Watch: ਇੱਕ ਓਵਰ 'ਚ 7 ਛੱਕੇ! ਅਫਗਾਨੀ ਬੱਲੇਬਾਜ਼ ਨੇ ਮਚਾਇਆ ਤਹਿਲਕਾ
Afghanistan Batter Smashed 7 Sixes In An Over: ਅਫਗਾਨਿਸਤਾਨ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ 21 ਸਾਲਾ ਬੱਲੇਬਾਜ਼ ਸਦੀਕਉੱਲ੍ਹਾ ਅਟਲ ਨੇ ਇੱਕ ਓਵਰ ਵਿੱਚ 7ਛੱਕੇ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਦੀਕਉੱਲ੍ਹਾ
Afghanistan Batter Smashed 7 Sixes In An Over: ਅਫਗਾਨਿਸਤਾਨ ਕ੍ਰਿਕਟ ਟੀਮ ਦੇ ਖੱਬੇ ਹੱਥ ਦੇ 21 ਸਾਲਾ ਬੱਲੇਬਾਜ਼ ਸਦੀਕਉੱਲ੍ਹਾ ਅਟਲ ਨੇ ਇੱਕ ਓਵਰ ਵਿੱਚ 7ਛੱਕੇ ਲਗਾ ਕੇ ਸਭ ਨੂੰ ਹੈਰਾਨ ਕਰ ਦਿੱਤਾ ਹੈ। ਸਦੀਕਉੱਲ੍ਹਾ ਨੇ ਇਹ ਕਾਰਨਾਮਾ ਕਾਬੁਲ ਪ੍ਰੀਮੀਅਰ ਲੀਗ 'ਚ ਗੇਂਦਬਾਜ਼ ਆਮਿਰ ਜ਼ਜ਼ਈ ਖਿਲਾਫ ਕੀਤਾ। ਸ਼ਾਹੀਨ ਹੰਟਰਜ਼ ਤੇ ਅਬਾਸੀਨ ਡਿਫੈਂਡਰਜ਼ ਵਿਚਾਲੇ ਹੋਏ ਮੈਚ 'ਚ ਸ਼ਾਹੀਨ ਹੰਟਰਸ ਲਈ ਖੇਡ ਰਹੇ ਸਿਦੀਕੁੱਲਾ ਨੇ ਨਾ ਸਿਰਫ ਟੀਮ ਨੂੰ ਸੰਕਟ 'ਚੋਂ ਬਾਹਰ ਕੱਢਿਆ, ਸਗੋਂ ਮੈਚ ਜਿੱਤਣ ਵਾਲੀ ਸਥਿਤੀ 'ਚ ਲਿਜਾਣ 'ਚ ਵੀ ਅਹਿਮ ਭੂਮਿਕਾ ਨਿਭਾਈ।
ਮੈਚ 'ਚ ਜਦੋਂ ਸਦੀਕਉੱਲਾ ਬੱਲੇਬਾਜ਼ੀ ਕਰਨ ਆਇਆ ਤਾਂ ਉਸ ਸਮੇਂ ਤੱਕ ਸ਼ਾਹੀਨ ਹੰਟਰਸ ਦੀ ਟੀਮ 16 ਦੌੜਾਂ ਦੇ ਸਕੋਰ 'ਤੇ ਆਪਣੀਆਂ 3 ਵਿਕਟਾਂ ਗੁਆ ਚੁੱਕੀ ਸੀ। ਇੱਥੋਂ ਸਦੀਕਉੱਲ੍ਹਾ ਨੇ ਟੀਮ ਦੀ ਪਾਰੀ ਨੂੰ ਅੱਗੇ ਵਧਾਇਆ ਤੇ ਪਾਰੀ ਦੇ ਅੰਤ ਤੱਕ ਖੇਡਦੇ ਹੋਏ 56 ਗੇਂਦਾਂ ਵਿੱਚ 7 ਚੌਕਿਆਂ ਤੇ 10 ਛੱਕਿਆਂ ਦੀ ਮਦਦ ਨਾਲ 118 ਦੌੜਾਂ ਦੀ ਅਜੇਤੂ ਪਾਰੀ ਖੇਡੀ।
48 runs from 1 over. @Sediq_Atal26 is now in the cricketing history books. Equalled Rituraj Gaikwad's 7 sixes in an over. Poor Amir Zazai, almost escaped a heartache. This 💯 must open the doors of international cricket & leagues for Atal. 🇦🇫 #FutureStar #WorldRecord #SevenSixes pic.twitter.com/Ntt0lkZVUm
— Cricket Afghanistan (@AFG_Sports) July 29, 2023
ਹੰਟਰਸ ਦੀ ਪਾਰੀ ਦੇ 19ਵੇਂ ਓਵਰ ਵਿੱਚ ਗੇਂਦਬਾਜ਼ੀ ਕਰਨ ਆਏ ਸ਼ਾਹੀਨ ਨੇ ਆਮਿਰ ਜਜ਼ਾਈ ਦੇ ਓਵਰ 'ਚ ਲਗਾਤਾਰ 7 ਛੱਕੇ ਜੜੇ। ਇਸ ਵਿੱਚ ਜਜ਼ਈ ਨੇ ਇੱਕ ਨੋ ਬਾਲ ਦੇ ਨਾਲ ਹੀ ਇੱਕ ਵਾਈਡ ਬਾਲ ਵੀ ਸੁੱਟੀ। ਆਮਿਰ ਜਜ਼ਈ ਨੇ ਆਪਣੇ ਓਵਰ ਵਿੱਚ ਕੁੱਲ 48 ਦੌੜਾਂ ਦਿੱਤੀਆਂ। ਸਿਦੀਕੁੱਲਾ ਦੀ ਇਸ ਪਾਰੀ ਦੇ ਦਮ 'ਤੇ ਸ਼ਾਹੀਨ ਦੀ ਟੀਮ ਨੇ 206 ਦੌੜਾਂ ਬਣਾਈਆਂ ਤੇ ਬਾਅਦ 'ਚ ਇਹ ਮੈਚ 92 ਦੌੜਾਂ ਨਾਲ ਜਿੱਤ ਲਿਆ।
ਰਿਤੂਰਾਜ ਗਾਇਕਵਾੜ ਨੇ ਵੀ ਕੀਤਾ ਇਹ ਕਾਰਨਾਮਾ
ਇੱਕ ਓਵਰ ਵਿੱਚ 7 ਛੱਕੇ ਮਾਰਨ ਦਾ ਕਾਰਨਾਮਾ ਭਾਰਤੀ ਖਿਡਾਰੀ ਰਿਤੂਰਾਜ ਗਾਇਕਵਾੜ ਨੇ ਵੀ ਕੀਤਾ ਸੀ ਜਿਸ ਨੇ ਪਿਛਲੇ ਸਾਲ ਵਿਜੇ ਹਜ਼ਾਰੇ ਟਰਾਫੀ ਦੌਰਾਨ ਇੱਕ ਓਵਰ ਵਿੱਚ 7 ਛੱਕੇ ਮਾਰਨ ਦਾ ਕਾਰਨਾਮਾ ਕੀਤਾ ਸੀ। ਸਦੀਕਉੱਲ੍ਹਾ ਨੇ ਅਫਗਾਨਿਸਤਾਨ ਲਈ ਹੁਣ ਤੱਕ 1 ਟੀ-20 ਮੈਚ ਖੇਡਿਆ ਹੈ, ਜਿਸ 'ਚ ਉਹ ਸਿਰਫ 11 ਦੌੜਾਂ ਹੀ ਬਣਾ ਸਕਿਆ।