ਕੰਗਾਰੂਆਂ ‘ਤੇ ਜਿੱਤ ਮਗਰੋਂ ਕੋਹਲੀ ਦਾ ਅਨੁਸ਼ਕਾ ਨਾਲ ਜਸ਼ਨ, ਵੇਖੋ ਤਸਵੀਰਾਂ
Download ABP Live App and Watch All Latest Videos
View In Appਕਪਤਾਨ ਕੋਹਲੀ ਨੇ ਸੀਰੀਜ਼ ਜਿੱਤਣ ਤੋਂ ਬਾਅਦ ਪ੍ਰੈਜੇਂਟੇਸ਼ਨ ਸੈਰੇਮਨੀ ‘ਚ ਕਿਹਾ ਕਿ ਉਨ੍ਹਾਂ ਨੂੰ ਇਸ ਟੀਮ ਦਾ ਹਿੱਸਾ ਹੋਣ ਤੋਂ ਜ਼ਿਆਦਾ ਮਾਣ ਹੋਰ ਕਿਸੇ ਚੀਜ਼ ‘ਤੇ ਨਹੀਂ। ਕੋਹਲੀ ਨੇ ਕਿਹਾ ਕਿ ਇਸ ਟੀਮ ਦੀ ਕਪਤਾਨੀ ਕਰਨਾ ਉਨ੍ਹਾਂ ਲਈ ਮਾਣ ਦੀ ਗੱਲ ਹੈ।
ਇਸ ਟੈਸਟ ‘ਚ ਭਾਰਤ ਦੀ ਸਥਿਤੀ ਮਜਬੂਤ ਸੀ, ਪਰ ਚੌਥੇ ਤੇ ਪੰਜਵੇਂ ਦਿਨ ਦਾ ਖੇਡ ਬਾਰਸ਼ ਦੀ ਭੇਟ ਚੜ੍ਹ ਗਿਆ। ਇਸ ਨਾਲ ਮੈਚ ਡ੍ਰਾਅ ਹੋ ਗਿਆ।
ਇਸ ਇਤਿਹਾਸਕ ਸੀਰੀਜ਼ ‘ਚ ਪਲੇਅਰ ਆਫ ਦ ਸੀਰੀਜ਼ ਦਾ ਖਿਤਾਬ ਚਤੇਸ਼ਵਰ ਪੁਜਾਰਾ ਨੂੰ ਦਿੱਤਾ ਗਿਆ ਹੈ। ਪੁਜਾਰਾ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਚਾਰ ਮੈਚਾਂ ਦੀ ਇਸ ਸੀਰੀਜ਼ ‘ਚ 3 ਸੈਂਕੜੇ ਤੇ ਇੱਕ ਅਰਧ ਸੈਂਕੜਾ ਲਾ 74.42 ਔਸਤ ਦੇ ਨਾਲ ਸਭ ਤੋਂ ਜ਼ਿਆਦਾ 521 ਦੌੜਾਂ ਬਣਾਈਆਂ ਹਨ।
ਇਸ ਤੋਂ ਪਹਿਲਾਂ ਵੀ ਅਨੁਸ਼ਕਾ ਨੂੰ ਕਈ ਮੈਚਾਂ ‘ਚ ਵਿਰਾਟ ਕੋਹਲੀ ਨਾਲ ਸਪੌਟ ਕੀਤਾ ਗਿਆ ਹੈ। ਅੱਜ ਦਾ ਦਿਨ ਕੁਝ ਖਾਸ ਸੀ ਜਿਸ ‘ਚ ਪਹਿਲੀ ਵਾਰ ਅਨੁਸ਼ਕਾ ਮੈਦਾਨ ‘ਤੇ ਖਿਡਾਰੀਆਂ ਨਾਲ ਆਈ।
ਆਸਟ੍ਰੇਲੀਆ ‘ਚ ਸੀਰੀਜ਼ ਜਿੱਤਣ ਤੋਂ ਬਾਅਦ ਭਾਰਤੀ ਟੀਮ ਦੇ ਖਿਡਾਰੀਆਂ ‘ਚ ਜਸ਼ਨ ਦਾ ਮਾਹੌਲ ਹੈ। ਇਸ ਦੌਰਾਨ ਕੋਹਲੀ ਨੇ ਅਨੁਸ਼ਕਾ ਨਾਲ ਮੈਦਾਨ ‘ਚ ਗੇੜੇ ਵੀ ਕੱਢੇ।
ਬਾਲੀਵੁੱਡ ਐਕਟਰਸ ਤੇ ਕੋਹਲ਼ੀ ਦੀ ਪਤਨੀ ਅਨੁਸ਼ਕਾ ਮੈਚ ਦੌਰਾਨ ਉੱਥੇ ਹੀ ਮੌਜੂਦ ਸੀ ਪਰ ਮੈਚ ਬਾਰਸ਼ ਕਰਕੇ ਡ੍ਰਾਅ ਹੋ ਗਿਆ। ਇਸ ਤਰ੍ਹਾਂ ਭਾਰਤ ਨੇ ਸੀਰੀਜ਼ 2-1 ਨਾਲ ਆਪਣੇ ਨਾਂ ਕੀਤੀ।
ਜਿੱਤ ਤੋਂ ਬਾਅਦ ਵਿਰਾਟ ਤੇ ਅਨੁਸ਼ਕਾ ਨੇ ਕਈ ਤਸਵੀਰਾਂ ਕਲਿੱਕ ਕਰਵਾਈਆਂ। ਇਸ ਜਿੱਤ ਤੋਂ ਬਾਅਦ ਅਨੁਸ਼ਕਾ ਮੈਦਾਨ ‘ਚ ਹੀ ਕੋਹਲੀ ਦੇ ਗਲ ਲੱਗੀ। ਉਸ ਨੇ ਔਡੀਅੰਸ ਤੇ ਫੈਨਸ ਦਾ ਧੰਨਵਾਦ ਕੀਤਾ।
ਵਿਰਾਟ ਐਂਡ ਕੰਪਨੀ ਦੀ ਹਨ੍ਹੇਰੀ ਅੱਗੇ ਕੰਗਾਰੂਆਂ ਦੀ ਟੀਮ ਜ਼ਿਆਦਾ ਸਮਾਂ ਟਿੱਕ ਨਹੀਂ ਪਾਈ। ਅਜਿਹੇ ‘ਚ 4 ਟੈਸਟ ਮੈਚਾਂ ਦੀ ਸੀਰੀਜ਼ ‘ਚ ਭਾਰਤ ਨੇ 2-1 ਨਾਲ ਜਿੱਤ ਹਾਸਲ ਕੀਤੀ।
- - - - - - - - - Advertisement - - - - - - - - -