Anushka- Virat Shifting UK: ਅਨੁਸ਼ਕਾ ਸ਼ਰਮਾ ਅਤੇ ਵਿਰਾਟ ਕੋਹਲੀ ਇੰਡਸਟਰੀ ਦੀ ਸਭ ਤੋਂ ਮਸ਼ਹੂਰ ਜੋੜੀ ਹੈ। ਇਹ ਜੋੜਾ ਫਰਵਰੀ 2024 ਵਿੱਚ ਇੱਕ ਬੇਟੇ ਦੇ ਮਾਪੇ ਬਣੇ ਹਨ। ਜੋੜੇ ਦੀ ਪਹਿਲਾਂ ਹੀ ਇੱਕ ਬੇਟੀ ਹੈ। ਅਨੁਸ਼ਕਾ ਸ਼ਰਮਾ ਨੇ ਲੰਡਨ 'ਚ ਆਪਣੇ ਦੂਜੇ ਬੱਚੇ ਨੂੰ ਜਨਮ ਦਿੱਤਾ ਸੀ। ਫਿਲਹਾਲ, ਅਨੁਸ਼ਕਾ ਅਤੇ ਵਿਰਾਟ ਆਪਣੇ ਦੋ ਬੱਚਿਆਂ ਵਾਮਿਕਾ ਕੋਹਲੀ ਅਤੇ ਅਕਾਯ ਕੋਹਲੀ ਨਾਲ ਵਿਦੇਸ਼ ਵਿੱਚ ਆਪਣੀ ਜ਼ਿੰਦਗੀ ਦੇ ਖੂਬਸੂਰਤ ਦੌਰ ਦਾ ਆਨੰਦ ਮਾਣ ਰਹੇ ਹਨ।


ਇਸ ਸਭ ਦੇ ਵਿਚਕਾਰ ਵਿਰਾਟ ਕੋਹਲੀ ਨੂੰ ਇੰਗਲੈਂਡ ਦੇ ਖਿਲਾਫ ਹਾਲ ਹੀ 'ਚ ਪੰਜ ਮੈਚਾਂ ਦੀ ਟੈਸਟ ਸੀਰੀਜ਼ 'ਚ ਨਾ ਖੇਡਣ ਲਈ ਵੀ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਹਾਲਾਂਕਿ, ਬਹੁਤ ਸਾਰੇ ਲੋਕਾਂ ਨੇ ਜ਼ਰੂਰਤ ਦੇ ਸਮੇਂ ਆਪਣੇ ਪਰਿਵਾਰ ਨੂੰ ਪਹਿਲ ਦੇਣ ਦੇ ਉਸਦੇ ਫੈਸਲੇ ਦੀ ਵੀ ਸ਼ਲਾਘਾ ਕੀਤੀ। ਕੋਹਲੀ ਇਸ ਤੋਂ ਬਾਅਦ ਭਾਰਤ ਪਰਤ ਆਏ ਹਨ, ਪਰ ਅਨੁਸ਼ਕਾ ਅਜੇ ਵੀ ਆਪਣੇ ਬੱਚਿਆਂ ਨਾਲ ਯੂਕੇ ਵਿੱਚ ਹੈ। ਅਜਿਹੇ 'ਚ ਹੁਣ ਕੁਝ ਯੂਜ਼ਰਸ ਇਹ ਅੰਦਾਜ਼ਾ ਲਗਾ ਰਹੇ ਹਨ ਕਿ ਇਹ ਜੋੜਾ ਵਿਦੇਸ਼ 'ਚ ਸੈਟਲ ਹੋਣ ਦੀ ਤਿਆਰੀ ਕਰ ਰਿਹਾ ਹੈ।


ਯੂਕੇ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਅਨੁਸ਼ਕਾ-ਵਿਰਾਟ?


ਦਰਅਸਲ, ਸੋਸ਼ਲ ਮੀਡੀਆ 'ਤੇ ਕੁਝ ਨੇਟੀਜ਼ਨ ਹੁਣ ਅੰਦਾਜ਼ਾ ਲਗਾ ਰਹੇ ਹਨ ਕਿ ਵਿਰਾਟ ਅਤੇ ਅਨੁਸ਼ਕਾ ਆਪਣੇ ਬੱਚਿਆਂ ਵਾਮਿਕਾ ਅਤੇ ਅਕਾਯ ਨਾਲ ਯੂਕੇ ਸ਼ਿਫਟ ਹੋਣ ਦੀ ਯੋਜਨਾ ਬਣਾ ਰਹੇ ਹਨ। ਇੱਕ Reddit ਯੂਜ਼ਰ ਨੇ ਹਾਲ ਹੀ ਵਿੱਚ ਇੱਕ ਪੋਸਟ ਵਿੱਚ ਲਿਖਿਆ ਸੀ ਕਿ ਅਨੁਸ਼ਕਾ ਸ਼ਰਮਾ ਨੂੰ ਆਖਰੀ ਵਾਰ ਦਸੰਬਰ 2023 ਵਿੱਚ ਭਾਰਤ ਵਿੱਚ ਦੇਖਿਆ ਗਿਆ ਸੀ, ਉਨ੍ਹਾਂ ਨੇ ਫਰਵਰੀ 2024 ਵਿੱਚ ਯੂਕੇ ਵਿੱਚ ਆਪਣੇ ਬੇਟੇ ਨੂੰ ਜਨਮ ਦਿੱਤਾ। ਅਜਿਹਾ ਲਗਦਾ ਹੈ ਕਿ ਪਰਿਵਾਰ ਕੁਝ ਸਮੇਂ ਲਈ ਉੱਥੇ ਰਹਿਣ ਦਾ ਇਰਾਦਾ ਰੱਖਦਾ ਹੈ। ਯੂਜ਼ਰ ਨੇ ਇਹ ਵੀ ਅੰਦਾਜ਼ਾ ਲਗਾਇਆ ਕਿ ਜੋੜਾ ਆਪਣੇ ਬੇਟੇ ਦੇ ਜਨਮ ਤੋਂ ਬਾਅਦ ਹੌਲੀ-ਹੌਲੀ ਆਪਣੇ ਦੋ ਬੱਚਿਆਂ ਨਾਲ ਯੂਕੇ ਸ਼ਿਫਟ ਹੋਣ ਦੀ ਯੋਜਨਾ ਬਣਾ ਰਿਹਾ ਹੈ। ਤੁਹਾਨੂੰ ਦੱਸ ਦੇਈਏ ਕਿ ਅਨੁਸ਼ਕਾ ਪੰਜ ਮਹੀਨਿਆਂ ਤੋਂ ਲੰਡਨ ਵਿੱਚ ਹੈ।






ਯੂਜ਼ਰਸ ਲਗਾ ਰਹੇ ਇਹ ਅੰਦਾਜ਼ਾ


ਇਸ ਪੋਸਟ ਤੋਂ ਬਾਅਦ, ਨੇਟੀਜ਼ਨਾਂ ਨੇ ਕਮੈਂਟ ਬਾੱਕਸ ਵਿੱਚ ਆਪਣੇ ਵਿਚਾਰ ਸਾਂਝੇ ਕੀਤੇ ਸੀ। ਇੱਕ ਯੂਜ਼ਰ ਨੇ ਅੰਦਾਜ਼ਾ ਲਗਾਇਆ, "ਵਿਰਾਟ ਆਈਪੀਐਲ ਲਈ ਵਾਪਸ ਆ ਗਿਆ ਹੈ... ਪਰ ਹਾਂ, ਵਿਰਾਟ ਦਾ ਕ੍ਰਿਕਟ ਖਤਮ ਹੋਣ ਤੋਂ ਬਾਅਦ, ਉਹ ਯੂਕੇ ਸ਼ਿਫਟ ਹੋ ਸਕਦਾ ਹੈ।" ਇੱਕ ਯੂਜ਼ਰ ਨੇ ਲਿਖਿਆ, "ਹਾਂ, ਕਿਉਂਕਿ a) ਜੇਕਰ ਤੁਹਾਡੇ ਕੋਲ ਪੈਸਾ ਹੈ, ਤਾਂ ਯੂਕੇ ਵਿੱਚ ਜੀਵਨ ਬਹੁਤ ਸ਼ਾਂਤੀਪੂਰਨ ਹੈ, b) ਕੁਝ ਨਿਵੇਸ਼ ਨਾਲ ਨਾਗਰਿਕਤਾ ਆਸਾਨੀ ਨਾਲ ਉਪਲਬਧ ਹੈ, c) ਵਾਮਿਕਾ ਅਤੇ ਅਕਾਯ ਦੀ ਨਿੱਜਤਾ ਉਹ ਚਾਹੁੰਦੇ ਹਨ।" , D) ਅਨੁਸ਼ਕਾ ਨੇ ਆਪਣੇ ਸ਼ੁਰੂਆਤੀ ਇੰਟਰਵਿਊ ਵਿੱਚ ਹਮੇਸ਼ਾ ਕਿਹਾ ਸੀ ਕਿ ਉਹ ਇੱਕ ਘਰੇਲੂ ਔਰਤ ਬਣਨਾ ਚਾਹੁੰਦੀ ਹੈ ਅਤੇ ਆਪਣੇ ਬੱਚਿਆਂ ਨੂੰ ਸਮਰਪਿਤ ਹੋਣਾ ਚਾਹੁੰਦੀ ਹੈ।


ਪਿਤਾ ਦਾ ਕਿਰਦਾਰ ਵਧੀਆ ਢੰਗ ਨਾਲ ਨਿਭਾਅ ਰਹੇ ਵਿਰਾਟ ਕੋਹਲੀ  


ਇਸ ਦੌਰਾਨ ਵਿਰਾਟ ਇੱਕ ਪਿਤਾ ਦੇ ਰੂਪ ਵਿੱਚ ਆਪਣੀ ਭੂਮਿਕਾ ਨੂੰ ਬਹੁਤ ਵਧੀਆ ਢੰਗ ਨਾਲ ਨਿਭਾਅ ਰਹੇ ਹਨ। ਹਾਲ ਹੀ 'ਚ ਬੈਂਗਲੁਰੂ ਦੇ ਰਸਤੇ 'ਤੇ ਏਅਰਪੋਰਟ 'ਤੇ ਦੇਖਿਆ ਗਿਆ। ਉਨ੍ਹਾਂ 'ਡੈਡੀ' ਸ਼ਬਦ ਅਤੇ ਪਿਆਰੇ ਕਾਰਟੂਨ ਨਾਲ ਸਜੀ ਇੱਕ ਟੀ-ਸ਼ਰਟ ਪਾਈ ਸੀ, ਜੋ ਆਪਣੇ ਬੱਚਿਆਂ ਪ੍ਰਤੀ ਉਨ੍ਹਾਂ ਦੇ ਸਮਰਪਣ ਨੂੰ ਜ਼ਾਹਿਰ ਕਰ ਰਹੇ ਸੀ। ਦੱਸ ਦੇਈਏ ਕਿ ਵਿਰਾਟ ਕੋਹਲੀ ਅਤੇ ਅਨੁਸ਼ਕਾ ਸ਼ਰਮਾ ਨੇ 11 ਦਸੰਬਰ ਨੂੰ ਇਟਲੀ ਦੇ ਇੱਕ ਰਿਜ਼ੋਰਟ ਵਿੱਚ ਵਿਆਹ ਕੀਤਾ ਸੀ। ਇਸ ਜੋੜੇ ਨੇ 2021 ਵਿੱਚ ਆਪਣੀ ਧੀ ਵਾਮਿਕਾ ਦਾ ਸਵਾਗਤ ਕੀਤਾ ਸੀ।

Read More: Shubman Gill: ਪਹਿਲਾਂ ਪਹਿਨਾਈ Ring ਅਤੇ ਫਿਰ ਕੀਤਾ Kiss, ਗੁਜਰਾਤ ਕੈਂਪ 'ਚ ਸ਼ੁਭਮਨ ਦੀ ਹਾਜ਼ਰੀ 'ਚ ਮਾਹੌਲ ਹੋਇਆ ਰੋਮਾਂਟਿਕ ?