ਪੜਚੋਲ ਕਰੋ
Advertisement
ਇਨ੍ਹਾਂ ਹਦਾਇਤਾਂ ਨਾਲ ਖੁੱਲ੍ਹਣਗੇ ਧਾਰਮਿਕ ਸਥਾਨ, ਗ੍ਰਹਿ ਮੰਤਰਾਲੇ ਨੇ ਜਾਰੀ ਕੀਤੇ ਆਦੇਸ਼
ਲੌਕਡਾਊਨ 5.0 'ਚ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ।ਇਸ ਨੂੰ ਅਨਲੌਕ 1 ਦਾ ਨਾਂ ਦਿੱਤਾ ਗਿਆ ਹੈ।ਕੇਂਦਰ ਸਰਕਾਰ ਨੇ ਲੌਕਡਾਊਨ 5.0 'ਚ ਧਾਰਮਿਕ ਸਥਾਨ, ਹੋਟਲ ਅਤੇ ਰੈਸਟੋਰੈਂਟ ਆਦਿ ਖੋਲ੍ਹਣ ਦੀ ਵੀ ਇਜਾਜ਼ਤ 8 ਜੂਨ ਤੋਂ ਦਿੱਤੀ ਹੈ।
ਚੰਡੀਗੜ੍ਹ: ਲੌਕਡਾਊਨ 5.0 'ਚ ਕਾਫੀ ਰਿਆਇਤਾਂ ਦਿੱਤੀਆਂ ਗਈਆਂ ਹਨ।ਇਸ ਨੂੰ ਅਨਲੌਕ 1 ਦਾ ਨਾਂ ਦਿੱਤਾ ਗਿਆ ਹੈ।ਕੇਂਦਰ ਸਰਕਾਰ ਨੇ ਲੌਕਡਾਊਨ 5.0 'ਚ ਧਾਰਮਿਕ ਸਥਾਨ, ਹੋਟਲ ਅਤੇ ਰੈਸਟੋਰੈਂਟ ਆਦਿ ਖੋਲ੍ਹਣ ਦੀ ਵੀ ਇਜਾਜ਼ਤ 8 ਜੂਨ ਤੋਂ ਦਿੱਤੀ ਹੈ। ਇਸ ਦੇ ਲਈ ਕੇਂਦਰੀ ਗ੍ਰਹਿ ਮੰਤਰਾਲੇ ਨੇ ਮਿਆਰੀ ਓਪਰੇਟਿੰਗ ਵਿਧੀ ਯਾਨੀ ਐਸਓਪੀ ਜਾਰੀ ਕੀਤੀ ਹੈ।
ਧਾਰਮਿਕ ਸਥਾਨਾਂ ਦੇ ਖੁੱਲ੍ਹਣ ਲਈ ਐਸਓਪੀਜ਼ ਇਸ ਪ੍ਰਕਾਰ ਹਨ
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
- ਧਾਰਮਿਕ ਸਥਾਨ ਦੇ ਦਾਖਲੇ ਤੇ ਸੈਨੀਟਾਇਜ਼ਰ ਅਤੇ ਥਰਮਲ ਸਕ੍ਰੀਨਿੰਗ ਲਾਜ਼ਮੀ ਹੈ।
- ਸਿਰਫ ਕੋਰੋਨਾ ਲੱਛਣਾ ਤੋਂ ਬਿਨ੍ਹਾਂ ਵਾਲੇ ਵਿਅਕਤੀਆਂ ਨੂੰ ਹੀ ਅੰਦਰ ਦਾਖਲ ਹੋਣ ਦੀ ਇਜਾਜ਼ਤ ਹੈ।
- ਮਾਸਕ ਪਾਉਣ ਸਭ ਲਈ ਜ਼ਰੂਰੀ ਹੈ।
- ਲੋਕਾਂ ਨੂੰ ਕੋਰੋਨਾ ਖਿਲਾਫ ਜਾਗਰੂਕ ਕਰਨ ਲਈ ਪੋਸਟਰ/ਇਸ਼ਤਿਹਾਰ ਲੱਗਾਉਣੇ ਹੋਣਗੇ।
- ਪਰਿਸਰ ਦੇ ਅੰਦਰ ਦੁਕਾਨਾਂ ਆਦਿ ਨੂੰ ਸਮਾਜਿਕ ਦੂਰੀ ਦਾ ਪਾਲਣ ਕਰਨਾ ਹੋਵੇਗਾ।
- ਦਾਖਲੇ ਅਤੇ ਨਿਕਾਸ ਦੇ ਵੱਖ ਵੱਖ ਰਾਸਤੇ ਬਣਾਉਣੇ ਹੋਣਗੇ ਤਾਂ ਜੋ ਸ਼ਰਧਾਲੂਆਂ ਦੀ ਆਵਾਜਾਈ 'ਚ ਸੌਖ ਹੋਵੇ।
- 6 ਫੁੱਟ ਦੀ ਸਮਾਜਿਕ ਦੂਰੀ ਦਾ ਪਾਲਣ ਕਰਨ ਹੋਵੇਗਾ।
- ਸ਼ਰਧਾਲੂਆਂ ਨੂੰ ਹੱਥ ਅਤੇ ਪੈਰ ਧੋ ਕਿ ਧਾਰਮਿਕ ਸਥਾਨ ਅੰਦਰ ਦਾਖਲ ਹੋਣਾ ਹੋਵੇਗਾ।
- ਮੂਰਤੀਆਂ, ਬੁੱਤਾਂ ਅਤੇ ਧਾਰਮਿਕ ਗ੍ਰੰਥਾਂ ਨੂੰ ਹੱਥ ਲਾਉਣ ਤੋਂ ਮਨਾਹੀ ਹੋਵੇਗੀ।
- ਵੱਡੇ ਇੱਕਠਾਂ ਦੀ ਵੀ ਮਨਾਹੀ ਹੋਵੇਗੀ।
- ਕੋਰੋਨਾਵਾਇਰਸ ਦੇ ਪ੍ਰਕੋਪ ਨੂੰ ਵੇਖਦਿਆਂ ਰਾਗੀ ਅਤੇ ਕੀਰਤਨ ਕਰਨ ਵਾਲਿਆ ਨੂੰ ਮਨਾਹੀ ਹੋਵੇਗੀ।
- ਇੱਕ ਦੂਜੇ ਨੂੰ ਨਮਸਕਾਰ ਕਰਨ ਵੇਲੇ ਹੱਥ ਮਿਲਾਉਣ ਤੋਂ ਪ੍ਰਹੇਜ ਕਰਨਾ ਹੋਵੇਗਾ।
- ਪ੍ਰਸ਼ਾਦ ਵੰਡਣ ਅਤੇ ਪਵਿੱਤਰ ਜਲ ਲੋਕਾਂ ਤੇ ਛਿੜਕਣ ਦੀ ਵੀ ਮਨਾਹੀ ਹੋਵੇਗੀ।
- ਲੰਗਰ ਤਿਆਰ ਕਰਦੇ ਵਕਤ ਵੀ ਸਾਵਧਾਨੀ ਵਰਤਣੀ ਹੋਏਗੀ ਅਤੇ ਸਮਾਜਿਕ ਦੂਰੀ ਦਾ ਧਿਆਨ ਰੱਖਣਾ ਹੋਵੇਗਾ।
- ਧਾਰਮਿਕ ਸਥਾਨਾਂ ਨੂੰ ਸਮੇਂ-ਸਮੇਂ ਸਿਰ ਸਾਫ ਕਰਨਾ ਅਤੇ ਸੈਨੇਟਾਇਜ਼ ਕਰਨਾ ਹੋਵੇਗਾ।
- ਸ਼ਰਧਾਲੂਆਂ ਅਤੇ ਸੰਗਤਾਂ ਵਲੋਂ ਸੁੱਟੇ ਗਏ ਮਾਸਕ ਅਤੇ ਦਸਤਾਨੇ ਆਦਿ ਨੂੰ ਸਹੀ ਢੰਗ ਨਾਲ ਨਸ਼ਟ ਕਰਨਾ ਹੋਵੇਗਾ।
- ਪੌਜ਼ੇਟਿਵ ਵਿਅਕਤੀ ਨੂੰ ਵੱਖਰੇ ਕਮਰੇ 'ਚ ਰੱਖੋ।
- ਉਸਨੂੰ ਮਾਸਕ ਪਵਾਓ ਜਦੋਂ ਤੱਕ ਡਾਕਟਰ ਆ ਕਿ ਜਾਂਚ ਨਹੀਂ ਕਰ ਲੈਂਦਾ।
- ਤੁਰੰਤ ਨੇੜਲੇ ਹਸਪਤਾਲ ਜਾਂ ਮੈਡੀਕਲ ਸਹੂਲਤ ਨੂੰ ਫੋਨ ਕਰੋ।
- ਪੌਜ਼ੇਟਿਵ ਪਾਏ ਜਾਣ ਤੇ ਪੂਰੇ ਪਰਿਸਰ ਨੂੰ ਸੈਨੇਟਾਇਜ਼ ਕਰੋ।
ਇਹ ਵੀ ਪੜ੍ਹੋ: ਕੋਰੋਨਾ ਦੇ ਕਹਿਰ 'ਚ ਕੈਪਟਨ ਨੇ ਪੰਜਾਬੀਆਂ ਨੂੰ ਕੀਤਾ ਸਾਵਧਾਨ! ਹੁਣ ਤੱਕ ਦੀ ਦੱਸੀ ਹਕੀਕਤ ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਦੇਸ਼
ਪੰਜਾਬ
ਪੰਜਾਬ
ਤਕਨਾਲੌਜੀ
Advertisement