Team India: ਬੰਗਲਾਦੇਸ਼ ਟੈਸਟ ਸੀਰੀਜ਼ 19 ਸਤੰਬਰ ਤੋਂ ਸ਼ੁਰੂ ਹੋਣ ਜਾ ਰਹੀ ਹੈ। ਜਿਸਦਾ ਕ੍ਰਿਕਟ ਪ੍ਰੇਮੀ ਵੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਦੱਸ ਦੇਈਏ ਕਿ 19 ਸਤੰਬਰ ਤੋਂ ਭਾਰਤੀ ਟੀਮ ਚੇਨਈ ਦੇ ਮੈਦਾਨ 'ਤੇ ਬੰਗਲਾਦੇਸ਼ ਦੇ ਖਿਲਾਫ ਆਪਣਾ ਪਹਿਲਾ ਟੈਸਟ ਮੈਚ ਖੇਡੇਗੀ। ਪਹਿਲੇ ਟੈਸਟ ਮੈਚ ਦੇ ਸ਼ੁਰੂ ਹੋਣ 'ਚ ਅਜੇ 3 ਦਿਨ ਬਾਕੀ ਹਨ, ਪਰ ਸੀਰੀਜ਼ ਸ਼ੁਰੂ ਹੋਣ ਤੋਂ ਪਹਿਲਾਂ ਹੀ ਟੀਮ ਦੇ ਮੁੱਖ ਕੋਚ ਨੂੰ ਇੱਕ ਮਹੀਨੇ ਬਾਅਦ ਹੀ ਅਚਾਨਕ ਆਪਣੇ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਗਿਆ ਹੈ।


ਕੀਨੀਆ ਦੇ ਮੁੱਖ ਕੋਚ ਡੋਡਾ ਗਣੇਸ਼ ਦੀ ਹੋਈ ਛੁੱਟੀ  


ਟੀਮ ਇੰਡੀਆ ਅਤੇ ਘਰੇਲੂ ਕ੍ਰਿਕਟ 'ਚ ਕਰਨਾਟਕ ਦੇ ਸਾਬਕਾ ਤੇਜ਼ ਗੇਂਦਬਾਜ਼ ਡੋਡਾ ਗਣੇਸ਼ ਨੂੰ ਪਿਛਲੇ ਮਹੀਨੇ ਕੀਨੀਆ ਪੁਰਸ਼ ਟੀਮ ਦਾ ਮੁੱਖ ਕੋਚ ਨਿਯੁਕਤ ਕੀਤਾ ਗਿਆ ਸੀ ਪਰ ਉਨ੍ਹਾਂ ਦੀ ਨਿਯੁਕਤੀ ਦੇ ਇਕ ਮਹੀਨੇ ਬਾਅਦ ਹੀ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਗਿਆ ਹੈ। ਮੀਡੀਆ ਰਿਪੋਰਟਾਂ ਅਨੁਸਾਰ 'ਕ੍ਰਿਕੇਟ ਕੀਨੀਆ ਦੇ ਕਾਰਜਕਾਰੀ ਬੋਰਡ ਦੁਆਰਾ ਬੁੱਧਵਾਰ 28 ਅਗਸਤ 2024 ਨੂੰ ਪਾਸ ਕੀਤੇ ਗਏ ਮਤੇ ਦੇ ਤਹਿਤ, ਕ੍ਰਿਕਟ ਕੀਨੀਆ ਦੇ ਕਾਰਜਕਾਰੀ ਬੋਰਡ ਨੇ ਡੋਡਾ ਗਣੇਸ਼ ਦੀ ਮੁੱਖ ਕੋਚ ਵਜੋਂ ਨਿਯੁਕਤੀ ਨੂੰ ਰੱਦ ਕਰ ਦਿੱਤਾ ਹੈ। ਡੋਡਾ ਗਣੇਸ਼ ਅਤੇ ਮਨੋਜ ਪਟੇਲ ਵਿਚਕਾਰ 7 ਅਗਸਤ 2024 ਨੂੰ ਇਕਰਾਰਨਾਮਾ ਕੀਤਾ ਗਿਆ ਸੀ। ਇਸ ਨੂੰ ਅਵੈਧ ਕਰ ਦਿੱਤਾ ਗਿਆ ਹੈ। ਕ੍ਰਿਕਟ ਕੀਨੀਆ ਹੁਣ ਇਸ ਸਮਝੌਤੇ ਲਈ ਜ਼ਿੰਮੇਵਾਰ ਨਹੀਂ ਹੈ, ਇਸ ਲਈ ਡੋਡਾ ਗਣੇਸ਼ ਨੂੰ ਟੀਮ ਦੇ ਮੁੱਖ ਕੋਚ ਦੀ ਡਿਊਟੀ ਨਿਭਾਉਣ ਤੋਂ ਰੋਕਣ ਦੇ ਨਿਰਦੇਸ਼ ਦਿੱਤੇ ਗਏ ਹਨ।


Read More: Team India: ਅਰਜੁਨ-ਅਰਸ਼ਦੀਪ ਦਾ ਡੈਬਿਊ, ਪ੍ਰਿਥਵੀ-ਭੁਵਨੇਸ਼ਵਰ ਦੀ ਵਾਪਸੀ, ਨਿਊਜ਼ੀਲੈਂਡ ਟੈਸਟ ਸੀਰੀਜ਼ 'ਚ ਚਮਕਣਗੇ ਇਹ ਖਿਡਾਰੀ



ਡੋਡਾ ਗਣੇਸ਼ ਦੀ ਜਗ੍ਹਾ ਇਸ ਦਿੱਗਜ ਨੂੰ ਮਿਲੀ ਟੀਮ ਦੇ ਮੁੱਖ ਕੋਚ ਦੀ ਜ਼ਿੰਮੇਵਾਰੀ 


ਡੋਡਾ ਗਣੇਸ਼ ਦਾ ਇਕਰਾਰਨਾਮਾ ਰੱਦ ਹੋਣ ਤੋਂ ਬਾਅਦ ਕੀਨੀਆ ਕ੍ਰਿਕਟ ਬੋਰਡ ਨੇ ਕੀਨੀਆ ਦੇ ਸਾਬਕਾ ਕ੍ਰਿਕਟਰਾਂ ਲੈਮੇਕ ਓਨਯਾਂਗੋ ਅਤੇ ਜੋਸੇਫ ਅੰਗਾਰਾ ਨੂੰ ਟੀਮ ਦਾ ਮੁੱਖ ਕੋਚ ਅਤੇ ਸਹਾਇਕ ਕੋਚ ਨਿਯੁਕਤ ਕੀਤਾ ਹੈ। ਇਨ੍ਹਾਂ ਦੋ ਸਾਬਕਾ ਖਿਡਾਰੀਆਂ ਕੋਲ ਪਹਿਲੀ ਚੁਣੌਤੀ ਆਈਸੀਸੀ ਡਿਵੀਜ਼ਨ 2 ਚੈਲੇਂਜ ਲੀਗ ਲਈ ਕੀਨੀਆ ਦੀ ਟੀਮ ਨੂੰ ਤਿਆਰ ਕਰਨਾ ਹੈ। ਸਤੰਬਰ ਵਿੱਚ ਕੀਨੀਆ ਦੀ ਟੀਮ ਨੇ ਇਸ ਲੀਗ ਵਿੱਚ ਪਾਪੂਆ ਨਿਊ ਗਿਨੀ, ਕਤਰ, ਡੈਨਮਾਰਕ ਅਤੇ ਨਿਊਜਰਸੀ ਵਰਗੀਆਂ ਟੀਮਾਂ ਖ਼ਿਲਾਫ਼ ਖੇਡਣਾ ਹੈ।


ਉਸ ਲੀਗ ਵਿੱਚ ਖੇਡਣ ਤੋਂ ਬਾਅਦ, ਕੀਨੀਆ ਦੀ ਟੀਮ ਨੇ 2026 ਦੇ ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ ਅਫਰੀਕਾ ਉਪ ਖੇਤਰੀ ਕੁਆਲੀਫਾਇਰ ਬੀ ਟੂਰਨਾਮੈਂਟ ਵਿੱਚ ਆਪਣਾ ਮੈਚ ਖੇਡਣਾ ਹੈ। ਇੱਥੇ ਟੀਮ ਨੂੰ ਜ਼ਿੰਬਾਬਵੇ ਅਤੇ ਰਵਾਂਡਾ ਵਰਗੇ ਦੇਸ਼ਾਂ ਦੇ ਖਿਲਾਫ ਖੇਡਣਾ ਹੈ।




Read MOre: Team India: ਕੁੱਝ ਪੈਸਿਆਂ ਲਈ ਬਦਲੇ ਇਹ 3 ਖਿਡਾਰੀ, ਭਾਰਤ ਛੱਡ ਇੰਗਲੈਂਡ ਦਾ ਫੜ੍ਹਿਆ ਪੱਲਾ