ਪੜਚੋਲ ਕਰੋ

ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਜੋੜ ਮੇਲ ਸ਼ੁਰੂ

ਰੂਪਨਗਰ: ਇਤਿਹਾਸਕ ਗੁਰਦੁਆਰਾ ਸ੍ਰੀ ਭੱਠਾ ਸਾਹਿਬ ਰੂਪਨਗਰ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਜ਼ਾਦਿਆਂ ਦੀ ਸ਼ਹੀਦੀ ਨੂੰ ਸਮਰਪਿਤ ਸਾਲਾਨਾ ਤਿੰਨ ਰੋਜ਼ਾ ਸ਼ਹੀਦੀ ਜੋੜ ਮੇਲ 17-18 ਤੇ 19 ਦਸੰਬਰ ਨੂੰ ਮਨਾਇਆ ਜਾ ਰਿਹਾ ਹੈ। ਅੱਜ ਸਵੇਰੇ ਗੁਰਦੁਆਰਾ ਸਦਾਵਰਤ ਸਾਹਿਬ ਰੋਪੜ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਸਜਾਏ ਗਏ ਨਗਰ ਕੀਰਤਨ ਨਾਲ ਇਹ ਸ਼ਹੀਦੀ ਜੋੜ ਮੇਲਾ ਸ਼ੁਰੂ ਹੋ ਗਿਆ। ਇਹ ਨਗਰ ਕੀਰਤਨ ਰੂਪਨਗਰ ਸ਼ਹਿਰ ਦੇ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਗੁਰਦੁਆਰਾ ਭੱਠਾ ਸਾਹਿਬ ਵਿਖੇ ਪਹੁੰਚਿਆ। ਅੱਜ ਗੁਰਦੁਆਰਾ ਭੱਠਾ ਸਾਹਿਬ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਜਿਨ੍ਹਾਂ ਦੇ ਭੋਗ 19 ਦਸੰਬਰ ਨੂੰ ਪਾਏ ਜਾਣਗੇ। ਇਸ ਦੌਰਾਨ ਧਾਰਮਿਕ ਦੀਵਾਨ ਸਜਾਏ ਜਾਣਗੇ ਜਿੱਥੇ ਰਾਗੀ ਢਾਢੀ ਜਥੇ ਗੁਰੂ ਜੀ ਦੀ ਕੁਰਬਾਨੀ ਨਾਲ ਸਬੰਧਤ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਉਣਗੇ। ਇਤਿਹਾਸਕ ਗੁਰਦੁਆਰਾ ਸਾਹਿਬ 10ਵੇਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨੀਲੇ ਘੋੜੇ ਦੀ ਪੌੜਾਂ ਦੀ ਛੋਹ ਨਾਲ ਸ਼ਾਂਤ ਹੋਏ ਭੱਠੇ ਦੇ ਇਤਿਹਾਸਕ ਸਥਾਨ 'ਤੇ ਸਥਿਤ ਹੈ। ਹਰ ਸਾਲ ਨਾਨਕਸ਼ਾਹੀ ਸੰਮਤ ਦੇ 2, 3 ,4 ਪੋਹ ਨੂੰ ਇੱਥੇ ਜੋੜ ਮੇਲ ਭਰਦਾ ਹੈ। ਇਸ ਵਿੱਚ ਇਲਾਕੇ ਤੇ ਬਾਹਰ ਦੀਆਂ ਹਜ਼ਾਰਾਂ ਸੰਗਤਾਂ ਸ਼ਿਰਕਤ ਕਰਦੀਆਂ ਹਨ। ਇਤਿਹਾਸ ਅਨੁਸਾਰ ਮੌਜੂਦਾ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਾਲੀ ਇਮਾਰਤ ਵਿਖੇ ਗੁਰੁ ਘਰ ਦੇ ਸ਼ਰਧਾਲੂ ਚੌਧਰੀ ਨਿਹੰਗ ਖਾਂ ਦਾ ਭੱਠਾ ਸੀ। ਇੱਥੇ ਗੁਰੂ ਜੀ ਭੰਗਾਣੀ ਦੀ ਜੰਗ ਜਿੱਤ ਕੇ ਵਾਪਸ ਅਨੰਦਪੁਰ ਸਾਹਿਬ ਨੂੰ ਜਾਂਦਿਆਂ ਰੁਕੇ ਸਨ। ਨੇੜੇ ਹੀ ਨਿਹੰਗ ਖਾਂ ਦੇ ਕਿਲ੍ਹੇ ਵਿੱਚ ਰਾਤ ਗੁਜ਼ਾਰੀ ਸੀ। ਇਤਿਹਾਸ ਅਨੁਸਾਰ ਗੁਰੂ ਜੀ ਇੱਥੇ ਚਾਰ ਵਾਰ ਆਏ ਸਨ। ਇੱਥੇ ਠਹਿਰਨ ਸਮੇ ਨਿਹੰਗ ਖਾਂ ਤੇ ਉਸ ਦੇ ਪਰਿਵਾਰ ਨੇ ਯਾਦਗਾਰ ਵਜੋਂ ਗੁਰੂ ਜੀ ਤੋਂ ਕਿਸੇ ਨਾ ਕਿਸੇ ਚੀਜ਼ ਦੀ ਮੰਗ ਕੀਤੀ। ਗੁਰੂ ਗੋਬਿੰਦ ਸਾਹਿਬ ਜੀ ਨੇ ਇਸ ਪਰਿਵਾਰ ਨੂੰ ਸ੍ਰੀ ਸਾਹਿਬ, ਇੱਕ ਕਟਾਰ ਤੇ ਢਾਲ ਭੇਟ ਕੀਤੇ। ਇਨ੍ਹਾਂ ਵਿੱਚੋਂ ਸ੍ਰੀ ਸਾਹਿਬ ਤੇ ਕਟਾਰ ਅੱਜ ਵੀ ਗੁਰਦੁਆਰਾ ਸ਼੍ਰੀ ਭੱਠਾ ਸਾਹਿਬ ਵਿਖੇ ਸੰਗਤਾਂ ਦੇ ਦਰਸ਼ਨਾਂ ਲਈ ਰੱਖੇ ਹੋਏ ਹਨ।
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 29 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 28 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 27 ਅਪ੍ਰੈਲ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਪ੍ਰੈਲ 2026
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 26 ਅਪ੍ਰੈਲ 2026

ਵੀਡੀਓਜ਼

CM ਮਾਨ ਦਾ ਖੁਲਾਸਾ, ਵਿਦੇਸ਼ 'ਚ ਪੰਜਾਬੀ ਨੌਜਵਾਨ ਕਰਦੇ ਰੂਲ ਬ੍ਰੇਕ!
CM ਮਾਨ ਦਾ BJP ਨੂੰ ਖੁੱਲਾ ਚੈਲੇਂਜ, ਸਾਡੇ ਵਿਧਾਇਕ ਪੂਰੇ
ਕਿਸ ਜ਼ਿਲ੍ਹੇ ਨੂੰ ਕਿੰਨਾ ਪਾਣੀ? CM ਭਗਵੰਤ ਮਾਨ ਨੇ ਖੋਲ੍ਹੇ ਅੰਕੜੇ
ਸਭ ਲਈ ਖੁਸ਼ਖਬਰੀ! ਪੰਜਾਬ 'ਚ ਵਧਿਆ ਪਾਣੀ ਦਾ ਲੈਵਲ
4 ਸਾਲਾਂ 'ਚ ਕਿੱਥੇ ਖਰਚ ਹੋਇਆ ਪੈਸਾ? CM ਮਾਨ ਨੇ ਖੋਲ੍ਹਿਆ ਹਿਸਾਬ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਹਾਈ ਅਲਰਟ, 200 ਪੁਲਿਸ ਮੁਲਾਜ਼ਮਾਂ ਨੇ ਘੇਰੇ 19 ਇਲਾਕੇ: ਲੋਕਾਂ 'ਚ ਫੈਲੀ ਦਹਿਸ਼ਤ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Punjab News: ਪੰਜਾਬ 'ਚ ਲੱਗੀਆਂ ਸਖ਼ਤ ਪਾਬੰਦੀਆਂ, ਉਲੰਘਣਾ ਕਰਨ ਵਾਲਿਆਂ ਖਿਲਾਫ਼ ਹੋਏਗਾ ਸਖਤ ਐਕਸ਼ਨ; 10 ਜੂਨ ਤੱਕ...
Pali Detwalia: ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਭੁੱਬਾ ਮਾਰ ਰੋਇਆ ਪੰਜਾਬੀ ਗਾਇਕ ਪਾਲੀ ਦੇਤਵਾਲੀਆ, ਪੁੱਤਰ ਨੂੰ ਅੰਤਿਮ ਵਿਦਾਈ ਦੇਣ ਸਮੇਂ ਨਹੀਂ ਰੁਕੇ ਹੰਝੂ; ਅੱਖਾਂ ਨਮ ਕਰ ਦੇਣਗੀਆਂ ਤਸਵੀਰਾਂ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
ਅੱਜ ਆਸਟ੍ਰੇਲੀਆ ਤੋਂ 11 ਪੰਜਾਬੀ ਹੋਣਗੇ ਡਿਪੋਰਟ, ਇੱਕ ਔਰਤ ਵੀ ਸ਼ਾਮਲ; CM ਮਾਨ ਨੇ ਕਿਹਾ - ਅਸੀਂ ਉਨ੍ਹਾਂ ਨੂੰ ਲੈਣ ਲਈ...
Punjab News: ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
ਪੰਜਾਬ ਤੋਂ ਵੱਡੀ ਖਬਰ, ਸ਼੍ਰੋਮਣੀ ਕਮੇਟੀ ਦੇ ਪ੍ਰਸ਼ਾਸਨਿਕ ਢਾਂਚੇ ‘ਚ ਵੱਡਾ ਫੇਰਬਦਲ: ਨਵੇਂ ਜਨਰਲ ਮੈਨੇਜਰ ਦਾ ਐਲਾਨ, ਕਈ ਅਧਿਕਾਰੀਆਂ ਦੇ ਤਬਾਦਲੇ, ਵੇਖੋ ਲਿਸਟ...
Punjab News: ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
ਪੰਜਾਬ 'ਚ ਸਿਆਸੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਝਟਕਾ! ਭਾਜਪਾ 'ਚ ਸ਼ਾਮਲ ਹੋਇਆ ਇਹ ਆਗੂ; ਤਸਵੀਰ ਵਾਇਰਲ...
Punjab News: ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
ਪੰਜਾਬ ਭਾਜਪਾ ਨੇ Incharge ਤੇ Co-Incharge ਕੀਤੇ ਨਿਯੁਕਤ, ਲਿਸਟ 'ਚ ਕਈ ਵੱਡੇ ਨਾਮ ਸ਼ਾਮਲ; ਵੇਖੋ ਪੂਰੀ ਸੂਚੀ...
Punjabi Flok Singer: ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
ਪੰਜਾਬੀ ਸੰਗੀਤ ਜਗਤ ਨੂੰ ਵੱਡਾ ਘਾਟਾ, ਮਸ਼ਹੂਰ ਲੋਕ ਗਾਇਕ ਦੇ ਪੁੱਤਰ ਦਾ ਭਰੀ ਜਵਾਨੀ 'ਚ ਦੇਹਾਂਤ; ਹਾਰਟ ਅਟੈਕ ਕਾਰਨ ਹੋਈ ਮੌਤ...
Embed widget