ਪੜਚੋਲ ਕਰੋ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਜੂਨ 2026

ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥

ਸੋਰਠਿ ਮਹਲਾ ੩ ॥ ਹਰਿ ਜੀਉ ਤੁਧੁ ਨੋ ਸਦਾ ਸਾਲਾਹੀ ਪਿਆਰੇ ਜਿਚਰੁ ਘਟ ਅੰਤਰਿ ਹੈ ਸਾਸਾ ॥ ਇਕੁ ਪਲੁ ਖਿਨੁ ਵਿਸਰਹਿ ਤੂ ਸੁਆਮੀ ਜਾਣਉ ਬਰਸ ਪਚਾਸਾ ॥ ਹਮ ਮੂੜ ਮੁਗਧ ਸਦਾ ਸੇ ਭਾਈ ਗੁਰ ਕੈ ਸਬਦਿ ਪ੍ਰਗਾਸਾ ॥੧॥ ਹਰਿ ਜੀਉ ਤੁਮ ਆਪੇ ਦੇਹੁ ਬੁਝਾਈ ॥ ਹਰਿ ਜੀਉ ਤੁਧੁ ਵਿਟਹੁ ਵਾਰਿਆ ਸਦ ਹੀ ਤੇਰੇ ਨਾਮ ਵਿਟਹੁ ਬਲਿ ਜਾਈ ॥ ਰਹਾਉ ॥ ਹਮ ਸਬਦਿ ਮੁਏ ਸਬਦਿ ਮਾਰਿ ਜੀਵਾਲੇ ਭਾਈ ਸਬਦੇ ਹੀ ਮੁਕਤਿ ਪਾਈ ॥
 
ਸਬਦੇ ਮਨੁ ਤਨੁ ਨਿਰਮਲੁ ਹੋਆ ਹਰਿ ਵਸਿਆ ਮਨਿ ਆਈ ॥ ਸਬਦੁ ਗੁਰ ਦਾਤਾ ਜਿਤੁ ਮਨੁ ਰਾਤਾ ਹਰਿ ਸਿਉ ਰਹਿਆ ਸਮਾਈ ॥੨॥ ਸਬਦੁ ਨ ਜਾਣਹਿ ਸੇ ਅੰਨੇ ਬੋਲੇ ਸੇ ਕਿਤੁ ਆਏ ਸੰਸਾਰਾ ॥ ਹਰਿ ਰਸੁ ਨ ਪਾਇਆ ਬਿਰਥਾ ਜਨਮੁ ਗਵਾਇਆ ਜੰਮਹਿ ਵਾਰੋ ਵਾਰਾ ॥ ਬਿਸਟਾ ਕੇ ਕੀੜੇ ਬਿਸਟਾ ਮਾਹਿ ਸਮਾਣੇ ਮਨਮੁਖ ਮੁਗਧ ਗੁਬਾਰਾ ॥੩॥ ਆਪੇ ਕਰਿ ਵੇਖੈ ਮਾਰਗਿ ਲਾਏ ਭਾਈ ਤਿਸੁ ਬਿਨੁ ਅਵਰੁ ਨ ਕੋਈ ॥ ਜੋ ਧੁਰਿ ਲਿਖਿਆ ਸੁ ਕੋਇ ਨ ਮੇਟੈ ਭਾਈ ਕਰਤਾ ਕਰੇ ਸੁ ਹੋਈ ॥ ਨਾਨਕ ਨਾਮੁ ਵਸਿਆ ਮਨ ਅੰਤਰਿ ਭਾਈ ਅਵਰੁ ਨ ਦੂਜਾ ਕੋਈ ॥੪॥੪॥
 
ਪਦਅਰਥ: ਸਾਲਾਹੀ = ਸਲਾਹੀਂ, ਮੈਂ ਸਾਲਾਹੁੰਦਾ ਰਹਾਂ। ਜਿਚਰੁ = ਜਿਤਨਾ ਚਿਰ। ਘਟ ਅੰਤਰਿ = ਸਰੀਰ ਵਿਚ। ਸਾਸਾ = ਸਾਹ, ਜਿੰਦ। ਜਾਣਉ = ਜਾਣਉਂ, ਮੈਂ ਜਾਣਦਾ ਹਾਂ। ਮੁਗਧ = ਮੂਰਖ। ਸੇ = ਸਾਂ।੧। ਬੁਝਾਈ = ਸਮਝ। ਵਿਟਹੁ = ਤੋਂ। ਬਲਿ ਜਾਈ = ਬਲਿ ਜਾਈ, ਮੈਂ ਸਦਕੇ ਜਾਂਦਾ ਹਾਂ।ਰਹਾਉ। ਮੁਏ = (ਵਿਕਾਰਾਂ ਵਲੋਂ) ਮਰ ਸਕਦੇ ਹਾਂ। ਜੀਵਾਲੇ = ਆਤਮਕ ਜੀਵਨ ਦੇਂਦਾ ਹੈ। ਮੁਕਤਿ = ਵਿਕਾਰਾਂ ਤੋਂ ਖ਼ਲਾਸੀ। ਆਈ = ਆਇ, ਆ ਕੇ। ਦਾਤਾ = ਨਾਮ ਦੀ ਦਾਤਿ ਦੇਣ ਵਾਲਾ। ਜਿਤੁ = ਜਿਸ ਵਿਚ।੨। ਸੇ = ਉਹ ਬੰਦੇ। ਕਿਤੁ = ਕਾਹਦੇ ਲਈ? ਵਾਰੋ ਵਾਰਾ = ਮੁੜ ਮੁੜ। ਮਨਮੁਖ = ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਗੁਬਾਰਾ = ਹਨੇਰਾ।੩। ਆਪੇ = ਆਪ ਹੀ। ਕਰਿ = ਪੈਦਾ ਕਰ ਕੇ। ਵੇਖੈ = ਸੰਭਾਲਦਾ ਹੈ। ਧੁਰਿ = ਧੁਰ ਦਰਗਾਹ ਤੋਂ। ਕਰਤਾ = ਕਰਤਾਰ।੪।
 
ਅਰਥ: ਹੇ ਪ੍ਰਭੂ ਜੀ! ਤੂੰ ਆਪ ਹੀ (ਆਪਣਾ ਨਾਮ ਜਪਣ ਦੀ ਮੈਨੂੰ) ਸਮਝ ਬਖ਼ਸ਼। ਹੇ ਪ੍ਰਭੂ! ਮੈਂ ਤੈਥੋਂ ਸਦਾ ਸਦਕੇ ਜਾਵਾਂ, ਮੈਂ ਤੇਰੇ ਨਾਮ ਤੋਂ ਕੁਰਬਾਨ ਜਾਵਾਂ।ਰਹਾਉ। ਹੇ ਪਿਆਰੇ ਪ੍ਰਭੂ ਜੀ! ਮੇਹਰ ਕਰ) ਜਿਤਨਾ ਚਿਰ ਮੇਰੇ ਸਰੀਰ ਵਿਚ ਜਿੰਦ ਹੈ, ਮੈਂ ਸਦਾ ਤੇਰੀ ਸਿਫ਼ਤਿ-ਸਾਲਾਹ ਕਰਦਾ ਰਹਾਂ। ਹੇ ਮਾਲਕ-ਪ੍ਰਭੂ! ਜਦੋਂ ਤੂੰ ਮੈਨੂੰ ਇਕ ਪਲ-ਭਰ ਇਕ ਛਿਨ-ਭਰ ਵਿੱਸਰਦਾ ਹੈਂ, ਮੈਂ ਪੰਜਾਹ ਸਾਲ ਬੀਤ ਗਏ ਸਮਝਦਾ ਹਾਂ। ਹੇ ਭਾਈ! ਅਸੀ ਸਦਾ ਤੋਂ ਮੂਰਖ ਅੰਞਾਣ ਤੁਰੇ ਆ ਰਹੇ ਸਾਂ, ਗੁਰੂ ਦੇ ਸ਼ਬਦ ਦੀ ਬਰਕਤਿ ਨਾਲ (ਸਾਡੇ ਅੰਦਰ ਆਤਮਕ ਜੀਵਨ ਦਾ) ਚਾਨਣ ਹੋਇਆ ਹੈ।੧।
 
ਹੇ ਭਾਈ! ਅਸੀ (ਜੀਵ) ਗੁਰੂ ਦੇ ਸ਼ਬਦ ਦੀ ਰਾਹੀਂ (ਵਿਕਾਰਾਂ ਵਲੋਂ) ਮਰ ਸਕਦੇ ਹਾਂ, ਸ਼ਬਦ ਦੀ ਰਾਹੀਂ ਹੀ (ਵਿਕਾਰਾਂ ਵਲੋਂ) ਮਾਰ ਕੇ (ਗੁਰੂ) ਆਤਮਕ ਜੀਵਨ ਦੇਂਦਾ ਹੈ, ਗੁਰੂ ਦੇ ਸ਼ਬਦ ਵਿਚ ਜੁੜਿਆਂ ਹੀ ਵਿਕਾਰਾਂ ਵਲੋਂ ਖ਼ਲਾਸੀ ਹਾਸਲ ਹੁੰਦੀ ਹੈ। ਗੁਰੂ ਦੇ ਸ਼ਬਦ ਦੀ ਰਾਹੀਂ ਹੀ ਮਨ ਪਵਿਤ੍ਰ ਹੁੰਦਾ ਹੈ, ਸਰੀਰ ਪਵਿਤ੍ਰ ਹੁੰਦਾ ਹੈ, ਅਤੇ ਪਰਮਾਤਮਾ ਮਨ ਵਿਚ ਆ ਵੱਸਦਾ ਹੈ। ਹੇ ਭਾਈ! ਗੁਰੂ ਦਾ ਸ਼ਬਦ (ਹੀ ਨਾਮ ਦੀ ਦਾਤਿ) ਦੇਣ ਵਾਲਾ ਹੈ, ਜਦੋਂ ਸ਼ਬਦ ਵਿਚ ਮਨ ਰੰਗਿਆ ਜਾਂਦਾ ਹੈ ਤਾਂ ਪਰਮਾਤਮਾ ਵਿਚ ਲੀਨ ਹੋ ਜਾਂਦਾ ਹੈ।੨। ਹੇ ਭਾਈ! ਜੇਹੜੇ ਮਨੁੱਖ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਂਦੇ ਉਹ (ਮਾਇਆ ਦੇ ਮੋਹ ਵਿਚ ਆਤਮਕ ਜੀਵਨ ਵਲੋਂ) ਅੰਨ੍ਹੇ ਬੋਲੇ ਹੋਏ ਰਹਿੰਦੇ ਹਨ, ਸੰਸਾਰ ਵਿਚ ਆ ਕੇ ਉਹ ਕੁਝ ਨਹੀਂ ਖੱਟਦੇ। ਉਹਨਾਂ ਨੂੰ ਪ੍ਰਭੂ ਦੇ ਨਾਮ ਦਾ ਸੁਆਦ ਨਹੀਂ ਆਉਂਦਾ, ਉਹ ਆਪਣਾ ਜੀਵਨ ਵਿਅਰਥ ਗਵਾ ਜਾਂਦੇ ਹਨ, ਉਹ ਮੁੜ ਮੁੜ ਜੰਮਦੇ ਮਰਦੇ ਰਹਿੰਦੇ ਹਨ।
 
ਜਿਵੇਂ ਗੰਦ ਦੇ ਕੀੜੇ ਗੰਦ ਵਿਚ ਹੀ ਟਿਕੇ ਰਹਿੰਦੇ ਹਨ, ਤਿਵੇਂ ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਮਨੁੱਖ (ਅਗਿਆਨਤਾ ਦੇ) ਹਨੇਰੇ ਵਿਚ ਹੀ (ਮਸਤ ਰਹਿੰਦੇ ਹਨ) ।੩। ਪਰ, ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ?) ਪ੍ਰਭੂ ਆਪ ਹੀ (ਜੀਵਾਂ ਨੂੰ) ਪੈਦਾ ਕਰ ਕੇ ਸੰਭਾਲ ਕਰਦਾ ਹੈ, ਆਪ ਹੀ (ਜੀਵਨ ਦੇ ਸਹੀ) ਰਸਤੇ ਪਾਂਦਾ ਹੈ, ਉਸ ਪ੍ਰਭੂ ਤੋਂ ਬਿਨਾ ਹੋਰ ਕੋਈ ਨਹੀਂ (ਜੋ ਜੀਵਾਂ ਨੂੰ ਰਾਹ ਦੱਸ ਸਕੇ) । ਹੇ ਭਾਈ! ਕਰਤਾਰ ਜੋ ਕੁਝ ਕਰਦਾ ਹੈ ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ (ਜੀਵਾਂ ਦੇ ਮੱਥੇ ਤੇ ਲੇਖ) ਲਿਖ ਦੇਂਦਾ ਹੈ, ਉਸ ਨੂੰ ਕੋਈ (ਹੋਰ) ਮਿਟਾ ਨਹੀਂ ਸਕਦਾ। ਹੇ ਨਾਨਕ! ਆਖ-) ਹੇ ਭਾਈ! ਉਸ ਪ੍ਰਭੂ ਦੀ ਮੇਹਰ ਨਾਲ ਹੀ ਉਸ ਦਾ) ਨਾਮ (ਮਨੁੱਖ ਦੇ) ਮਨ ਵਿਚ ਵੱਸ ਸਕਦਾ ਹੈ, ਕੋਈ ਹੋਰ ਇਹ ਦਾਤਿ ਦੇਣ ਜੋਗਾ ਨਹੀਂ ਹੈ।੪।੪।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਕਤੂਬਰ 2026
Today's Hukamnama: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਕਤੂਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਪੰਜਾਬ-ਚੰਡੀਗੜ੍ਹ 'ਚ ਬਦਲੇਗਾ ਮੌਸਮ, ਪੈ ਸਕਦੇ ਗੜ੍ਹੇ, 50 ਕਿ.ਮੀ. ਦੀ ਰਫਤਾਰ ਨਾਲ ਚੱਲਣਗੀਆਂ ਤੇਜ਼ ਹਵਾਵਾਂ; ਜਾਣੋ ਮੌਸਮ ਦਾ ਹਾਲ
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਮਾਨਸਾ 'ਚ ਨੌਜਵਾਨ ਦੀ ਮੌਤ ਤੋਂ ਬਾਅਦ ਮਾਹੌਲ ਤਣਾਅਪੂਰਨ, ਪ੍ਰਦਰਸ਼ਨਕਾਰੀਆਂ ਤੋਂ ਲਾਸ਼ ਖੋਹ ਕੇ ਲੈ ਗਈ ਪੁਲਿਸ; ਝੋਟਾ ਦੇ ਇਨਸਾਫ ਧਰਨੇ 'ਚ ਲੈਕੇ ਜਾ ਰਹੇ ਸੀ...
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਕਤੂਬਰ 2026
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Gold Price : 2027 ਤੱਕ ਸੋਨੇ ਦੀਆਂ ਕੀਮਤਾਂ ਛੂਹ ਸਕਦੀਆਂ ਹਨ ਅਸਮਾਨ! 10 ਗ੍ਰਾਮ ਦਾ ਭਾਅ ਜਾਣ ਕੇ ਹੋ ਜਾਓਗੇ ਹੈਰਾਨ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Recharge Price Hike : ਇਸ ਕੰਪਨੀ ਨੇ ਮਹਿੰਗਾ ਕੀਤਾ ਰੀਚਾਰਜ ਪਲਾਨ! ਹੁਣ ਗਾਹਕਾਂ ਨੂੰ ਦੇਣੇ ਪੈਣਗੇ ਇੰਨੇ ਪੈਸੇ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Mansa 'ਚ 35 ਸਾਲਾ ਨੌਜਵਾਨ ਦੀ ਮੌਤ ਮਗਰੋਂ ਹੰਗਾਮਾ, ਪਰਿਵਾਰ ਨੇ ਲਾਇਆ ਧਰਨਾ, ਪੁਲਿਸ ਨੇ ਦੱਸਿਆ ਕਤਲ ਦਾ ਮਾਮਲਾ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Bank News : ਕੀ ਵਿਕਣ ਜਾ ਰਿਹਾ ਹੈ ਇਹ ਬੈਂਕ? ਗਾਹਕਾਂ ਤੇ ਨਿਵੇਸ਼ਕਾਂ ਲਈ ਆਈ ਵੱਡੀ ਖ਼ਬਰ, ਬੈਂਕ ਨੇ ਦੱਸੀ ਸੱਚਾਈ
Political News: ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
ਸੀਨੀਅਰ ਕਾਂਗਰਸ ਆਗੂ ਦੀ ਦਰਦਨਾਕ ਮੌਤ, ਹੁਣ ਮਾਮਲੇ 'ਚ ਵੱਡਾ ਖੁਲਾਸਾ, ਪੁੱਤਰ ਬੋਲਿਆ- ਬ੍ਰੇਨ ਸਟ੍ਰੋਕ ਨਹੀਂ ਹੋਇਆ, ਦੋਸਤ ਦੇ ਫਲੈਟ ਦੀ ਬਾਲਕੋਨੀ ਤੋਂ ਹੇਠਾਂ ਡਿੱਗੇ...
Embed widget