ਪੜਚੋਲ ਕਰੋ

ਹੇਮਕੁੰਟ ਸਾਹਿਬ ਦੀ ਯਾਤਰਾ ਮੁਲਤਵੀ, ਕੋਵਿਡ ਦੇ ਹਾਲਾਤਾਂ ਦੀ ਸਮੀਖਿਆ ਤੋਂ ਬਾਅਦ ਹੋਵੇਗਾ ਐਲਾਨ

ਦੇਸ਼ ਵਿੱਚ ਕੋਵਿਡ-19 ਦੇ ਪ੍ਰਕੋਪ ਦੇ ਵਿਚਕਾਰ ਉਤਰਾਖੰਡ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਅਣਮਿੱਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ।

ਚੰਡੀਗੜ੍ਹ: ਦੇਸ਼ ਵਿੱਚ ਕੋਵਿਡ-19 ਦੇ ਪ੍ਰਕੋਪ ਵਿਚਕਾਰ ਉਤਰਾਖੰਡ ਵਿੱਚ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਨੂੰ ਅਣਮਿਥੇ ਸਮੇਂ ਲਈ ਮੁਅੱਤਲ ਕਰ ਦਿੱਤਾ ਗਿਆ ਹੈ। ਹੇਮਕੁੰਟ ਸਾਹਿਬ ਟਰੱਸਟ ਨੇ 1 ਜੂਨ ਨੂੰ ਇਸ ਅਸਥਾਨ ਦੇ ਦਰਵਾਜ਼ੇ ਖੋਲ੍ਹਣ ਦਾ ਐਲਾਨ ਕੀਤਾ ਸੀ। ਲੌਕਡਾਊਨ ਤੋਂ ਇਲਾਵਾ ਇੱਕ ਹੋਰ ਮੁੱਦਾ ਇਹ ਹੈ ਕਿ 4 ਕਿਲੋਮੀਟਰ ਦਾ 'ਆਸਥਾ ਪੱਥ' ਅਸਥਾਨ ਨੂੰ ਜਾਣ ਵਾਲਾ ਰਾਹ ਬਰਫ਼ ਦੀ ਸੰਘਣੀ ਪਰਤ ਨਾਲ ਢੱਕਿਆ ਹੋਇਆ ਹੈ। ਟਰੱਸਟ ਦੇ ਉਪ-ਚੇਅਰਪਰਸਨ ਨਰਿੰਦਰਪਾਲ ਸਿੰਘ ਬਿੰਦਰਾ ਨੇ ਕਿਹਾ ਕਿ ਇਸ ਅਸਥਾਨ ਦੇ ਖੋਲ੍ਹੇ ਜਾਣ ਦੀ ਤਾਰੀਖ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਤ ਦਾ ਜਾਇਜ਼ਾ ਲੈਣ ਤੋਂ ਬਾਅਦ ਹੀ ਤਾਜ਼ਾ ਤਰੀਖਾਂ ਦਾ ਐਲਾਨ ਕੀਤਾ ਜਾਵੇਗਾ। ਉਨ੍ਹਾਂ ਕਿਹਾ “ਸਧਾਰਨਤਾ ਬਹਾਲ ਹੋਣ ਤੱਕ ਕੁਝ ਵੀ ਤੈਅ ਨਹੀਂ ਕੀਤਾ ਜਾ ਸਕਦਾ। ਟਰੈਕ ਨੂੰ ਸਾਫ ਕਰਨ ‘ਤੇ ਕੰਮ ਸ਼ੁਰੂ ਕਰਨਾ ਸੀ, ਪਰ ਅਜਿਹਾ ਨਹੀਂ ਹੋ ਸਕਿਆ ਕਿਉਂਕਿ ਲੌਕਡਾਊਨ ਦਾ ਐਲਾਨ ਕੀਤਾ ਗਿਆ ਸੀ। ਨਵੇਂ ਨਿਰਦੇਸ਼ਾਂ ਦਾ ਫ਼ੈਸਲਾ ਸਰਕਾਰ ਦੇ ਨਿਰਦੇਸ਼ਾਂ ਤੋਂ ਬਾਅਦ ਹੀ ਕੀਤਾ ਜਾਵੇਗਾ। ਇਸ ਤੋਂ ਇਲਾਵਾ ਇਸ ਅਸਥਾਨ ‘ਤੇ ਬਰਫ ਨਾਲ ਢੱਕੇ ਹੋਏ ਰਸਤੇ ਨੂੰ ਸਾਫ ਕਰਨ ਵਿਚ ਘੱਟੋ ਘੱਟ ਇੱਕ ਮਹੀਨੇ ਦਾ ਸਮਾਂ ਲੱਗੇਗਾ। ਦੇਸ਼ ਅਤੇ ਵਿਸ਼ਵ ਵਿੱਚ ਮਸ਼ਹੂਰ ਸਿੱਖਾਂ ਦਾ ਮੁੱਖ ਤੀਰਥ ਸਥਾਨ ਹੇਮਕੁੰਟ ਸਾਹਿਬ, ਉਤਰਾਖੰਡ ਦੇ ਚਮੌਲੀ ਜ਼ਿਲ੍ਹੇ ਵਿੱਚ ਹੈ। ਗੁਰੂਦੁਆਰਾ ਹੇਮਕੁੰਟ ਸਾਹਿਬ ਦੇ ਦਰਵਾਜ਼ੇ ਹਰ ਸਾਲ 1 ਜੂਨ ਤੋਂ ਖੁੱਲ੍ਹ ਗਏ ਸੀ, ਪਰ ਇਸ ਸਾਲ ਅਜਿਹਾ ਨਹੀਂ ਹੋ ਸਕਿਆ। ਇਸ ਦੇ ਪਿੱਛੇ ਇੱਕ ਕਾਰਨ ਬਰਫ ਵੀ ਹੈ, ਕਿਉਂਕਿ ਇਸ ਵਾਰ ਹੇਮਕੁੰਟ ਸਾਹਿਬ ਲਗਪਗ 10 ਫੁੱਟ ਬਰਫ ਵਿੱਚ ਢੱਕਿਆ ਹੋਇਆ ਹੈ, ਜੇਕਰ ਹਾਲਾਤ ਨਾ ਸੁਧਰੇ ਤਾਂ ਸ਼ਰਧਾਲੂਆਂ ਦਾ ਇੱਥੇ ਪਹੁੰਚਣਾ ਮੁਸ਼ਕਲ ਹੋਵੇਗਾ। ਦੱਸ ਦਈਏ ਕਿ ਹਜ਼ਾਰਾਂ ਦੀ ਗਿਣਤੀ ‘ਚ ਸ਼ਰਧਾਲੂ ਹੇਮਕੁੰਟ ਸਾਹਿਬ ਦੇ ਦਰਸ਼ਨ ਕਰਨ ਲਈ ਗਰਮੀਆਂ ਵਿਚ ਦੁਨੀਆ ਭਰ ਤੋਂ ਪਹੁੰਚਦੇ ਹਨ। ਇਹ ਗੁਰਦੁਆਰਾ ਇੱਕ ਝੀਲ ਦੇ ਕਿਨਾਰੇ ਸਥਿਤ ਹੈ। ਇਸ ਅਸਥਾਨ ਨੂੰ ਸਿੱਖਾਂ ਦੇ 10ਵੇਂ ਗੁਰੂ ਗੋਬਿੰਦ ਸਿੰਘ ਜੀ ਨਾਲ ਜੋੜਿਆ ਜਾਂਦਾ ਹੈ। ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ: https://play.google.com/store/apps/details?id=com.winit.starnews.hin https://apps.apple.com/in/app/abp-live-news/id811114904

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਗਸਤ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 22 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 21 ਅਗਸਤ 2026

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...
Accident News: ਵੱਡਾ ਹਾਦਸਾ, ਬੇਕਾਬੂ ਸਵਿਫਟ ਕਾਰ ਨੇ ਇਨੋਵਾ ਨੂੰ ਮਾਰੀ ਟੱਕਰ, 2 ਵਿਧਾਇਕਾਂ ਸਣੇ 6 ਲੋਕ ਜ਼ਖਮੀ...
Punjab News: ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
ਪੰਜਾਬ 'ਚ ਵੱਡੀ ਵਾਰਦਾਤ, ਬੱਸ ਕੰਡਕਟਰ ਦਾ ਸ਼ਰੇਆਮ ਕਤਲ, ਹਮਲਾਵਰਾਂ ਨੇ ਤੇਜ਼ਧਾਰ ਹਥਿਆਰ ਨਾਲ ਕੀਤਾ ਵਾਰ; ਫਿਰ...
Big News: ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਵੱਡੀ ਖਬਰ, ਸਿਆਸਤ 'ਚ ਮੱਚਿਆ ਘਮਸਾਣ, ਸੀਨੀਅਰ ਆਗੂ ਅਤੇ ਅਦਾਕਾਰ ਨੇ ਭਾਜਪਾ ਤੋਂ ਦਿੱਤਾ ਅਸਤੀਫ਼ਾ, ਹੁਣ ਇਸ ਪਾਰਟੀ ਦਾ ਬਣਨਗੇ ਹਿੱਸਾ...
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਜ਼ਮੀਨ ਖਿਸਕਣ ਨਾਲ ਭਾਰੀ ਤਬਾਹੀ, ਕਈ ਲੋਕਾਂ ਦੇ ਉਜੜੇ ਘਰ, 22 ਦੀ ਮੌਤ; ਮੱਚੀ ਹਾਹਾਕਾਰ
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
ਵੱਡਾ ਪ੍ਰਸ਼ਾਸਨਿਕ ਫੇਰਬਦਲ, ਅਚਾਨਕ ਹੋਏ IAS ਅਧਿਕਾਰੀਆਂ ਦੇ ਤਬਾਦਲੇ, ਜਾਣੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ; ਜਾਣੋ ਵਜ੍ਹਾ...
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
Instagram 'ਤੇ ਕਿਸ ਵੇਲੇ ਪੋਸਟ ਕਰਨ 'ਤੇ ਆਉਂਦੇ ਸਭ ਤੋਂ ਜ਼ਿਆਦਾ Views?
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
US 'ਚ ਪੰਜਾਬੀ ਨੌਜਵਾਨ ਦੀ ਗੋਲੀ ਮਾਰ ਕੇ ਹੱਤਿਆ, 30 ਲੱਖ ਰੁਪਏ ਦਾ ਕਰਜ਼ਾ ਲੈ ਕੇ ਭੇਜਿਆ ਸੀ ਵਿਦੇਸ਼
Embed widget