ਪੜਚੋਲ ਕਰੋ

ਹੇਮਕੁੰਟ ਸਾਹਿਬ ਦੀ ਯਾਤਰਾ ਸ਼ੁਰੂ, ਜੈਕਾਰਿਆਂ ਦੀ ਗੂੰਜ ਨਾਲ ਜੱਥਾ ਰਵਾਨਾ

ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਅੱਜ ਤਿੰਨ ਮਹੀਨੇ ਤੋਂ ਬਾਅਦ ਯਾਤਰਾ ਸ਼ੁਰੂ ਹੋ ਗਈ ਤੇ ਕਪਾਟ ਖੋਲ੍ਹ ਦਿੱਤੇ ਗਏ। ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਪੜਾਅ ਗੋਬਿੰਦ ਘਾਟ ਹੁੰਦਾ ਹੈ ਜਿੱਥੋਂ ਦੀ ਜਥਾ ਅਰਦਾਸ ਕਰਕੇ ਗੋਬਿੰਦ ਧਾਮ ਵੱਲ ਰਵਾਨਾ ਹੁੰਦਾ ਹੈ। ਉਸੇ ਮਰਿਆਦਾ ਅਨੁਸਾਰ ਕੱਲ੍ਹ ਜਥਾ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ 'ਤੇ ਰਵਾਨਾ ਹੋਇਆ।

ਪਰਮਜੀਤ ਸਿੰਘ ਚੰਡੀਗੜ੍ਹ: ਗੁਰਦੁਆਰਾ ਸ਼੍ਰੀ ਹੇਮਕੁੰਟ ਸਾਹਿਬ ਦੀ ਅੱਜ ਤਿੰਨ ਮਹੀਨੇ ਤੋਂ ਬਾਅਦ ਯਾਤਰਾ ਸ਼ੁਰੂ ਹੋ ਗਈ ਤੇ ਕਪਾਟ ਖੋਲ੍ਹ ਦਿੱਤੇ ਗਏ। ਹੇਮਕੁੰਟ ਸਾਹਿਬ ਦੀ ਯਾਤਰਾ ਲਈ ਪਹਿਲਾ ਪੜਾਅ ਗੋਬਿੰਦ ਘਾਟ ਹੁੰਦਾ ਹੈ ਜਿੱਥੋਂ ਦੀ ਜਥਾ ਅਰਦਾਸ ਕਰਕੇ ਗੋਬਿੰਦ ਧਾਮ ਵੱਲ ਰਵਾਨਾ ਹੁੰਦਾ ਹੈ। ਉਸੇ ਮਰਿਆਦਾ ਅਨੁਸਾਰ ਕੱਲ੍ਹ ਜਥਾ ਜੈਕਾਰਿਆਂ ਦੀ ਗੂੰਜ ਨਾਲ ਯਾਤਰਾ 'ਤੇ ਰਵਾਨਾ ਹੋਇਆ। ਪਹਿਲਾਂ ਬੇਸ਼ੱਕ ਇਸ ਯਾਤਰਾ 'ਤੇ ਸ਼ਰਧਾਲੂਆਂ ਦੀ ਗਿਣਤੀ ਹਜ਼ਾਰਾਂ ਬੱਧੀ ਹੁੰਦੀ ਸੀ ਪਰ ਇਸ ਵਾਰ ਇਹ ਗਿਣਤੀ 100 ਦੇ ਕਰੀਬ ਹੀ ਰਹੀ। ਵਿਸ਼ਵਵਿਆਪੀ ਮਹਾਮਾਰੀ ਕੋਰੋਨਾ ਕਾਰਨ ਇਹ ਯਾਤਰਾ ਇਸ ਵਾਰ ਕਰੀਬ 3 ਮਹੀਨੇ ਦੇਰੀ ਨਾਲ ਸ਼ੁਰੂ ਹੋਈ। ਉੱਤਰਾਖੰਡ ਸਰਕਾਰ ਤੇ ਪ੍ਰਸ਼ਾਸਨ ਵੱਲੋਂ ਵੀ ਇਸ ਵਾਰ ਨਿਯਮ ਕਾਫੀ ਸਖਤ ਕੀਤੇ ਗਏ ਹਨ। 10 ਅਕਤੂਬਰ ਤੱਕ ਚੱਲਣ ਵਾਲੀ ਇਸ ਯਾਤਰਾ ਦੌਰਾਨ ਸਰਕਾਰ ਵੱਲੋਂ ਪਹਿਲਾਂ 100 ਸ਼ਰਧਾਲੂਆਂ ਨੂੰ ਹੀ ਯਾਤਰਾ ਕਰਨ ਦੀ ਮਨਜ਼ੂਰੀ ਦਿੱਤੀ ਗਈ ਸੀ ਪਰ ਹੁਣ ਇਹ ਗਿਣਤੀ ਵਧਾ ਕੇ 200 ਕਰ ਦਿੱਤੀ ਹੈ। ਇਸ ਦੇ ਨਾਲ ਹੀ ਯਾਤਰਾ ਲਈ ਕੋਵਿਡ-19 ਦੇ ਖਤਰੇ ਕਰਕੇ ਰੈੱਡ ਜ਼ੋਨ ਤੋਂ ਆਉਣ ਵਾਲੇ ਯਾਤਰੂਆਂ ਨੂੰ ਉੱਤਰਾਖੰਡ ਸਰਕਾਰ ਤੋਂ 72 ਘੰਟੇ ਪਹਿਲਾਂ ਆਨਲਾਈਨ ਰਜਿਸਟ੍ਰੇਸ਼ਨ ਕਰਵਾ ਕੇ ਈ-ਪਾਸ ਲੈਣਾ ਹੋਵੇਗਾ। ਇਸ ਦੇ ਨਾਲ ਹੀ ਕੋਰੋਨਾ ਟੈਸਟ ਵੀ ਲਾਜ਼ਮੀ ਕੀਤਾ ਗਿਆ ਹੈ ਜਿਸ ਦੀ ਰਿਪੋਰਟ 72 ਘੰਟੇ ਤੋਂ ਪਹਿਲਾਂ ਦੀ ਨਹੀਂ ਹੋਣੀ ਚਾਹੀਦੀ। ਇਸ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿੱਚ ਸੋਸ਼ਲ ਡਿਸਟੈਂਸ ਦਾ ਵਿਸ਼ੇਸ਼ ਤੌਰ 'ਤੇ ਧਿਆਨ ਰੱਖਣਾ ਪਵੇਗਾ ਜਿੱਥੇ ਇਸ ਵਾਰ ਅਨੇਕਾਂ ਤਬਦੀਲੀਆਂ ਨਾਲ ਇਹ ਯਾਤਰਾ ਦੀ ਸ਼ੁਰੂਆਤ ਹੋਈ ਹੈ, ਉੱਥੇ ਹੀ ਹੈਲੀਕਾਪਟਰ ਦੀ ਸੁਵਿਧਾ ਇਸ ਵਾਰ ਬੰਦ ਹੈ ਜਿਸ ਨਾਲ ਬਜ਼ੁਰਗ ਯਾਤਰੂਆਂ 'ਤੇ ਕਾਫੀ ਅਸਰ ਪਵੇਗਾ। ਗੌਰਤਲਬ ਹੈ ਕਿ ਇਸ ਯਾਤਰਾ ਲਈ ਸੰਗਤਾਂ ਵੱਖ-ਵੱਖ ਪੜਾਵਾਂ ਨਾਲ ਦਰਸ਼ਨ ਕਰਨ ਆਉਂਦੀਆਂ ਹਨ, ਜਿਨ੍ਹਾਂ ਵਿੱਚੋਂ ਰਿਸ਼ੀਕੇਸ਼ ਤੋਂ ਹੁੰਦੇ ਹੋਏ ਗੋਬਿੰਦ ਘਾਟ ਵਿਖੇ ਪੜਾਅ ਕਰਦੀਆਂ ਹਨ ਤੇ ਸਵੇਰੇ ਗੋਬਿੰਦ ਧਾਮ ਲਈ ਰਵਾਨਾ ਹੁੰਦੀਆਂ ਹਨ। ਇਕ ਦਿਨ ‘ਚ ਹੇਮਕੁੰਟ ਸਾਹਿਬ ਪਹੁੰਚਣਾ ਸੰਭਵ ਨਹੀਂ ਜਿਸ ਕਰਕੇ ਹਰ ਇੱਕ ਨੂੰ ਗੋਬਿੰਦ ਧਾਮ ਰਾਤ ਰੁਕਣਾ ਪੈਂਦਾ ਹੈ। ਇੱਥੋਂ ਅੰਮ੍ਰਿਤ ਵੇਲੇ ਜਥੇ ਦਰਸ਼ਨਾਂ ਲਈ ਰਵਾਨਾ ਹੁੰਦੇ ਹਨ ਤੇ ਦਰਸ਼ਨ ਕਰਨ ਉਪਰੰਤ ਹਰ ਇੱਕ ਨੂੰ ਵਾਪਸ ਪਰਤਣਾ ਲਾਜ਼ਮੀ ਹੁੰਦਾ ਹੈ।

ਟਾਪ ਹੈਡਲਾਈਨ

Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਗਸਤ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਗਸਤ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 23 ਅਗਸਤ 2026

ਵੀਡੀਓਜ਼

Sajjan Kumar ਦਾ ਨਾਮ ਲੈ ਕੇ Congress ’ਤੇ ਵਰ੍ਹੀ AAP, ਪੰਜਾਬ ਕਾਂਗਰਸ ਦੀ ਚੁੱਪੀ ’ਤੇ ਵੀ ਸਵਾਲ | Abp Sanjha
‘SAD -BJP ਦੇ ਗੱਠਜੋੜ ਦੀ ਆੜ 'ਚਨਹੀਂ ਲੁਕਣੇ ਬਾਦਲਾਂ ਦੇ ਪਾਪ’ | AAP vs Akali Dal | Abp Sanjha
Sajjan Kumar ’ਤੇ Charanjit Singh Channi ਦਾ ਤਿੱਖਾ ਹਮਲਾ; ‘ਰੋਲ ਮਾਡਲ’ ਦੱਸਣ ਵਾਲਿਆਂ ਨੂੰ ਘੇਰਿਆ | Abp Sanjha
CM Mann Wife Controversy: Gurpreet Kaur Mann ’ਤੇ 5 ਕਰੋੜ ਮੰਗਣ ਦੇ ਦੋਸ਼! NHRC ਨੇ ਲਿਆ ਨੋਟਿਸ | Abp Sanjha
Bathinda ’ਚ School Bus ਨੂੰ ਅਚਾਨਕ ਲੱਗੀ ਅੱਗ, ਅੰਦਰ ਸਵਾਰ ਸਨ 43 ਬੱਚੇ; ਮਚੀ ਹਫੜਾ-ਦਫੜੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਪੰਜਾਬ 'ਆਪ' ਕੌਂਸਲਰਾਂ 'ਚ ਬਗਾਵਤ, ਜਾਣੋ ਕਿਸ ਗੱਲ ਨੂੰ ਲੈ ਖੜ੍ਹਾ ਹੋਇਆ ਵਿਵਾਦ? 
Punjab News: ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
ਵੀਰਵਾਰ ਨੂੰ ਛੁੱਟੀ 'ਤੇ ਰਹਿਣਗੇ ਸਰਕਾਰੀ ਕਰਮਚਾਰੀ, ਲੋਕਾਂ ਨੂੰ ਦਫ਼ਤਰਾਂ 'ਚ ਨਾ ਆਉਣ ਦੀ ਅਪੀਲ, ਸਕੂਲਾਂ ਤੋਂ ਲੈ ਕੇ ਹਸਪਤਾਲਾਂ ਅਤੇ ਬੱਸਾਂ ਤੱਕ, ਜਾਣੋ ਕੀ ਰਹੇਗਾ ਬੰਦ ਅਤੇ ਚਾਲੂ?
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Gurdeep Singh Batth ਅਕਾਲੀ ਦਲ ਵਾਰਿਸ ਪੰਜਾਬ ਦੇ 'ਚ ਹੋਏ ਸ਼ਾਮਲ, AAP ’ਤੇ ਸਾਧੇ ਤਿੱਖੇ ਨਿਸ਼ਾਨੇ
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
Mohali 'ਚ ਪਿਸਤੌਲ ਦੇਖਦੇ ਸਮੇਂ ਚੱਲੀ ਗੋਲੀ , 28 ਸਾਲਾ ਨੌਜਵਾਨ ਦੀ ਮੌਤ, ਦੋਸਤ ਖ਼ਿਲਾਫ਼ ਕੇਸ ਦਰਜ 
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
PMMVY : ਮਹਿਲਾਵਾਂ ਨੂੰ ਮਿਲਣਗੇ 5,000 ਤੋਂ 6,000 ਰੁਪਏ , ਜਾਣੋ ਕੌਣ ਲੈ ਸਕਦਾ ਹੈ ਲਾਭ
Punjab Weather News : ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, ਕਈ ਥਾਵਾਂ ’ਤੇ ਪੈ ਰਿਹਾ ਮੀਂਹ
Punjab Weather News : ਪੰਜਾਬ ’ਚ ਬਦਲਿਆ ਮੌਸਮ ਦਾ ਮਿਜ਼ਾਜ, ਕਈ ਥਾਵਾਂ ’ਤੇ ਪੈ ਰਿਹਾ ਮੀਂਹ
Punjab News : ਪੰਜਾਬ 'ਚ ਤੰਬਾਕੂ ਅਤੇ ਸ਼ਰਾਬ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ , ਇਸ ਜ਼ਿਲ੍ਹੇ 'ਚ ਔਰਤਾਂ ਦੀ ਵਧੀ ਗਿਣਤੀ 
Punjab News : ਪੰਜਾਬ 'ਚ ਤੰਬਾਕੂ ਅਤੇ ਸ਼ਰਾਬ ਨੂੰ ਲੈ ਕੇ ਹੈਰਾਨ ਕਰਨ ਵਾਲੇ ਅੰਕੜੇ , ਇਸ ਜ਼ਿਲ੍ਹੇ 'ਚ ਔਰਤਾਂ ਦੀ ਵਧੀ ਗਿਣਤੀ 
Rakhi 2026 : ਖਾਤੇ 'ਚ ਆਉਣਗੇ 2500 ਰੁਪਏ ਜਾਂ ਕਰਨਾ ਪਵੇਗਾ ਇੰਤਜ਼ਾਰ? ਇੰਝ ਚੈੱਕ ਕਰੋ ਸਟੇਟਸ
Rakhi 2026 : ਖਾਤੇ 'ਚ ਆਉਣਗੇ 2500 ਰੁਪਏ ਜਾਂ ਕਰਨਾ ਪਵੇਗਾ ਇੰਤਜ਼ਾਰ? ਇੰਝ ਚੈੱਕ ਕਰੋ ਸਟੇਟਸ
Embed widget