ਪੜਚੋਲ ਕਰੋ

ਢੱਡਰੀਆਂ ਵਾਲੇ ਦਾ ਜਥੇਦਾਰ ਨੂੰ ਠੋਕਵਾਂ ਜਵਾਬ!

ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਟੇਜਾਂ 'ਤੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ ਪਰ ਅਜੇ ਵੀ ਉਹ ਸੁਰਖੀਆਂ ਵਿੱਚ ਹਨ। ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਰਕੇ ਢੱਡਰੀਆਂ ਵਾਲੇ ਚਰਚਾ ਵਿੱਚ ਆਏ ਹਨ। ਜਥੇਦਾਰ ਦੇ ਬਿਆਨ ਨੂੰ ਢੱਡਰੀਆਂ ਵਾਲੇ ਨੇ ਰੱਦ ਕਰਦਿਆਂ ਖਰੀਆਂ-ਖਰੀਆਂ ਸੁਣਾਈਆਂ ਹਨ।

ਚੰਡੀਗੜ੍ਹ: ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲੇ ਨੇ ਸਟੇਜਾਂ 'ਤੇ ਪ੍ਰਚਾਰ ਕਰਨਾ ਛੱਡ ਦਿੱਤਾ ਹੈ ਪਰ ਅਜੇ ਵੀ ਉਹ ਸੁਰਖੀਆਂ ਵਿੱਚ ਹਨ। ਇਸ ਵਾਰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਬਿਆਨ ਕਰਕੇ ਢੱਡਰੀਆਂ ਵਾਲੇ ਚਰਚਾ ਵਿੱਚ ਆਏ ਹਨ। ਜਥੇਦਾਰ ਦੇ ਬਿਆਨ ਨੂੰ ਢੱਡਰੀਆਂ ਵਾਲੇ ਨੇ ਰੱਦ ਕਰਦਿਆਂ ਖਰੀਆਂ-ਖਰੀਆਂ ਸੁਣਾਈਆਂ ਹਨ। ਦਰਅਸਲ ਜਥੇਦਾਰ ਨੇ ਕਿਹਾ ਸੀ ਕਿ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੂੰ ਕੁਝ ਲੋਕ ਨਕਲੀ ਨਿਰੰਕਾਰੀ ਬਣਾ ਸਿੱਖ ਕੌਮ ਦੇ ਸਿਰਾਂ ’ਤੇ ਬਿਠਾਉਣਾ ਚਾਹੁੰਦੇ ਹਨ। ਇਸ ਦੇ ਜਵਾਬ ’ਚ ਢੱਡਰੀਆਂ ਵਾਲੇ ਨੇ ਕਿਹਾ ਕਿ ਜਥੇਦਾਰ ਨੂੰ ਬਿਆਨ ਦੇਣ ਤੋਂ ਪਹਿਲਾਂ ਸੋਚਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਕਲੀ ਨਿਰੰਕਾਰੀ ਸਾਬਤ ਕਰ ਦਿਓ, ਉਹ ਧਾਰਮਿਕ ਸਟੇਜਾਂ ਤੋਂ ਬਾਅਦ ਆਪਣਾ ਧਾਰਮਿਕ ਅਸਥਾਨ ਪ੍ਰਮੇਸ਼ਵਰ ਦੁਆਰ ਵੀ ਛੱਡ ਦੇਣਗੇ। ਵੀਡੀਓ ਜਾਰੀ ਕਰਕੇ ਉਨ੍ਹਾਂ ਕਿਹਾ ਕਿ ਜਥੇਦਾਰ ਹਰਪ੍ਰੀਤ ਸਿੰਘ ਦੇ ਇਸ ਬਿਆਨ ਨਾਲ ਜਿੱਥੇ ਉਨ੍ਹਾਂ ਨੂੰ ਤਾਂ ਦੁੱਖ ਲੱਗਿਆ ਉੱਥੇ ਉਨ੍ਹਾਂ ਨਾਲ ਜੁੜੀ ਸੰਗਤ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੈ। ਉਨ੍ਹਾਂ ਕਿਹਾ ਕਿ ਅਜੇ ਤੱਕ ਕੁਝ ਜਥੇਬੰਦੀਆਂ ਵੱਲੋਂ ਉਨ੍ਹਾਂ ’ਤੇ ਜੋ ਦੋਸ਼ ਲਾਏ ਹਨ, ਉਹ ਸਾਬਤ ਨਹੀਂ ਹੋਏ ਪਰ ਇਸ ਦੇ ਬਾਵਜੂਦ ਜਥੇਦਾਰ ਹੁਰਾਂ ਨੇ ਇਹ ਬਿਆਨ ਜਾਰੀ ਕਰ ਦਿੱਤਾ, ਇਸ ਲਈ ਉਹ ਸਾਬਤ ਕਰ ਕੇ ਦਿਖਾਉਣ ਕਿ ਮੈਂ ਨਕਲੀ ਨਿਰੰਕਾਰੀ ਬਣਨ ਦੀ ਰਾਹ ਵੱਲ ਵਧ ਰਿਹਾ ਹਾਂ ਤਾਂ ਮੈਂ ਗੁਰਦੁਆਰਾ ਪ੍ਰਮੇਸ਼ਵਰ ਦੁਆਰ ਛੱਡ ਉਸ ਦੀ ਸਾਂਭ-ਸੰਭਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੰਭਾਲ ਦੇਵਾਂਗਾ।’’ ਉਨ੍ਹਾਂ ਨੇ ਜਥੇਦਾਰ ਦੇ ਬਿਆਨ ਨਾਲ ਉਨ੍ਹਾਂ ਨੂੰ ਬਹੁਤ ਦੁੱਖ ਪੁੱਜਾ ਹੈ। ਉਹ ਪੜ੍ਹੇ-ਲਿਖੇ ਤੇ ਉੱਚ ਅਹੁਦੇ ’ਤੇ ਬਿਰਾਜਮਾਨ ਹਨ ਜਿਸ ਕਾਰਨ ਉਨ੍ਹਾਂ ਤੋਂ ਅਜਿਹੇ ਪ੍ਰਗਟਾਵੇ ਦੀ ਉਮੀਦ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੇ ਗਿਆਨ ਨੂੰ ਸਿੱਖ ਕੌਮ ਤੱਕ ਪਹੁਚਾਉਣਾ ਚਾਹੁੰਦੇ ਹਨ ਨਾ ਕਿ ਉਹ ਨਕਲੀ ਨਿਰੰਕਾਰੀ ਬਣ ਲੋਕਾਂ ਦੇ ਸਿਰ ’ਤੇ ਬੈਠਣਾ ਚਾਹੁੰਦੇ ਹਨ। ਢੱਡਰੀਆਂ ਵਾਲੇ ਨੇ ਕਿਹਾ ਕਿ ਜੇਕਰ ਚੈਨਲਾਂ ’ਤੇ ਜਾ ਕੇ ਜਥੇਦਾਰ ਹਰਪ੍ਰੀਤ ਸਿੰਘ ਉਨ੍ਹਾਂ ਖ਼ਿਲਾਫ਼ ਬੋਲ ਸਕਦੇ ਹਨ ਤਾਂ ਮਿਲ ਕੇ ਗੱਲ ਕਿਉਂ ਨਹੀਂ ਕਰ ਸਕਦੇ। ਇਸ ਲਈ ਮੁੜ ਉਨ੍ਹਾਂ ਨੂੰ ਬੇਨਤੀ ਹੈ ਕਿ ਜਥੇਦਾਰ ਉਨ੍ਹਾਂ ਦੀਆਂ ਜੋ ਗਲਤੀਆਂ ਹਨ, ਓਹੀ ਚੈਨਲ ’ਤੇ ਆ ਕੇ ਦੱਸ ਦੇਣ ਜਿਨ੍ਹਾਂ ਦੇ ਉਹ ਸਾਹਮਣੇ ਬੈਠ ਕੇ ਜਵਾਬ ਦੇਣਗੇ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਚਾਹੁੰਦੇ ਹਨ ਕਿ ਅਮਰੀਕ ਸਿੰਘ ਅਜਨਾਲਾ ਤੇ ਉਨ੍ਹਾਂ ਵਿਚਕਾਰ ਹੋਣ ਵਾਲੇ ਸਵਾਲਾਂ ਦੇ ਜਵਾਬ ਚੈਨਲਾਂ ’ਤੇ ਬੈਠ ਕੇ ਹੋਣ ਤਾਂ ਜੋ ਕੁਝ ਵਿਅਕਤੀਆਂ ਦੀ ਬਜਾਏ ਸਾਰੀ ਸੰਗਤ ਇਸ ਨੂੰ ਦੇਖੇ ਅਤੇ ਸਹੀ-ਗਲਤ ਦਾ ਫ਼ੈਸਲਾ ਕਰ ਸਕੇ।

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 17 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 16 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 15 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਸਤੰਬਰ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 14 ਸਤੰਬਰ 2026

ਵੀਡੀਓਜ਼

Milk Price Hike: ਲੋਕਾਂ ਨੂੰ ਮਹਿੰਗਾਈ ਦਾ ਹੋਰ ਵੱਡਾ ਝੱਟਕਾ; ਦੁੱਧ ਹੋਇਆ ₹100 ਤੋਂ ਪਾਰ! | Abp Sanjha
Bikram Majithia ਆਏ ਮੁਲਾਜ਼ਮਾਂ ਦੇ ਹੱਕ 'ਚ; Bhagwant Mann ਸਰਕਾਰ ਦੀ ਬਣਾਈ ਰੇਲ੍ਹ | Akali vs AAP | Abp Sanjha
Waris Punjab De Rally ਦੌਰਾਨ Sukhbir Badal 'ਤੇ ਤਿੱਖਾ ਹਮਲਾ! | Bhai Amritpal Singh | Abp Sanjha
Mohali Dimple Murder Case: ਡਿੰਪਲ ਕਤਲ ਮਾਮਲੇ 'ਚ 35 ਗਵਾਹ; ਪੰਜਾਬ ਪੁਲਿਸ ਦੇ ਵੱਡੇ ਖ਼ੁਲਾਸੇ! | Abp Sanjha
Govt Employees Protest: ਪੰਜਾਬ ਸਰਕਾਰ vs 3 ਲੱਖ ਮੁਲਾਜ਼ਮ;ਸਸਪੈਂਡ ਤੋਂ ਤਨਖਾਹ ਕੱਟਣ ਤੱਕ ਦੀ ਤਿਆਰੀ | Abp Sanjha

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
Mohali Firing Case : ਮੋਹਾਲੀ ਫਾਇਰਿੰਗ ਮਾਮਲੇ ’ਚ ਲਾਰੈਂਸ ਗੈਂਗ ਦੇ 3 ਬਦਮਾਸ਼ ਹਥਿਆਰਾਂ ਸਮੇਤ ਗ੍ਰਿਫ਼ਤਾਰ
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
iPhone 18 Pro Sale :  iPhone 18 Pro ਦੀ ਸੇਲ ਕੱਲ੍ਹ ਤੋਂ ਸ਼ੁਰੂ, ਜਾਣੋ ਸਭ ਤੋਂ ਸਸਤੀ ਡੀਲ ਕਿੱਥੇ ਮਿਲੇਗੀ?
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News :  ਜਲੰਧਰ ਸਿਟੀ ਰੇਲਵੇ ਸਟੇਸ਼ਨ ’ਤੇ ਵਾਪਰਿਆ ਦਰਦਨਾਕ ਹਾਦਸਾ, ਧੀ ਨੂੰ ਬਚਾਉਂਦੇ ਪਿਤਾ ਦੀ ਮੌਤ
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News : ਪੰਜਾਬ ਚੋਣਾਂ ਨੂੰ ਲੈ ਕੇ ਦਿੱਲੀ ’ਚ AAP ਦਾ ਮੰਥਨ, ਸਿਸੋਦੀਆ ਬੋਲੇ- ਮਾਨ ਮੁੜ ਸੀਐਮ ਨਾ ਬਣੇ ਤਾਂ...
Punjab News: ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
ਪੰਜਾਬ ਤੋਂ ਵੱਡੀ ਖਬਰ, SGPC ਦੇ ਸੀਨੀਅਰ ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨੇ ਸਾਰੇ ਅਹੁਦਿਆਂ ਤੋਂ ਅਸਤੀਫ਼ਾ ਦਿੱਤਾ, ਜਾਣੋ ਹੈਰਾਨੀਜਨਕ ਵਜ੍ਹਾ...
Punjab News: ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ‘ਚ 18 ਸਤੰਬਰ ਨੂੰ ਛੁੱਟੀ ਦਾ ਐਲਾਨ, ਜਾਣੋ ਸ਼ੁੱਕਰਵਾਰ ਨੂੰ ਸਰਕਾਰੀ ਅਤੇ ਵਿਦਿਅਕ ਅਦਾਰੇ ਕਿਉਂ ਰਹਿਣਗੇ ਬੰਦ? DC ਵੱਲੋਂ ਨੋਟੀਫਿਕੇਸ਼ਨ ਜਾਰੀ...
Punjab News: ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
ਪੰਜਾਬ 'ਚ 3 ਸੀਨੀਅਰ IAS ਅਫਸਰਾਂ ਦੇ ਅਚਾਨਕ ਤਬਾਦਲੇ, ਅਨੁਰਾਗ ਨੂੰ ਖੇਤੀਬਾੜੀ, ਜਸਪ੍ਰੀਤ ਨੂੰ ਮਾਲ ਚਾਰਜ; ਜਾਣੋ ਪੇਂਡੂ ਵਿਕਾਸ ਦਾ ਕਿਸਨੂੰ ਮਿਲਿਆ ਚਾਰਜ?
Punjab News: ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
ਪੰਜਾਬ ‘ਆਪ’ ਵੱਲੋਂ ਚੋਣਾਂ ਦੀ ਤਿਆਰੀ ਤੇਜ਼, ਸਮਾਣਾ ਅਤੇ ਸ਼ਾਹਕੋਟ ਹਲਕਿਆਂ ਲਈ ਇੰਚਾਰਜਾਂ ਦੀ ਕੀਤੀ ਨਿਯੁਕਤੀ, ਇਨ੍ਹਾਂ 2 ਸੀਨੀਅਰ ਆਗੂਆਂ ਨੂੰ ਸੌਂਪੀ ਅਹਿਮ ਜ਼ਿੰਮੇਵਾਰੀ...
Embed widget