ਪੜਚੋਲ ਕਰੋ
Advertisement
ਏਸ਼ੀਆਈ ਖੇਡਾਂ ‘ਚ ਭਾਰਤ ਨੂੰ ਫੁੱਟਬਾਲ ‘ਚ ਸੋਨ ਜਿੱਤਾਉਣ ਵਾਲੇ ਚੁੰਨੀ ਗੋਸਵਾਮੀ ਨਹੀਂ ਰਹੇ, ਕਲਕਾਤਾ ‘ਚ ਲਏ ਆਖਰੀ ਸਾਹ
ਚੁੰਨੀ ਗੋਸਵਾਮੀ ਪੇਸ਼ੇ ਤੋਂ ਕ੍ਰਿਕਟਰ ਵੀ ਰਹੇ। ਗੋਸਵਾਮੀ ਨੇ ਬੰਗਾਲ ਲਈ ਫਸਟ ਕਲਾਸ ਕ੍ਰਿਕਟ ਖੇਡਿਆ। ਬੀਸੀਸੀਆਈ ਨੇ ਉਨ੍ਹਾਂ ਦੀ ਮੌਤ ‘ਤੇ ਸ਼ਰਧਾਂਜਲੀ ਦਿੱਤੀ ਹੈ।
ਨਵੀਂ ਦਿੱਲੀ: ਖੇਡ ਪ੍ਰੇਮੀਆਂ ਲਈ ਬੁਰੀ ਖ਼ਬਰ ਸਾਹਮਣੇ ਆਈ ਹੈ। ਭਾਰਤ ਦੇ ਮਹਾਨ ਫੁੱਟਬਾਲਰ ਚੁੰਨੀ ਗੋਸਵਾਮੀ ਦੀ 82 ਸਾਲ ਦੀ ਉਮਰ ‘ਚ ਮੌਤ ਹੋ ਗਈ। ਚੁੰਨੀ ਗੋਸਵਾਮੀ ਦੀ ਮੌਤ ਦਿਲ ਦਾ ਦੌਰਾ ਪੈਣ ਕਾਰਨ ਹੋਈ। ਜਾਣਕਾਰੀ ਮੁਤਾਬਕ ਚੁੰਨੀ ਗੋਸਵਾਮੀ ਨੇ ਕੋਲਕਾਤਾ ਦੇ ਇੱਕ ਹਸਪਤਾਲ ਵਿੱਚ ਆਖਰੀ ਸਾਹ ਲਏ।
ਆਖਰੀ ਮਿੰਟ ‘ਚ ਗੋਸਵਾਮੀ ਦੇ ਨਾਲ ਉਸ ਦਾ ਪਰਿਵਾਰ ਸੀ। ਦੱਸ ਦਈਏ ਕਿ ਚੁੰਨੀ ਗੋਸਵਾਮੀ ਉਸ ਟੀਮ ਦਾ ਕਪਤਾਨ ਸੀ ਜਿਸ ਨੇ 1962 ਦੀਆਂ ਏਸ਼ੀਆਈ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ ਸੀ। ਚੁੰਨੀ ਨੇ ਵੀ ਕ੍ਰਿਕਟ ਵਿੱਚ ਮਹਾਰਤ ਹਾਸਲ ਕੀਤੀ ਤੇ ਬੰਗਾਲ ਲਈ ਫਸਟ ਕਲਾਸ ਕ੍ਰਿਕਟ ਵੀ ਖੇਡਿਆ।
ਗੋਸਵਾਮੀ ਨੇ ਭਾਰਤ ਲਈ ਇੱਕ ਫੁੱਟਬਾਲ ਖਿਡਾਰੀ ਵਜੋਂ 1956 ਤੋਂ 1964 ਤੱਕ 50 ਮੈਚ ਖੇਡੇ। ਇੱਕ ਕ੍ਰਿਕਟਰ ਹੋਣ ਦੇ ਨਾਤੇ, ਉਸਨੇ 1962 ਅਤੇ 1973 ਦਰਮਿਆਨ 46 ਫਸਟ ਕਲਾਸ ਦੇ ਮੈਚਾਂ ਵਿੱਚ ਬੰਗਾਲ ਦੀ ਪ੍ਰਤੀਨਿਧਤਾ ਕੀਤੀ।
Follow ਸਪੋਰਟਸ News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਵਿਸ਼ਵ
ਦੇਸ਼
Advertisement