ਚੰਡੀਗੜ੍ਹ: ਹਾਕੀ ਦੇ ਵਿਸ਼ਵ ਕੱਪ ( Hockey World Cup )ਦੀ ਟਰਾਫ਼ੀ ਪੰਜਾਬ ਪਹੁੰਚੀ ਹੈ। ਮੁੱਖ ਮੰਤਰੀ ਭਗਵੰਤ ਮਾਨ ( Bhagwant mann )ਨੇ ਟਰਾਫ਼ੀ ਦਾ ਸਵਾਗਤ ਕੀਤਾ ਹੈ। ਭਾਰਤ ( India ) ਅਗਲੇ ਸਾਲ ਰਾਸ਼ਟਰੀ ਖੇਡ ਹਾਕੀ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਨਾਲ ਹੀ ਉਮੀਦ ਜਤਾਈ ਹੈ ਕਿ ਇਹ ਟਰਾਫੀ ਭਾਰਤ ਦੀ ਝੋਲੀ ਪਵੇਗੀ।




 ਇਹ ਵੀ ਪੜ੍ਹੋ : ਘਰ ਜਾ ਰਹੀ ਨਰਸ ਨਾਲ ਆਟੋ 'ਚ ਰੇਪ ਦੀ ਕੋਸ਼ਿਸ਼ , ਲੜਕੀ ਨੇ ਚੱਲਦੇ ਆਟੋ ਤੋਂ ਮਾਰੀ ਛਾਲ


 





ਮੁੱਖ ਮੰਤਰੀ ਭਗਵੰਤ ਮਾਨ ਨੇ ਟਵੀਟ ਕਰਦਿਆਂ ਕਿਹਾ ਹੈ ਕਿ ਅਗਲੇ ਸਾਲ ਭਾਰਤ ਰਾਸ਼ਟਰੀ ਖੇਡ ਹਾਕੀ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ। ਅੱਜ ਵਿਸ਼ਵ ਕੱਪ ਦੀ ਜੇਤੂ ਟਰਾਫ਼ੀ ਪੰਜਾਬ ਪਹੁੰਚੀ ਹੈ। ਟਰਾਫ਼ੀ ਦਾ ਸਵਾਗਤ ਕਰਕੇ ਖ਼ੁਸ਼ੀ ਹੋਈ ਹੈ। ਉਨ੍ਹਾਂ ਕਿਹਾ ਕਿ ਉਮੀਦ ਕਰਦੇ ਹਾਂ 1975 ਵਾਂਗ ਇਹ ਟਰਾਫ਼ੀ ਭਾਰਤ ਦੀ ਹੀ ਝੋਲੀ ਪਵੇ। ਭਾਰਤ ਸਮੇਤ ਬਾਕੀ ਦੇਸ਼ਾਂ ਦੇ ਸਾਰੇ ਖਿਡਾਰੀਆਂ ਨੂੰ ਬਹੁਤ ਸ਼ੁਭਕਾਮਨਾਵਾਂ।


 ਇਹ ਵੀ ਪੜ੍ਹੋ : ਕਿਸਾਨਾਂ ਵੱਲੋਂ ਅੱਜ ਪੰਜਾਬ ਦੇ 10 ਜ਼ਿਲ੍ਹਿਆਂ 'ਚ ਟੋਲ ਪਲਾਜ਼ਿਆਂ 'ਤੇ ਧਰਨੇ , ਇੱਕ ਮਹੀਨਾ ਬੰਦ ਹੋਣਗੇ ਟੋਲ ਪਲਾਜ਼ੇ


  ਦੱਸ ਦੇਈਏ ਕਿ ਭਾਰਤ ( India ) ਅਗਲੇ ਸਾਲ ਰਾਸ਼ਟਰੀ ਖੇਡ ਹਾਕੀ ਦੇ ਵਿਸ਼ਵ ਕੱਪ ਦੀ ਮੇਜ਼ਬਾਨੀ ਕਰ ਰਿਹਾ ਹੈ।   


ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।