ਪੜਚੋਲ ਕਰੋ
ਭੱਜੀ ਦੇ ਕ੍ਰਿਕਟ ਕਰੀਅਰ ਦੇ 5 ਸਭ ਤੋਂ ਵੱਡੇ ਵਿਵਾਦ
Written By : ਏਬੀਪੀ ਸਾਂਝਾ | Updated at : 04 Jul 2016 04:00 PM (IST)
1/10

ਹਾਲਾਂਕਿ ਇਹ ਸਮਝਣਾ ਕਾਫੀ ਆਸਾਨ ਹੈ ਕਿ ਭੱਜੀ ਦਾ ਇਰਾਦਾ ਕੁਝ ਵੀ ਗਲਤ ਕਰਨ ਦਾ ਨਹੀਂ ਸੀ, ਸਗੋਂ ਓਹ ਸਿਰਫ ਜਿੱਤ ਦਾ ਜਸ਼ਨ ਮਨਾ ਰਹੇ ਸਨ। ਪਰ ਹਰਭਜਨ ਸਿੰਘ ਦੇ ਇਸ ਜਿੱਤ ਦੀ ਖੁਸ਼ੀ 'ਚ ਕੀਤੀ ਹਰਕਤ ਨੂੰ ਫੋਟੋਗ੍ਰਾਫਰਸ ਨੇ ਕੈਮਰੇ 'ਚ ਕੈਦ ਕਰ ਲਿਆ, ਅਤੇ ਫਿਰ ਭੱਜੀ ਦੀਆਂ ਇਹ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
2/10

3/10

ਭੱਜੀ ਨੇ ਆਪਣੇ ਕਰੀਅਰ ਦੌਰਾਨ ਕਈ ਮੌਕਿਆਂ ਤੇ ਟੀਮ ਦੀ ਜਿੱਤ 'ਚ ਖਾਸ ਯੋਗਦਾਨ ਪਾਇਆ। ਪਰ ਕੁਝ ਮੌਕਿਆਂ 'ਤੇ ਇਹ ਖਿਡਾਰੀ 'controversies' 'ਚ ਉਲਝਿਆ ਰਿਹਾ।
4/10

ਟਰਬਨੇਟਰ ਹਰਭਜਨ ਸਿੰਘ ਅਤੇ ਵਿਵਾਦ ਇੱਕ ਦੂਜੇ ਦਾ ਹੱਥ ਫੜ੍ਹ ਕੇ ਚਲਦੇ ਹਨ। ਸਾਲ 1998 'ਚ ਟੀਮ ਇੰਡੀਆ ਲਈ ਡੈਬਿਊ ਕਰਨ ਵਾਲੇ ਭੱਜੀ ਨੇ ਐਤਵਾਰ ਨੂੰ ਆਪਣਾ 36ਵਾਂ ਜਨਮਦਿਨ ਸੈਲੀਬ੍ਰੇਟ ਕੀਤਾ।
5/10

1. ਥੱਪੜ ਕਾਂਡ : ਹਰਭਜਨ ਸਿੰਘ ਦੇ ਗੁੱਸੇ ਨੂੰ ਹਰ ਕੋਈ ਜਾਣਦਾ ਹੈ, ਪਰ ਇਸ ਗੁੱਸੇ ਨੂੰ ਵੇਖਿਆ ਸਿਰਫ ਸ੍ਰੀਸੰਥ ਨੇ ਹੀ ਹੈ। ਸਾਲ 2008 ਦੇ IPL ਦੌਰਾਨ ਭੱਜੀ ਨੇ ਸ੍ਰੀਸੰਥ ਨੂੰ ਥੱਪੜ ਜੜ ਦਿੱਤਾ ਸੀ। ਭੱਜੀ ਦੇ ਇਸ ਥੱਪੜ ਕਾਰਨ ਸ੍ਰੀਸੰਥ ਰੋਣ ਲੱਗੇ, ਅਤੇ ਫਿਰ ਭੱਜੀ ਨੂੰ 11 ਮੈਚਾਂ ਦੇ ਬੈਨ ਅਤੇ ਮੈਚ ਫੀਸ 'ਚ ਲੱਗੇ ਜੁਰਮਾਨੇ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ ਭੱਜੀ ਦੀ ਇਸ ਹਰਕਤ ਦੀ ਕਾਫੀ ਨਿੰਦਾ ਹੋਈ ਅਤੇ ਖਿਡਾਰੀਆਂ ਨੇ ਵੀ ਭੱਜੀ ਦੀ ਹਰਕਤ ਨੂੰ ਗਲਤ ਦੱਸਿਆ ਸੀ। ਚੰਗੀ ਗੱਲ ਇਹ ਸੀ ਕਿ ਫਿਰ ਦੋਨੇ ਖਿਡਾਰੀਆਂ ਨੇ ਚੰਗੀ ਸਪੋਰਟਸਮੈਨਸ਼ਿਪ ਵਿਖਾਈ ਅਤੇ ਇਹ ਵਿਵਾਦ ਸੁਲਝ ਗਿਆ ਸੀ।
6/10

7/10

3. ਚਕਰ ਕਿਹਾ ਗਿਆ : ਭੱਜੀ ਨੇ ਜਦ ਅੰਤਰਰਾਸ਼ਟਰੀ ਪੱਦਰ ਤੇ ਕਮਾਲ ਕਰਨਾ ਸ਼ੁਰੂ ਕੀਤਾ ਤਾਂ ਉਸ ਵੇਲੇ ਭੱਜੀ ਦੇ ਐਕਸ਼ਨ ਤੇ ਵੀ ਸਵਾਲ ਉੱਠਣ ਲੱਗੇ ਸਨ। ਭੱਜੀ ਨੂੰ ਅੰਪਾਇਰਸ ਨੇ ਚਕਰ ਦੱਸਿਆ। ਪਰ ਫਿਰ ICC ਵੱਲੋਂ ਕਰਵਾਏ ਗਏ ਗੇਂਦਬਾਜ਼ੀ ਟੈਸਟ 'ਚ ਜਦ ਭੱਜੀ ਨੂੰ ਕਲੀਨ ਚਿਟ ਮਿਲ ਗਈ ਤਾਂ ਭੱਜੀ ਨੇ ਵਾਪਿਸ ਅੰਪਾਇਰਸ ਨੂੰ ਹੀ ਚਕਰ ਕਹਿ ਦਿੱਤਾ ਸੀ।
8/10

2. ਮੰਕੀਗੇਟ ਕਾਂਡ : ਸਾਲ 2008 ਦੀ ਭਾਰਤ-ਆਸਟ੍ਰੇਲੀਆ ਸੀਰੀਜ਼ ਦੌਰਾਨ ਆਸਟ੍ਰੇਲੀਆਈ ਖਿਡਾਰੀ ਐਂਡਰਿਉ ਸਾਇਮੰਡਸ ਨੇ ਭੱਜੀ 'ਤੇ ਨਸਲੀ ਟਿੱਪਣੀ ਕਰਨ ਦਾ ਆਰੋਪ ਲਾਇਆ ਸੀ। ਸਾਇਮੰਡਸ ਨੇ ਕਿਹਾ ਕਿ ਮੈਚ ਦੌਰਾਨ ਭੱਜੀ ਨੇ ਸਾਇਮੰਡਸ ਨੂੰ ਬਾਂਦਰ ਕਿਹਾ ਸੀ। ਇਸ ਮਾਮਲੇ ਤੇ ਵੀ ਕਾਫੀ ਬਵਾਲ ਹੋਇਆ ਸੀ ਪਰ ਫਿਰ ਮਾਮਲਾ ਸੁਲਝਾ ਦਿੱਤਾ ਗਿਆ।
9/10

4. ਮੈਚ 'ਚ ਸ਼ੋਏਬ ਨਾਲ ਭਿੜੇ : ਸਾਲ 2010 'ਚ ਹਰਭਜਨ ਸਿੰਘ ਏਸ਼ੀਆ ਕਪ ਦੇ ਇੱਕ ਮੈਚ 'ਚ ਸ਼ੋਏਬ ਅਖਤਰ ਨਾਲ ਉਲਝ ਗਏ ਸਨ। ਭੱਜੀ ਨੇ ਸ਼ੋਏਬ ਨੂੰ ਪੰਜਾਬੀ 'ਚ ਗਾਲਾਂ ਵੀ ਕੱਡੀਆਂ ਸਨ।
10/10

5. ਨੀਤਾ ਅੰਬਾਨੀ ਨੂੰ ਗੋਦ 'ਚ ਚੁੱਕਿਆ : ਮੁੰਬਈ ਦੀ ਟੀਮ ਨੇ IPL 6 ਅਤੇ IPL 8 'ਚ ਬਾਜ਼ੀ ਮਾਰੀ। ਅਤੇ ਦੋਨੇ ਹੀ ਵਾਰ ਭੱਜੀ ਜਿੱਤ ਦੇ ਜਸ਼ਨ 'ਚ ਇਸ ਤਰ੍ਹਾ ਗਵਾਚ ਗਏ, ਕਿ ਆਪਣੀਆਂ ਹੱਦਾਂ ਯਾਦ ਨਹੀਂ ਰਹੀਆਂ। ਭੱਜੀ ਨੂੰ ਭੁੱਲ ਗਿਆ ਕਿ ਨੀਤਾ ਅੰਬਾਨੀ ਉਨ੍ਹਾਂ ਦੀ ਸਾਥੀ ਖਿਡਾਰਨ ਨਹੀਂ ਸਗੋਂ ਟੀਮ ਦੀ ਮਾਲਕਣ ਹੈ। ਖੁਸ਼ੀ ਅਤੇ ਜੋਸ਼ ਨਾਲ ਭਰਪੂਰ ਭੱਜੀ ਨੇ ਨੀਤਾ ਨੂੰ ਇਸ ਤਰ੍ਹਾ ਚੁੱਕਿਆ ਅਤੇ ਗਲੇ ਲਗਾਇਆ ਜਿਵੇਂ ਕਿ ਨੀਤਾ ਉਨ੍ਹਾਂ ਦੀ ਦੋਸਤ ਹੋਵੇ।
Published at : 04 Jul 2016 04:00 PM (IST)
Sponsored Links by Taboola
ਟਾਪ ਹੈਡਲਾਈਨ
ਸਪੋਰਟਸ
ਜੋਸ ਬਟਲਰ ਨੇ ਇੱਕ ਵੱਡਾ ਮੀਲ ਪੱਥਰ ਹਾਸਲ ਕੀਤਾ, ਕ੍ਰਿਸ ਗੇਲ ਦਾ ਰਿਕਾਰਡ ਤੋੜਿਆ
ਸਪੋਰਟਸ
Commonwealth Games Day 2, India Schedule : ਅੱਜ ਰਾਸ਼ਟਰਮੰਡਲ ਖੇਡਾਂ ਦੇ ਦੂਜੇ ਦਿਨ ਭਾਰਤੀ ਖਿਡਾਰੀਆਂ ਦਾ ਪੂਰਾ ਸ਼ਡਿਊਲ, ਦੇਖੋ ਕਿਸਦਾ ਮੈਚ ਕਦੋਂ ਹੈ।
ਸਪੋਰਟਸ
ਰਾਜਾ ਚਾਰਲਸ III ਨੇ ਰਾਸ਼ਟਰਮੰਡਲ ਖੇਡਾਂ 2026 ਦਾ ਉਦਘਾਟਨ ਕੀਤਾ, ਮੀਰਾਬਾਈ-ਲਵਲੀਨਾ ਭਾਰਤ ਦੇ ਝੰਡੇਬਾਜ਼ ਹਨ
ਸਪੋਰਟਸ
6,6,6,6,4,4,4,4... ਵੈਭਵ ਸੂਰਿਆਵੰਸ਼ੀ ਨੇ ਪਹਿਲੀ ਅੰਤਰਰਾਸ਼ਟਰੀ ਅਰਧ ਸੈਂਕੜਾ ਲਗਾ ਕੇ ਵਿਸ਼ਵ ਰਿਕਾਰਡ ਬਣਾਇਆ; ਸਾਰਿਆਂ ਨੂੰ ਪਿੱਛੇ ਛੱਡ ਦਿੱਤਾ
ਟ੍ਰੈਂਡਿੰਗ ਟੌਪਿਕ






















