ਪੜਚੋਲ ਕਰੋ
Advertisement
ਨਾਨਕਸਰ ਕਲੇਰਾਂ ਤੋਂ ਸੁਲਤਾਨਪੁਰ ਲੋਧੀ ਤਕ ਸਜਾਇਆ ਨਗਰ ਕੀਰਤਨ
ਸੁਲਤਾਨਪੁਰ ਲੋਧੀ: ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਸੰਤ ਸਮਾਜ ਤੇ ਸਮੂਹ ਸੰਪਰਦਾਵਾਂ ਵੱਲੋਂ ਅੱਜ ਪਹਿਲਾ ਵਿਸ਼ਾਲ ਤੇ ਅਲੌਕਿਕ ਨਗਰ ਕੀਰਤਨ ਨਾਨਕਸਰ ਕਲੇਰਾਂ ਤੋਂ ਸੁਲਤਾਨਪੁਰ ਲੋਧੀ ਤੱਕ ਸਜਾ ਕੇ ਸਾਰਾ ਸਾਲ ਚੱਲਣ ਵਾਲੇ ਸਮਾਗਮਾਂ ਦਾ ਆਗਾਜ ਕੀਤਾ ਗਿਆ।
ਗੌਰਤਲਬ ਹੈ ਕਿ ਇਸ ਅਲੌਕਿਕ ਨਗਰ ਕੀਰਤਨ ਵਿੱਚ ਵੱਡੀ ਗਿਣਤੀ ਸੰਗਤਾਂ ਸ਼ਾਮਲ ਸਨ। ਕਈ ਕਿਲੋਮੀਟਰ ਲੰਬਾ ਕਾਫਲਾ ਵੇਖਿਆਂ ਹੀ ਬਣਦਾ ਸੀ। ਸਵੇਰੇ 9 ਵਜੇ ਮੁੱਖ ਅਸਥਾਨ ਤੋਂ ਬਾਬਾ ਗੁਰਮੇਲ ਸਿੰਘ ਮੁਖੀ ਨਾਨਕਸਰ ਸੰਪਰਦਾਇ ਵੱਲੋਂ ਅਰਦਾਸ ਕਰਕੇ ਇਸ ਅਲੌਕਿਕ ਨਗਰ ਕੀਰਤਨ ਦੀ ਅਰੰਭਤਾ ਕੀਤੀ ਗਈ।
ਇਸ ਮੌਕੇ ਤਖਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਨੇ ਸੰਗਤਾਂ ਨੂੰ ਵਧਾਈ ਦਿੰਦਿਆਂ ਆਖਿਆ ਕੇ ਸੰਤ ਸਮਾਜ ਵੱਲੋਂ ਦੇਸ਼ ਦੇ ਕੋਨੇ-ਕੋਨੇ ਵਿੱਚ ਸਾਰਾ ਸਾਲ ਧਾਰਮਿਕ ਪ੍ਰੋਗਰਾਮ ਕਰਵਾਏ ਜਾਣਗੇ।
ਨਗਰ ਕੀਰਤਨ ਦੇ ਸਵਾਗਤ ਲਈ ਸੰਗਤਾਂ ਵੱਲੋਂ ਸਵਾਗਤੀ ਗੇਟ ਤੇ ਥਾਂ-ਥਾਂ ਲੰਗਰ ਲਾਏ ਗਏ। ਵੱਡੀ ਗਿਣਤੀ ਸੰਗਤਾਂ ਨੂੰ ਵੇਖਦਿਆਂ ਸੁਰੱਖਿਆ ਪ੍ਰਬੰਧ ਸਨ। ਇਸ ਮੌਕੇ ਤਖਤ ਸਾਹਿਬਾਨ ਦੇ ਜਥੇਦਾਰ, ਨਿਹੰਗ ਸਿੰਘ ਦਲਾਂ ਦੇ ਮੁਖੀ, ਵੱਖ-ਵੱਖ ਸੰਪ੍ਰਦਾਵਾਂ ਦੇ ਮੁਖੀਆਂ ਤੋਂ ਇਲਾਵਾ ਵੱਡੀ ਗਿਣਤ ਸੰਗਤਾਂ ਹਾਜ਼ਰ ਸਨ। ਸੰਤ ਸਮਾਜ ਦੇ ਮੁਖੀ ਬਾਬਾ ਹਰਨਾਮ ਸਿੰਘ ਖਾਲਸਾ ਨੇ ਆਖਿਆ ਕਿ ਹੋਰ ਵੀ ਜੋ ਸੇਵਾ ਸੰਤ ਸਮਾਜ ਦੇ ਹਿੱਸੇ ਆਵੇਗੀ, ਉਹ ਸਭ ਦੇ ਸਹਿਯੋਗ ਨਾਲ ਵੱਧ-ਚੜ੍ਹ ਕੇ ਨਿਭਾਉਣਗੇ।
Follow ਧਰਮ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਤਕਨਾਲੌਜੀ
Advertisement