ਟੋਕਿਓ: ਕਈ ਵਾਰ ਖਾਸ ਪਲ ਸਾਡੇ ਲਈ ਬੁਹਤ ਵਧੀਆ ਹੋ ਨਿੱਬੜਦੇ ਹਨ ਅਤੇ ਕਈ ਵਾਰ ਅਜਿਹੇ ਖ਼ਾਸ ਪਲਾਂ ਮੌਕੇ ਦੀ ਵੀਡੀਓ ਤੇ ਸੋਸ਼ਲ ਮੀਡੀਆ ਉਸ ਪਲ ਨੂੰ ਹੋਰ ਵੀ ਯਾਦਗਾਰ ਬਣਾ ਦਿੰਦੀ ਹੈ। ਕੌਮਾਂਤਰੀ ਪੱਧਰ 'ਤੇ ਸਭ ਤੋਂ ਵੱਡੇ ਮੈਦਾਨ 'ਚ ਨਿੱਤਰੇ ਖਿਡਾਰੀ ਨੂੰ ਜਦੋਂ ਜਿੱਤ ਮਿਲਦੀ ਹੈ ਤਾਂ ਇਹ ਉਸ ਲਈ ਸਭ ਤੋਂ ਖੁਸ਼ੀ ਵਾਲਾ ਪਲ ਹੋ ਨਿੱਬੜਦਾ ਹੈ। ਅਜਿਹਾ ਹੀ ਹੋਇਆ ਆਸਟਰੇਲੀਆ ਦੀ ਤੈਰਾਕ Kaylee McKeown ਦੇ ਨਾਲ, ਜਿਸ ਨੂੰ ਸੋਨ ਤਗ਼ਮੇ ਦੀ ਜਿੱਤ ਨਾਲੋਂ ਉਸ ਦੇ ਮੂੰਹੋਂ ਨਿੱਕਲੇ ਦੋ ਸ਼ਬਦਾਂ ਨੇ ਕੁਝ ਹੀ ਸਮੇਂ ਵਿੱਚ ਪੂਰੀ ਦੁਨੀਆ ਵਿੱਚ ਵਾਇਰਲ ਕਰ ਦਿੱਤਾ। 


ਕੇਅਲੀ ਮੈਕਿਓਨ ਜਿੱਤ ਤੋਂ ਬਾਅਦ ਬਹੁਤ ਹੀ ਐਕਸਾਇਟਡ ਨਜ਼ਰ ਆਈ। ਉਸ ਨੇ ਆਪਣੀ 100 ਮੀਟਰ ਬੈਕਸਟ੍ਰੋਕ 57.47 ਸਕਿੰਟਾਂ ਚ ਪੂਰੀ ਕਰਕੇ ਓਲੰਪਿਕਸ 'ਚ ਨਵਾਂ ਰਿਕਾਰਡ ਕਾਇਮ ਕੀਤਾ ਹੈ। ਇਸ ਤੋਂ ਬਾਅਦ ਇਕ ਚੈਨਲ 'ਤੇ ਬੋਲਦਿਆਂ ਆਪਣੀ ਜਿੱਤ ਦੀ ਖੁਸ਼ੀ ਜ਼ਾਹਰ ਕੀਤੀ।


ਇਸ ਦੌਰਾਨ ਇੰਟਰਵਿਊਅਰ ਨੇ ਉਨ੍ਹਾਂ ਨੂੰ ਪੁੱਛਿਆ ਕਿ ਜੇਕਰ ਉਹ ਆਪਣੀ ਮਾਂ ਤੇ ਭੈਣ ਲਈ ਕੁਝ ਸੰਦੇਸ਼ ਭੇਜਣਾ ਚਾਹਵੇ ਤਾਂ ਕੀ ਭੇਜੇਗੀ। ਜਿੱਤ ਦੀ ਖ਼ੁਸ਼ੀ ਵਿੱਚ ਉਤੇਜਿਤ ਖਿਡਾਰਨ ਦੇ ਮੂੰਹ 'ਚੋਂ ਅੰਗਰੇਜ਼ੀ ਵਿੱਚ ਗਾਲ੍ਹ ("F***k Yeah..") ਨਿੱਕਲ ਗਈ। ਕੇਅਲੀ ਨੇ ਤੁਰੰਤ ਆਪਣੀ ਗ਼ਲਤੀ ਦਾ ਅਹਿਸਾਸ ਹੋ ਗਿਆ ਕਿ ਉਸ ਨੇ ਜਨਤਕ ਪੱਧਰ 'ਤੇ ਗਾਲ੍ਹ ਕੱਢ ਬੈਠੀ। ਉਸ ਨੇ ਆਪਣਾ ਮੂੰਹ ਢੱਕ ਲਿਆ। ਹਾਲਾਂਕਿ, ਇਹ ਕਿਸੇ ਨਾਲ ਵੀ ਵਾਪਰ ਸਕਦਾ ਹੈ ਪਰ ਕੌਮਾਂਤਰੀ ਖਿਡਾਰਨ ਵੱਲੋਂ ਅਜਿਹਾ ਕੀਤੇ ਜਾਣ 'ਤੇ ਉਸ ਦੀ ਵੀਡੀਓ ਕੁਝ ਹੀ ਪਲਾਂ ਵਿੱਚ ਵਾਇਰਲ ਹੋ ਗਈ।


ਦੇਖੋ ਵੀਡੀਓ: