IND vs PAK Live Score: ਪਾਕਿਸਤਾਨ ਦੇ ਟਾਪ-4 ਬੱਲੇਬਾਜ਼ ਹੋਏ ਆਊਟ, ਕੁਲਦੀਪ ਨੇ ਫਖਰ ਜ਼ਮਾਨ ਨੂੰ ਕੀਤਾ ਆਊਟ
IND vs PAK live score: ਏਸ਼ੀਆ ਕੱਪ 2023 ਦਾ ਸੁਪਰ ਫੋਰ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਜਾਣੋ ਹਰੇਕ ਅਪਡੇਟ।
LIVE
Background
IND vs PAK live score: ਏਸ਼ੀਆ ਕੱਪ 2023 ਦਾ ਸੁਪਰ ਫੋਰ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਭਾਰੀ ਮੀਂਹ ਕਾਰਨ ਐਤਵਾਰ ਨੂੰ ਭਾਰਤ-ਪਾਕਿਸਤਾਨ ਮੈਚ ਪੂਰਾ ਨਹੀਂ ਹੋ ਸਕਿਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ। ਇਹ ਮੈਚ ਕੋਲੰਬੋ ਵਿੱਚ ਹੋ ਰਿਹਾ ਹੈ ਅਤੇ ਅੱਜ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ।
ਸੋਮਵਾਰ ਦੀ ਸ਼ੁਰੂਆਤ ਕੋਲੰਬੋ ਵਿੱਚ ਬਾਰਿਸ਼ ਨਾਲ ਹੋਈ। ਸੋਸ਼ਲ ਮੀਡੀਆ 'ਤੇ ਕਈ ਪ੍ਰਸ਼ੰਸਕਾਂ ਨੇ ਬਾਰਿਸ਼ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੌਸਮ ਵਿਭਾਗ ਮੁਤਾਬਕ ਸਵੇਰੇ 11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਇਸ ਤੋਂ ਬਾਅਦ 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਤੋਂ ਬਾਅਦ ਦਾ ਸਮਾਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਰਾਤ 11 ਵਜੇ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।
ਪਾਕਿਸਤਾਨ ਨੇ ਸੁਪਰ ਫੋਰ ਦੇ ਮੈਚ ਲਈ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤ ਨੇ ਐਤਵਾਰ ਨੂੰ ਮੈਚ ਰੁਕਣ ਤੱਕ 24.1 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ 147 ਦੌੜਾਂ ਬਣਾ ਲਈਆਂ ਸਨ। ਓਪਨਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ।
ਰੋਹਿਤ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 56 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸ਼ੁਭਮਨ ਗਿੱਲ ਨੇ 58 ਦੌੜਾਂ ਬਣਾਈਆਂ। ਗਿੱਲ ਨੇ 52 ਗੇਂਦਾਂ ਦਾ ਸਾਹਮਣਾ ਕਰਦਿਆਂ 10 ਚੌਕੇ ਲਾਏ। ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਅਜੇਤੂ ਰਹੇ। ਰਾਹੁਲ ਨੇ 28 ਗੇਂਦਾਂ ਵਿੱਚ 17 ਦੌੜਾਂ ਬਣਾਈਆਂ। ਕੋਹਲੀ ਨੇ 16 ਗੇਂਦਾਂ 'ਚ 8 ਦੌੜਾਂ ਬਣਾਈਆਂ। ਹੁਣ ਮੁਕਾਬਲਾ ਇੱਥੋਂ ਸ਼ੁਰੂ ਹੋਣਾ ਹੈ।
IND vs PAK Live: ਪਾਕਿਸਤਾਨ ਦਾ ਪੰਜਵਾਂ ਵਿਕਟ ਡਿੱਗਿਆ, ਸਲਮਾਨ ਆਗਾ ਆਊਟ
IND vs PAK Live: ਪਾਕਿਸਤਾਨ ਦੀ ਪੰਜਵੀਂ ਵਿਕਟ 24ਵੇਂ ਓਵਰ 'ਚ 96 ਦੇ ਸਕੋਰ 'ਤੇ ਡਿੱਗੀ। ਕੁਲਦੀਪ ਯਾਦਵ ਨੇ ਸਲਮਾਨ ਆਗਾ ਨੂੰ ਐੱਲ.ਬੀ.ਡਬਲਯੂ ਆਊਟ ਕੀਤਾ। ਸਲਮਾਨ ਆਗਾ ਨੇ 32 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।
IND vs PAK Live: ਫਖਰ ਜ਼ਮਾਨ ਆਊਟ
IND vs PAK Live: ਪਾਕਿਸਤਾਨ ਦੀ ਚੌਥੀ ਵਿਕਟ 20ਵੇਂ ਓਵਰ 'ਚ 77 ਦੇ ਸਕੋਰ 'ਤੇ ਡਿੱਗੀ। ਕੁਲਦੀਪ ਯਾਦਵ ਨੇ ਫਖਰ ਜ਼ਮਾਨ ਨੂੰ ਆਊਟ ਕੀਤਾ। ਫਖਰ ਜ਼ਮਾਨ ਨੇ 50 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਹੁਣ ਆਗਾ ਸਲਮਾਨ ਅਤੇ ਇਫਤਿਖਾਰ ਅਹਿਮਦ ਕ੍ਰੀਜ਼ 'ਤੇ ਹਨ।
IND vs PAK Live: ਪਾਕਿਸਤਾਨ ਦਾ ਤੀਜਾ ਵਿਕੇਟ ਡਿੱਗਿਆ
IND vs PAK Live: ਮੈਚ ਸ਼ੁਰੂ ਹੁੰਦਿਆਂ ਹੀ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ। ਪਾਕਿਸਤਾਨ ਦਾ ਤੀਜਾ ਵਿਕਟ ਡਿੱਗਿਆ ਹੈ। ਸ਼ਾਰਦੁਲ ਨੇ ਰਿਜ਼ਵਾਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। 12 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 47 ਦੌੜਾਂ ਹੈ।
IND vs PAK Live: ਮੈਦਾਨ ਤੋਂ ਹਟਾਏ ਗਏ ਕਵਰਸ
IND vs PAK Live: ਮੈਦਾਨ ਤੋਂ ਕਵਰਸ ਹਟਾ ਦਿੱਤੇ ਗਏ ਹਨ। ਮੈਚ ਲਈ ਮੈਦਾਨ ਨੂੰ ਦੁਬਾਰਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਚ ਸ਼ੁਰੂ ਹੋਣ ਬਾਰੇ ਅਪਡੇਟ ਜਲਦੀ ਹੀ ਜਾਰੀ ਕੀਤਾ ਜਾਵੇਗਾ।
IND vs PAK Live: ਮੀਂਹ ਕਰਕੇ ਫਿਰ ਰੁਕਿਆ ਖੇਡ
IND vs PAK Live: ਮੀਂਹ ਕਾਰਨ ਖੇਡ ਰੁਕ ਗਿਆ ਹੈ। ਮੀਂਹ ਤੇਜ਼ ਨਹੀਂ ਹੈ। ਪਾਕਿਸਤਾਨ ਦਾ ਸਕੋਰ 11 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 44 ਦੌੜਾਂ ਹੈ। ਮੈਦਾਨ ਨੂੰ ਕਵਰਸ ਨਾਲ ਢੱਕਿਆ ਜਾ ਰਿਹਾ ਹੈ।