ਪੜਚੋਲ ਕਰੋ

ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (26-04-2023)

ਸਲੋਕੁ ਮ: ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥

ਸਲੋਕੁ ਮ: ੩ ॥ ਰੇ ਜਨ ਉਥਾਰੈ ਦਬਿਓਹੁ ਸੁਤਿਆ ਗਈ ਵਿਹਾਇ ॥ ਸਤਿਗੁਰ ਕਾ ਸਬਦੁ ਸੁਣਿ ਨ ਜਾਗਿਓ ਅੰਤਰਿ ਨ ਉਪਜਿਓ ਚਾਉ ॥ ਸਰੀਰੁ ਜਲਉ ਗੁਣ ਬਾਹਰਾ ਜੋ ਗੁਰ ਕਾਰ ਨ ਕਮਾਇ ॥ ਜਗਤੁ ਜਲੰਦਾ ਡਿਠੁ ਮੈ ਹਉਮੈ ਦੂਜੈ ਭਾਇ ॥ ਨਾਨਕ ਗੁਰ ਸਰਣਾਈ ਉਬਰੇ ਸਚੁ ਮਨਿ ਸਬਦਿ ਧਿਆਇ ॥੧॥ ਮ: ੩ ॥ ਸਬਦਿ ਰਤੇ ਹਉਮੈ ਗਈ ਸੋਭਾਵੰਤੀ ਨਾਰਿ ॥ ਪਿਰ ਕੈ ਭਾਣੈ ਸਦਾ ਚਲੈ ਤਾ ਬਨਿਆ ਸੀਗਾਰੁ ॥ ਸੇਜ ਸੁਹਾਵੀ ਸਦਾ ਪਿਰੁ ਰਾਵੈ ਹਰਿ ਵਰੁ ਪਾਇਆ ਨਾਰਿ ॥ ਨਾ ਹਰਿ ਮਰੈ ਨ ਕਦੇ ਦੁਖੁ ਲਾਗੈ ਸਦਾ ਸੁਹਾਗਣਿ ਨਾਰਿ ॥ ਨਾਨਕ ਹਰਿ ਪ੍ਰਭ ਮੇਲਿ ਲਈ ਗੁਰ ਕੈ ਹੇਤਿ ਪਿਆਰਿ ॥੨॥

ਪਦ ਅਰਥ: ਉਥਾਰੈ = (ਸਿੰਧੀ: ਉਥਾੜੋ) ਦਿਲ ਉਤੇ ਦਬਾਉ ਜੋ ਕਈ ਵਾਰੀ ਸੁੱਤੇ ਪਿਆਂ ਹੱਥ ਛਾਤੀ ਉਤੇ ਆਇਆਂ ਪੈ ਜਾਂਦਾ ਹੈ। ਜਲਉ = ਸੜ ਜਾਏ। ਉਬਰੇ = (ਹਉਮੈ ਵਿਚ ਸੜਨ ਤੋਂ) ਬਚ ਗਏ ॥੧॥

ਅਰਥ: (ਮੋਹ-ਰੂਪ) ਉਥਾਰੇ ਦੇ ਦੱਬੇ ਹੋਏ ਹੇ ਭਾਈ! (ਤੇਰੀ ਉਮਰ) ਸੁੱਤਿਆਂ ਹੀ ਗੁਜ਼ਰ ਗਈ ਹੈ; ਸਤਿਗੁਰੂ ਦਾ ਸ਼ਬਦ ਸੁਣ ਕੇ ਤੈਨੂੰ ਜਾਗ ਨਹੀਂ ਆਈ ਤੇ ਨਾ ਹੀ ਹਿਰਦੇ ਵਿਚ (ਨਾਮ ਜਪਣ ਦਾ) ਚਾਉ ਉਪਜਿਆ ਹੈ। ਗੁਣਾਂ ਤੋਂ ਸੱਖਣਾ ਸਰੀਰ ਸੜ ਜਾਏ ਜੋ ਸਤਿਗੁਰੂ ਦੀ (ਦੱਸੀ ਹੋਈ) ਕਾਰ ਨਹੀਂ ਕਰਦਾ; (ਇਸ ਤਰ੍ਹਾਂ ਦਾ) ਸੰਸਾਰ ਮੈਂ ਹਉਮੈ ਵਿਚ ਤੇ ਮਾਇਆ ਦੇ ਮੋਹ ਵਿਚ ਸੜਦਾ ਵੇਖਿਆ ਹੈ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਗੁਰੂ ਦੇ ਸ਼ਬਦ ਦੀ ਰਾਹੀਂ ਸੱਚੇ ਹਰੀ ਨੂੰ ਮਨ ਵਿਚ ਸਿਮਰ ਕੇ (ਜੀਵ) ਸਤਿਗੁਰੂ ਦੀ ਸ਼ਰਨ ਪੈ ਕੇ (ਇਸ ਹਉਮੈ ਵਿਚ ਸੜਨ ਤੋਂ) ਬਚਦੇ ਹਨ ॥੧॥ ਜਿਸ ਦੀ ਹਉਮੈ ਸਤਿਗੁਰੂ ਦੇ ਸ਼ਬਦ ਵਿਚ ਰੰਗੇ ਜਾਣ ਨਾਲ ਦੂਰ ਹੋ ਜਾਂਦੀ ਹੈ ਉਹ (ਜੀਵ-ਰੂਪੀ) ਨਾਰੀ ਸੋਭਾਵੰਤੀ ਹੈ; ਉਹ ਨਾਰੀ ਆਪਣੇ ਪ੍ਰਭੂ-ਪਤੀ ਦੇ ਹੁਕਮ ਵਿਚ ਸਦਾ ਤੁਰਦੀ ਹੈ, ਇਸੇ ਕਰਕੇ ਉਸ ਦਾ ਸ਼ਿੰਗਾਰ ਸਫਲ ਸਮਝੋ। ਜਿਸ ਜੀਵ-ਇਸਤ੍ਰੀ ਨੇ ਪ੍ਰਭੂ-ਪਤੀ ਲੱਭ ਲਿਆ ਹੈ, ਉਸ ਦੀ (ਹਿਰਦੇ-ਰੂਪ) ਸੇਜ ਸੁੰਦਰ ਹੈ, ਕਿਉਂਕਿ ਉਸ ਨੂੰ ਪਤੀ ਸਦਾ ਮਿਲਿਆ ਹੋਇਆ ਹੈ, ਉਹ ਇਸਤ੍ਰੀ ਸਦਾ ਸੁਹਾਗ ਵਾਲੀ ਹੈ ਕਿਉਂਕਿ ਉਸ ਦਾ ਪਤੀ ਪ੍ਰਭੂ ਕਦੇ ਮਰਦਾ ਨਹੀਂ, (ਇਸ ਲਈ) ਉਹ ਕਦੇ ਦੁਖੀ ਨਹੀਂ ਹੁੰਦੀ। ਗੁਰੂ ਨਾਨਕ ਜੀ ਕਹਿੰਦੇ ਹਨ, ਹੇ ਨਾਨਕ! ਗੁਰੂ ਦੇ ਪਿਆਰ ਵਿਚ ਉਸ ਦੀ ਬ੍ਰਿਤੀ ਹੋਣ ਕਰਕੇ ਪ੍ਰਭੂ ਨੇ ਆਪਣੇ ਨਾਲ ਮਿਲਾਇਆ ਹੈ ॥੨॥

ਗੱਜ-ਵੱਜ ਕੇ ਫਤਹਿ ਬੁਲਾਓ ਜੀ !

ਵਾਹਿਗੁਰੂ ਜੀ ਕਾ ਖਾਲਸਾ !!

ਵਾਹਿਗੁਰੂ ਜੀ ਕੀ ਫਤਹਿ !!

ਟਾਪ ਹੈਡਲਾਈਨ

Shakun Shastra : 2 ਛਿਪਕਲੀਆਂ ਦੀ ਲੜਾਈ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਸ਼ਕੁਨ ਸ਼ਾਸਤਰ 'ਚ ਦੱਸਿਆ ਗਿਆ ਹੈ ਇਸਦਾ ਅਰਥ
Shakun Shastra : 2 ਛਿਪਕਲੀਆਂ ਦੀ ਲੜਾਈ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ, ਸ਼ਕੁਨ ਸ਼ਾਸਤਰ 'ਚ ਦੱਸਿਆ ਗਿਆ ਹੈ ਇਸਦਾ ਅਰਥ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 24 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਜੁਲਾਈ 2026

ਵੀਡੀਓਜ਼

10 ਘੰਟੇ ਹੰਗਾਮੇ ਤੋਂ ਬਾਅਦ ਸਰਕਾਰ ਝੁਕੀ! ਕਿਸਾਨਾਂ ਨਾਲ ਬਣੀ ਸਹਿਮਤੀ
ਅੱਜ ਤੋਂ ਤਿੰਨ ਦਿਨ ਮੀਂਹ ਹੀ ਮੀਂਹ! ਦੇਖੋ ਤੁਹਾਡਾ ਜ਼ਿਲ੍ਹਾ Alert 'ਚ ਹੈ ਜਾਂ ਨਹੀਂ
ਸ਼ੰਭੂ ਬਾਰਡਰ 'ਤੇ ਤਣਾਅ ਖ਼ਤਮ! 7 ਦਿਨਾਂ ਬਾਅਦ ਹੋਵੇਗੀ ਮੀਟਿੰਗ
India-US Trade Deal 'ਤੇ ਭੜਕੀ ਹਰਸਿਮਰਤ ਕੌਰ! ਕਿਹਾ- ਕਿਸਾਨਾਂ 'ਚ ਡਰ ਤੇ ਗੁੱਸਾ
ਵਿਦਿਆਰਥੀਆਂ 'ਤੇ ਲਾਠੀਚਾਰਜ ਤੋਂ ਭੜਕੇ ਕਿਸਾਨ! ਮੋਦੀ ਦਾ ਪੁਤਲਾ ਫੂਕਿਆ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਘਰ ਵਿੱਚ ਲੱਗਾ ਹੈ RO? ਜਾਣੋ ਕਦੋਂ ਹੈ ਜ਼ਰੂਰੀ ਅਤੇ ਕਦੋਂ ਬਣ ਸਕਦਾ ਹੈ ਸਿਹਤ ਲਈ ਨੁਕਸਾਨਦਾਇਕ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
ਕੀ ਜ਼ੋਮੈਟੋ ਅਤੇ ਸਵਿਗੀ ਦਾ ਦਬਦਬਾ ਖਤਮ ਹੋ ਜਾਵੇਗਾ? ਫਲਿੱਪਕਾਰਟ ਅਗਲੇ ਮਹੀਨੇ ਫੂਡ ਡਿਲੀਵਰੀ ਵਿੱਚ ਦਾਖਲ ਹੋਵੇਗਾ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
Suhagrat News : ਸੁਹਾਗਰਾਤ 'ਤੇ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
ਪਾਈਪਾਂ ਨੂੰ ਬਦਲੇ ਬਿਨਾਂ ਆਪਣੇ ਘਰ ਵਿੱਚ ਪਾਣੀ ਦਾ ਦਬਾਅ ਵਧਾਓ; ਇਹ ਛੋਟੀ ਮਸ਼ੀਨ ਹਰ ਟੂਟੀ ਨੂੰ ਉੱਚ-ਪ੍ਰੈਸ਼ਰ ਦੇਵੇਗੀ।
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
Male Infertility: ਕੀ ਮਰਦਾਂ ਵਿੱਚ ਵਧਦੀ ਬਾਂਝਪਨ IVF ਦੇ ਵਾਧੇ ਦਾ ਕਾਰਨ ਹੈ? ਜਾਣੋ ਅੰਕੜੇ ਕੀ ਕਹਿੰਦੇ ਹਨ?
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਚਿੱਟੇ ਦਿਨ ਚੋਰਾਂ ਦੇ ਹੌਂਸਲੇ ਬੁਲੰਦ, ਸਰੰਪਚ ਤੋਂ 50 ਹਜ਼ਾਰ ਲੁੱਟ ਕੇ ਹੋਏ ਫਰਾਰ; ਮੱਚਿਆ ਹੜਕੰਪ
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਇਹ ਚੂਹਾ ਹੱਥਾਂ ਨਾਲ ਨਹੀਂ, ਆਪਣੀ ਜੀਭ ਨਾਲ ਕੰਮ ਕਰਦਾ ਹੈ; ਇਹ ਹੁਣ ਵਿਕਰੀ ਲਈ ਉਪਲਬਧ ਹੈ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
ਆਪਣੀਆਂ ਪਲਕਾਂ ਨੂੰ ਦੇਖ ਕੇ ਹੀ ਝੂਠ ਫੜੋ, 5 ਮਨੋਵਿਗਿਆਨ ਦੇ ਸੁਝਾਅ ਜੋ ਤੁਹਾਨੂੰ ਦਿਮਾਗ਼ ਪੜ੍ਹਨ ਵਾਲਾ ਬਣਾ ਦੇਣਗੇ।
Embed widget