Uttarakhand News: ਹੇਮਕੁੰਟ ਸਾਹਿਬ (Hemkund Sahib) ਅਤੇ ਲਕਸ਼ਮਣ ਮੰਦਿਰ (Laxman Temple) ਦੇ ਕਪਾਟ ਖੁੱਲ੍ਹਣ ਕਾਰਨ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ। ਉੱਥੇ ਹੀ ਪੰਜ ਪਿਆਰਿਆਂ ਦੀ ਅਗਵਾਈ 'ਚ ਸਵੇਰੇ ਘਾਂਘਰੀਆ ਤੋਂ ਸ਼ੁਰੂ ਹਈ ਯਾਤਰਾ 6 ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਸ੍ਰੀ ਹੇਮਕੁੰਟ ਸਾਹਿਬ ਪੁੱਜੀ। ਕਪਾਟ ਖੁੱਲ੍ਹਣ ਦੇ ਨਾਲ ਹੀ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਦੇ ਸਰੋਵਰ ਵਿੱਚ ਇਸ਼ਨਾਨ ਕੀਤਾ, ਗੁਰਦੁਆਰੇ ਵਿੱਚ ਮੱਥਾ ਟੇਕਿਆ ਅਤੇ ਲੋਕਪਾਲ ਲਕਸ਼ਮਣ ਮੰਦਰ ਵਿੱਚ ਪੂਜਾ ਕੀਤੀ। ਸ੍ਰੀ ਹੇਮਕੁੰਟ ਸਾਹਿਬ ਅਤੇ ਲੋਕਪਾਲ ਲਕਸ਼ਮਣ ਮੰਦਿਰ ਦੇ ਕਪਾਟ ਖੁਲ੍ਹਣ ਤੋਂ ਬਾਅਦ 1900 ਸ਼ਰਧਾਲੂਆਂ ਨੇ ਹਾਜ਼ਰੀ ਭਰੀ। ਸਵੇਰੇ 9.30 ਵਜੇ ਸੱਚਖੰਡ ਤੋਂ ਦਰਬਾਰ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਗਿਆ। ਕਪਾਟ ਖੁਲ੍ਹਣ ਤੋਂ ਬਾਅਦ ਗੁਰਦੁਆਰਾ ਸਾਹਿਬ ਅਤੇ ਲਕਸ਼ਮਣ ਮੰਦਰ ਨੂੰ ਫੁੱਲਾਂ ਨਾਲ ਸਜਾਇਆ ਗਿਆ।
ਸਮਾਗਮ ਵਿੱਚ ਮੋਗਾ ਤੋਂ ਆਏ ਸਤਨਾਮ ਸਿੰਘ ਅਤੇ ਗੜ੍ਹਵਾਲ ਸਕਾਊਟ ਦੇ ਬੈਂਡ ਦੀਆਂ ਧੁਨਾਂ ਨੇ ਸੰਗਤਾਂ ਨੂੰ ਮਗਨ ਹੋਣ ਲਈ ਮਜਬੂਰ ਕਰ ਦਿੱਤਾ। ਹੇਮਕੁੰਟ ਸਾਹਿਬ ਵਿੱਚ ਸਵੇਰ ਤੋਂ ਹੀ ਲੰਗਰ-ਪ੍ਰਸ਼ਾਦ ਵਰਤਾਇਆ ਜਾ ਰਿਹਾ ਹੈ। ਠੰਢ ਦੇ ਬਾਵਜੂਦ ਸ਼ਰਧਾਲੂਆਂ ਨੇ ਹੇਮਕੁੰਟ ਸਰੋਵਰ ਵਿੱਚ ਇਸ਼ਨਾਨ ਵੀ ਕੀਤਾ। ਨਰਿੰਦਰ ਜੀਤ ਸਿੰਘ ਬਿੰਦਰਾ, ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਪ੍ਰਧਾਨ ਸਰਦਾਰ ਸੇਵਾ ਸਿੰਘ ਸਮੇਤ ਕਈ ਸ਼ਖਸੀਅਤਾਂ ਹਾਜ਼ਰ ਸਨ। ਸ੍ਰੀ ਹੇਮਕੁੰਟ ਸਾਹਿਬ ਵਿੱਚ ਅੱਠ ਫੁੱਟ ਤੋਂ ਵੱਧ ਬਰਫ਼ ਜੰਮੀ ਹੋਣ ਕਰਕੇ ਫਿਲਹਾਲ ਬਜ਼ੁਰਗਾਂ ਅਤੇ ਬੱਚਿਆਂ ਨੂੰ ਆਉਣ-ਜਾਣ ਦੀ ਇਜਾਜ਼ਤ ਨਹੀਂ ਹੈ।
ਇਹ ਵੀ ਪੜ੍ਹੋ: PM Kisan Yojana: ਕੀ ਪਤੀ-ਪਤਨੀ ਦੋਵਾਂ ਨੂੰ ਮਿਲ ਸਕਦੇ ਪੀਐਮ ਕਿਸਾਨ ਯੋਜਾਨਾ ਦਾ ਲਾਭ? ਜਾਣੋ ਸਕੀਮ ਨਾਲ ਜੁੜੀਆਂ ਜ਼ਰੂਰੀ ਗੱਲਾਂ
ਅਟਲਾਕੋਟੀ ਤੋਂ ਹੇਮਕੁੰਟ ਤੱਕ ਬਰਫਬਾਰੀ ਦੇ ਵਿਚਕਾਰ ਪੁਲਿਸ ਅਤੇ ਐਸਡੀਆਰਐਫ ਦੀਆਂ ਟੀਮਾਂ ਸ਼ਰਧਾਲੂਆਂ ਦੀ ਮਦਦ ਕਰ ਰਹੀਆਂ ਹਨ। ਲੋਕਪਾਲ ਲਕਸ਼ਮਣ ਮੰਦਰ ਦੇ ਦਰਵਾਜ਼ੇ ਵੀ ਸਵੇਰੇ 10 ਵਜੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ ਸਨ। ਪੁਜਾਰੀ ਖੁਸ਼ਹਾਲ ਸਿੰਘ ਚੌਹਾਨ ਦੀ ਅਗਵਾਈ ਹੇਠ ਪਿੰਡ ਘਾਂਘਰੀਆ ਤੋਂ ਭਯੂੰਡਾਰ ਪੁਲਨਾ ਤੱਕ ਪਿੰਡ ਵਾਸੀਆਂ ਨੇ ਸਵੇਰੇ 10 ਵਜੇ ਦਰਵਾਜ਼ੇ ਖੋਲ੍ਹਣ ਦੀ ਪ੍ਰੰਪਰਾ ਨਿਭਾਈ। 9.30 ਵਜੇ ਪੁਜਾਰੀ ਨੇ ਦਰਵਾਜ਼ੇ ਖੋਲ੍ਹਣ ਦੀ ਪ੍ਰਕਿਰਿਆ ਦੇ ਹਿੱਸੇ ਵਜੋਂ ਪੂਜਾ ਸ਼ੁਰੂ ਕੀਤੀ। ਲੋਕਪਾਲ ਲਕਸ਼ਮਣ ਮੰਦਰ ਦੇ ਕਪਾਟ ਪੂਰੀ ਰਸਮਾਂ-ਰਿਵਾਜ਼ਾਂ ਨਾਲ ਖੋਲ੍ਹੇ ਗਏ। ਅਜਿਹਾ ਮੰਨਿਆ ਜਾਂਦਾ ਹੈ ਕਿ ਭਗਵਾਨ ਲਕਸ਼ਮਣ ਨੇ ਆਪਣੇ ਜਨਮ ਤੋਂ ਪਹਿਲਾਂ ਇੱਥੇ ਸ਼ੇਸ਼ਨਾਗ ਦੇ ਰੂਪ ਵਿੱਚ ਤਪੱਸਿਆ ਕੀਤੀ ਸੀ।