Shaheen Afridi: ਪਾਕਿਸਤਾਨ ਦੇ ਸਭ ਤੋਂ ਖ਼ਤਰਨਾਕ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਬੁੱਧਵਾਰ ਨੂੰ ਟੀ-20 ਵਿਸ਼ਵ ਕੱਪ 2022 'ਚ ਅਫਗਾਨਿਸਤਾਨ ਖਿਲਾਫ਼ ਅਭਿਆਸ ਮੈਚ 'ਚ ਆਪਣੀ ਕਾਤਿਲਾਨਾ ਗੇਂਦਬਾਜ਼ੀ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਸ਼ਾਹੀਨ ਅਫਰੀਦੀ ਨੇ ਅਫਗਾਨਿਸਤਾਨ ਦੇ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਆਪਣੀ ਤੇਜ਼ ਗੇਂਦ ਨਾਲ ਜ਼ਖਮੀ ਕਰ ਦਿੱਤਾ, ਜਿਸ ਤੋਂ ਬਾਅਦ ਬੱਲੇਬਾਜ਼ ਨੂੰ ਮੋਢੇ 'ਤੇ ਚੁੱਕ ਕੇ ਮੈਦਾਨ ਤੋਂ ਬਾਹਰ ਲੈ ਜਾਣਾ ਪਿਆ।
ਅਫਰੀਦੀ ਦੀ ਕਾਤਿਲਾਨਾ ਗੇਂਦਬਾਜ਼ੀ ਨੇ ਬੱਲੇਬਾਜ਼ ਨੂੰ ਕਰ ਦਿੱਤਾ ਜ਼ਖਮੀ
ਬ੍ਰਿਸਬੇਨ ਦੇ ਗਾਬਾ ਮੈਦਾਨ 'ਤੇ ਟੀ-20 ਵਿਸ਼ਵ ਕੱਪ 2022 ਅਭਿਆਸ ਮੈਚ 'ਚ ਪਾਕਿਸਤਾਨ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਅਫਗਾਨਿਸਤਾਨ ਨੂੰ ਬੱਲੇਬਾਜ਼ੀ ਦਾ ਸੱਦਾ ਦਿੱਤਾ। ਪਾਕਿਸਤਾਨ ਦੇ ਸਭ ਤੋਂ ਖਤਰਨਾਕ ਤੇਜ਼ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਆਪਣੇ ਪਹਿਲੇ ਓਵਰ ਦੀ ਪੰਜਵੀਂ ਗੇਂਦ 'ਤੇ ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਐੱਲ.ਬੀ.ਡਬਲਿਊ ਆਊਟ ਕਰਨ ਦੇ ਨਾਲ ਹੀ ਜ਼ਖਮੀ ਕਰ ਦਿੱਤਾ।
ਮੋਢੇ 'ਤੇ ਲੈ ਕੇ ਜਾਣਾ ਪਿਆ ਬਾਹਰ
ਸ਼ਾਹੀਨ ਅਫਰੀਦੀ ਦੀ ਇਹ ਯਾਰਕਰ ਗੇਂਦ ਇੰਨੀ ਘਾਤਕ ਸੀ ਕਿ ਗੇਂਦ ਵਿਕਟ ਦੀ ਲਾਈਨ 'ਚ ਬੱਲੇਬਾਜ਼ ਦੀ ਲੱਤ ਦੇ ਹੇਠਲੇ ਹਿੱਸੇ 'ਚ ਜਾ ਵੱਜੀ। ਅਫਗਾਨਿਸਤਾਨ ਦੇ ਸਲਾਮੀ ਬੱਲੇਬਾਜ਼ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਐੱਲ.ਬੀ.ਡਬਲਯੂ ਆਊਟ ਹੋਣ ਦੇ ਨਾਲ-ਨਾਲ ਉਹ ਜ਼ਖਮੀ ਹੋ ਗਿਆ। ਰਹਿਮਾਨਉੱਲ੍ਹਾ ਗੁਰਬਾਜ਼ ਦੀ ਹਾਲਤ ਅਜਿਹੀ ਸੀ ਕਿ ਉਹ ਆਪਣੇ ਪੈਰਾਂ 'ਤੇ ਮੈਦਾਨ ਤੋਂ ਬਾਹਰ ਵੀ ਨਹੀਂ ਜਾ ਸਕਦਾ ਸੀ। ਇਸ ਤੋਂ ਬਾਅਦ ਅਫਗਾਨਿਸਤਾਨ ਦੇ ਇਕ ਸਾਥੀ ਖਿਡਾਰੀ ਰਹਿਮਾਨਉੱਲ੍ਹਾ ਗੁਰਬਾਜ਼ ਨੂੰ ਮੋਢੇ 'ਤੇ ਬਿਠਾ ਕੇ ਪਵੇਲੀਅਨ ਲੈ ਗਏ।