize Money Announces: ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
ਟੀ20 ਵਿਸ਼ਵ ਕੱਪ ਜੇਤੂ ਟੀਮ ਇੰਡੀਆ ਲਈ ਇਨਾਮੀ ਰਾਸ਼ੀ ਦਾ ਐਲਾਨ, BCCI ਨੇ ਖੋਲ੍ਹੀ ਤਿਜੋਰੀ, ਖਿਡਾਰੀਆਂ 'ਤੇ ਪੈਸਿਆਂ ਦੀ ਬਰਸਾਤ...
Punjab Weather: ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
ਪੰਜਾਬ 'ਚ ਇਸ ਦਿਨ ਛਮ-ਛਮ ਵਰ੍ਹੇਗਾ ਮੀਂਹ, ਕਈ ਇਲਾਕਿਆਂ 'ਚ ਛਾਏ ਬੱਦਲ; ਪੜ੍ਹੋ ਮੌਸਮ ਦੀ ਤਾਜ਼ਾ ਅਪਡੇਟ...
Gold Silver Rate Today: ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
ਆਮ ਜਨਤਾ ਵਿਚਾਲੇ ਮੱਚੀ ਹਲਚਲ, ਫਿਰ ਵਧੇ ਸੋਨੇ-ਚਾਂਦੀ ਦੇ ਰੇਟ; ਚਾਂਦੀ 11,000 ਰੁਪਏ ਮਹਿੰਗੀ: ਜਾਣੋ ਸੋਨੇ ਦੀ ਕੀਮਤ?
Arshdeep Singh: ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
ਅਰਸ਼ਦੀਪ ਸਿੰਘ 'ਤੇ ਮੰਡਰਾ ਰਿਹਾ ਵੱਡਾ ਖਤਰਾ, ਇਸ ਗਲਤੀ ਲਈ ICC ਕਰੇਗਾ ਕਾਰਵਾਈ? ਮਾਫ਼ੀ ਮੰਗਣ ਤੋਂ ਬਾਅਦ ਵੀ...
School Close: ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
ਜਨਤਾ ਵਿਚਾਲੇ ਮੱਚਿਆ ਹਾਹਾਕਾਰ, ਜਾਣੋ ਕਿਉਂ 2 ਹਫ਼ਤੇ ਸਕੂਲ ਰਹਿਣਗੇ ਬੰਦ? ਅਧਿਕਾਰੀਆਂ ਦੀ ਤਨਖਾਹ ਅਤੇ ਭੱਤਿਆਂ 'ਚ ਵੀ ਹੋਏਗੀ ਕਟੌਤੀ...
Influencer Nancy Grewal: ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
ਇੰਫਲੂਇੰਸਰ ਨੈਨਸੀ ਗਰੇਵਾਲ ਦੀ ਮੌਤ ਮਾਮਲੇ 'ਤੇ ਮਾਂ ਨੇ ਲਿਆ ਯੂ-ਟਰਨ, ਬੋਲੀ- ਹੋਸ਼ 'ਚ ਨਹੀਂ ਸੀ ਕਿ ਕਿਸਦਾ ਨਾਮ ਲੈ ਲਿਆ...
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Jalandhar ਦੇ ਇੱਕ ਪੁਲਿਸ ਸਟੇਸ਼ਨ 'ਚ ਵਿਜੀਲੈਂਸ ਨੇ ASI ਨੂੰ ਰਿਸ਼ਵਤ ਲੈਂਦਿਆਂ ਕੀਤਾ ਗ੍ਰਿਫ਼ਤਾਰ , ਕੇਸ 'ਚ ਫਸਾਉਣ ਦੀ ਦੇ ਰਿਹਾ ਸੀ ਧਮਕੀ  
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Project Cheetah  : ਮਾਦਾ ਚੀਤਾ 'ਜਵਾਲਾ' ਨੇ 5 ਸ਼ਾਵਕਾਂ ਨੂੰ ਦਿੱਤਾ ਜਨਮ, ਦੇਸ਼ 'ਚ ਚੀਤਿਆਂ ਦੀ ਗਿਣਤੀ ਹੋਈ 53
Embed widget