ਪੜਚੋਲ ਕਰੋ

ਔਜਲਾ ਨੇ ਐੱਸਜੀਪੀਸ 'ਤੇ ਚੁੱਕੇ ਸਵਾਲ, ਪਹਿਲਾਂ ਜਾਣੋ ਇਸਾਈ ਧਰਮ ਵੱਲ ਕਿਓਂ ਝੁਕ ਰਹੇ ਨੇ ਲੋਕ ?

ਸਾਂਸਦ ਗੁਰਜੀਤ ਔਜਲਾ ਨੇ ਕਿਹਾ ਕਿ ਐੱਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਧਰਮ ਨੂੰ ਅੱਖੋਂ ਪਰੋਖੇ ਕਰ ਦਿੱਤਾ ਹੈ।

Punjab News: ਪੰਜਾਬ ਦੇ ਤਰਨਤਾਰਨ ਵਿੱਚ ਚਰਚ 'ਚ ਹੋਈ ਭੰਨਤੋੜ ਮਾਮਲੇ ਵਿੱਚ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਵੱਡੇ ਸਵਾਲ ਚੁੱਕੇ ਹਨ। ਔਜਲਾ ਨੇ ਕਿਹਾ ਕਿ ਐੱਸਜੀਪੀਸੀ ਨੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਦੇਣ ਲਈ ਧਰਮ ਨੂੰ ਅੱਖੋਂ ਪਰੋਖ ਕਰ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸ ਦੀ ਜਾਂਚ ਹੋਣੀ ਚਾਹੀਦੀ ਹੈ ਆਖ਼ਰ ਕਿਓਂ ਸਿੱਖ ਧਰਮ ਨਾਲ ਜੁੜੇ  ਲੋਕ ਇਸਾਈ ਧਰਮ ਵੱਲ ਝੁਕ ਰਹੇ ਹਨ।

ਲੋਕ ਸਭਾ ਮੈਂਬਰ ਔਜਲਾ ਨੇ ਤਰਨਤਾਰਨ ਵਿੱਚ ਹੋਈ ਘਟਨਾ ਤੇ ਉਸ ਤੋਂ ਤਿੰਨ ਦਿਨ ਪਹਿਲਾਂ ਜੰਡਿਆਲਾਗੁਰੂ ਦੇ ਪਿੰਡ ਡੱਡੂਆਣਾ ਵਿੱਚ ਇਸਾਈ ਤੇ ਨਹਿੰਗ ਸਿੰਘਾਂ ਵਿਚਾਲੇ ਹੋਈ ਝੜਪ ਦੀ ਵੀ ਨਿਖੇਧੀ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਪੰਜਾਬ  ਵਿੱਚ ਸਭ ਤੋਂ ਜ਼ਿਆਦਾ ਗੁਰਦੁਆਰੇ ਹਨ, ਜਿਨ੍ਹਾਂ ਵਿੱਚੋਂ ਜ਼ਿਆਦਾਤਰ ਏਅਰ ਕੰਡੀਸ਼ਨਰ ਹਨ ਪਰ ਉਨ੍ਹਾਂ ਵਿੱਚ ਕਦੇ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪ੍ਰਚਾਰ ਵਿੱਚ ਧਿਆਨ ਨਹੀਂ  ਦਿੱਤਾ ਗਿਆ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਡੱਡੂਆਣਾ ਪਿੰਡ ਵਿੱਚ ਹੋਏ ਘਟਨਾਕ੍ਰਮ ਵਿੱਚ ਆਪਣੀ ਪ੍ਰਤੀਕਿਰਿਆ ਦੇ ਦਿੱਤੀ ਪਰ ਇਸ ਵੇਲੇ ਸਿੱਖ ਧਰਮ ਤੇ ਐੱਸਜੀਪੀਸੀ ਨੂੰ ਸੋਚਣਾ ਚਾਹੀਦਾ ਹੈ ਕਿ ਆਖ਼ਰ ਲੋਕ ਇਸਾਈ ਧਰਮ ਵੱਲ ਕਿਉਂ ਝੁਕ ਰਹੇ ਹਨ।

ਗੁਰਜੀਤ ਔਜਲਾ ਨੇ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਪੈਸਾ ਮਨੁੱਖਤਾ ਦੀ ਸੇਵਾ ਤੇ ਧਰਮ ਪ੍ਰਚਾਰ ਤੇ ਖ਼ਰਚ ਕਰਨਾ ਚਾਹੀਦਾ ਸੀ ਉਹ ਪੈਸੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਨੂੰ ਫ਼ਾਇਦਾ ਪਹੁੰਚਾਉਣ ਲਈ ਖ਼ਰਚ ਕੀਤਾ ਗਿਆ। ਅਕਾਲੀ ਦਲ ਦੀਆਂ ਰੈਲੀਆਂ ਅੰਦਰ ਲੰਗਰ ਤੱਕ ਐੱਸਜੀਪੀਸੀ ਵੱਲੋਂ ਭੇਜਿਆ ਗਿਆ। ਦੂਜੇ ਪਾਸੇ ਇਸਾਈ ਧਰਮ ਵੱਲੋਂ ਦਿੱਤੀਆਂ ਜਾਣ ਵਾਲੀਆਂ ਸੁਵਿਧਾਵਾਂ ਦੇ ਚਲਦੇ ਪਿੰਡਾਂ ਦੇ ਗ਼ਰੀਬ ਪਰਿਵਾਰ ਉਸ ਵੱਲ ਝੁਕ ਰਹੇ ਹਨ।

ਹਾਲਾਂਕਿ ਇਸ ਮੌਕੇ ਔਜਲਾ ਨੇ ਕੇਂਦਰ 'ਤੇ ਵੀ ਸਵਾਲ ਚੁੱਕੇ ਤੇ ਕਿਹਾ ਕਿ ਕੇਂਦਰ ਸਰਕਾਰ ਧਰਮ ਦੀ ਰਾਜਨੀਤੀ ਕਰਦੀ ਹੈ, ਇਹ ਉਨ੍ਹਾਂ ਦਾ ਤਰੀਕਾ ਹੈ। ਉਨ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਪਿੰਡ ਡੱਡੂਆਣਾ ਮਾਮਲੇ ਵਿੱਚ ਦਿੱਤੇ ਗਏ ਬਿਆਨ 'ਤੇ ਵੀ ਸਵਾਲ ਖੜ੍ਹਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗਿਆਨੀ ਹਰਪ੍ਰੀਤ ਸਿੰਘ ਨੂੰ ਬਿਆਨ ਜਾਰੀ ਕਰਦੇ ਹੋਏ ਚੰਗੀ ਸੋਚ ਵੰਡਣੀ ਚਾਹੀਦੀ ਹੈ। ਇਸ ਤੋਂ ਪਹਿਲਾਂ ਹਥਿਆਰਾਂ ਵਾਲਾ ਬਿਆਨ ਚਰਚਾ ਵਿੱਚ ਰਿਹਾ ਸੀ। ਇਸ ਵੇਲੇ ਨੌਜਵਾਨਾਂ ਵਿੱਚ ਗੁਰਬਾਣੀ ਦਾ ਸੰਚਾਰ ਕਰਨਾ ਚਾਹੀਦਾ ਹੈ ਤੇ ਲੋਕਾਂ ਨੂੰ ਗੁਰਬਾਣੀ ਨਾਲ ਜੋੜਣ ਦੀ ਜ਼ਰੂਰਤ ਹੈ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 6 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 5 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 4 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 3 ਅਕਤੂਬਰ 2026

ਵੀਡੀਓਜ਼

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਪੰਜਾਬ-ਚੰਡੀਗੜ੍ਹ 'ਚ 4 ਦਿਨਾਂ ਲਈ ਮੀਂਹ ਦਾ ਅਲਰਟ ਜਾਰੀ, ਤਾਪਮਾਨ 'ਚ ਗਿਰਾਵਟ ਦੇ ਆਸਾਰ; 50 KM ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
ਲੁਧਿਆਣਾ 'ਚ ਸਾਬਕਾ ਸਰਪੰਚ ਨੇ ਅਕਾਊਂਟੈਂਟ ਨਾਲ ਕੀਤੀਆਂ ਅਸ਼ਲੀਲ ਹਰਕਤਾਂ, ਇਕੱਲਿਆਂ ਘੁੰਮਣ ਦਾ ਦਿੱਤਾ ਆਫਰ; ਪਿਓ-ਪੁੱਤ ਸਮਝਾਉਣ ਆਏ ਤਾਂ...
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
8th Pay Commission ਨਾਲ ਕਿੰਨਾ ਵੱਧ ਜਾਵੇਗਾ ਬੈਂਕ ਬੈਲੇਂਸ? ਲੱਖਾਂ ਦਾ ਤਿਆਰ ਹੋ ਰਿਹਾ ਏਰੀਅਰ! ਵੱਧੇਗੀ ਇੰਨੀ Salary
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪਾਕਿਸਤਾਨ ਕ੍ਰਿਕਟ 'ਚ ਵੱਡਾ ਫੇਰਬਦਲ, ਅਚਾਨਕ ਬਦਲਿਆ ਕਪਤਾਨ; ਇਸ ਦਿੱਗਜ ਤੋਂ ਖੋਹੀ ਕਮਾਨ
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਪੰਜਾਬ 'ਚ ਮੁਲਾਜ਼ਮਾਂ ਦੇ ਡੀਏ ਨੂੰ ਲੈਕੇ ਅੱਜ ਫਿਰ ਹਾਈਕੋਰਟ 'ਚ ਸੁਣਵਾਈ, ਕੱਲ੍ਹ ਸਰਕਾਰ ਨੂੰ ਲਾਈ ਸੀ ਫਟਕਾਰ; ਕਿਹਾ- ਬਹੁਤ ਹੋ ਗਿਆ...
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਵੱਡੀ ਖ਼ਬਰ! ਉਡਾਣ ਭਰਨ ਤੋਂ ਬਾਅਦ ਅਚਾਨਕ ਗਾਇਬ ਹੋਇਆ ਜਹਾਜ਼, ਫਿਰ ਹੋਇਆ ਕ੍ਰੈਸ਼; ਜਹਾਜ਼ 'ਚ ਸਵਾਰ ਸਾਰੇ ਲੋਕਾਂ ਦੀ ਮੌਤ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
ਅੱਜ ਕਿੰਨੀ LPG ਗੈਸ ਸਿਲੰਡਰ ਦੀ ਕੀਮਤ, ਕਮਰਸ਼ੀਅਲ ਹੋਈ ਮਹਿੰਗੀ! ਜਾਣ ਲਓ ਅੱਜ ਦੇ ਰੇਟ
UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ
UP Rajya Sabha Election: BJP ਨੇ 8 ਉਮੀਦਵਾਰਾਂ ਦਾ ਕੀਤਾ ਐਲਾਨ, ਕਈ ਵੱਡੀ ਚਿਹਰਿਆਂ ਨੂੰ ਨਹੀਂ ਮਿਲੀ ਟਿਕਟ
Embed widget