ਨਵੀਂ ਦਿੱਲੀ: ਕ੍ਰਿਕਟ ਮੈਦਾਨ 'ਤੇ ਆਸਟਰੇਲੀਆ ਲਈ ਅੱਜ ਦਾ ਦਿਨ ਕਾਫੀ ਮਾੜਾ ਰਿਹਾ। ਆਸਟਰੇਲਿਆਈ ਟੀਮ ਨੂੰ ਅੱਜ ਇੱਕ ਨਹੀਂ ਬਲਕਿ ਦੋ ਵਾਰ ਹਾਰ ਮਿਲੀ। ਆਸਟਰੇਲੀਆ ਕ੍ਰਿਕਟ ਟੀਮ ਨੂੰ ਸਭ ਤੋਂ ਪਹਿਲੀ ਹਾਰ ਨਿਊਜ਼ੀਲੈਂਡ ਵਿੱਚ ਚੱਲ਼ ਰਹੀ ਅੰਡਰ-19 ਵਰਲਡ ਕੱਪ ਵਿੱਚ ਮਿਲੀ। ਭਾਰਤ ਖਿਲਾਫ ਖੇਡੇ ਗਏ ਪਹਿਲੇ ਮੁਕਾਬਲੇ ਵਿੱਚ ਆਸਟਰੇਲੀਆ ਨੂੰ 100 ਦੌੜਾਂ ਨਾਲ ਕਰਾਰੀ ਹਾਰ ਮਿਲੀ।


ਭਾਰਤ ਦੀ ਅੰਡਰ-19 ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ 7 ਵਿਕਟਾਂ ਦੇ ਨੁਕਸਾਨ 'ਤੇ 328 ਦੌੜਾਂ ਦਾ ਵਿਸ਼ਾਲ ਸਕੋਰ ਖੜ੍ਹਾ ਕੀਤਾ। ਇਸ ਦੇ ਜਵਾਬ ਵਿੱਚ ਆਸਟਰੇਲੀਆ ਦੀ ਟੀਮ 42.5 ਓਵਰਾਂ ਵਿੱਚ 228 ਦੌੜਾਂ ਬਣਾ ਕੇ ਆਲ ਆਊਟ ਹੋ ਗਈ।

ਆਸਟਰੇਲੀਆ ਨੂੰ ਦੂਜੀ ਹਾਰ ਇੰਗਲੈਂਡ ਤੋਂ ਮਿਲੀ। ਐਸ਼ੇਜ਼ ਟੈਸਟ ਸੀਰੀਜ਼ ਮਗਰੋਂ ਪੰਜ ਇੱਕ ਰੋਜ਼ਾ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ ਨੂੰ ਇੰਗਲੈਂਡ ਨੇ ਪੰਜ ਵਿਕਟ ਨਾਲ ਜਿੱਤ ਲਿਆ। ਆਸਟਰੇਲੀਆ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 50 ਓਵਰਾਂ ਵਿੱਚ ਅੱਠ ਵਿਕਟ ਗਵਾ ਕੇ 304 ਦੌੜਾਂ ਬਣਾਈਆਂ। ਇੰਗਲੈਂਡ ਨਵੇ ਸੱਤ ਗੇਂਦਾਂ ਬਾਕੀ ਰਹਿੰਦੇ ਹੀ ਟੀਚਾ ਹਾਸਲ ਕਰਕੇ ਮੈਚ ਜਿੱਥ ਲਿਆ।