ਦੱਸਿਆ ਜਾ ਰਿਹਾ ਹੈ ਕਿ ਇੰਦਰਾ 70 ਕਿਲੋ ਭਾਰ ਚੁੱਕਣ ਦੀ ਤਿਆਰੀ ਕਰ ਰਹੀ ਹੈ। ਵੇਟਲਿਫਟਿੰਗ ਦੀ ਸਾਰੀ ਟ੍ਰੇਨਿੰਗ ਇੰਦਰਾ ਨੂੰ ਉਸ ਦੇ ਪਿਓ ਡੇਨੀਅਲ ਦਿੰਦੇ ਹਨ। ਸੱਤ ਸਾਲ ਦੀ ਉਮਰ ਵਿੱਚ ਹੀ ਉਹ ਇਸ ਦੀ ਟ੍ਰੇਨਿੰਗ ਲੈ ਰਹੀ ਹੈ। ਉਸ ਦੇ ਪਿਤਾ ਡੇਨੀਅਲ ਖੁਦ ਪਾਵਰ ਲਿਫਟਰ ਹਨ।
ਇੰਦਰਾ ਦਾ ਕਹਿਣਾ ਹੈ ਕਿ ਉਹ ਦੁਨੀਆ ਦੀ ਸਭ ਤੋਂ ਮਜ਼ਬੂਤ ਕੁੜੀ ਬਣਨਾ ਚਾਹੁੰਦੀ ਹੈ। ਵਰਲਡ ਕੱਪ ਦੇ ਨਾਲ-ਨਾਲ ਕਈ ਹੋਰ ਐਵਾਰਡ ਜਿੱਤਣਾ ਚਾਹੁੰਦੀ ਹੈ। ਇੰਦਰਾ ਦੇ ਇੰਸਟਾਗ੍ਰਾਮ 'ਤੇ ਕਰੀਬ 4600 ਫਾਲੋਅਰ ਹਨ। ਇੰਦਰਾ ਪਾਵਰ ਲਿਫਟਰ ਇਜ਼ਾਬੇਲ ਨੂੰ ਆਪਣਾ ਰੋਲ ਮਾਡਲ ਮੰਨਦੀ ਹੈ।
ਇਜ਼ਾਬੇਲ ਦਾ ਭਾਰ ਸਿਰਫ 72 ਕਿਲੋ ਹੈ ਤੇ ਉਸ ਨੇ 212 ਕਿਲੋ ਤੱਕ ਵੇਟਲਿਫਟਿੰਗ ਦਾ ਰਿਕਾਰਡ ਬਣਾਇਆ ਹੈ, ਜਿਹੜਾ ਉਸ ਦੇ ਵਜ਼ਨ ਤੋਂ ਤਿੰਨ ਗੁਣਾ ਜ਼ਿਆਦਾ ਹੈ। 65 ਕਿਲੋਗ੍ਰਾਮ ਵੇਟ ਲਿਫਟਿੰਗ ਤੋਂ ਇਲਾਵਾ ਇੰਦਰਾ ਦੇ ਹੋਰ ਵੀ ਕਈ ਰਿਕਾਰਡ ਹਨ। ਬੈਠ ਕੇ ਭਾਰ ਚੁੱਕਣ ਦੇ ਮਾਮਲੇ ਵਿੱਚ ਉਸ ਦਾ ਰਿਕਾਰਡ 55 ਕਿਲੋ ਦਾ ਹੈ ਤੇ ਬੈਂਚਪ੍ਰੈਸ ਵਿੱਚ ਇੰਦਰਾ ਦਾ ਰਿਕਾਰਡ 30 ਕਿਲੋਗ੍ਰਾਮ ਤੱਕ ਹੈ।