ਅਕਸ਼ਰ ਪਟੇਲ ਦੀ ਟਾਪ 10 'ਚ ਐਂਟਰੀ
ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੀ ਗਈ ਵਨਡੇ ਸੀਰੀਜ਼ ਤੋਂ ਬਾਅਦ ICC ਨੇ ਨਵੀਂ ਗੇਂਦਬਾਜ਼ੀ ਰੈਂਕਿੰਗ ਜਾਰੀ ਕਰ ਦਿੱਤੀ ਹੈ। ਟੀਮ ਇੰਡੀਆ ਲਈ ਸੀਰੀਜ਼ 'ਚ ਕੀਤਾ ਚੰਗੇ ਪ੍ਰਦਰਸ਼ਨ ਸਦਕਾ ਟੀਮ ਦੇ ਫਿਰਕੀ ਗੇਂਦਬਾਜ਼ ਅਕਸ਼ਰ ਪਟੇਲ ਨੂੰ ਰੈਂਕਿੰਗ 'ਚ ਫਾਇਦਾ ਹੋਇਆ ਹੈ।
Download ABP Live App and Watch All Latest Videos
View In Appਅਕਸ਼ਰ ਪਟੇਲ ਜਾਦਾ ਵਿਕਟ ਤਾਂ ਨਹੀਂ ਹਾਸਿਲ ਕਰ ਸਕੇ ਪਰ ਇਸ ਗੇਂਦਬਾਜ਼ ਦੀ ਸਟੀਕ ਗੇਂਦਬਾਜ਼ੀ ਨੇ ਕੀਵੀ ਟੀਮ ਦੇ ਬੱਲੇਬਾਜ਼ਾਂ ਨੂੰ ਖੂਬ ਪਰੇਸ਼ਾਨ ਕੀਤਾ ਸੀ।
ਅਕਸ਼ਰ ਪਟੇਲ ਨੇ 5 ਸਥਾਨਾਂ ਦੀ ਛਾਲ ਮਾਰਦੇ ਹੋਏ ਟਾਪ 10 'ਚ ਐਂਟਰੀ ਕਰ ਲਈ ਹੈ। ਫਿਲਹਾਲ ਅਕਸ਼ਰ ਪਟੇਲ 9ਵੇਂ ਨੰਬਰ 'ਤੇ ਹਨ।
ਅਮਿਤ ਮਿਸ਼ਰਾ ਨੇ ਵੀ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 15 ਵਿਕਟ ਝਟਕੇ ਅਤੇ ਅਮਿਤ ਮਿਸ਼ਰਾ ਨੇ 25 ਸਥਾਨਾਂ ਦੀ ਬੇਹਤਰੀ ਨਾਲ ਰੈਂਕਿੰਗ 'ਚ 12ਵਾਂ ਸਥਾਨ ਹਾਸਿਲ ਕਰ ਲਿਆ ਹੈ।
ਅਮਿਤ ਮਿਸ਼ਰਾ ਨੇ ਵੀ ਸੀਰੀਜ਼ 'ਚ ਦਮਦਾਰ ਪ੍ਰਦਰਸ਼ਨ ਕਰਦੇ ਹੋਏ 15 ਵਿਕਟ ਝਟਕੇ ਅਤੇ ਅਮਿਤ ਮਿਸ਼ਰਾ ਨੇ 25 ਸਥਾਨਾਂ ਦੀ ਬੇਹਤਰੀ ਨਾਲ ਰੈਂਕਿੰਗ 'ਚ 12ਵਾਂ ਸਥਾਨ ਹਾਸਿਲ ਕਰ ਲਿਆ ਹੈ।
ਅਕਸ਼ਰ ਪਟੇਲ ਦੀ ਟਾਪ 10 'ਚ ਐਂਟਰੀ ਹੋਣ ਦੇ ਨਾਲ ਹੁਣ ਅਫਗਾਨਿਸਤਾਨ ਦੇ ਮੋਹੰਮਦ ਨਬੀ 11ਵੇਂ ਨੰਬਰ 'ਤੇ ਖਿਸਕ ਗਏ ਹਨ। ਟਾਪ 10 'ਚ ਹੋਰ ਕੋਈ ਬਦਲਾਅ ਨਹੀਂ ਹੋਇਆ ਹੈ। ਅਕਸ਼ਰ ਪਟੇਲ ਨੇ ਨਿਊਜ਼ੀਲੈਂਡ ਖਿਲਾਫ ਖੇਡੇ 5 ਮੈਚਾਂ 'ਚ 43.1 ਓਵਰਾਂ 'ਚ 186 ਰਨ ਦੇਕੇ 4 ਵਿਕਟ ਝਟਕੇ ਸਨ। ਅਕਸ਼ਰ ਪਟੇਲ ਦੀ ਔਸਤ ਸਿਰਫ 4.30 ਦੀ ਰਹੀ ਸੀ।
ਨਿਊਜ਼ੀਲੈਂਡ ਦੇ ਟਰੈਂਟ ਬੋਲਟ ਰੈਂਕਿੰਗ 'ਚ ਅਜੇ ਵੀ ਚੋਟੀ 'ਤੇ ਕਾਬਿਜ਼ ਹਨ। ਬੋਲਟ ਤੋਂ ਅਲਾਵਾ ਨਿਊਜ਼ੀਲੈਂਡ ਦੇ ਮੈਟ ਹੈਨਰੀ ਵੀ ਟਾਪ 10 'ਚ ਸ਼ਾਮਿਲ ਹਨ।
- - - - - - - - - Advertisement - - - - - - - - -