Ludhiana news: ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਇਸਲਾਮੀ ਮਹੀਨੇ ਸ਼ਾਬਾਨ ਦੀ ਪਵਿੱਤਰ ਰਾਤ ਸ਼ਬ-ਏ-ਬਰਾਤ ਦੇ ਮੌਕੇ 'ਤੇ ਫੀਲਡ ਗੰਜ ਚੌਂਕ ਵਿਖੇ ਲੁਧਿਆਣਾ ਦੀ ਇਤਿਹਾਸਿਕ ਜਾਮਾ ਮਸਜਿਦ ਸਮੇਤ ਸ਼ਹਿਰ ਦੀਆਂ ਸਾਰੀਆਂ ਮਸਜਿਦਾਂ 'ਚ ਰਾਤ ਭਰ ਲੱਖਾਂ ਮੁਸਲਮਾਨਾਂ ਨੇ ਨਮਾਜ ਅਦਾ ਕੀਤੀ।


ਇਸ ਦੇ ਨਾਲ ਹੀ ਸ਼ਹਿਰ ਦੇ ਕਬਰਸਤਾਨਾਂ 'ਚ ਜਾਕੇ ਆਪਣੇ ਪਿਆਰੀਆਂ ਦੀਆਂ ਕਬਰਾਂ 'ਤੇ ਫਾਤੀਹਾ ਪੜ੍ਹੀ। ਇਸ ਮੌਕੇ 'ਤੇ ਜਾਮਾ ਮਸਜਿਦ ਦੇ ਬਾਹਰ ਸ਼ਾਹਪੁਰ ਰੋਡ 'ਤੇ ਹੋਏ ਮੁੱਖ ਸਮਾਗਮ ਦੀ ਪ੍ਰਧਾਨਗੀ ਕੀਤੀ। ਉੱਥੇ ਹੀ ਪੰਜਾਬ ਦੇ ਸ਼ਾਹੀ ਇਮਾਮ ਮੌਲਾਨਾ ਮੁਹੰਮਦ ਉਸਮਾਨ ਰਹਿਮਾਨੀ ਲੁਧਿਆਣਵੀ ਨੇ ਮਦਰਸਾ ਜਾਮਿਆ ਹਬੀਬਿਆ ਦਾਰੁਲ ਉਲੂਮ ਲੁਧਿਆਣਾ 'ਚ ਪੜ੍ਹ ਕੇ ਕੁਰਾਨ ਸ਼ਰੀਫ ਹਿਫਜ (ਜੁਬਾਨੀ ਯਾਦ) ਕਰਨ ਵਾਲੇ 14 ਵਿਦਿਆਰਥੀਆਂ ਦੀ ਦਸਤਾਰਬੰਦੀ ਕੀਤੀ।


ਜ਼ਿਕਰਯੋਗ ਹੈ ਕਿ ਜੋ ਬੱਚੇ ਪੂਰਾ ਕੁਰਆਨ ਸ਼ਰੀਫ ਜੁਬਾਨੀ ਯਾਦ ਕਰ ਲੈਂਦੇ ਹਨ ਉਹਨਾਂ ਨੂੰ  ਹਾਫਿਜ ਦੀ ਡਿਗਰੀ ਦਿੱਤੀ ਜਾਂਦੀ ਹੈ ਜੋ ਕਿ ਮੁਸਲਮਾਨ ਸਮਾਜ 'ਚ ਵੱਡੀ ਸਨਮਾਨਿਤ ਪਦਵੀ ਹੈ। ਇਸ ਮੌਕੇ 'ਤੇ ਸੰਬੋਧਨ ਕਰਦਿਆਂ ਹੋਇਆਂ ਸ਼ਾਹੀ ਇਮਾਮ ਪੰਜਾਬ ਮੌਲਾਨਾ ਮੁਹੰਮਦ  ਉਸਮਾਨ ਰਹਿਮਾਨੀ ਲੁਧਿਆਣਵੀ ਨੇ ਕਿਹਾ ਕਿ ਅੱਜ ਦੀ ਰਾਤ ਆਪਣੇ ਰੱਬ ਤੋਂ ਮਾਫੀ ਦੇ ਨਾਲ ਨੇਕੀ ਦਾ ਪੱਕਾ ਇਰਾਦਾ ਕਰਣ ਦੀ ਜ਼ਰੂਰਤ ਹੈ।


ਇਹ ਵੀ ਪੜ੍ਹੋ: 27 ਫਰਵਰੀ ਨੂੰ ਉਮੀਦਵਾਰਾਂ ਦਾ ਐਲਾਨ ਕਰ ਸਕਦੀ ਹੈ AAP, CM ਕੇਜਰੀਵਾਲ ਕਰਨਗੇ ਮੀਟਿੰਗ


ਸ਼ਾਹੀ ਇਮਾਮ ਨੇ ਕਿਹਾ ਕਿ ਚੰਗਾ ਇੰਸਾਨ ਉਹੀ ਹੈ ਜੋ ਆਪਣੇ ਮਾਂ-ਬਾਪ, ਆਪਣੀ ਪਤਨੀ- ਬੱਚੀਆਂ ਅਤੇ ਗੁਵਾਂਢੀਆਂ ਦੇ ਨਾਲ ਮੁਹੱਬਤ ਕਰਦਾ ਹੈ ਜੇਕਰ ਉਹ ਇਸ ਕਰੀਬੀ ਰਿਸ਼ਤੀਆਂ ਨੂੰ ਛੱਡ ਕੇ ਦੁਨੀਆ 'ਚ ਚੰਗਾ ਬਣਿਆ ਫਿਰਦਾ ਹੈ ਤਾਂ ਇਹ ਦਿਖਾਵਾ ਹੈ ਜੋ ਕਿ ਖੁਦਾ ਨੂੰ ਪਸੰਦ ਨਹੀਂ ਹੈ।


ਸ਼ਾਹੀ ਇਮਾਮ ਨੇ ਕਿਹਾ ਕਿ ਜੇਕਰ ਤੁਸੀ ਧਰਮ ਨੂੰ ਆਧਾਰ ਬਣਾ ਕੇ ਨਫਰਤ ਕਰਦੇ ਹੋ ਤਾਂ ਇਹ ਧਰਮ ਨਹੀ, ਅਸਲੀ ਧਰਮੀ ਉਹੀ ਹੈ ਜੋ ਸਭ ਦੇ ਨਾਲ ਮੁਹੱਬਤ ਕਰਦਾ ਹੈ। ਸ਼ਾਹੀ ਇਮਾਮ ਨੇ ਕੁਰਾਨ ਯਾਦ ਕਰਨ ਵਾਲੇ ਬੱਚੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਖੁਸ਼ ਕਿਸਮਤ ਹਨ ਉਹ ਮਾਂ-ਬਾਪ ਜਿਨ੍ਹਾਂ ਦੇ ਬੱਚੇ ਹਾਫ਼ਿਜ-ਏ-ਕੁਰਾਨ ਬਣਦੇ ਹਨ।


ਸ਼ਾਹੀ ਇਮਾਮ ਨੇ ਕਿਹਾ ਕਿ ਲੁਧਿਆਣਾ 'ਚ ਇਹ ਮਦਰਸਾ ਮਰਹੂਮ ਸਾਬਕਾ ਸ਼ਾਹੀ ਇਮਾਮ ਪੰਜਾਬ ਮੌਲਾਨਾ ਹਬੀਬ ਉਰ ਰਹਿਮਾਨ ਸਾਨੀ ਲੁਧਿਆਣਵੀ ਨੇ ਸਥਾਪਿਤ ਕੀਤਾ ਸੀ ਤੇ ਅੱਜ ਇਸ ਮਦਰਸੇ ਦੇ ਪੜ੍ਹੇ ਬੱਚੇ ਸੂਬੇ ਭਰ ਦੀ ਬਹੁਤ ਸਾਰੀਆਂ ਮਸਜਿਦਾਂ 'ਚ ਨਮਾਜ ਅਦਾ ਕਰਵਾ ਰਹੇ ਹਨ। ਇਸ ਮੌਕੇ 'ਤੇ ਪੰਜਾਬ ਅਤੇ ਦੇਸ਼ ਦੀ ਤਰੱਕੀ ਅਤੇ ਆਪਸੀ ਭਾਈਚਾਰੇ ਲਈ ਵਿਸ਼ੇਸ਼ ਦੁਆ ਵੀ ਕਰਵਾਈ ਗਈ।


ਇਹ ਵੀ ਪੜ੍ਹੋ: Punjab news: ਕਿਸਾਨੀ ਅੰਦੋਲਨ ਅਤੇ ਕਾਂਗਰਸ-'ਆਪ' ਗਠਜੋੜ 'ਤੇ ਖੁੱਲ੍ਹ ਕੇ ਬੋਲੇ ਰਾਜਾ ਵੜਿੰਗ