Asian Games 2023 India's 4th Gold: ਭਾਰਤ ਨੇ ਏਸ਼ੀਆਈ ਖੇਡਾਂ 2023 ਵਿੱਚ ਚੌਥਾ ਸੋਨ ਤਮਗਾ ਜਿੱਤਿਆ ਹੈ। ਇਸ ਵਾਰ ਭਾਰਤੀ ਮਹਿਲਾ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ 25 ਮੀਟਰ ਪਿਸਟਲ ਮੁਕਾਬਲੇ 'ਚ ਸੋਨ ਤਮਗਾ ਜਿੱਤਿਆ ਹੈ। ਭਾਰਤ ਦੀ ਸ਼ੂਟਿੰਗ ਟੀਮ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਦੀ ਤਿਕੜੀ ਸ਼ਾਮਲ ਸੀ। ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਹ ਕੁੱਲ 16ਵਾਂ ਤਮਗਾ ਸੀ। ਇਸ ਤੋਂ ਪਹਿਲਾਂ ਚੌਥੇ ਦਿਨ 50 ਮੀਟਰ ਰਾਈਫਲ 3 ਪੁਜ਼ੀਸ਼ਨਾਂ ਦੀ ਮਹਿਲਾ ਟੀਮ ਨੇ ਚਾਂਦੀ ਦੇ ਨਾਲ ਤਗਮੇ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਸੀ। 


ਜਦੋਂ ਕਿ 25 ਮੀਟਰ ਪਿਸਟਲ ਮੁਕਾਬਲੇ ਵਿੱਚ ਮਨੂ ਭਾਕਰ, ਈਸ਼ਾ ਸਿੰਘ ਅਤੇ ਰਿਦਮ ਸਾਂਗਵਾਨ ਨੇ 1759 ਅੰਕ ਹਾਸਲ ਕੀਤੇ। ਮੇਜ਼ਬਾਨ ਚੀਨ ਦੀ ਟੀਮ 1756 ਅੰਕਾਂ ਨਾਲ ਦੂਜੇ ਸਥਾਨ 'ਤੇ ਰਹੀ। ਚੀਨ ਨੇ ਚਾਂਦੀ ਦਾ ਤਮਗਾ ਜਿੱਤਿਆ। ਇਸ ਤੋਂ ਪਹਿਲਾਂ ਤੀਜੇ ਦਿਨ ਭਾਰਤੀ ਘੋੜ ਸਵਾਰੀ ਟੀਮ ਨੇ ਇਤਿਹਾਸ ਰਚਦਿਆਂ ਦੇਸ਼ ਦੇ ਖਾਤੇ 'ਚ ਤੀਜਾ ਸੋਨ ਤਮਗਾ ਪਾ ਦਿੱਤਾ ਸੀ। ਭਾਰਤ ਦੀ ਘੋੜ ਸਵਾਰੀ ਟੀਮ ਨੇ 41 ਸਾਲ ਬਾਅਦ ਸੋਨ ਤਗਮਾ ਜਿੱਤਿਆ ਹੈ।









ਭਾਰਤ ਦਾ ਪਹਿਲਾ ਸੋਨ ਤਮਗਾ ਦੂਜੇ ਦਿਨ ਨਿਸ਼ਾਨੇਬਾਜ਼ੀ ਵਿੱਚ ਆਇਆ। ਫਿਰ ਅਗਲੇ ਹੀ ਦਿਨ ਭਾਰਤੀ ਮਹਿਲਾ ਕ੍ਰਿਕਟ ਨੇ ਫਾਈਨਲ ਵਿੱਚ ਸ਼੍ਰੀਲੰਕਾ ਨੂੰ ਹਰਾ ਕੇ ਸੋਨ ਤਮਗਾ ਜਿੱਤਿਆ। ਘੋੜ ਸਵਾਰ ਟੀਮ ਨੇ ਦੇਸ਼ ਲਈ ਤੀਜਾ ਸੋਨ ਤਮਗਾ ਜਿੱਤਿਆ। ਚੌਥੇ ਦਿਨ ਬੁੱਧਵਾਰ ਨੂੰ ਭਾਰਤ ਨੇ 25 ਮੀਟਰ ਪਿਸਟਲ ਮੁਕਾਬਲੇ ਵਿੱਚ ਇੱਕ ਹੋਰ ਸੋਨ ਤਮਗਾ ਜਿੱਤਿਆ। ਇਸ ਵਾਰ ਮਹਿਲਾ ਟੀਮ ਨੇ ਦੇਸ਼ ਲਈ ਸੋਨ ਤਮਗਾ ਜਿੱਤਿਆ।


ਭਾਰਤ ਨੇ ਹੁਣ ਤੱਕ ਜਿੱਤੇ 16 ਗੋਲਡ
ਏਸ਼ੀਆਈ ਖੇਡਾਂ ਦੇ ਚੌਥੇ ਦਿਨ ਭਾਰਤ ਦੇ ਨਾਂ ਹੁਣ ਤੱਕ ਕੁੱਲ 16 ਤਗਮੇ ਦਰਜ ਹੋ ਚੁੱਕੇ ਹਨ। ਇਨ੍ਹਾਂ 16 'ਚੋਂ 4 ਸੋਨ, 5 ਚਾਂਦੀ ਅਤੇ 7 ਕਾਂਸੀ ਦੇ ਤਮਗੇ ਸ਼ਾਮਲ ਹਨ। ਚੌਥੇ ਦਿਨ ਹੁਣ ਤੱਕ ਭਾਰਤ ਦੇ ਖਾਤੇ 'ਚ ਦੋ ਮੈਡਲ ਆ ਚੁੱਕੇ ਹਨ। ਦੇਸ਼ ਦੇ ਖਾਤੇ 'ਚ ਪਹਿਲਾ ਤਮਗਾ ਚਾਂਦੀ ਦੇ ਰੂਪ 'ਚ ਆਇਆ। ਹੁਣ ਤੱਕ ਇਹ ਦੋਵੇਂ ਤਗਮੇ ਭਾਰਤੀ ਮਹਿਲਾ ਟੀਮਾਂ ਨੇ ਜਿੱਤੇ ਹਨ।