Andrew Symonds Death: ਸਾਇਮੰਡ ਦੀ ਕਾਰ ਹਾਦਸੇ ਵਿੱਚ ਮੌਤ, ਮੰਕੀਗੇਟ ਤੋਂ ਲੈ ਕੇ ਸ਼ਰਾਬ ਦੀ ਲਤ ਤੱਕ ਕਈ ਵਿਵਾਦਾਂ ਵਿੱਚ ਆਇਆ ਨਾਮ
Andrew Symonds controversies Australia: ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਹ 46 ਸਾਲਾਂ ਦੇ ਸਨ।
Andrew Symonds controversies Australia: ਆਸਟਰੇਲੀਆ ਦੇ ਸਾਬਕਾ ਕ੍ਰਿਕਟਰ ਐਂਡਰਿਊ ਸਾਇਮੰਡਸ ਦੀ ਕਾਰ ਹਾਦਸੇ ਵਿੱਚ ਮੌਤ ਹੋ ਗਈ। ਉਹ 46 ਸਾਲਾਂ ਦੇ ਸਨ। ਆਈਸੀਸੀ ਦੀ ਵੈੱਬਸਾਈਟ 'ਤੇ ਪ੍ਰਕਾਸ਼ਿਤ ਖਬਰ ਮੁਤਾਬਕ ਸਾਇਮੰਡਸ ਦਾ ਆਪਣੇ ਗ੍ਰਹਿ ਰਾਜ ਕੁਈਨਜ਼ਲੈਂਡ ਦੇ ਟਾਊਨਸਵਿਲੇ ਨੇੜੇ ਹਾਦਸਾ ਹੋਇਆ ਹੈ। ਪੁਲਿਸ ਨੇ ਵੀ ਉਹਨਾਂ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਵਿਸ਼ਵ ਕ੍ਰਿਕਟ ਦੇ ਸਰਵੋਤਮ ਆਲਰਾਊਂਡਰ ਰਹੇ ਸਾਇਮੰਡਸ ਆਪਣੇ ਪ੍ਰਦਰਸ਼ਨ ਦੇ ਨਾਲ-ਨਾਲ ਵਿਵਾਦਾਂ ਕਾਰਨ ਵੀ ਚਰਚਾ 'ਚ ਰਹੇ। ਉਹਨਾਂ ਦੇ ਅਤੇ ਹਰਭਜਨ ਸਿੰਘ ਵਿਚਕਾਰ ਮੌਂਕੀਗੇਟ ਵਿਵਾਦ ਬਹੁਤ ਚਰਚਾ ਵਿੱਚ ਸੀ। ਇਸ ਦੇ ਨਾਲ ਹੀ ਸਾਇਮੰਡਸ ਸ਼ਰਾਬ ਦੀ ਲਤ ਕਾਰਨ ਵੀ ਚਰਚਾ 'ਚ ਰਹੇ ਸਨ।
ਟੀਮ ਇੰਡੀਆ ਸਾਲ 2007-08 'ਚ ਆਸਟ੍ਰੇਲੀਆ ਦੇ ਦੌਰੇ 'ਤੇ ਗਈ ਸੀ। ਇਸ ਦੌਰੇ 'ਤੇ ਸਿਡਨੀ 'ਚ ਇਕ ਟੈਸਟ ਮੈਚ ਖੇਡਿਆ ਗਿਆ। ਇਸ ਮੈਚ ਦੇ ਆਖਰੀ ਦਿਨ ਸਾਇਮੰਡਸ ਅਤੇ ਹਰਭਜਨ ਵਿਚਾਲੇ ਬਹਿਸ ਹੋਈ। ਸਾਇਮੰਡ ਨੇ ਦੋਸ਼ ਲਾਇਆ ਕਿ ਭੱਜੀ ਨੇ ਉਸ 'ਤੇ ਨਸਲੀ ਟਿੱਪਣੀ ਕੀਤੀ ਸੀ। ਉਸਨੂੰ ਬਾਂਦਰ ਕਿਹਾ ਹੈ। ਇਸ ਕਾਰਨ ਇਸ ਵਿਵਾਦ ਦਾ ਨਾਂ ਮੌਂਕੀਗੇਟ ਪੈ ਗਿਆ। ਇਹ ਮਾਮਲਾ ਕਾਫੀ ਅੱਗੇ ਤੱਕ ਗਿਆ। ਆਸਟ੍ਰੇਲੀਆ ਦੇ ਤਤਕਾਲੀ ਕਪਤਾਨ ਰਿਕੀ ਪੋਂਟਿੰਗ ਨੇ ਇਸ ਮਾਮਲੇ ਦੀ ਸ਼ਿਕਾਇਤ ਅੰਪਾਇਰ ਸਟੀਵ ਬਕਨਰ ਅਤੇ ਮਾਰਕ ਬੇਨਸਨ ਨੂੰ ਕੀਤੀ ਸੀ। ਇੰਨਾ ਹੀ ਨਹੀਂ ਇਹ ਮਾਮਲਾ ਸਿਡਨੀ ਕੋਰਟ ਤੱਕ ਵੀ ਪਹੁੰਚ ਗਿਆ। ਹਾਲਾਂਕਿ, ਇਸ ਵਿਵਾਦ 'ਤੇ ਕੋਈ ਫੈਸਲਾ ਨਹੀਂ ਲਿਆ ਗਿਆ, ਕਿਉਂਕਿ ਇਸ ਗੱਲ ਦਾ ਕੋਈ ਸਬੂਤ ਨਹੀਂ ਸੀ ਕਿ ਭੱਜੀ ਨੇ ਕੋਈ ਟਿੱਪਣੀ ਕੀਤੀ ਹੈ।
ਸਾਇਮੰਡਸ ਨੇ ਆਪਣੇ ਅੰਤਰਰਾਸ਼ਟਰੀ ਕਰੀਅਰ ਦਾ ਆਖਰੀ ਮੈਚ 7 ਮਈ 2009 ਨੂੰ ਪਾਕਿਸਤਾਨ ਖਿਲਾਫ ਖੇਡਿਆ ਸੀ। ਇਹ ਟੀ-20 ਮੈਚ ਦੁਬਈ 'ਚ ਖੇਡਿਆ ਗਿਆ ਸੀ। ਸਾਇਮੰਡਸ ਆਪਣੀ ਸ਼ਰਾਬ ਦੀ ਲਤ ਕਾਰਨ ਸੁਰਖੀਆਂ ਵਿੱਚ ਬਣਿਆ ਰਿਹਾ। ਮੀਡੀਆ ਰਿਪੋਰਟਾਂ ਮੁਤਾਬਕ ਸ਼ਰਾਬ ਦੀ ਲਤ ਕਾਰਨ ਉਸ ਨੂੰ ਟੀ-20 ਤੋਂ ਬਾਹਰ ਕਰ ਦਿੱਤਾ ਗਿਆ ਸੀ। ਦੋਸ਼ ਸੀ ਕਿ ਸਾਇਮੰਡਸ ਨੇ ਸ਼ਰਾਬ ਪੀਣ ਨਾਲ ਜੁੜੇ ਨਿਯਮਾਂ ਨੂੰ ਤੋੜਿਆ ਸੀ।