Dhanteras 2023 Upay: ਇਸ ਸਾਲ ਧਨਤੇਰਸ ਦਾ ਤਿਉਹਾਰ 10 ਨਵੰਬਰ ਨੂੰ ਮਨਾਇਆ ਜਾਵੇਗਾ। ਇਸ ਦਿਨ ਨੂੰ ਧਨ ਤ੍ਰਿਓਦਸ਼ੀ ਅਤੇ ਧਨਵੰਤਰੀ ਜੈਅੰਤੀ ਵਜੋਂ ਵੀ ਜਾਣਿਆ ਜਾਂਦਾ ਹੈ। ਮਿਥਿਹਾਸ ਦੇ ਅਨੁਸਾਰ, ਇਸ ਦਿਨ ਆਯੁਰਵੈਦਿਕ ਦਵਾਈ ਦੇ ਪਿਤਾ ਧਨਵੰਤਰੀ ਦੇਵ, ਸਮੁੰਦਰ ਮੰਥਨ ਤੋਂ ਉਤਪੰਨ ਹੋਏ ਸਨ। ਜਦੋਂ ਧਨਵੰਤਰੀ ਦੇਵ ਪ੍ਰਗਟ ਹੋਏ ਸਨ ਤਾਂ ਉਨ੍ਹਾਂ ਦੇ ਹੱਥ ਵਿੱਚ ਅੰਮ੍ਰਿਤ ਨਾਲ ਭਰਿਆ ਕਲਸ਼ ਸੀ। ਇਸ ਕਾਰਨ ਧਨਤੇਰਸ ਦੇ ਦਿਨ ਭਾਂਡੇ ਖਰੀਦਣ ਦੀ ਪਰੰਪਰਾ ਹੈ।


ਦੀਵਾਲੀ ਧਨਤੇਰਸ ਦੇ ਦਿਨ ਤੋਂ ਸ਼ੁਰੂ ਹੋ ਜਾਂਦੀ ਹੈ। ਧਨਤੇਰਸ ਪੰਜ ਦਿਨਾਂ ਦੀਵਾਲੀ ਦਾ ਪਹਿਲਾ ਦਿਨ ਹੁੰਦਾ ਹੈ। ਧਨਤੇਰਸ ਦੇ ਦਿਨ ਸੋਨਾ, ਚਾਂਦੀ, ਭਾਂਡੇ, ਜ਼ਮੀਨ ਅਤੇ ਜਾਇਦਾਦ ਦੀ ਖਰੀਦਦਾਰੀ ਕਰਨਾ ਬਹੁਤ ਸ਼ੁਭ ਮੰਨਿਆ ਜਾਂਦਾ ਹੈ। ਇਸ ਦਿਨ ਧਨ ਅਤੇ ਖੁਸ਼ਹਾਲੀ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ ਜਾਂਦੇ ਹਨ। ਇਸ ਵਿਚ ਧਨੀਆ ਦਾ ਉਪਾਅ ਬਹੁਤ ਪ੍ਰਭਾਵਸ਼ਾਲੀ ਮੰਨਿਆ ਜਾਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਧਨਤੇਰਸ ਦੇ ਦਿਨ ਧਨੀਏ ਨਾਲ ਇਨ੍ਹਾਂ ਉਪਾਅ ਕਰਨ ਨਾਲ ਘਰ 'ਚ ਬਰਕਤ ਮਿਲਦੀ ਹੈ। ਇਸ ਬਾਰੇ ਜਾਣੋ।


ਇਹ ਵੀ ਪੜ੍ਹੋ: Diwali Firecrackers Ban: ਪਟਾਕਿਆਂ 'ਤੇ ਸੁਪਰੀਮ ਕੋਰਟ ਨੇ ਕਿਹਾ- ਪੂਰੇ ਦੇਸ਼ 'ਚ ਲਾਈ ਜਾਵੇ ਪਾਬੰਦੀ, ਸਾਡਾ ਹੁਕਮ ਸਿਰਫ਼ ਦਿੱਲੀ-ਐਨਸੀਆਰ ਤੱਕ ਸੀਮਤ ਨਹੀਂ


ਧਨਤੇਰਸ ‘ਤੇ ਧਨੀਆ ਦਾ ਉਪਾਅ


ਧਨਤੇਰਸ ਦੇ ਦਿਨ ਸਾਬਤ ਧਨੀਏ ਦਾ ਉਪਾਅ ਕਰਨਾ ਬਹੁਤ ਫਲਦਾਇਕ ਮੰਨਿਆ ਜਾਂਦਾ ਹੈ। ਇਸ ਦਿਨ ਸਾਬਤ ਧਨੀਆ ਖਰੀਦੋ ਅਤੇ ਇਸ ਨੂੰ ਦੇਵੀ ਲਕਸ਼ਮੀ ਅਤੇ ਭਗਵਾਨ ਧਨਵੰਤਰੀ ਨੂੰ ਚੜ੍ਹਾਓ। ਇਸ ਤੋਂ ਬਾਅਦ ਮਾਂ ਲਕਸ਼ਮੀ ਅਤੇ ਭਗਵਾਨ ਧਨਵੰਤਰੀ ਨੂੰ ਆਪਣੀ ਇੱਛਾ ਦੱਸੋ। ਇਸ ਤੋਂ ਬਾਅਦ ਇਸ ਧਨੀਏ ਨੂੰ ਘਰ 'ਚ ਕਿਸੇ ਜਗ੍ਹਾ 'ਤੇ ਮਿੱਟੀ 'ਚ ਦੱਬ ਦਿਓ। ਇਸ 'ਚੋਂ ਥੋੜ੍ਹਾ ਧਨੀਆ ਬਚਾ ਕੇ ਲਾਲ ਕੱਪੜੇ 'ਚ ਬੰਨ੍ਹ ਕੇ ਉਸ ਜਗ੍ਹਾ 'ਤੇ ਰੱਖੋ ਜਿੱਥੇ ਤੁਸੀਂ ਪੈਸੇ ਰੱਖਦੇ ਹੋ। ਅਜਿਹਾ ਮੰਨਿਆ ਜਾਂਦਾ ਹੈ ਕਿ ਅਜਿਹਾ ਕਰਨ ਨਾਲ ਸਾਲ ਭਰ ਘਰ 'ਚ ਖੁਸ਼ਹਾਲੀ ਅਤੇ ਬਰਕਤ ਬਣੀ ਰਹਿੰਦੀ ਹੈ।


ਧਨਤੇਰਸ ਦੇ ਦਿਨ ਧਨੀਏ ਦੇ ਬੀਜ ਖਰੀਦੋ ਅਤੇ ਦੀਵਾਲੀ ਦੇ ਦਿਨ ਦੇਵੀ ਲਕਸ਼ਮੀ ਨੂੰ ਚੜ੍ਹਾਓ। ਇਨ੍ਹਾਂ ਵਿੱਚੋਂ ਕੁਝ ਬੀਜ ਘਰੇਲੂ ਬਗੀਚੀ ਵਿੱਚ ਬੀਜੋ। ਅਜਿਹਾ ਮੰਨਿਆ ਜਾਂਦਾ ਹੈ ਕਿ ਇਨ੍ਹਾਂ ਤੋਂ ਨਿਕਲਣ ਵਾਲੇ ਧਨੀਏ ਦੇ ਪੱਤੇ ਘਰ ਵਿੱਚ ਖੁਸ਼ਹਾਲੀ ਅਤੇ ਬਰਕਤ ਲਿਆਉਂਦੇ ਹਨ।


ਧਨਤੇਰਸ ਦੇ ਦਿਨ ਧਨਵੰਤਰੀ ਦੇਵ ਦੇ ਸਾਹਮਣੇ ਥੋੜ੍ਹਾ ਸੁੱਕਾ ਧਨੀਆ ਰੱਖੋ ਅਤੇ ਦੀਵਾਲੀ ਤੱਕ ਉੱਥੇ ਹੀ ਛੱਡ ਦਿਓ। ਗੋਵਰਧਨ ਪੂਜਾ ਵਾਲੇ ਦਿਨ ਇਸ ਧਨੀਏ ਨੂੰ ਬਰਤਨ 'ਚ ਲਗਾਓ। ਇਸ ਤੋਂ ਨਿਕਲਣ ਵਾਲੇ ਧਨੀਏ ਦੇ ਪੌਦੇ ਦੀ ਦੇਖਭਾਲ ਕਰੋ। ਮੰਨਿਆ ਜਾਂਦਾ ਹੈ ਕਿ ਜਿਵੇਂ-ਜਿਵੇਂ ਧਨੀਆ ਵਧਦਾ ਹੈ, ਘਰ ਵਿੱਚ ਖੁਸ਼ੀਆਂ ਅਤੇ ਸੁੱਖਾਂ ਵਿੱਚ ਵਾਧਾ ਹੁੰਦਾ ਹੈ।


ਇਹ ਵੀ ਪੜ੍ਹੋ: Punjab news: SGPC ਚੋਣਾਂ ਲਈ SAD ਨੇ ਹਰਜਿੰਦਰ ਸਿੰਘ ਧਾਮੀ ਨੂੰ ਮੁੜ ਐਲਾਨਿਆ ਉਮੀਦਵਾਰ, ਟਵੀਟ ਕਰਕੇ ਪਾਰਟੀ ਦਾ ਕੀਤਾ ਧੰਨਵਾਦ