Rohit Sharma Stats: ਕੋਲੰਬੋ 'ਚ ਭਾਰਤ ਅਤੇ ਸ਼੍ਰੀਲੰਕਾ ਦੀਆਂ ਟੀਮਾਂ ਆਹਮੋ-ਸਾਹਮਣੇ ਹਨ। ਇਸ ਮੈਚ 'ਚ ਭਾਰਤੀ ਟੀਮ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰ ਰਹੀ ਹੈ। ਉੱਥੇ ਹੀ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਵਨਡੇ ਇੰਟਰਨੈਸ਼ਨਲ ਮੈਚਾਂ ਵਿੱਚ 10 ਹਜ਼ਾਰ ਦੌੜਾਂ ਦਾ ਅੰਕੜਾ ਪਾਰ ਕਰ ਲਿਆ ਹੈ। ਰੋਹਿਤ ਸ਼ਰਮਾ ਨੇ 241 ਪਾਰੀਆਂ 'ਚ 10 ਹਜ਼ਾਰ ਦੌੜਾਂ ਬਣਾਉਣ ਦਾ ਕਾਰਨਾਮਾ ਕੀਤਾ ਹੈ। ਰੋਹਿਤ ਸ਼ਰਮਾ ਨੇ ਸ਼੍ਰੀਲੰਕਾ ਖਿਲਾਫ ਆਪਣੀ 22ਵੀਂ ਦੌੜ ਬਣਾਉਦਿਆਂ ਇਹ ਖਾਸ ਉਪਲਬਧੀ ਹਾਸਲ ਕੀਤੀ।


ਰੋਹਿਤ ਸ਼ਰਮਾ ਵਨਡੇ ਇੰਟਰਨੈਸ਼ਨਲ ਮੈਚਾਂ ਵਿੱਚ 10 ਹਜ਼ਾਰ ਦੌੜਾਂ ਦੇ ਅੰਕੜੇ ਨੂੰ ਛੂਹਣ ਵਾਲੇ ਤੀਜੇ ਸਭ ਤੋਂ ਤੇਜ਼ ਬੱਲੇਬਾਜ਼ ਬਣ ਗਏ ਹਨ। ਇਸ ਦੇ ਨਾਲ ਹੀ ਇਸ ਲਿਸਟ 'ਚ ਵਿਰਾਟ ਕੋਹਲੀ ਟਾਪ 'ਤੇ ਹਨ। ਵਿਰਾਟ ਕੋਹਲੀ ਨੇ 205 ਪਾਰੀਆਂ 'ਚ 10 ਹਜ਼ਾਰ ਦੌੜਾਂ ਦਾ ਅੰਕੜਾ ਛੂਹਿਆ ਸੀ। ਇਸ ਸੂਚੀ 'ਚ ਸਾਬਕਾ ਭਾਰਤੀ ਸਚਿਨ ਤੇਂਦੁਲਕਰ ਤੀਜੇ ਸਥਾਨ 'ਤੇ ਹਨ। ਸਚਿਨ ਤੇਂਦੁਲਕਰ ਨੇ 259 ਪਾਰੀਆਂ ਵਿੱਚ ਇਹ ਉਪਲਬਧੀ ਹਾਸਲ ਕੀਤੀ ਸੀ।




ਇਹ ਵੀ ਪੜ੍ਹੋ: Viral Video: ਮਹਿੰਦਰ ਸਿੰਘ ਧੋਨੀ ਦਾ ਫੈਨ ਨਾਲ ਮਜ਼ਾਕੀਆ ਵੀਡੀਓ ਵਾਇਰਲ, ਕ੍ਰਿਕਟਰ ਬੋਲਿਆ- 'ਚਾਕਲੇਟ ਦਿਓ ਵਾਪਸ'


ਇਦਾਂ ਦਾ ਰਿਹਾ ਰੋਹਿਤ ਸ਼ਰਮਾ ਦਾ ਕਰੀਅਰ


ਅੰਕੜੇ ਦੱਸਦੇ ਹਨ ਕਿ ਰੋਹਿਤ ਸ਼ਰਮਾ ਨੇ ਹੁਣ ਤੱਕ 248 ਵਨਡੇ ਇੰਟਰਨੈਸ਼ਨਲ ਮੈਚ ਖੇਡੇ ਹਨ। ਰੋਹਿਤ ਸ਼ਰਮਾ ਨੇ ਇਨ੍ਹਾਂ 248 ਵਨਡੇ ਮੈਚਾਂ ਦੀਆਂ 241 ਪਾਰੀਆਂ 'ਚ 10025 ਦੌੜਾਂ ਬਣਾਈਆਂ ਹਨ। ਵਨਡੇ ਫਾਰਮੈਟ 'ਚ ਰੋਹਿਤ ਸ਼ਰਮਾ ਦੇ ਨਾਂ 30 ਸੈਂਕੜੇ ਹਨ। ਇਸ ਤੋਂ ਇਲਾਵਾ ਰੋਹਿਤ ਸ਼ਰਮਾ ਨੇ 50 ਵਾਰ ਪੰਜਾਹ ਦੌੜਾਂ ਦਾ ਅੰਕੜਾ ਪਾਰ ਕੀਤਾ ਹੈ। ਰੋਹਿਤ ਸ਼ਰਮਾ ਇਤਿਹਾਸ ਵਿਚ ਅਜਿਹੇ ਇਕਲੌਤੇ ਬੱਲੇਬਾਜ਼ ਹਨ ਜਿਨ੍ਹਾਂ ਨੇ ਵਨਡੇ ਫਾਰਮੈਟ ਵਿਚ ਤਿੰਨ ਵਾਰ ਦੋਹਰੇ ਸੈਂਕੜੇ ਦਾ ਅੰਕੜਾ ਪਾਰ ਕੀਤਾ ਹੈ। ਵਨਡੇ ਫਾਰਮੈਟ 'ਚ ਰੋਹਿਤ ਸ਼ਰਮਾ ਨੇ 49.14 ਦੀ ਔਸਤ ਅਤੇ 90.30 ਦੀ ਸਟ੍ਰਾਈਕ ਰੇਟ ਨਾਲ ਦੌੜਾਂ ਬਣਾਈਆਂ ਹਨ।


ਉਥੇ ਹੀ ਜੇਕਰ ਭਾਰਤ-ਸ਼੍ਰੀਲੰਕਾ ਮੈਚ ਦੀ ਗੱਲ ਕਰੀਏ ਤਾਂ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਖ਼ਬਰ ਲਿਖੇ ਜਾਣ ਤੱਕ ਭਾਰਤੀ ਟੀਮ ਨੇ 11.1 ਓਵਰਾਂ 'ਚ 1 ਵਿਕਟ 'ਤੇ 80 ਦੌੜਾਂ ਬਣਾ ਲਈਆਂ ਹਨ। ਫਿਲਹਾਲ ਰੋਹਿਤ ਸ਼ਰਮਾ 42 ਗੇਂਦਾਂ 'ਤੇ 47 ਦੌੜਾਂ ਬਣਾ ਕੇ ਖੇਡ ਰਹੇ ਹਨ। ਜਦਕਿ ਸ਼ੁਭਮਨ ਗਿੱਲ 25 ਗੇਂਦਾਂ 'ਤੇ 19 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ।


ਇਹ ਵੀ ਪੜ੍ਹੋ: Asia Cup 2023: ਭਾਰਤ ਤੋਂ ਹਾਰ ਮਿਲਣ ਤੋਂ ਬਾਅਦ ਪਾਕਿਸਤਾਨ ਨੇ ਆਪਣੀ ਟੀਮ 'ਚ ਕੀਤਾ ਬਦਲਾਅ, ਇਨ੍ਹਾਂ 2 ਖਿਡਾਰੀਆਂ ਨੂੰ ਸੱਦਿਆ ਸ੍ਰੀਲੰਕਾ