Sports Breaking: ਰਵਿੰਦਰ ਜਡੇਜਾ ਤੋਂ ਬਾਅਦ ਇਸ ਦਿੱਗਜ ਖਿਡਾਰੀ ਨੇ ਰੁਲਾਏ ਫੈਨਜ਼, ਕ੍ਰਿਕਟ ਦੇ ਤਿੰਨਾਂ ਫਾਰਮੈਂਟਾ ਨੂੰ ਕਿਹਾ ਅਲਵਿਦਾ
Ravindra Jadeja: ਭਾਰਤੀ ਟੀਮ ਦੇ ਟੀ-20 ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਦੇ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਅੰਤਰਰਾਸ਼ਟਰੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ
Ravindra Jadeja: ਭਾਰਤੀ ਟੀਮ ਦੇ ਟੀ-20 ਵਿਸ਼ਵ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਦੇ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਨੇ ਅੰਤਰਰਾਸ਼ਟਰੀ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਰਵਿੰਦਰ ਜਡੇਜਾ ਤੋਂ ਬਾਅਦ ਕ੍ਰਿਕਟ ਸਮਰਥਕਾਂ ਨੂੰ ਵੱਡਾ ਝਟਕਾ ਲੱਗਾ ਹੈ। ਜਿਸ ਮੁਤਾਬਕ ਰਵਿੰਦਰ ਜਡੇਜਾ ਤੋਂ ਬਾਅਦ ਹੁਣ ਇਸ ਦਿੱਗਜ ਆਲਰਾਊਂਡਰ ਨੇ ਕ੍ਰਿਕਟ ਦੇ ਤਿੰਨੋਂ ਫਾਰਮੈਟਾਂ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਰਵਿੰਦਰ ਜਡੇਜਾ ਤੋਂ ਬਾਅਦ ਇਸ ਦਿੱਗਜ ਨੇ ਕੀਤਾ ਸੰਨਿਆਸ ਦਾ ਐਲਾਨ
ਟੀਮ ਇੰਡੀਆ ਦੇ ਅਨੁਭਵੀ ਆਲਰਾਊਂਡਰ ਰਵਿੰਦਰ ਜਡੇਜਾ ਦੇ ਟੀ-20 ਫਾਰਮੈਟ ਤੋਂ ਸੰਨਿਆਸ ਲੈਣ ਤੋਂ ਬਾਅਦ ਹੁਣ ਬੰਗਲਾਦੇਸ਼ ਕ੍ਰਿਕਟ ਟੀਮ ਦੇ ਅਨੁਭਵੀ ਆਲਰਾਊਂਡਰ ਮਹਿਮੂਦੁੱਲਾ ਰਿਆਜ਼ ਨੇ ਅੰਤਰਰਾਸ਼ਟਰੀ ਕ੍ਰਿਕਟ ਤੋਂ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ। ਮਹਿਮੂਦੁੱਲਾ ਦੀ ਉਮਰ ਦੀ ਗੱਲ ਕਰੀਏ ਤਾਂ ਉਹ ਹੁਣ 38 ਸਾਲ ਦੇ ਹੋ ਚੁੱਕੇ ਹਨ। ਅਜਿਹੇ 'ਚ ਉਸ ਲਈ ਬੰਗਲਾਦੇਸ਼ ਲਈ ਇਕ ਹੋਰ ਆਈਸੀਸੀ ਈਵੈਂਟ ਖੇਡਣਾ ਮੁਸ਼ਕਿਲ ਹੋ ਸਕਦਾ ਹੈ। ਜਿਸ ਕਾਰਨ ਮਹਿਮੂਦੁੱਲਾ ਰਿਆਜ਼ ਨੇ ਸੰਨਿਆਸ ਲੈਣ ਦਾ ਐਲਾਨ ਕਰ ਦਿੱਤਾ ਹੈ।
ਬੰਗਲਾਦੇਸ਼ ਦੇ ਦਿੱਗਜ ਖਿਡਾਰੀਆਂ ਵਿੱਚੋਂ ਇੱਕ ਮਹਿਮੂਦੁੱਲਾ
ਮਹਿਮੂਦੁੱਲਾ ਰਿਆਜ਼ ਨੇ ਅੰਤਰਰਾਸ਼ਟਰੀ ਪੱਧਰ 'ਤੇ ਆਪਣੇ ਕਰੀਅਰ ਦੀ ਸ਼ੁਰੂਆਤ 2007 'ਚ ਕੀਨੀਆ ਦੇ ਖਿਲਾਫ ਕੀਤੀ ਸੀ। ਮਹਿਮੂਦੁੱਲਾ ਰਿਆਜ਼ ਨੇ ਬੰਗਲਾਦੇਸ਼ ਲਈ ਆਈਸੀਸੀ ਦੇ ਕਈ ਮੁਕਾਬਲਿਆਂ ਵਿੱਚ ਹਿੱਸਾ ਲਿਆ ਹੈ। 2015 ਵਿੱਚ ਬੰਗਲਾਦੇਸ਼ ਨੂੰ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ਵਿੱਚ ਪਹੁੰਚਾਉਣ ਵਿੱਚ ਮਹਿਮੂਦੁੱਲਾ ਰਿਆਜ਼ ਦੀ ਵੀ ਵੱਡੀ ਭੂਮਿਕਾ ਰਹੀ ਸੀ।
🚨 BREAKING NEWS
— Cricket Trends. (@CricketTrends0) July 1, 2024
🇧🇩 Bangladesh's all-rounder Mohammad Mahmudullah Riyad retired from International Cricket.
His International Career consists of👇
50 Test || 232 ODIs || 138 T20Is
Thank you legend. ❤️ pic.twitter.com/TyD1SIUaBS
ਸਾਲ 2017 'ਚ ਚੈਂਪੀਅਨਸ ਟਰਾਫੀ 2017 ਦੇ ਸੈਮੀਫਾਈਨਲ ਲਈ ਟੀਮ ਨੂੰ ਕੁਆਲੀਫਾਈ ਕਰਨਾ ਮਹਿਮੂਦੁੱਲਾ ਰਿਆਜ਼ ਦੇ ਕ੍ਰਿਕਟ ਕਰੀਅਰ ਦੇ ਸਭ ਤੋਂ ਵੱਡੇ ਰਿਕਾਰਡਾਂ 'ਚੋਂ ਇਕ ਸਾਬਤ ਹੋ ਸਕਦਾ ਹੈ।
ਅੰਤਰਰਾਸ਼ਟਰੀ ਕ੍ਰਿਕਟ 'ਚ ਸ਼ਾਨਦਾਰ ਮਹਿਮੂਦੁੱਲਾ ਰਿਆਜ਼ ਦੇ ਅੰਕੜੇ
ਮਹਿਮੂਦੁੱਲਾ ਰਿਆਜ਼ ਨੇ ਬੰਗਲਾਦੇਸ਼ ਲਈ ਅੰਤਰਰਾਸ਼ਟਰੀ ਪੱਧਰ 'ਤੇ 50 ਟੈਸਟ, 232 ਵਨਡੇ ਅਤੇ 138 ਟੀ-20 ਮੈਚ ਖੇਡੇ ਹਨ। ਟੈਸਟ ਕ੍ਰਿਕਟ 'ਚ ਮਹਿਮੂਦੁੱਲਾ ਨੇ 2914 ਦੌੜਾਂ ਅਤੇ 44 ਵਿਕਟਾਂ, ਵਨਡੇ ਕ੍ਰਿਕਟ 'ਚ ਮਹਿਮੂਦੁੱਲਾ ਦੇ ਨਾਂ 5386 ਦੌੜਾਂ ਅਤੇ 82 ਵਿਕਟਾਂ ਹਨ, ਜਦਕਿ ਟੀ-20 ਫਾਰਮੈਟ 'ਚ ਮਹਿਮੂਦੁੱਲਾ ਨੇ 2394 ਦੌੜਾਂ ਅਤੇ 40 ਵਿਕਟਾਂ ਹਾਸਲ ਕੀਤੀਆਂ ਹਨ।
Read More: Sports Breaking: ਕ੍ਰਿਕਟ ਜਗਤ ਨੂੰ ਵੱਡਾ ਝਟਕਾ, ਇਨ੍ਹਾਂ 6 ਦਿੱਗਜ ਖਿਡਾਰੀਆਂ ਨੇ ਸੰਨਿਆਸ ਦਾ ਕੀਤਾ ਐਲਾਨ