ਚਿੱਟੀ ਦਾੜ੍ਹੀ, ਲਾਲ ਟੋਪੀ ਤੇ ਮੋਢੇ ‘ਤੇ ਵੱਡਾ ਜਿਹਾ ਬੈਗ ਸਾਂਤਾ ਕਲੌਜ਼ ਦੀ ਪਛਾਣ ਹੈ। ਸਾਂਤਾ ਕਲੌਜ਼ ਦੀ ਡ੍ਰੈੱਸ ਬੱਚਿਆਂ ਤੋਂ ਲੈ ਕੇ ਵੱਡਿਆਂ ਤਕ ਸਭ ਨੂੰ ਖੂਬ ਪਸੰਦ ਆਉਂਦੀ ਹੈ। ਸਾਂਤਾ ਦੀ ਟੋਪੀ ਤਾਂ ਪੂਰੀ ਦੁਨੀਆਂ ‘ਚ ਛਾਈ ਰਹਿੰਦੀ ਹੈ। ਕ੍ਰਿਸਮਸ ਦੇ ਤਿਓਹਾਰ ਜਿਵੇਂ-ਜਿਵੇਂ ਨੇੜੇ ਆਉਂਦਾ ਜਾ ਰਿਹਾ ਹੈ। ਸਾਂਤਾ ਕਲੌਜ਼ ਦੀ ਟੋਪੀ ਬਾਜ਼ਾਰਾਂ ‘ਚ ਵੀ ਧੂੰਮ ਮਣਾਉਣ ਲੱਗੀ ਹੈ।

ਸਾਂਤਾ ਕਲੌਜ਼ ਬਾਰੇ ਮੰਨੀਆ ਜਾਂਦਾ ਹੈ ਕਿ ਉਹ ਇੱਕ ਸੰਤ ਸੀ। ਕਰੋੜ ਡੇਢ ਹਜ਼ਾਰ ਸਾਲ ਪਹਿਲਾਂ ਇੱਕ ਸੰਤ ਸੀ ਜਿਨ੍ਹਾਂ ਦਾ ਨਾਂ ਨਿਕੋਲਸ ਸੀ। ਉਹ ਕਾਫੀ ਦਾਨੀ ਸੀ ਤੇ ਬੇਹੱਦ ਵਿਨਰਮ ਤੇ ਹਸਮੁਖ ਸਭਾਅ ਦੇ ਇਹ ਸੰਤ ਹੀ ਅੱਗੇ ਚਲਕੇ ਸਾਂਤਾ ਕਲੌਜ਼ ਮੰਨੇ ਜਾਂਦੇ ਹਨ। ਸਾਂਤਾ ਦਾ ਜੋ ਦਿੱਖ ਅੱਜ ਨਜ਼ਰ ਆਉਂਦੀ ਹੈ, ਉਹ 19ਵੀਂ ਸਦੀ ‘ਚ ਆਈ ਸੀ ਜੋ ਗਰੀਬਾਂ ਨੂੰ ਗਿਫਟ ਤੇ ਲੋੜਮੰਦਾਂ ਦੀ ਮਦਦ ਕਰਦਾ ਹੈ।
ਇਸ ਦੇ ਨਾਲ ਹੀ ਮੰਨਿਆ ਜਾਂਦਾ ਹੈ ਕਿ ਸਾਂਤਾ ਉੱਤਰੀ ਧਰੁਵ ਤੋਂ ਹੀ ਆਪਣੇ ਉੱਡਣ ਰੇਨਡਿਅਰਸ ਦੀ ਗੱਡੀ ‘ਤੇ ਸਵਾਰ ਹੋ ਕੇ ਨਿਕਲਦੇ ਹਨ ਤੇ ਜੋ ਵੀ ਰਾਤ ਨੂੰ ਉਨ੍ਹਾਂ ਨੂੰ ਮਿਲਦਾ ਹੈ ਉਸ ਨੂੰ ਗਿਫਟ ਦਿੰਦੇ ਹਨ।