ਪੜਚੋਲ ਕਰੋ

Hukamnama sahib: ਪੜ੍ਹੋ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਮੁੱਖਵਾਕ (27-10-2023)

ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ ॥੨॥ ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥ ਨਾਰਾਇਣ ਪ੍ਰਗਟ ਕੀਨੋ ਪਰਤਾਪ ॥

ਗੋਂਡ ਮਹਲਾ ੫ ॥ ਨਾਮੁ ਨਿਰੰਜਨੁ ਨੀਰਿ ਨਰਾਇਣ ॥ ਰਸਨਾ ਸਿਮਰਤ ਪਾਪ ਬਿਲਾਇਣ ॥੧॥ ਰਹਾਉ ॥ਨਾਰਾਇਣ ਸਭ ਮਾਹਿ ਨਿਵਾਸ ॥ ਨਾਰਾਇਣ ਘਟਿ ਘਟਿ ਪਰਗਾਸ ॥ ਨਾਰਾਇਣ ਕਹਤੇ ਨਰਕਿ ਨ ਜਾਹਿ ॥ ਨਾਰਾਇਣ ਸੇਵਿ ਸਗਲ ਫਲ ਪਾਹਿ ॥੧॥ ਨਾਰਾਇਣ ਮਨ ਮਾਹਿ ਅਧਾਰ ॥ ਨਾਰਾਇਣ ਬੋਹਿਥ ਸੰਸਾਰ ॥ ਨਾਰਾਇਣ ਕਹਤ ਜਮੁ ਭਾਗਿ ਪਲਾਇਣ ॥ ਨਾਰਾਇਣ ਦੰਤ ਭਾਨੇ ਡਾਇਣ ॥੨॥ ਨਾਰਾਇਣ ਸਦ ਸਦ ਬਖਸਿੰਦ ॥ ਨਾਰਾਇਣ ਕੀਨੇ ਸੂਖ ਅਨੰਦ ॥ ਨਾਰਾਇਣ ਪ੍ਰਗਟ ਕੀਨੋ ਪਰਤਾਪ ॥ ਨਾਰਾਇਣ ਸੰਤ ਕੋ ਮਾਈ ਬਾਪ ॥੩॥ ਨਾਰਾਇਣ ਸਾਧਸੰਗਿ ਨਰਾਇਣ ॥ ਬਾਰੰ ਬਾਰ ਨਰਾਇਣ ਗਾਇਣ ॥ ਬਸਤੁ ਅਗੋਚਰ ਗੁਰ ਮਿਲਿ ਲਹੀ ॥ ਨਾਰਾਇਣ ਓਟ ਨਾਨਕ ਦਾਸ ਗਹੀ ॥੪॥੧੭॥੧੯॥

ਦਅਰਥ: ਨਿਰੰਜਨੁ = {ਨਿਰ = ਅੰਜਨੁ} ਮਾਇਆ ਦੀ ਕਾਲਖ ਤੋਂ ਪਰੇ ਰੱਖਣ ਵਾਲਾ। ਨਾਮੁ ਨਰਾਇਣ = ਪਰਮਾਤਮਾ ਦਾ ਨਾਮ। ਨੀਰਿ = {ਕ੍ਰਿਆ} (ਆਪਣੇ ਹਿਰਦੇ ਵਿਚ) ਸਿੰਜ। ਰਸਨਾ = ਜੀਭ (ਨਾਲ) । ਬਿਲਾਇਣ = ਦੂਰ ਹੋ ਜਾਂਦੇ ਹਨ।੧।ਰਹਾਉ।ਘਟਿ ਘਟਿ = ਹਰੇਕ ਘਟ ਵਿਚ, ਹਰੇਕ ਸਰੀਰ ਵਿਚ। ਨਰਕਿ = ਨਰਕ ਵਿਚ। ਨ ਜਾਹਿ = ਨਹੀਂ ਜਾਂਦੇ। ਸੇਵਿ = ਸਿਮਰ ਕੇ।੧।ਅਧਾਰ = ਆਸਰਾ। ਬੋਹਿਥ = ਜਹਾਜ਼। ਭਾਗਿ = ਭੱਜ ਕੇ। ਪਲਾਇਣ = ਦੌੜ (ਲਾ ਦੇਂਦਾ ਹੈ) । ਭਾਨੇ = ਭੰਨ ਦੇਂਦਾ ਹੈ। ਦੰਤ ਡਾਇਣ = (ਮਾਇਆ) ਡੈਣ ਦੇ ਦੰਦ।੨।
 
ਸਦ ਸਦ = ਸਦਾ ਸਦਾ। ਬਖਸਿੰਦ = ਬਖ਼ਸ਼ਣ ਵਾਲਾ। ਕੀਨੇ = ਪੈਦਾ ਕਰ ਦਿੱਤੇ। ਕੋ = ਦਾ।੩। ਸਾਧ ਸੰਗਿ = ਗੁਰੂ ਦੀ ਸੰਗਤਿ ਵਿਚ। ਬਾਰੰਬਾਰ = ਮੁੜ ਮੁੜ। ਬਸਤੁ = ਚੀਜ਼। ਅਗੋਚਰ = {ਅ = ਗੋ = ਚਰ। ਗੋ = ਇੰਦਰੇ। ਚਰ = ਪਹੁੰਚ} ਇੰਦਰਿਆਂ ਦੀ ਪਹੁੰਚ ਤੋਂ ਪਰੇ। ਗੁਰ ਮਿਲਿ = ਗੁਰੂ ਨੂੰ ਮਿਲ ਕੇ। ਲਹੀ = ਲੱਭ ਲਈ। ਦਾਸ = ਦਾਸਾਂ ਨੇ। ਗਹੀ = ਪਕੜੀ, ਫੜੀ। ਓਟ = ਆਸਰਾ।੪।
ਅਰਥ: ਹੇ ਭਾਈ! ਨਾਰਾਇਣ ਦਾ ਨਾਮ ਮਾਇਆ ਦੀ ਕਾਲਖ ਤੋਂ ਬਚਾਣ ਵਾਲਾ (ਹੈ, ਇਸ ਨੂੰ ਆਪਣੇ ਹਿਰਦੇ ਵਿਚ) ਸਿੰਜ। (ਇਹ ਨਾਮ) ਜੀਭ ਨਾਲ ਜਪਦਿਆਂ (ਸਾਰੇ) ਪਾਪ ਦੂਰ ਹੋ ਜਾਂਦੇ ਹਨ।੧।ਰਹਾਉ। ਹੇ ਭਾਈ! ਸਭ ਜੀਵਾਂ ਵਿਚ ਨਾਰਾਇਣ ਦਾ ਨਿਵਾਸ ਹੈ, ਹਰੇਕ ਸਰੀਰ ਵਿਚ ਨਾਰਾਇਣ (ਦੀ ਜੋਤਿ) ਦਾ ਹੀ ਚਾਨਣ ਹੈ। ਨਾਰਾਇਣ (ਦਾ ਨਾਮ) ਜਪਣ ਵਾਲੇ ਜੀਵ ਨਰਕ ਵਿਚ ਨਹੀਂ ਪੈਂਦੇ। ਨਾਰਾਇਣ ਦੀ ਭਗਤੀ ਕਰ ਕੇ ਸਾਰੇ ਫਲ ਪ੍ਰਾਪਤ ਕਰ ਲੈਂਦੇ ਹਨ।੧। ਹੇ ਭਾਈ! ਨਾਰਾਇਣ (ਦੇ ਨਾਮ) ਨੂੰ (ਆਪਣੇ) ਮਨ ਵਿਚ ਆਸਰਾ ਬਣਾ ਲੈ, ਨਾਰਾਇਣ (ਦਾ ਨਾਮ) ਸੰਸਾਰ-ਸਮੁੰਦਰ ਵਿਚੋਂ ਪਾਰ ਲੰਘਣ ਲਈ ਜਹਾਜ਼ ਹੈ। ਨਾਰਾਇਣ ਦਾ ਨਾਮ ਜਪਦਿਆਂ ਜਮ ਭੱਜ ਕੇ ਪਰੇ ਚਲਾ ਜਾਂਦਾ ਹੈ। ਨਾਰਾਇਣ (ਦਾ ਨਾਮ ਮਾਇਆ) ਡੈਣ ਦੇ ਦੰਦ ਭੰਨ ਦੇਂਦਾ ਹੈ।੨। ਹੇ ਭਾਈ! ਨਾਰਾਇਣ ਸਦਾ ਹੀ ਬਖ਼ਸ਼ਣਹਾਰ ਹੈ। ਨਾਰਾਇਣ (ਆਪਣੇ ਸੇਵਕਾਂ ਦੇ ਹਿਰਦੇ ਵਿਚ) ਸੁਖ ਆਨੰਦ ਪੈਦਾ ਕਰਦਾ ਹੈ, (ਉਹਨਾਂ ਦੇ ਅੰਦਰ ਆਪਣਾ) ਤੇਜ-ਪਰਤਾਪ ਪਰਗਟ ਕਰਦਾ ਹੈ। ਹੇ ਭਾਈ! ਨਾਰਾਇਣ ਆਪਣੇ ਸੇਵਕਾਂ ਸੰਤਾਂ ਦਾ ਮਾਂ ਪਿਉ (ਵਾਂਗ ਰਾਖਾ) ਹੈ।੩। ਹੇ ਭਾਈ! ਜੇਹੜੇ ਮਨੁੱਖ ਸਾਧ ਸੰਗਤਿ ਵਿਚ ਟਿਕ ਕੇ ਸਦਾ ਨਾਰਾਇਣ ਦਾ ਨਾਮ ਜਪਦੇ ਹਨ, ਮੁੜ ਮੁੜ ਉਸ ਦੀ ਸਿਫ਼ਤਿ-ਸਾਲਾਹ ਦੇ ਗੀਤ ਗਾਂਦੇ ਹਨ, ਉਹ ਮਨੁੱਖ ਗੁਰੂ ਨੂੰ ਮਿਲ ਕੇ (ਉਹ ਮਿਲਾਪ-ਰੂਪ ਕੀਮਤੀ) ਚੀਜ਼ ਲੱਭ ਲੈਂਦੇ ਹਨ ਜੇਹੜੀ ਇਹਨਾਂ ਇੰਦਰਿਆਂ ਦੀ ਪਹੁੰਚ ਤੋਂ ਪਰੇ ਹੈ। ਹੇ ਨਾਨਕ! ਨਾਰਾਇਣ ਦੇ ਦਾਸ ਸਦਾ ਨਾਰਾਇਣ ਦਾ ਆਸਰਾ ਲਈ ਰੱਖਦੇ ਹਨ।੪।੧੭।੧੯।
 
ਗੱਜ-ਵੱਜ ਕੇ ਫਤਹਿ ਬੁਲਾਓ ਜੀ !
ਵਾਹਿਗੁਰੂ ਜੀ ਕਾ ਖਾਲਸਾ !!
ਵਾਹਿਗੁਰੂ ਜੀ ਕੀ ਫਤਹਿ !!

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਜੁਲਾਈ 2026
ਇਸ ਦੇਸ਼ ਵਿੱਚ ਪੂਜਾ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ; ਮੰਦਰਾਂ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।
ਇਸ ਦੇਸ਼ ਵਿੱਚ ਪੂਜਾ ਕਰਨ ਨਾਲ ਤੁਹਾਨੂੰ ਜੇਲ੍ਹ ਹੋ ਸਕਦੀ ਹੈ; ਮੰਦਰਾਂ 'ਤੇ ਵੀ ਸਖ਼ਤ ਪਾਬੰਦੀਆਂ ਲਗਾਈਆਂ ਜਾਂਦੀਆਂ ਹਨ।
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੁਲਾਈ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 13 ਜੁਲਾਈ 2026

ਵੀਡੀਓਜ਼

ਅਕਾਲੀ ਆਗੂ 'ਤੇ ਤਾਬੜਤੋੜ ਫਾਇਰਿੰਗ! ਮੰਡੀ ਦੇ ਬਾਹਰ ਵਰ੍ਹੀਆਂ ਗੋਲੀਆਂ
ਖਾਲੜਾ ਅਤੇ ਬੇਅੰਤ ਸਿੰਘ 'ਤੇ ਬਿੱਟੂ ਦਾ ਵੱਡਾ ਬਿਆਨ! ਸੁਣੋ ਕੀ ਕਿਹਾ
ਸਿੱਖ Heros ਦੀਆਂ ਤਸਵੀਰਾਂ ਲੈ ਕੇ ਪਹੁੰਚੇ ਬਿੱਟੂ! ਕਹੀ ਵੱਡੀ ਗੱਲ
Film Satluj 'ਤੇ ਭੜਕੇ ਬਿੱਟੂ!
DSP ਕਿੱਥੇ ਗਾਇਬ ਹੋ ਗਿਆ? ਬਿੱਟੂ ਨੇ 25 ਹਜ਼ਾਰ ਲੋਕਾਂ 'ਤੇ ਵੀ ਚੁੱਕੇ ਸਵਾਲ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਲੁਧਿਆਣਾ 'ਚ ਅੱਜ ਕਿਸਾਨਾਂ ਦਾ ਚੱਕਾ ਜਾਮ, NH-44 ਅਤੇ ਬਸਤੀ ਜੋਧੇਵਾਲ ਚੌਂਕ 'ਚ ਦੇਣਗੇ ਧਰਨਾ; ਪੁਲਿਸ ਨੇ ਜਾਰੀ ਕੀਤੀ ਐਡਵਾਈਜ਼ਰੀ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਅੰਮ੍ਰਿਤਸਰ 'ਚ ਪੈਟਰੋਲ ਬੰਬ ਹਮਲੇ ਦੇ ਦੋਸ਼ੀ ਮੁਕਾਬਲੇ 'ਚ ਗ੍ਰਿਫਤਾਰ, ਇੱਕ ਜ਼ਖ਼ਮੀ; ਵਿਦੇਸ਼ 'ਚ ਬੈਠੇ ਗੈਂਗਸਟਰਾਂ ਨਾਲ ਜੁੜੇ ਤਾਰ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਤਰਨਤਾਰਨ ਦੀ ਧੀ ਦਾ ਇੰਗਲੈਂਡ 'ਚ ਚਾਕੂ ਮਾਰ ਕੇ ਕਤਲ, ਦੋ ਸਾਲ ਪਹਿਲਾਂ ਜ਼ਮੀਨ ਵੇਚ ਕੇ ਪਰਿਵਾਰ ਨੇ ਭੇਜਿਆ ਸੀ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਇੰਗਲੈਂਡ ਦੌਰੇ 'ਤੇ ਭਾਰਤ ਦੀ ਪਹਿਲੀ ਜਿੱਤ, ਭਾਰਤੀ ਟੀਮ ਨੇ 6 ਵਿਕਟਾਂ ਨਾਲ ਜਿੱਤਿਆ ਪਹਿਲਾ ਵਨਡੇ; ਗਿੱਲ, ਅਕਸ਼ਰ ਅਤੇ ਸੁੰਦਰ ਚਮਕੇ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਫਿਰ ਵੱਧ ਗਏ ਟੋਲ ਪਲਾਜ਼ਿਆਂ ਦੇ ਰੇਟ, 4 ਮਹੀਨਿਆਂ 'ਚ ਦੂਜੀ ਵਾਰ ਵਧੀਆਂ ਕੀਮਤਾਂ; ਜਾਣੋ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
ਪੰਜਾਬ-ਚੰਡੀਗੜ੍ਹ 'ਚ ਮਾਨਸੂਨ 'ਤੇ ਲੱਗਿਆ ਬ੍ਰੇਕ, 7 ਜ਼ਿਲ੍ਹਿਆਂ 'ਚ ਪਵੇਗੀ ਕੜਾਕੇ ਦੀ ਗਰਮੀ; ਅਲਰਟ ਜਾਰੀ
ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...
ਭਾਰਤ 'ਤੇ ਅਮਰੀਕਾ ਲਾਵੇਗਾ 500 ਫੀਸਦੀ ਟੈਰਿਫ! ਟਰੰਪ ਨੇ ਕਰ'ਤਾ ਹੈਰਾਨ ਕਰਨ ਵਾਲਾ ਖੁਲਾਸਾ, ਕਿਹਾ- ਛੇਤੀ ਕਾਨੂੰਨ...
Petrol-Diesel Price: ਵੱਧ ਗਏ ਪੈਟਰੋਲ ਡੀਜ਼ਲ ਦੇ ਰੇਟ? ਜਾਣ ਲਓ ਆਪਣੇ ਸ਼ਹਿਰ 'ਚ ਅੱਜ ਦੀਆਂ ਕੀਮਤਾਂ
Petrol-Diesel Price: ਵੱਧ ਗਏ ਪੈਟਰੋਲ ਡੀਜ਼ਲ ਦੇ ਰੇਟ? ਜਾਣ ਲਓ ਆਪਣੇ ਸ਼ਹਿਰ 'ਚ ਅੱਜ ਦੀਆਂ ਕੀਮਤਾਂ
Embed widget