ਚੰਡੀਗੜ੍ਹ: ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਦੁਸਹਿਰੇ ਦੀ ਸਹੀ ਤਾਰੀਕ ਬਾਰੇ ਲੋਕਾਂ 'ਚ ਵਧੇਰੇ ਉਲਝਣ ਰਹੀ। ਇਸ ਦੇ ਨਾਲ ਹੀ ਦੀਵਾਲੀ ਬਾਰੇ ਵੀ ਕੁਝ ਅਜਿਹਾ ਹੀ ਵੇਖਿਆ ਜਾ ਸਕਦਾ ਹੈ। ਦੀਵਾਲੀ ਅਜੇ ਥੋੜ੍ਹੀ ਜਿਹੀ ਦੂਰ ਹੈ ਤੇ ਇਸ ਤਿਉਹਾਰ ਨੂੰ ਲੈ ਕੇ ਪੰਜ ਦਿਨਾਂ ਤੱਕ ਚੱਲਣ ਵਾਲੀ ਉਲਝਣ ਹੈ। ਖ਼ਾਸਕਰ ਨਰਕ ਚਤੁਰਦਾਸ਼ੀ ਤੇ ਦੀਵਾਲੀ ਨੂੰ ਲੈ ਕੇ। ਇਸ ਲਈ ਅਸੀਂ ਤੁਹਾਨੂੰ ਇਨ੍ਹਾਂ ਦੋਵਾਂ ਤਿਉਹਾਰਾਂ ਦੀਆਂ ਸਹੀ ਤਰੀਕਾਂ ਦੱਸਣ ਜਾ ਰਹੇ ਹਾਂ, ਤਾਂ ਜੋ ਤੁਸੀਂ ਉਲਝਣ ਵਿੱਚ ਨਾ ਪਵੋ।

ਨਰਕ ਚਤੁਰਦਾਸ਼ੀ ਅਤੇ ਦਿਵਾਲੀ ਇਕੋ ਦਿਨ:

ਉਂਝ ਤਾਂ ਨਰਕ ਚਤੁਰਾਦਸ਼ੀ ਕਾਰਤਿਕ ਮਹੀਨੇ ਦੇ ਕ੍ਰਿਸ਼ਨਾ ਪੱਖ ਦੀ ਚਤੁਰਦਸ਼ੀ ਨੂੰ ਆਉਂਦੀ ਹੈ ਤੇ ਅਮਾਵਸਯ ਨੂੰ ਦੀਵਾਲੀ ਮੰਨਾਈ ਜਾਂਦੀ ਹੈ, ਪਰ ਇਸ ਵਾਰ ਦੋਵੇਂ ਇਕੋ ਦਿਨ ਹਨ। ਯਾਨੀ 14 ਨਵੰਬਰ ਨੂੰ ਛੋਟੀ ਤੇ ਵੱਡੀ ਦੀਵਾਲੀ ਮਨਾਈ ਜਾਏਗੀ। ਇਸ ਵਾਰ ਚਤੁਰਾਦਸ਼ੀ 14 ਨਵੰਬਰ ਨੂੰ ਦੁਪਹਿਰ 2.18 ਵਜੇ ਤੱਕ ਹੈ ਤੇ ਫਿਰ ਅਮਾਵਸਿਆ ਸ਼ੁਰੂ ਹੋਵੇਗੀ। ਦੁਪਹਿਰ 2.19 ਵਜੇ ਤੋਂ ਅਗਲੇ ਦਿਨ ਯਾਨੀ 15 ਨਵੰਬਰ ਸਵੇਰੇ 10.36 ਵਜੇ ਤੱਕ ਰਹੇਗੀ। ਇਸੇ ਲਈ ਦੀਵਾਲੀ ਤੇ ਨਰਕ ਚਤੁਰਦਾਸ਼ੀ ਦੋਵੇਂ ਇਕੋ ਦਿਨ ਹੋਣਗੇ।

ਧਨਤੇਰਸ 13 ਨਵੰਬਰ ਨੂੰ:

ਇਸ ਦੇ ਨਾਲ ਹੀ ਧਨਤੇਰਸ ਦਾ ਤਿਉਹਾਰ 13 ਨਵੰਬਰ ਨੂੰ ਹੋਵੇਗਾ। ਇਹ ਦਿਨ ਕਾਰਤਿਕ ਮਹੀਨੇ ਦੀ ਤ੍ਰਯੋਦਸ਼ੀ ਹੈ। ਧਨਤੇਰਸ ਦੇ ਦਿਨ ਭਗਵਾਨ ਧਨਵੰਤਰੀ ਦੀ ਪੂਜਾ ਕੀਤੀ ਜਾਂਦੀ ਹੈ। ਇਸ ਦਿਨ ਬਰਤਨ ਤੇ ਚਾਂਦੀ ਦੇ ਗਹਿਣੇ ਖਰੀਦਣਾ ਸ਼ੁੱਭ ਮੰਨਿਆ ਜਾਂਦਾ ਹੈ।

ਜਾਣੋ ਗਵਰਧਨ ਤੇ ਭਈਆ ਦੂਜ ਦੀ ਸਹੀ ਤਾਰੀਕ:

ਗਵਰਧਨ 15 ਨਵੰਬਰ ਨੂੰ ਦੀਵਾਲੀ ਦੇ ਅਗਲੇ ਦਿਨ ਮਨਾਇਆ ਜਾਵੇਗਾ। ਇਸ ਦਿਨ ਭਗਵਾਨ ਅੰਨਾਕੁਤ ਦੀ ਪੂਜਾ ਕੀਤੀ ਜਾਂਦੀ ਹੈ। ਸ਼ਾਮ ਨੂੰ ਗੋਬਰ ਤੋਂ ਅੰਨਕੁੱਟ ਬਣਾ ਕੇ ਉਨ੍ਹਾਂ ਦੀ ਪੂਜਾ ਕਰਨ ਦਾ ਨਿਯਮ ਹੈ। ਭਈਆ ਦੂਜ ਦਾ ਤਿਉਹਾਰ 16 ਨਵੰਬਰ ਨੂੰ ਹੋਵੇਗਾ। ਇਸ ਦਿਨ ਭੈਣਾਂ ਭਰਾ ਨੂੰ ਟੀਕਾ ਲਗਾ ਕੇ ਉਨ੍ਹਾਂ ਦੀ ਲੰਬੀ ਉਮਰ ਦੀ ਕਾਮਨਾ ਕਰਦੀਆਂ ਹਨ। ਇਸ ਦਿਨ ਭਰਾ ਆਪਣੀ ਭੈਣ ਦੇ ਘਰ ਆਉਂਦਾ ਹੈ ਤੇ ਭੋਜਨ ਕਰਦਾ ਹੈ ਜੋ ਬਹੁਤ ਹੀ ਸ਼ੁੱਭ ਮੰਨਿਆ ਜਾਂਦਾ ਹੈ।

ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904