ਪੜਚੋਲ ਕਰੋ
Advertisement
India vs Australia ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਰਿੱਕੀ ਪੌਂਟਿੰਗ ਦੀ ਸਲਾਹ
ਭਾਰਤ ਤੇ ਆਸਟ੍ਰੇਲੀਆ ਦੋਵੇਂ ਟੀਮਾਂ ਵੱਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਸੀਰੀਜ਼ ਨੂੰ ਲੈ ਕੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਤੇ ਦਿੱਗਜ ਬੱਲੇਬਾਜ਼ ਰਿੱਕੀ ਪੌਂਟਿੰਗ ਨੇ ਆਪਣੀ ਰਾਏ ਦਿੱਤੀ ਹੈ।
ਨਵੀਂ ਦਿੱਲੀ: ਭਾਰਤ ਤੇ ਆਸਟ੍ਰੇਲੀਆ ‘ਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਕੱਲ੍ਹ ਤੋਂ ਸ਼ੁਰੂ ਹੋਣ ਵਾਲੀ ਹੈ। ਇਹ ਸੀਰੀਜ਼ ਭਾਰਤ ‘ਚ ਹੀ ਖੇਡੀ ਜਾਵੇਗੀ। ਇਸ ਦੌਰਾਨ ਦੋਵੇਂ ਟੀਮਾਂ ਵੱਲੋਂ ਬਿਹਤਰ ਪ੍ਰਦਰਸ਼ਨ ਦੀ ਉਮੀਦ ਕੀਤੀ ਜਾ ਰਹੀ ਹੈ। ਸੀਰੀਜ਼ ਨੂੰ ਲੈ ਕੇ ਆਸਟ੍ਰੇਲੀਆ ਦੇ ਸਾਬਕਾ ਕਪਤਾਨ ਤੇ ਦਿੱਗਜ ਬੱਲੇਬਾਜ਼ ਰਿੱਕੀ ਪੌਂਟਿੰਗ ਨੇ ਆਪਣੀ ਰਾਏ ਦਿੱਤੀ ਹੈ।
ਭਾਰਤ ਤੇ ਆਸਟ੍ਰੇਲੀਆ ਦੀ ਸੀਰੀਜ਼ ਤੋਂ ਪਹਿਲਾਂ ਰਿੱਕੀ ਨੇ ਆਪਣੇ ਟਵਿਟਰ ‘ਤੇ ਆਸਟ੍ਰੇਲਿਆਈ ਕ੍ਰਿਕਟ ਟੀਮ ਦੇ ਜ਼ਬਰਦਸਤ ਪ੍ਰਦਰਸ਼ਨ ਦਾ ਦਾਅਵਾ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰ ਲਿਖਿਆ, “ਵਰਲਡ ਕੱਪ ‘ਚ ਸ਼ਾਨਦਾਰ ਪ੍ਰਦਰਸ਼ਨ ਕਰਨ ਤੋਂ ਬਾਅਦ ਆਸਟ੍ਰੇਲੀਆ ਦੀ ਟੀਮ ਆਤਮ-ਵਿਸ਼ਵਾਸ ‘ਚ ਨਜ਼ਰ ਆਵੇਗੀ। ਸਾਡੀ ਟੀਮ ਇਹ ਸੀਰੀਜ਼ 2-1 ਨਾਲ ਜਿੱਤ ਸਕਦੀ ਹੈ।”
ਦੱਸ ਦਈਏ ਕਿ ਭਾਰਤ ਤੇ ਆਸਟ੍ਰਲੀਆ ‘ਚ ਤਿੰਨ ਮੈਚਾਂ ਦੀ ਸੀਰੀਜ਼ ਦਾ ਪਹਿਲਾ ਮੈਚ ਮੁੰਬਈ ‘ਚ ਖੇਡਿਆ ਜਾਵੇਗਾ। ਭਾਰਤ ਨੇ ਹਾਲ ਹੀ ‘ਚ ਸ਼੍ਰੀਲੰਕਾ ਨੂੰ ਟੀ-20 ‘ਚ ਮਾਤ ਦਿੱਤੀ ਹੈ। ਉਧਰ ਆਸਟ੍ਰੇਲੀਆ ਨੇ ਵੀ ਨਿਊਜ਼ੀਲੈਂਡ ਨੂੰ ਟੈਸਟ ਸੀਰੀਜ਼ ‘ਚ 3-0 ਨਾਲ ਹਰਾਇਆ ਹੈ। ਕਦੋਂ-ਕਦੋਂ ਮੈਚ: ਪਹਿਲਾ ਵਨਡੇ: 14 ਜਨਵਰੀ, 2020 ਨੂੰ ਮੁੰਬਈ ਦੇ ਵਾਨਖੇਡੇ ਸਟੇਡੀਅਮ ਦੂਜਾ ਵਨਡੇ: 17 ਜਨਵਰੀ 2020 ਨੂੰ ਰਾਜਕੋਟ ਦੇ ਸੌਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਤੀਜਾ ਵਨਡੇ: 19 ਜਨਵਰੀ 2020 ਨੂੰ ਬੈਂਗਲੁਰੂ ਦੇ ਐਮ ਚਿੰਨਾਸਵਾਮੀ ਸਟੇਡੀਅਮAustralia will be full of confidence after an excellent World Cup and a great summer of Test cricket but India will be keen to redeem themselves from the last ODI series loss against Australia. Prediction: 2-1 Australia https://t.co/r5fIiLNs6Y
— Ricky Ponting AO (@RickyPonting) 12 January 2020
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕਾਰੋਬਾਰ
Advertisement