"ਬੈਠਾ ਸੋਢੀ ਪਾਤਿਸਾਹੁ ਰਾਮਦਾਸੁ ਸਤਿਗੁਰੂ ਕਹਾਵੈ"
ਸੋ ਇਸ ਤਰ੍ਹਾਂ ਹਾਲਾਤ ਆਪ ਜੀ ਨੂੰ ਚੂਨਾ ਮੰਡੀ ਲਾਹੌਰ ਤੋਂ ਬਾਸਰਕੇ ਤੇ ਬਾਸਰਕੇ ਤੋਂ ਗੋਇੰਦਵਾਲ ਸਾਹਿਬ ਵਿਖੇ ਲੈ ਆਏ। ਇਸ ਦੇ ਬਾਵਜੂਦ ਦੁਸ਼ਵਾਰੀਆਂ ਦੇ ਸਮੁੰਦਰ ਨੂੰ ਚੀਰਦੇ ਹੋਏ ਗੁਰੂ ਰਾਮਦਾਸ ਜੀ ਗੁਰੂ ਅਮਰਦਾਸ ਜੀ ਦੀ ਸੰਗਤ ਸਦਕਾ ਆਤਮ ਨਿਰੰਭਰ ਹੋ ਸ਼ੁੱਭ ਗੁਣਾਂ ਦੀ ਮਹਿਕ ਵੰਡਦੇ ਅੱਗੇ ਹੀ ਅੱਗੇ ਵਧਦੇ ਗਏ।
ਗੁਰੂ ਅਮਰਦਾਸ ਜੀ ਨੇ ਦੁੱਖਾਂ ਦੀਆਂ ਚਟਾਣਾਂ ਨੂੰ ਚੀਰਕੇ ਖਿੜ੍ਹੇ ਇਸ ਫੁੱਲ ਵਰਗੇ ਬਾਲਕ ਦੀ ਹਿੰਮਤ ਤੇ ਦੈਵੀ ਗੁਣਾਂ ਦੀ ਕਦਰ ਕਰਦਿਆਂ ਆਪਣੀ ਪੁਤਰੀ ਬੀਬੀ ਭਾਨੀ ਜੀ ਦਾ ਨਾਤਾ ਰਾਮ ਦਾਸ ਜੀ ਨਾਲ ਜੋੜਿਆ। ਇਸ ਚੜ੍ਹਦੀ ਕਲਾ ਦੀ ਬਿਰਤੀ ਦੀ ਕਦਰ ਕਰਦਿਆਂ ਸ਼੍ਰੀ ਗੁਰੂ ਅਮਰਦਾਸ ਜੀ ਨੇ ਰਾਮਦਾਸ ਜੀ ਨੂੰ ਆਪਣਾ ਦਮਾਦ ਬਣਾ ਲਿਆ ਪਰ ਰਾਮਦਾਸ ਜੀ ਸਦਾ ਮਨ ਨੀਵਾਂ ਤੇ ਮਤ ਉੱਚੀ ਰੱਖਦੇ।
ਲਾਹੌਰ ਤੋਂ ਆਏ ਰਾਮਦਾਸ ਜੀ ਦੇ ਸ਼ਰੀਕਾਂ ਨੇ ਸੇਵਾ ਕਰਦਿਆਂ ਵੇਖ ਸਹੁਰਿਆਂ ਦਾ ਚਾਕਰ ਕਹਿ ਮਿਹਣਿਆਂ ਦੀ ਝੜੀ ਲਾ ਦਿੱਤੀ। "ਜੇ ਕੋਈ ਨਿੰਦ ਕਰੇ ਹਰਿ ਜਨ ਕੀ ਆਪੁਨਾ ਗੁਨੁ ਨਾ ਗਵਾਵੈ", ਦਾ ਉਪਦੇਸ਼ ਦੇਣ ਵਾਲੇ ਰਾਮਦਾਸ ਪਾਤਸ਼ਾਹ ਜੀ ਦੀ ਸਹਿਜ ਅਵਸਥਾ ਵਿੱਚ ਕੋਈ ਫਰਕ ਨਾ ਪਿਆ। ਗੁਰੂ ਰਜ਼ਾ ਦੇ ਸੰਚੇ ਵਿੱਚ ਅਜਿਹਾ ਢਾਲਿਆ ਕਿ ਨਤੀਜਿਆਂ ਤੋਂ ਬੇਪਰਵਾਹ ਹੋ ਕੇ ਗੁਰੂ ਹੁਕਮ ‘ਚ ਕਰਮਸ਼ੀਲ ਹੋਣਾ ਹੀ ਧਰਮ ਬਣ ਗਿਆ ਤੇ ਔਂਕੜ ਹਾਲਾਤ ਤੇ ਮਜ਼ਬੂਰੀਆਂ ਨੂੰ ਪਛਾੜ ਆਤਮ ਹੁਲਾਸ ਵਿੱਚ ਲਟ ਲਟ ਬਲਦੀ ਇਸ ਜੋਤਿ ਨਾਲ ਗੁਰੂ ਅਮਰਦਾਸ ਜੀ ਨੇ ਗੁਰੂ ਜੋਤਿ ਇੱਕ-ਮਿੱਕ ਕਰਕੇ ਗੁਰੂ ਰਾਮਦਾਸ ਜੀ ਨੂੰ ਗੁਰੂ ਨਾਨਕ ਜੋਤਿ ਦੇ ਵਾਰਸ ਬਣਾ ਦਿੱਤਾ।
ਗੁਰੂ ਰਾਮਦਾਸ ਜੀ ਦਾ ਗੁਰੂ ਪਦਵੀ ਤੱਕ ਦਾ ਸਫਰ ਸਾਡੇ ਲਈ ਆਤਮ ਵਿਸ਼ਵਾਸ਼ ਤੇ ਚੜ੍ਹਦੀ ਕਲਾ ਦਾ ਮਾਰਗ ਹੈ।