Team India: ਟੀ-20 ਵਿਸ਼ਵ ਕੱਪ ਜਿੱਤਣ ਤੋਂ ਬਾਅਦ ਖਤਰੇ 'ਚ 12 ਖਿਡਾਰੀਆਂ ਦੀ ਜਾਨ, ਜਾਣੋ ਕਿਵੇਂ ਮੁਸੀਬਤ 'ਚ ਫਸੇ ?
Team India: ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਆਪਣੇ ਨਾਂਅ ਕੀਤਾ। ਟੀਮ ਇੰਡੀਆ 11 ਸਾਲ
Team India: ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2024 ਦੇ ਫਾਈਨਲ ਮੈਚ 'ਚ ਦੱਖਣੀ ਅਫਰੀਕਾ ਨੂੰ 7 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਆਪਣੇ ਨਾਂਅ ਕੀਤਾ। ਟੀਮ ਇੰਡੀਆ 11 ਸਾਲ ਬਾਅਦ ਆਈਸੀਸੀ ਵੱਲੋਂ ਕਰਵਾਏ ਟੂਰਨਾਮੈਂਟ ਵਿੱਚ ਚੈਂਪੀਅਨ ਬਣੀ। ਟੀ-20 ਵਿਸ਼ਵ ਕੱਪ 2024 'ਚ ਚੈਂਪੀਅਨ ਬਣਨ ਤੋਂ ਬਾਅਦ ਟੀਮ ਇੰਡੀਆ ਦੇ ਦਿੱਗਜ ਖਿਡਾਰੀ ਰੋਹਿਤ ਸ਼ਰਮਾ ਅਤੇ ਵਿਰਾਟ ਕੋਹਲੀ ਸਮੇਤ 12 ਖਿਡਾਰੀਆਂ ਦੀ ਜਾਨ ਖ਼ਤਰੇ 'ਚ ਹੈ।
ਬੇਰੀਲ ਤੂਫਾਨ ਦੇ ਵਿਚਾਲੇ ਬਾਰਬਾਡੋਸ ਵਿੱਚ ਰਹੇਗੀ ਟੀਮ ਇੰਡੀਆ
ਟੀਮ ਇੰਡੀਆ ਨੇ ਟੀ-20 ਵਿਸ਼ਵ ਕੱਪ 2024 ਦਾ ਖਿਤਾਬ ਜਿੱਤ ਲਿਆ ਹੈ। ਇਸ ਦੌਰਾਨ ਭਾਰਤੀ ਮੀਡੀਆ ਜੋ ਕਿ ਬਾਰਬਾਡੋਸ ਵਿੱਚ ਹੀ ਮੌਜੂਦ ਹੈ। ਉਨ੍ਹਾਂ ਦੱਸਿਆ ਕਿ ਬਾਰਬਾਡੋਸ ਦਾ ਹਵਾਈ ਅੱਡਾ ਬੰਦ ਕਰ ਦਿੱਤਾ ਗਿਆ ਹੈ। ਜਿਸ ਤੋਂ ਬਾਅਦ ਉਸ ਦੇਸ਼ ਵਿੱਚ ਕਰਫਿਊ ਦੀ ਸਥਿਤੀ ਬਣ ਗਈ ਹੈ। ਜਿਸ ਕਾਰਨ ਹੁਣ ਮੰਨਿਆ ਜਾ ਰਿਹਾ ਹੈ ਕਿ ਟੀਮ ਇੰਡੀਆ ਨੂੰ ਅਗਲੇ 24 ਤੋਂ 48 ਘੰਟੇ ਬਾਰਬਾਡੋਸ ਦੇ ਟੀਮ ਹੋਟਲ ਵਿੱਚ ਬਿਤਾਉਣੇ ਪੈਣਗੇ।
ਟੀਮ ਇੰਡੀਆ ਦੇ ਭਾਰਤ ਵਾਪਸੀ ਯੋਜਨਾ ਨੂੰ ਲੱਗਿਆ ਵੱਡਾ ਝਟਕਾ
ਟੀਮ ਇੰਡੀਆ ਦੇ ਸ਼ਡਿਊਲ ਮੁਤਾਬਕ 1 ਜੁਲਾਈ ਨੂੰ ਬਾਰਬਾਡੋਸ ਤੋਂ ਨਿਊਯਾਰਕ ਅਤੇ ਫਿਰ ਦੁਬਈ ਦੇ ਰਸਤੇ ਭਾਰਤ ਪਰਤਣਾ ਸੀ, ਪਰ ਹੁਣ ਬਾਰਬਾਡੋਸ 'ਚ ਬੇਰੀਲ ਤੂਫਾਨ ਆਉਣ ਦੀ ਸੰਭਾਵਨਾ ਹੈ। ਅਜਿਹੇ 'ਚ ਟੀਮ ਇੰਡੀਆ ਦੇ ਸਾਰੇ ਸਟਾਰ ਖਿਡਾਰੀਆਂ ਨੂੰ ਆਪਣੇ ਪਰਿਵਾਰ ਨਾਲ ਬਾਰਬਾਡੋਸ 'ਚ ਰਹਿਣਾ ਹੋਵੇਗਾ।
So the Barbados airport has been shut. It’s now a curfew like situation and nobody is allowed to step out. Hurricane Beryl is expected to hit in the next 6 hours. Already started drizzling. Beryl upgraded to Category 4 (the second most severe). Team India to stay indoors, packed…
— Vikrant Gupta (@vikrantgupta73) June 30, 2024
ਵਿਰਾਟ-ਰੋਹਿਤ ਸਮੇਤ 12 ਖਿਡਾਰੀਆਂ ਨੂੰ ਪਰਤਣਾ ਦੇਸ਼
ਟੀਮ ਇੰਡੀਆ ਨੇ 17 ਸਾਲ ਬਾਅਦ ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਿਆ ਹੈ। ਟੀ-20 ਵਿਸ਼ਵ ਕੱਪ ਦਾ ਖਿਤਾਬ ਜਿੱਤਣ ਤੋਂ ਬਾਅਦ ਭਾਰਤੀ ਖਿਡਾਰੀ ਭਾਰਤ ਪਰਤਣਾ ਚਾਹੁੰਦੇ ਹਨ ਪਰ ਬੇਰੀਲ ਤੂਫਾਨ ਕਾਰਨ ਵਿਰਾਟ, ਰੋਹਿਤ ਸ਼ਰਮਾ ਸਮੇਤ 12 ਖਿਡਾਰੀ ਦੇਸ਼ ਵਾਪਸ ਨਹੀਂ ਆ ਸਕੇ ਹਨ।
ਦੱਸ ਦੇਈਏ ਕਿ ਇੱਥੇ ਸਿਰਫ 12 ਖਿਡਾਰੀਆਂ ਦੀ ਗੱਲ ਇਸ ਲਈ ਕੀਤੀ ਜਾ ਰਹੀ ਹੈ ਕਿਉਂਕਿ ਟੀਮ 'ਚ ਮੌਜੂਦ ਤਿੰਨ ਖਿਡਾਰੀ ਜਿਨ੍ਹਾਂ 'ਚ ਸੰਜੂ ਸੈਮਸਨ, ਯਸ਼ਸਵੀ ਜੈਸਵਾਲ ਅਤੇ ਸ਼ਿਵਮ ਦੂਬੇ ਦੇ ਨਾਂ ਸ਼ਾਮਲ ਹਨ, ਉਹ ਬਾਰਬਾਡੋਸ ਤੋਂ ਭਾਰਤ ਆਉਣ ਦੀ ਬਜਾਏ ਜ਼ਿੰਬਾਬਵੇ ਦੌਰੇ 'ਤੇ ਟੀਮ ਇੰਡੀਆ ਨੂੰ ਜੁਆਇੰਨ ਕਰਨਗੇ।