ਪੜਚੋਲ ਕਰੋ

ਪਾਕਿਸਤਾਨ 'ਚ ਮਨਾਇਆ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ

ਅਟਾਰੀ: ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮ ਦਾਸ ਜੀ ਦੇ ਪਾਕਿਸਤਾਨ ’ਚ ਸਥਿਤ ਗੁਰਦੁਆਰਾ ਜਨਮ ਅਸਥਾਨ ਚੂਨਾ ਮੰਡੀ ਲਾਹੌਰ ਵਿਖੇ ਅੱਜ ਸ੍ਰੀ ਗੁਰੂ ਰਾਮ ਦਾਸ ਜੀ ਦਾ ਪ੍ਰਕਾਸ਼ ਦਿਹਾੜਾ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਮਨਾਇਆ ਗਿਆ। ਗੁਰਦੁਆਰਾ ਚੂਨਾ ਮੰਡੀ ਲਾਹੌਰ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਅਰਦਾਸ ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਣਜੀਤ ਸਿੰਘ ਵੱਲੋਂ ਕੀਤੀ ਗਈ।   ਇਸ ਮੌਕੇ ਪਾਕਿਸਤਾਨ ਦੇ ਵੱਖ-ਵੱਖ ਗੁਰਧਾਮਾਂ ਵਿੱਚੋਂ ਪੁੱਜੇ ਰਾਗੀ ਜਥਿਆਂ ਭਾਈ ਅਜੈ ਸਿੰਘ ਸਿੰਧ, ਭਾਈ ਮਨਮੋਹਨ ਸਿੰਘ ਪੰਜਾ ਸਾਹਿਬ, ਭਾਈ ਹਰਭਜਨ ਸਿੰਘ ਨਨਕਾਣਾ ਸਾਹਿਬ, ਬੀਬੀ ਮਨਬੀਰ ਕੌਰ ਨਨਕਾਣਾ ਸਾਹਿਬ, ਬੀਬੀ ਗੁਰਪ੍ਰੀਤ ਕੌਰ ਪੇਸ਼ਾਵਰ ਵੱਲੋਂ ਕਥਾ ਕੀਰਤਨ ਰਾਹੀਂ ਸੰਗਤਾਂ ਨੂੰ ਸ਼ਬਦ ਗਾਇਨ ਕਰਕੇ ਨਿਹਾਲ ਕੀਤਾ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਇਕਲੌਤੇ ਸਿੱਖ ਬੈਂਕ ਮੈਨੇਜਰ ਮਨਿੰਦਰ ਸਿੰਘ ਨੇ ਦੱਸਿਆ ਕਿ ਪ੍ਰਕਾਸ਼ ਦਿਵਸ ਨੂੰ ਸਮਰਪਿਤ ਅੱਜ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ। ਇਸ ਮੌਕੇ ਪਾਕਿਸਤਾਨ ਦੇ ਸ਼ਹਿਰ ਸਿੰਧ, ਪੇਸ਼ਾਵਰ, ਸ੍ਰੀ ਨਨਕਾਣਾ ਸਾਹਿਬ, ਸ੍ਰੀ ਪੰਜਾ ਸਾਹਿਬ ਤੋਂ ਵੱਡੀ ਗਿਣਤੀ ਸਿੱਖ ਸੰਗਤਾਂ ਤਿੰਨ ਦਿਨ ਤੋਂ ਇੱਥੇ ਪਹੁੰਚੀਆਂ। ਉਨ੍ਹਾਂ ਦੱਸਿਆ ਪ੍ਰਕਾਸ਼ ਪੁਰਬ ਸਮਾਗਮ ਸਮੇਂ ਅੱਜ ਪਾਕਿਸਤਾਨ ਓਕਾਫ ਬੋਰਡ ਦੇ ਸਕੱਤਰ ਜਨਾਬ ਤਾਰਿਕ ਵਜੀਰ ਖਾਨ ਨੇ ਸੰਗਤਾਂ ਨੂੰ ਚੌਥੇ ਪਾਤਸ਼ਾਹ ਜੀ ਦੇ ਪ੍ਰਕਾਸ਼ ਪੁਰਬ ਦੀ ਹਾਰਦਿਕ ਮੁਬਾਰਕਬਾਦ ਦਿੱਤੀ। ਇਸ ਮੌਕੇ ਤਾਰਿਕ ਵਜੀਰ ਖਾਨ ਨੇ ਸਿੱਖ ਸੰਗਤਾਂ ਨੂੰ ਵਿਸ਼ਵਾਸ ਦਿਵਾਇਆ ਕਿ ਪਾਕਿਸਤਾਨ ਓਕਾਫ ਬੋਰਡ ਵਿਭਾਗ ਵਿੱਚ ਪਾਕਿਸਤਾਨੀ ਸਿੱਖ ਨੌਜੁਆਨ ਜੋ ਪੜ੍ਹੇ ਲਿਖੇ ਹੋਣਗੇ, ਨੂੰ ਵਧੇਰੇ ਨੌਕਰੀਆਂ ਦੇ ਮੌਕੇ ਦਿੱਤੇ ਜਾਣਗੇ। ਉਨ੍ਹਾਂ ਇਹ ਵੀ ਦੱਸਿਆ ਕਿ ਪਾਕਿਸਤਾਨ ’ਚ ਸਿੱਖਾਂ ਨੂੰ ਨੌਕਰੀਆਂ ਦੇਣ ਸਮੇਂ ਰਾਖਵੇਂ ਕਰਨ ਨੂੰ 5 ਫੀਸਦੀ ਤੋਂ ਵਧਾ ਕੇ 10 ਫੀਸਦੀ ਕਰਨ ਲਈ ਸਰਕਾਰ ਨੂੰ ਸਿਫਾਰਸ਼ ਕੀਤੀ ਗਈ ਹੈ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਪ੍ਰੈਲ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 25 ਅਪ੍ਰੈਲ 2026

ਵੀਡੀਓਜ਼

ਪੰਜਾਬ ਦੀ ਸਿਆਸਤ ‘ਚ ਹਲਚਲ, AAP ‘ਤੇ ਵਿਰੋਧੀਆਂ ਦੇ ਤਿੱਖੇ ਹਮਲੇ
ਪੁਲਿਸ ‘ਤੇ ਪੱਥਰਬਾਜ਼ੀ, ਮੁਲਾਜ਼ਮ ਜ਼ਖ਼ਮੀ ਭਵਾਨੀਗੜ੍ਹ ‘ਚ ਭਿੜੀਆਂ ਦੋ ਧਿਰਾਂ!
ਟਰੰਪ ਦੇ ਪ੍ਰੋਗਰਾਮ ‘ਚ ਚੱਲੀਆਂ ਠਾ ਠਾ ਗੋਲੀਆਂ
55,000 ਲੋਕਾਂ ਅੱਗੇ ਦਿਲਜੀਤ! ਸ਼ੁਰੂ ਹੋਇਆ Aura World Tour ਧਮਾਕੇ ਨਾਲ
ਦਿਲਜੀਤ ਦਾ ਟੂਰ ਹੋਇਆ ਸ਼ੁਰੂ, ਦੋਸਾਂਝਾਵਲੇ ਦਾ ਇਹ ਵੀਡੀਓ ਕਰ ਰਿਹਾ ਸਭ ਨੂੰ ਭਾਵੁਕ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
SAD News: ਮਨੋਰੰਜਨ ਜਗਤ ਨੂੰ ਵੱਡਾ ਘਾਟਾ, ਦਿੱਗਜ ਕਲਾਕਾਰ ਦਾ ਹੋਇਆ ਦੇਹਾਂਤ; ਹਸਪਤਾਲ 'ਚ ਆਖਰੀ ਸਾਹ ਲਏ...
Punjab Weather: ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
ਪੰਜਾਬ ਭਰ 'ਚ ਸੁਹਾਵਣਾ ਹੋਇਆ ਮੌਸਮ, ਲੁਧਿਆਣਾ, ਅੰਮ੍ਰਿਤਸਰ ਅਤੇ ਜਲੰਧਰ 'ਚ ਵਰ੍ਹਿਆ ਮੀਂਹ: ਜਾਣੋ ਕਿੰਨੇ ਦਿਨ ਲਈ ਗਰਜ-ਤੂਫ਼ਾਨ ਦਾ ਅਲਰਟ ਜਾਰੀ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
Punjab News: ਪੰਜਾਬ 'ਚ ਸਿਆਸੀ ਹਲਚਲ ਜਾਰੀ, ਹੁਣ ਇਸ ਆਗੂ ਨੇ ਫੜ੍ਹਿਆ BJP ਦਾ ਪੱਲਾ; ਜਾਣੋ ਕੌਣ...
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਪੰਜਾਬ-ਚੰਡੀਗੜ੍ਹ 'ਚ ਬਦਲਿਆ ਮੌਸਮ, ਲੁਧਿਆਣਾ 'ਚ ਪਿਆ ਮੀਂਹ, ਕਈ ਥਾਵਾਂ 'ਤੇ ਛਾਏ ਬੱਦਲ; ਹਨੇਰੀ ਅਤੇ ਮੀਂਹ ਦਾ ਅਲਰਟ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 20 ਅਧਿਕਾਰੀਆਂ ਦਾ ਹੋਇਆ ਤਬਾਦਲਾ; ਦੇਖੋ ਕਿਸ ਨੂੰ ਕਿੱਥੇ ਮਿਲੀ ਜ਼ਿੰਮੇਵਾਰੀ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਪੰਜਾਬ 'ਚ ਰੇਲਵੇ ਟ੍ਰੈਕ 'ਤੇ ਧਮਾਕਾ, ਟੁੱਟੀ ਪਟੜੀ, ਲਾਸ਼ ਦੇ ਚਿਰਥੜੇ ਵੀ ਮਿਲੇ; ਮੱਚਿਆ ਹੜਕੰਪ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
Punjab News: ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
ਪੰਜਾਬ ਦੀ ਸਿਆਸਤ 'ਚ ਆਇਆ ਭੂਚਾਲ, ਹੁਣ ਇਸ ਹਲਕੇ ’ਚ AAP ਲਈ ਖੜ੍ਹਾ ਹੋਇਆ ਸਿਆਸੀ ਸੰਕਟ; ਸਰਪੰਚਾਂ-ਚੇਅਰਮੈਨਾਂ ਤੇ ਆਗੂਆਂ ਵੱਲੋਂ ਅਸਤੀਫਿਆਂ ਦੀ...
Embed widget