ਚੌਕੇ-ਛੱਕੇ ਲਾਉਣ ਮਗਰੋਂ ਸਿਆਸੀ ਪਿੜ ‘ਚ ਕੁੱਦੇ ਇਹ ਕ੍ਰਿਕੇਟਰ, ਜਾਣੋ ਕੌਣ ਹੀਰੋ ਤੇ ਕੌਣ ਰਿਹਾ ਜ਼ੀਰੋ
ਕੀਰਤੀਵਰਧਨ ਭਾਗਵਤ ਝਾਅ ਆਜ਼ਾਦ ਨੂੰ ਕਿਰਤੀ ਆਜਾਦ ਦੇ ਨਾਂਅ ਨਾਲ ਜਾਣਿਆ ਜਾਂਦਾ ਹੈ। ਸਾਬਕਾ ਭਾਰੀ ਕ੍ਰਿਕਟ ਖਿਡਾਰੀ ਨੇ 7 ਟੇਸਟ ਅਤੇ 25 ਵਨਡੇਅ ਮੈਚ ਖੇਡੇ। ਕੀਰਤੀ ਬਿਹਾਰ ਦੇ ਸਾਬਕਾ ਮੁੱਖ ਮੰਤਰੀ ਭਾਗਵਤ ਝਾਅ ਦੇ ਬੇਟੇ ਹਨ। ਉਹ ਬੱਲੇਬਾਜ਼ ਹੋਣ ਦੇ ਨਾਲ ਨਾਲ ਆਫ ਸਪਿਨਰ ਵੀ ਸੀ। ਉਹ 1983 ਦੇ ਵਿਸ਼ਵ ਕੱਪ ਜਿੱਤਣ ਬਾਲੀ ਭਾਰਤੀ ਟੀਮ ਦਾ ਹਿੱਸਾ ਵੀ ਸੀ। ਉਹ ਲੋਕ ਸਭਾ ਮੈਂਬਰ ਹਨ ਜਿਨ੍ਹਾਂ ਨੇ 2014 ‘ਚ ਲੋਕਸਭਾ ਚੋਣਾਂ ‘ਚ ਦਰਭੰਗਾ, ਬਿਹਾਰ ਤੋਂ ਜਿੱਤ ਦਰਜ ਕੀਤੀ ਸੀ।
Download ABP Live App and Watch All Latest Videos
View In Appਕ੍ਰਿਕੇਟ ਨੂੰ ਅਲਵਿਦਾ ਕਹਿ ਚੁੱਕੇ ਪ੍ਰਵੀਣ ਕੁਮਾਰ ਨੂੰ ਸਵਿੰਗ ‘ਕਿੰਗ’ ਦੇ ਨਾਂਅ ਨਾਲ ਜਾਣੇ ਜਾਂਦੇ ਸਾਬਕਾ ਭਾਰਤੀ ਤੇਜ਼ ਗੇਂਦਬਾਜ਼ ਵੀ ਰਾਜਨੀਤੀ ‘ਚ ਸ਼ਾਮਲ ਹੋਏ। ਉਨ੍ਹਾਂ ਸਪਾ ਨਾਲ ਹੱਥ ਮਿਲਾਇਆ ਸੀ।
ਮੁਹਮੰਦ ਅਜ਼ਰੂਦੀਨ ਮਿਡਲ ਆਰਡਰ ਬੱਲੇਬਾਜ਼ ਸੀ ਅੇਤ 1990 ਦੌਰਾਨ 47 ਟੇਸਟ ‘ਚ ਭਾਰਤੀ ਟੀਮ ਦੀ ਅਗਵਾਈ ਕਰ ਚੁੱਕੇ ਹਨ। ਸਾਲ 2000 ‘ਚ ਇੱਕ ਮੈਚ ਫੀਕਸਿੰਗ ਸਕੈਂਡਲ ‘ਚ ਸ਼ਾਮਲ ਹੋਣ ਕਾਰਨ ਉਨ੍ਹਾਂ ਨੂੰ ਬੀਸੀਸੀਆਈ ਨੇ ਜ਼ਿੰਦਗੀ ਭਰ ਲਈ ਬੈਨ ਕਰ ਦਿੱਤਾ ਸੀ। 2009 ‘ਚ ਉਹ ਭਾਰਤੀ ਰਾਸ਼ਟਰੀ ਕਾਂਗਰਸ ਪਾਰਟੀ ‘ਚ ਸ਼ਾਮਲ ਹੋ ਗਏ। ਅਜ਼ਰੂਦੀਨ ਨੇ ਭਾਰਤੀ ਆਮ ਚੋਣ 2009 ‘ਚ ਉੱਤਰਪ੍ਰਦੇਸ਼ ਦੇ ਮੁਰਾਦਾਬਾਦ ਤੋਂ ਸੰਸਦ ਮੈਂਬਰ ਬਣਨ ਲਈ ਜਿੱਤ ਹਾਸਲ ਕੀਤੀ।
ਮੰਸੂਰ ਅਲੀ ਨੇ 1971 ‘ਚ ਰਾਵ ਬੀਰੇਂਦਰ ਸਿੰਘ ਦੀ ਪ੍ਰਧਾਨਗੀ ਵਾਲੀ ਵਿਸ਼ਾਲ ਹਰਿਆਣਾ ਪਾਰਟੀ ਲਈ ਚੋਣ ਲੜੀ ਅਤੇ ਹਾਰ ਦਾ ਸਾਹਮਣਾ ਕੀਤਾ। ਇਸ ਤੋਂ ਬਾਅਦ ਉਨ੍ਹਾਂ ਨੇ 1991 ‘ਚ ਕਾਂਗਰਸ ਪਾਰਟੀ ਵੱਲੋਂ ਭੋਪਾਲ ਤੋਂ ਚੋਣ ਲੜੀ ਅਤੇ ਇਸ ਵਿੱਚ ਵੀ ਉਹ ਹਾਰ ਗਏ ਸੀ।
ਭਾਰਤੀ ਕ੍ਰਿਕੇਟ ਟੀਮ ਦੇ ਇੱਕ ਹੋਰ ਸਾਬਕਾ ਕਪਤਾਨ ਮੰਸੂਰ ਅਲੀ ਖ਼ਾਨ ਪਟੌਦੀ ਨੂੰ ਭਾਰਤ ਦਾ ਸਭ ਤੋਂ ਮਹਾਨ ਕਪਤਾਨਾਂ ‘ਚ ਗਿਣਿਆ ਜਾਂਦਾ ਸੀ। ਉਨ੍ਹਾਂ ਨੂੰ ਆਪਣੇ ਸਮੇਂ ‘ਚ ‘ਦੁਨੀਆ ਦਾ ਸਭ ਤੋਂ ਵਧੀਆ ਫੀਲਡਰ’ ਵੀ ਮੰਨਿਆ ਜਾਂਦਾ ਸੀ।
ਕਾਂਬਲੀ ਲੋਕ ਭਾਰਤੀ ਪਾਰਟੀ ‘ਚ ਸਾਮਲ ਹੋ ਗਏ ਅਤੇ ਉਨ੍ਹਾਂ ਪਾਰਟੀ ਦਾ ਪ੍ਰਧਾਨ ਨਿਉਕਤ ਕੀਤਾ ਗਿਆ। ਇੰਨ੍ਹਾਂ ਨੇ ਲੋਕ ਪਾਰਟੀ ਦੇ ਉਮੀਦਵਾਰ ਦੇ ਤੌਰ ‘ਤੇ ਮੁੰਬਈ ਦੇ ਵਿਕ੍ਰੋਲੀ ਤੋਂ 2009 ਦਾ ਵਿਧਾਨ ਸਭਾ ਚੋਣ ਲੜੀ ਸੀ ਪਰ ਕਾਂਬਲੀ ਨੂੰ ਇਨ੍ਹਾਂ ਚੋਣਾਂ ‘ਚ ਹਾਰ ਹੀ ਮਿਲੀ।
ਵਿਨੋਦ ਕਾਂਬਲੀ ਭਾਰਤ ਲਈ ਮਿਡਲ ਆਰਡਰ ਬੱਲੇਬਾਜ਼ ਦੇ ਤੌਰ ‘ਤੇ ਖੇਡ ਚੁੱਕੇ ਹਨ। ਉਹ ਆਪਣੇ ਜਨਮ ਦਿਨ ‘ਤੇ ਵਨ ਡੇਅ ਮੈਚ ‘ਚ ਸੈਂਕੜਾ ਬਣਾਉਣ ਵਾਲੇ ਪਹਿਲੇ ਕ੍ਰਿਕਟਰ ਹਨ। ਕਾਂਬਲੀ ਬਤੌਰ ਐਕਟਰ ਵੀ ਕੁਝ ਬਾਲੀਵੁੱਡ ਫ਼ਿਲਮਾਂ ਅਤੇ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ।
2004 ‘ਚ ਨਵਜੋਤ ਨੇ ਬੀਜੇਪੀ ਨਾਲ ਹੱਥ ਮਿਲਾਇਆ ਅਤੇ ਅੰਮ੍ਰਿਤਸਰ ਤੋਂ ਆਮ ਚੋਣਾਂ ਲੜ ਉਨ੍ਹਾਂ ‘ਚ ਜਿੱਤ ਦਰਜ ਕੀਤੀ। ਪਾਰਟੀ ਛੱਡਣ ਤੋਂ ਪਹਿਲਾਂ 2016 ‘ਚ ਉਨ੍ਹਾਂ ਨੂੰ ਪੰਜਾਬ ਦੇ ਰਾਜ ਸਭਾ ਲਈ ਚੁਣਿਆ ਗਿਆ। 2017 ‘ਚ ਉਹ ਕਾਂਗਰਸ ‘ਚ ਸ਼ਾਮਲ ਹੋਏ ਅਤੇ ਸਾਬਕਾ ਅੰਮ੍ਰਿਤਸਰ ਤੋਂ ਆਮ ਚੋਣਾਂ ਲੜੀਆਂ ਅਤੇ ਚੋਣਾਂ ‘ਚ ਜਿੱਤ ਹਾਸਲ ਕੀਤੀ।
ਨਵਜੋਤ ਸਿੰਘ ਸਿੱਧੂ ਇੱਕ ਸਾਬਕਾ ਭਾਰਤੀ ਕ੍ਰਿਕਟਰ ਅਤੇ ਟੀਵੀ ਦੀ ਫੇਮਸ ਪਰਸਨੈਲਟੀ ਹਨ। ਉਨ੍ਹਾਂ ਨੇ 19 ਸਾਲ ਦੀ ਉਮਰ ‘ਚ ਆਪਣਾ ਕਰੀਅਰ ਸ਼ੁਰੂ ਕੀਤਾ ਸੀ। ਕ੍ਰਿਕੇਟ ਤੋਂ ਸੰਨਿਆਸ ਲੈਣ ਤੋਂ ਬਾਅਦ ਨਵਜੋਤ ਨੇ ਕੁਮੈਂਟਰੀ ਉਤੇ ਟੀਵੀ ਵੱਲ ਰੱਖ ਕੀਤਾ।
ਗੌਤਮ ਗੰਭੀਰ ਇੱਕਲੇ ਅਜਿਹੇ ਖਿਡਾਰੀ ਨਹੀਂ ਹਨ ਜਿਨ੍ਹਾਂ ਨੇ ਰਾਜਨੀਤੀ ‘ਚ ਕਦਮ ਰੱਖਿਆ ਹੈ ਇਸ ਤੋਂ ਪਹਿਲਾਂ ਵੀ ਕਈ ਦਿੱਗਜ ਕ੍ਰਿਕੇਟਰ ਹਨ ਜਿਨ੍ਹਾਂ ਨੇ ਰਾਜਨੀਤੀ ‘ਚ ਕਦਮ ਰੱਖਿਆ ਹੈ ਜਿਨ੍ਹਾਂ ਬਾਰੇ ਅੱਜ ਅਸੀਂ ਤੁਹਾਨੂੰ ਦੱਸਣ ਵਾਲੇ ਹਾਂ।
2018 ਦਸੰਬਰ ‘ਚ ਕ੍ਰਿਕਟ ਤੋਂ ਸੰਨਿਆਸ ਲੈ ਚੁੱਕੇ ਗੌਤਮ ਗੰਭੀਰ ਬੀਤੇ ਦਿਨੀਂ ਬੀਜੇਪੀ ‘ਚ ਸ਼ਾਮਲ ਹੋ ਗਏ ਹਨ। 37 ਸਾਲਾਂ ਗੌਤਮ ਗੰਭੀਰ ਨੂੰ ਵਿੱਤ ਮੰਤਰੀ ਅਰੁਣ ਜੇਤਲੀ ਅਤੇ ਕੇਂਦਰੀ ਮੰਤਰੀ ਰਵੀ ਸ਼ੰਕਰ ਪ੍ਰਸਾਦ ਦੀ ਮੌਜੂਦਗੀ ‘ਚ ਭਾਜਪਾ ‘ਚ ਸ਼ਾਮਲ ਕੀਤਾ ਗਿਆ।
- - - - - - - - - Advertisement - - - - - - - - -