CWG 2022 Medal Tally: ਆਸਟਰੇਲੀਆ ਨੇ ਕਾਮਨਵੈਲਥ ਖੇਡਾਂ `ਚ ਲਾਇਆ ਮੈਡਲਾਂ ਦਾ ਸੈਂਕੜਾ, 106 ਮੈਡਲ ਜਿੱਤੇ, ਭਾਰਤ ਹਾਲੇ ਵੀ ਕਾਫ਼ੀ ਪਿੱਛੇ
Commonwealth Games 2022 Medal Table: ਆਸਟਰੇਲੀਆ ਨੇ ਰਾਸ਼ਟਰਮੰਡਲ ਖੇਡਾਂ 2022 ਵਿੱਚ 42 ਸੋਨੇ ਸਮੇਤ 106 ਤਗਮੇ ਜਿੱਤੇ ਹਨ। ਹੁਣ ਤੱਕ ਭਾਰਤ ਦੇ ਹਿੱਸੇ ਸਿਰਫ 13 ਮੈਡਲ ਹੀ ਆਏ ਹਨ।
Commonwealth Games 2022 Medal Tally: ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ ਦਾ ਅੱਜ ਛੇਵਾਂ ਦਿਨ (3 ਅਗਸਤ) ਹੈ। ਹੁਣ ਤੱਕ 128 ਗੋਲਡ ਮੈਡਲਾਂ ਦਾ ਫ਼ੈਸਲਾ ਹੋ ਚੁੱਕਿਆ ਹੈ। ਆਸਟਰੇਲੀਆ ਨੇ ਇਨ੍ਹਾਂ ਵਿੱਚੋਂ 42 ਸੋਨ ਮੈਡਲ ਜਿੱਤੇ ਹਨ। ਇਸ ਸਮੇਂ ਇਸ ਦੇਸ਼ ਨੇ ਕੁੱਲ 106 ਮੈਡਲ ਜਿੱਤੇ ਹਨ। ਮੈਡਲਾਂ ਦੇ ਇਸ ਸੈਂਕੜੇ ਦੇ ਨਾਲ ਆਸਟਰੇਲੀਆ ਮੈਡਲ ਤਾਲੀ ਵਿੱਚ ਸਭ ਤੋਂ ਅੱਗੇ ਹੈ। ਮੇਜ਼ਬਾਨ ਇੰਗਲੈਂਡ ਇੱਥੇ ਦੂਜੇ ਨੰਬਰ 'ਤੇ ਹੈ। ਇੰਗਲੈਂਡ ਨੇ ਹੁਣ ਤੱਕ 31 ਸੋਨੇ ਦੇ ਨਾਲ ਕੁੱਲ 86 ਮੈਡਲ ਜਿੱਤੇ ਹਨ।
ਮੌਜੂਦਾ ਸਮੇਂ 'ਚ ਭਾਰਤ ਮੈਡਲਾਂ ਦੀ ਇਸ ਦੌੜ 'ਚ ਕਾਫੀ ਪਿੱਛੇ ਹੈ। ਹੁਣ ਤੱਕ ਭਾਰਤ ਦੇ ਹਿੱਸੇ ਸਿਰਫ 13 ਮੈਡਲ ਹੀ ਆਏ ਹਨ। ਇਨ੍ਹਾਂ ਵਿੱਚ 5 ਗੋਲਡ, 5 ਸਿਲਵਰ ਅਤੇ 3 ਸਿਲਵਰ ਮੈਡਲ ਸ਼ਾਮਲ ਹਨ। ਭਾਰਤ ਤਮਗਾ ਸੂਚੀ 'ਚ ਛੇਵੇਂ ਸਥਾਨ 'ਤੇ ਹੈ। 72 ਦੇਸ਼ਾਂ 'ਚੋਂ ਹੁਣ ਤੱਕ ਕੁੱਲ 29 ਦੇਸ਼ਾਂ ਨੇ ਤਮਗੇ ਜਿੱਤੇ ਹਨ। ਚੋਟੀ ਦੇ 10 ਵਿੱਚ ਕਿਹੜੇ ਦੇਸ਼ ਹਨ? ਇੱਥੇ ਦੇਖੋ..
ਪੁਜ਼ੀਸ਼ਨ ਨੰਬਰ ਦੇਸ਼ ਗੋਲਡ ਸਿਲਵਰ ਕਾਂਸੀ ਕੁੱਲ ਮੈਡਲ
1 ਆਸਟ੍ਰੇਲੀਆ 42 32 32 106
2 ਇੰਗਲੈਂਡ 31 34 21 86
3 ਨਿਊਜ਼ੀਲੈਂਡ 13 7 6 26
4 ਕੈਨੇਡਾ 11 16 19 46
5 ਦੱਖਣੀ ਅਫਰੀਕਾ 6 5 5 16
6 ਭਾਰਤ 5 5 3 13
7 ਸਕਾਟਲੈਂਡ 3 8 15 26
8 ਵੇਲਜ਼ 3 2 8 13
9 ਮਲੇਸ਼ੀਆ 3 2 3 8
10 ਨਾਈਜੀਰੀਆ 3 1 4 8