Riyan Parag: ਰਿਆਨ ਪਰਾਗ ਵਿਵਾਦਾਂ 'ਚ, ਕ੍ਰਿਕੇਟਰ ਦੀ ਯੂਟਿਊਬ ਹਿਸਟਰੀ ਲੀਕ, ਬਾਲੀਵੁੱਡ ਅਦਾਕਾਰਾ ਦੀਆਂ ਗੰਦੀਆਂ ਫੋਟੋਆਂ ਕੀਤੀਆਂ ਸਰਚ
Riyan Parag Controversy: ਰਾਜਸਥਾਨ ਰਾਇਲਜ਼ ਦੇ ਮੱਧ-ਕ੍ਰਮ ਦੇ ਬੱਲੇਬਾਜ਼ ਰਿਆਨ ਪਰਾਗਇੱਕ ਵਾਰ ਫਿਰ ਵਿਵਾਦਾਂ 'ਚ ਹੈ। ਦਰਅਸਲ, ਆਈਪੀਐਲ ਕ੍ਰਿਕੇਟਰ ਦੀ ਯੂਟਿਊਬ ਸਰਚ ਹਿਸਟਰੀ ਲੀਕ ਹੋ ਗਈ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਕਿ....
Riyan Parag YouTube History Leaked: ਰਾਜਸਥਾਨ ਰਾਇਲਜ਼ ਦੇ ਮੱਧ-ਕ੍ਰਮ ਦੇ ਬੱਲੇਬਾਜ਼ ਰਿਆਨ ਪਰਾਗਇੱਕ ਵਾਰ ਫਿਰ ਵਿਵਾਦਾਂ 'ਚ ਹੈ। ਦਰਅਸਲ, ਆਈਪੀਐਲ ਕ੍ਰਿਕੇਟਰ ਦੀ ਯੂਟਿਊਬ ਸਰਚ ਹਿਸਟਰੀ ਲੀਕ ਹੋ ਗਈ ਹੈ, ਜਿਸ ਵਿੱਚ ਇਹ ਸਾਹਮਣੇ ਆਇਆ ਕਿ ਉਸ ਨੇ ਇੰਟਰਨੈੱਟ 'ਤੇ ਸਾਰਾ ਅਲੀ ਖਾਨ ਤੇ ਅਨਨਿਆ ਪਾਂਡੇ ਵਰਗੀਆਂ ਅਭਿਨੇਤਰੀਆਂ ਦੀਆਂ ਗੰਦੀਆਂ ਫੋਟੋਆਂ ਸਰਚ ਕੀਤੀਆਂ ਸੀ। ਇਸ ਨਾਲ ਸਬੰਧਤ ਇੱਕ ਵੀਡੀਓ ਵੀ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।
ਰਾਜਸਥਾਨ ਰਾਇਲਜ਼ ਦੇ ਸੱਜੇ ਹੱਥ ਦੇ ਖਿਡਾਰੀ ਨੂੰ ਯੂਟਿਊਬ 'ਤੇ ਲਾਈਵ ਸਟ੍ਰੀਮਿੰਗ ਕਰਨਾ ਪਸੰਦ ਹੈ। ਇਸੇ ਵਿਚਾਲੇ ਉਸ ਦੀ ਲਾਈਵ ਸਟ੍ਰੀਮਿੰਗ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਰਿਆਨ ਸਕ੍ਰੀਨ 'ਤੇ ਯੂਟਿਊਬ ਦਾ ਟੈਬ ਓਪਨ ਕਰਦਾ ਹੈ, ਤਾਂ ਉਸ ਦੀ ਸਰਚ ਹਿਸਟਰੀ ਵੀ ਨਜ਼ਰ ਆਉਂਦੀ ਹੈ। ਸਰਚ ਹਿਸਟਰੀ 'ਚ ਉਸ ਨੇ ਸਾਰਾ ਅਲੀ ਖਾਨ ਤੇ ਅਨਨਿਆ ਪਾਂਡੇ ਵਰਗੀਆਂ ਅਭਿਨੇਤਰੀਆਂ ਦੀਆਂ ਇਤਰਾਜ਼ਯੋਗ ਫੋਟੋਆਂ ਸਰਚ ਕੀਤੀਆਂ ਹਨ, ਜਿਸ ਤੋਂ ਬਾਅਦ ਹੁਣ ਇਸ ਆਈਪੀਐਲ ਸਟਾਰ ਦਾ ਨਾਮ ਨਵੇਂ ਵਿਵਾਦ ਨਾਲ ਜੁੜ ਗਿਆ ਹੈ। ਇਸ ਦਾ ਇੱਕ ਵੀਡੀਓ ਵੀ ਜ਼ਬਰਦਸਤ ਵਾਇਰਲ ਹੋ ਰਿਹਾ ਹੈ।
ਰਿਆਨ ਪਰਾਗ ਮੁਸੀਬਤ 'ਚ?
ਇਸ ਦੌਰਾਨ, ਰਿਆਨ ਪਰਾਗ ਨੇ ਕੱਲ੍ਹ ਯੂਟਿਊਬ 'ਤੇ ਆਪਣੇ ਗੇਮਿੰਗ ਸੈਸ਼ਨਾਂ ਦੀਆਂ ਲਾਈਵ ਸਟ੍ਰੀਮਾਂ ਨੂੰ ਮੁੜ ਸ਼ੁਰੂ ਕੀਤਾ, ਜੋ ਇੱਕ ਵਿਵਾਦਪੂਰਨ ਸਟ੍ਰੀਮ ਬਣ ਗਿਆ। ਸਟ੍ਰੀਮ ਵਿੱਚ ਕੁਝ ਮਿੰਟਾਂ ਬਾਅਦ, ਪਰਾਗ ਆਪਣੀ ਸਟ੍ਰੀਮ 'ਤੇ ਚਲਾਉਣ ਲਈ ਕੁਝ ਕਾਪੀਰਾਈਟ ਮੁਕਤ ਸੰਗੀਤ ਦੀ ਤਲਾਸ਼ ਕਰ ਰਿਹਾ ਸੀ ਅਤੇ ਉਦੋਂ ਹੀ ਉਹ ਮੁਫ਼ਤ ਵੀਡੀਓ ਸਟ੍ਰੀਮਿੰਗ ਵੈੱਬਸਾਈਟ ਯਾਨੀ ਯੂਟਿਊਬ ਕਰਕੇ ਵਿਵਾਦ 'ਚ ਫਸ ਗਿਆ।
— Bish (@Duk3Nukem_) May 27, 2024
ਆਈਪੀਐਲ 'ਚ ਕਿਵੇਂ ਸੀ ਰਿਆਨ ਦਾ ਪ੍ਰਦਰਸ਼ਨ?
ਦੱਸ ਦਈਏ ਕਿ ਰਿਆਨ ਪਰਾਗ ਲਈ ਆਈਪੀਐਲ ਦਾ 17ਵਾਂ ਸੀਜ਼ਮ ਕਾਫੀ ਜ਼ਬਰਦਸਤ ਰਿਹਾ। ਉਸ ਨੇ 16 ਮੈਚਾਂ 'ਚ 52.09 ਦੀ ਔਸਤ ਨਾਲ 149.22 ਦੇ ਸਟ੍ਰਾਈਕ ਰੇਟ ਨਾਲ 573 ਦੌੜਾਂ ਬਣਾਈਆਂ। ਇਸ ਦੌਰਾਨ ਉਸ ਦੇ ਬੱਲੇ ਤੋਂ 4 ਅੱਧ ਸੈਂਕੜੇ ਨਿਕਲੇ। ਇਹੀ ਨਹੀਂ ਰਾਜਸਥਾਨ ਨੂੰ ਪਲੇਆਫ 'ਚ ਪਹੁੰਚਾਉਣ ਵਿੱਚ ਵੀ ਰਿਆਨ ਨੇ ਅਹਿਮ ਭੂਮਿਕਾ ਨਿਭਾਈ ਸੀ।
ਦੂਜੇ ਪਾਸੇ, ਰਾਜਸਥਾਨ ਰਾਇਲਸ ਦੀ ਗੱਲ ਕਰੀਏ ਤਾਂ ਸੰਜੂ ਸੈਮਸਨ ਦੀ ਅਗਵਾਈ ਵਾਲੀ ਟੀਮ ਨੇ ਲੀਗ ਦੇ ਪਹਿਲੇ ਫੇਜ਼ 'ਚ ਬੇਹਤਰੀਨ ਪ੍ਰਦਰਸ਼ਨ ਕੀਤਾ ਸੀ ਅਤੇ ਉਸ ਦੇ ਦਮ 'ਤੇ ਹੀ ਪਲੇਆਫ 'ਚ ਜਗ੍ਹਾ ਬਣਾਈ ਸੀ। ਪਲੇਆਫ 'ਚ ਰਾਜਸਥਾਨ ਨੇ ਐਲੀਮਿਨੇਟਰ ਮੈਚ 'ਚ ਰਾਇਸ ਚੈਲੇਂਜਰਜ਼ ਬੈਂਗਲੋਰ ਨੂੰ ਮਾਤ ਦਿੰਦੇ ਹੋਏ ਕੁਆਲੀਫਾਇਰ 2 'ਚ ਜਗ੍ਹਾ ਬਣਾਈ ਸੀ। ਪਰ ਦੂਜੇ ਕੁਆਲੀਫਾਇਰ 'ਚ ਰਾਜਸਥਾਨ ਦੀ ਟੀਮ ਨੇ ਸਨਰਾਈਜ਼ਰਸ ਹੈਦਰਾਬਾਦ ਦੇ ਸਾਹਮਣੇ ਗੋਡੇ ਟੇਕ ਦਿੱਤੇ ਸੀ ਅਤੇ ਹਾਰ ਦਾ ਸਾਹਮਣਾ ਕੀਤਾ ਸੀ।