ਪੜਚੋਲ ਕਰੋ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ (16-01-2026)

ਸੋਰਠਿ ਮਹਲਾ ੪ ਘਰੁ ੧   ੴ ਸਤਿਗੁਰ ਪ੍ਰਸਾਦਿ ॥  ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥  ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥  ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥  ਜਪਿ ਮਨ ਹਰਿ ਹਰਿ ਨਾਮੁ ਸਲਾਹ ॥

ਸੋਰਠਿ ਮਹਲਾ ੪ ਘਰੁ ੧   ੴ ਸਤਿਗੁਰ ਪ੍ਰਸਾਦਿ ॥  ਆਪੇ ਆਪਿ ਵਰਤਦਾ ਪਿਆਰਾ ਆਪੇ ਆਪਿ ਅਪਾਹੁ ॥  ਵਣਜਾਰਾ ਜਗੁ ਆਪਿ ਹੈ ਪਿਆਰਾ ਆਪੇ ਸਾਚਾ ਸਾਹੁ ॥  ਆਪੇ ਵਣਜੁ ਵਾਪਾਰੀਆ ਪਿਆਰਾ ਆਪੇ ਸਚੁ ਵੇਸਾਹੁ ॥੧॥  ਜਪਿ ਮਨ ਹਰਿ ਹਰਿ ਨਾਮੁ ਸਲਾਹ ॥  ਗੁਰ ਕਿਰਪਾ ਤੇ ਪਾਈਐ ਪਿਆਰਾ ਅੰਮ੍ਰਿਤੁ ਅਗਮ ਅਥਾਹ ॥ ਰਹਾਉ ॥  ਆਪੇ ਸੁਣਿ ਸਭ ਵੇਖਦਾ ਪਿਆਰਾ ਮੁਖਿ ਬੋਲੇ ਆਪਿ ਮੁਹਾਹੁ ॥  ਆਪੇ ਉਝੜਿ ਪਾਇਦਾ ਪਿਆਰਾ ਆਪਿ ਵਿਖਾਲੇ ਰਾਹੁ ॥  ਆਪੇ ਹੀ ਸਭੁ ਆਪਿ ਹੈ ਪਿਆਰਾ ਆਪੇ ਵੇਪਰਵਾਹੁ ॥੨॥  ਆਪੇ ਆਪਿ ਉਪਾਇਦਾ ਪਿਆਰਾ ਸਿਰਿ ਆਪੇ ਧੰਧੜੈ ਲਾਹੁ ॥  ਆਪਿ ਕਰਾਏ ਸਾਖਤੀ ਪਿਆਰਾ ਆਪਿ ਮਾਰੇ ਮਰਿ ਜਾਹੁ ॥  ਆਪੇ ਪਤਣੁ ਪਾਤਣੀ ਪਿਆਰਾ ਆਪੇ ਪਾਰਿ ਲੰਘਾਹੁ ॥੩॥  ਆਪੇ ਸਾਗਰੁ ਬੋਹਿਥਾ ਪਿਆਰਾ ਗੁਰੁ ਖੇਵਟੁ ਆਪਿ ਚਲਾਹੁ ॥  ਆਪੇ ਹੀ ਚੜਿ ਲੰਘਦਾ ਪਿਆਰਾ ਕਰਿ ਚੋਜ ਵੇਖੈ ਪਾਤਿਸਾਹੁ ॥  ਆਪੇ ਆਪਿ ਦਇਆਲੁ ਹੈ ਪਿਆਰਾ ਜਨ ਨਾਨਕ ਬਖਸਿ ਮਿਲਾਹੁ ॥੪॥੧॥   

ਪਦਅਰਥ:- ਆਪੇ—ਆਪ ਹੀ। ਵਰਤਦਾ—(ਹਰ ਥਾਂ) ਮੌਜੂਦ ਹੈ। ਅਪਾਹੁ—ਅ-ਪਾਹੁ, ਪਾਹ ਤੋਂ ਰਹਿਤ, ਨਿਰਲੇਪ। ਸਾਚਾ—ਸਦਾ ਕਾਇਮ ਰਹਿਣ ਵਾਲਾ। ਸਾਹੁ—ਸ਼ਾਹੂਕਾਰ, ਵਣਜਾਰਿਆਂ ਨੂੰ ਰਾਸਿ ਦੇਣ ਵਾਲਾ। ਸਚੁ—ਸਦਾ-ਥਿਰ। ਵੇਸਾਹੁ—ਰਾਸਿ-ਪੂੰਜੀ, ਸਰਮਾਇਆ।1।   ਮਨ—ਹੇ ਮਨ! ਸਲਾਹ—ਸਿਫ਼ਤਿ-ਸਾਲਾਹ। ਤੇ—ਤੋਂ, ਦੀ ਰਾਹੀਂ। ਅੰਮ੍ਰਿਤੁ—ਆਤਮਕ ਜੀਵਨ ਦੇਣ ਵਾਲਾ। ਅਗਮ—ਅਪਹੁੰਚ। ਅਥਾਹ—ਜਿਸ ਦੀ ਹੋਂਦ ਦੀ ਡੂੰਘਾਈ ਨਹੀਂ ਲੱਭੀ ਜਾ ਸਕਦੀ। ਰਹਾਉ।   ਸੁਣਿ—ਸੁਣ ਕੇ। ਵੇਖਦਾ—ਸੰਭਾਲ ਕਰਦਾ ਹੈ। ਮੁਖਿ—ਮੂੰਹ ਤੋਂ। ਮੁਹਾਹੁ—ਮੋਹ ਲੈਣ ਵਾਲਾ ਬੋਲ, ਮਿੱਠਾ ਬੋਲ। ਉਝੜਿ—ਗ਼ਲਤ ਰਸਤੇ ਤੇ। ਸਭੁ—ਹਰ ਥਾਂ।2।   ਸਿਰਿ—ਸਿਰਿ ਸਿਰਿ, ਹਰੇਕ ਦੇ ਸਿਰ ਉਤੇ। ਧੰਧੜੈ—ਧੰਧੇ ਵਿਚ। ਲਾਹੁ—ਲਾਂਦਾ ਹੈ। ਸਾਖਤੀ—ਬਣਤਰ, ਰਚਨਾ। ਮਰਿ ਜਾਹੁ—ਮਰ ਜਾਂਦਾ ਹੈ। ਪਾਤਣੀ—ਪੱਤਣ ਦਾ ਮਲਾਹ।3।   ਸਾਗਰੁ—ਸਮੁੰਦਰ। ਬੋਹਿਥਾ—ਜਹਾਜ਼। ਖੇਵਟੁ—ਮਲਾਹ। ਚੜਿ—(ਜਹਾਜ਼ ਵਿਚ) ਚੜ੍ਹ ਕੇ। ਚੋਜ—ਕੌਤਕ-ਤਮਾਸ਼ੇ। ਕਰਿ—ਕਰ ਕੇ। ਬਖਸਿ—ਬਖ਼ਸ਼ਸ਼ ਕਰ ਕੇ, ਦਇਆ ਕਰ ਕੇ।4।   


ਅਰਥ:- ਹੇ (ਮੇਰੇ) ਮਨ! ਸਦਾ ਪਰਮਾਤਮਾ ਦਾ ਨਾਮ ਸਿਮਰਿਆ ਕਰ, ਸਿਫ਼ਤਿ-ਸਾਲਾਹ ਕਰਿਆ ਕਰ। (ਹੇ ਭਾਈ!) ਗੁਰੂ ਦੀ ਮੇਹਰ ਨਾਲ ਹੀ ਉਹ ਪਿਆਰਾ ਪ੍ਰਭੂ ਮਿਲ ਸਕਦਾ ਹੈ, ਜੋ ਆਤਮਕ ਜੀਵਨ ਦੇਣ ਵਾਲਾ ਹੈ, ਜੋ ਅਪਹੁੰਚ ਹੈ, ਤੇ, ਜੋ ਬਹੁਤ ਡੂੰਘਾ ਹੈ। ਰਹਾਉ।   ਹੇ ਭਾਈ! ਪ੍ਰਭੂ ਆਪ ਹੀ ਹਰ ਥਾਂ ਮੌਜੂਦ ਹੈ (ਵਿਆਪਕ ਹੁੰਦਿਆਂ ਭੀ) ਪ੍ਰਭੂ ਆਪ ਹੀ ਨਿਰਲੇਪ (ਭੀ) ਹੈ। ਜਗਤ-ਵਣਜਾਰਾ ਪ੍ਰਭੂ ਆਪ ਹੀ ਹੈ (ਜਗਤ-ਵਣਜਾਰੇ ਨੂੰ ਰਾਸਿ-ਪੂੰਜੀ ਦੇਣ ਵਾਲਾ ਭੀ) ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪ ਹੀ ਸ਼ਾਹੂਕਾਰ ਹੈ। ਪ੍ਰਭੂ ਆਪ ਹੀ ਵਣਜ ਹੈ, ਆਪ ਹੀ ਵਪਾਰ ਕਰਨ ਵਾਲਾ ਹੈ, ਆਪ ਸਦਾ-ਥਿਰ ਰਹਿਣ ਵਾਲਾ ਸਰਮਾਇਆ ਹੈ।1।   ਹੇ ਭਾਈ! ਪ੍ਰਭੂ ਆਪ ਹੀ (ਜੀਵਾਂ ਦੀਆਂ ਅਰਦਾਸਾਂ) ਸੁਣ ਕੇ ਸਭ ਦੀ ਸੰਭਾਲ ਕਰਦਾ ਹੈ, ਆਪ ਹੀ ਮੂੰਹੋਂ (ਜੀਵਾਂ ਨੂੰ ਢਾਰਸ ਦੇਣ ਲਈ) ਮਿੱਠਾ ਬੋਲ ਬੋਲਦਾ ਹੈ। ਪਿਆਰਾ ਪ੍ਰਭੂ ਆਪ ਹੀ (ਜੀਵਾਂ ਨੂੰ) ਕੁਰਾਹੇ ਪਾ ਦੇਂਦਾ ਹੈ, ਆਪ ਹੀ (ਜ਼ਿੰਦਗੀ ਦਾ ਸਹੀ) ਰਸਤਾ ਵਿਖਾਂਦਾ ਹੈ। ਹੇ ਭਾਈ! ਹਰ ਥਾਂ ਪ੍ਰਭੂ ਆਪ ਹੀ ਆਪ ਹੈ, (ਇਤਨੇ ਖਲਜਗਨ ਦਾ ਮਾਲਕ ਹੁੰਦਾ ਹੋਇਆ) ਪ੍ਰਭੂ ਬੇ-ਪਰਵਾਹ ਰਹਿੰਦਾ ਹੈ।2।   ਹੇ ਭਾਈ! ਪ੍ਰਭੂ ਆਪ ਹੀ (ਸਭ ਜੀਵਾਂ ਨੂੰ) ਪੈਦਾ ਕਰਦਾ ਹੈ, ਆਪ ਹੀ ਹਰੇਕ ਜੀਵ ਨੂੰ ਮਾਇਆ ਦੇ ਆਹਰ ਵਿਚ ਲਾਈ ਰੱਖਦਾ ਹੈ, ਪ੍ਰਭੂ ਆਪ ਹੀ (ਜੀਵਾਂ ਦੀ) ਬਣਤਰ ਬਣਾਂਦਾ ਹੈ, ਆਪ ਹੀ ਮਾਰਦਾ ਹੈ, (ਤਾਂ ਉਸ ਦਾ ਪੈਦਾ ਕੀਤਾ ਜੀਵ) ਮਰ ਜਾਂਦਾ ਹੈ। ਪ੍ਰਭੂ ਆਪ ਹੀ (ਸੰਸਾਰ-ਨਦੀ ਉਤੇ) ਪੱਤਣ ਹੈ, ਆਪ ਹੀ ਮਲਾਹ ਹੈ, ਆਪ ਹੀ (ਜੀਵਾਂ ਨੂੰ) ਪਾਰ ਲੰਘਾਂਦਾ ਹੈ।3।   ਹੇ ਭਾਈ! ਪ੍ਰਭੂ ਆਪ ਹੀ (ਸੰਸਾਰ-) ਸਮੁੰਦਰ ਹੈ, ਆਪ ਹੀ ਜਹਾਜ਼ ਹੈ, ਆਪ ਹੀ ਗੁਰੂ-ਮਲਾਹ ਹੋ ਕੇ ਜਹਾਜ਼ ਨੂੰ ਚਲਾਂਦਾ ਹੈ। ਪ੍ਰਭੂ ਆਪ ਹੀ (ਜਹਾਜ਼ ਵਿਚ) ਚੜ੍ਹ ਕੇ ਪਾਰ ਲੰਘਦਾ ਹੈ। ਪ੍ਰਭੂ-ਪਾਤਿਸ਼ਾਹ ਕੌਤਕ-ਤਮਾਸ਼ੇ ਕਰ ਕੇ ਆਪ ਹੀ (ਇਤਨਾ ਤਮਾਸ਼ਿਆਂ ਨੂੰ) ਵੇਖ ਰਿਹਾ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! (ਆਖ—) ਪ੍ਰਭੂ ਆਪ ਹੀ (ਸਦਾ) ਦਇਆ ਦਾ ਸੋਮਾ ਹੈ, ਆਪ ਹੀ ਬਖ਼ਸ਼ਸ਼ ਕਰ ਕੇ (ਆਪਣੇ ਪੈਦਾ ਕੀਤੇ ਜੀਵਾਂ ਨੂੰ ਆਪਣੇ ਨਾਲ) ਮਿਲਾ ਲੈਂਦਾ ਹੈ।4।1।     

 

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 12 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11 ਅਗਸਤ 2026
Vaastu Tips : ਜੇ ਤੁਸੀਂ ਰੋਜ਼ਾਨਾ ਇਹ 4 ਕੰਮ ਕਰਦੇ ਹੋ ਤਾਂ ਕਦੇ ਅਮੀਰ ਨਹੀਂ ਬਣ ਸਕੋਗੇ! ਤੁਰੰਤ ਬਦਲੋ ਆਪਣੀਆਂ ਆਦਤਾਂ
Vaastu Tips : ਜੇ ਤੁਸੀਂ ਰੋਜ਼ਾਨਾ ਇਹ 4 ਕੰਮ ਕਰਦੇ ਹੋ ਤਾਂ ਕਦੇ ਅਮੀਰ ਨਹੀਂ ਬਣ ਸਕੋਗੇ! ਤੁਰੰਤ ਬਦਲੋ ਆਪਣੀਆਂ ਆਦਤਾਂ

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: 'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
'ਆਪ' ਵਿਧਾਇਕ ਪਠਾਨਮਾਜਰਾ ਦੇ ਪੁੱਤਰ ਦੀ ਰਿੰਗ ਸੈਰੇਮਨੀ, ਹਰਜਸ਼ਨ-ਸ਼ੁਭਨੂਰ ਨੇ ਇੱਕ-ਦੂਜੇ ਨੂੰ ਪਹਿਨਾਈ ਅੰਗੂਠੀ; ਸਮਾਰੋਹ 'ਚ ਸ਼ਾਮਲ ਹੋਈਆਂ ਕਈ ਸਿਆਸੀ ਹਸਤੀਆਂ...
Punjab News: ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਪੰਜਾਬ 'ਚ ਵੱਡਾ ਸਿਆਸੀ ਧਮਾਕਾ! ਕਾਂਗਰਸ ਨੂੰ ਲੱਗਿਆ ਝਟਕਾ, ਸੀਨੀਅਰ ਆਗੂ ਸਣੇ 50 ਪਰਿਵਾਰ AAP ‘ਚ ਹੋਏ ਸ਼ਾਮਲ...
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਹੁਣ ਖਾਤੇ 'ਚ ਆਉਣਗੇ ਰਾਸ਼ਨ ਦੇ ਪੈਸੇ, ਪਰ 30 ਦਿਨਾਂ 'ਚ ਖਰੀਦਿਆ ਅਨਾਜ ਤਾਂ ਕੀ ਹੋਵੇਗਾ?
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
ਪੰਜਾਬ SIR ਦੀ ਡਰਾਫਟ ਵੋਟਰ ਲਿਸਟ ਜਾਰੀ, CEO ਪੰਜਾਬ ਦੀ ਵੈਬਸਾਈਟ 'ਤੇ ਇਦਾਂ ਚੈੱਕ ਕਰੋ ਆਪਣਾ ਨਾਮ; ਵੋਟ ਕੱਟੀ ਤਾਂ EPIC ਨੰਬਰ ਤੋਂ ਲੱਗੇਗਾ ਪਤਾ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
FDA: ਹੁਣ Dominos Pizza ਦਾ ਲਾਇਸੈਂਸ ਸਸਪੈਂਡ, ਸਫਾਈ ਦੇ ਨਿਯਮਾਂ ਦੀਆਂ ਉਡਾਈਆਂ ਧੱਜੀਆਂ; ਹੋਈ ਵੱਡੀ ਕਾਰਵਾਈ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਵੱਡੀ ਖ਼ਬਰ! ਭਿਆਨਕ ਹਾਦਸੇ 'ਚ ਪੰਜਾਬ ਦੇ ਵਿੱਤ ਮੰਤਰੀ ਦੇ ਤਿੰਨ ਸਾਥੀਆਂ ਦੀ ਮੌਤ, ਸਾਰੇ AAP ਦੇ ਮੈਂਬਰ ਸਨ; ਮੱਚਿਆ ਚੀਕ ਚੀਹਾੜਾ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
ਅੱਜ ਕਿਸ ਰੇਟ 'ਤੇ ਮਿਲੇਗਾ 14 ਕਿਲੋ ਵਾਲਾ ਸਿਲੰਡਰ, ਜਾਣ ਲਓ ਅੱਜ ਦੀਆਂ ਕੀਮਤਾਂ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Canada Student Protest: ਵਿਦਿਆਰਥੀਆਂ ਦੇ ਧਰਨੇ ਵਾਲੀ ਥਾਂ ’ਤੇ CBSA ਦੀ ਰੇਡ
Embed widget