IND vs PAK Live Score: ਪਾਕਿਸਤਾਨ ਦੇ ਟਾਪ-4 ਬੱਲੇਬਾਜ਼ ਹੋਏ ਆਊਟ, ਕੁਲਦੀਪ ਨੇ ਫਖਰ ਜ਼ਮਾਨ ਨੂੰ ਕੀਤਾ ਆਊਟ

IND vs PAK live score: ਏਸ਼ੀਆ ਕੱਪ 2023 ਦਾ ਸੁਪਰ ਫੋਰ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਜਾਣੋ ਹਰੇਕ ਅਪਡੇਟ।

ABP Sanjha Last Updated: 11 Sep 2023 10:33 PM
IND vs PAK Live: ਪਾਕਿਸਤਾਨ ਦਾ ਪੰਜਵਾਂ ਵਿਕਟ ਡਿੱਗਿਆ, ਸਲਮਾਨ ਆਗਾ ਆਊਟ

IND vs PAK Live:  ਪਾਕਿਸਤਾਨ ਦੀ ਪੰਜਵੀਂ ਵਿਕਟ 24ਵੇਂ ਓਵਰ 'ਚ 96 ਦੇ ਸਕੋਰ 'ਤੇ ਡਿੱਗੀ। ਕੁਲਦੀਪ ਯਾਦਵ ਨੇ ਸਲਮਾਨ ਆਗਾ ਨੂੰ ਐੱਲ.ਬੀ.ਡਬਲਯੂ ਆਊਟ ਕੀਤਾ। ਸਲਮਾਨ ਆਗਾ ਨੇ 32 ਗੇਂਦਾਂ 'ਚ 2 ਚੌਕਿਆਂ ਦੀ ਮਦਦ ਨਾਲ 23 ਦੌੜਾਂ ਬਣਾਈਆਂ।

IND vs PAK Live: ਫਖਰ ਜ਼ਮਾਨ ਆਊਟ

IND vs PAK Live: ਪਾਕਿਸਤਾਨ ਦੀ ਚੌਥੀ ਵਿਕਟ 20ਵੇਂ ਓਵਰ 'ਚ 77 ਦੇ ਸਕੋਰ 'ਤੇ ਡਿੱਗੀ। ਕੁਲਦੀਪ ਯਾਦਵ ਨੇ ਫਖਰ ਜ਼ਮਾਨ ਨੂੰ ਆਊਟ ਕੀਤਾ। ਫਖਰ ਜ਼ਮਾਨ ਨੇ 50 ਗੇਂਦਾਂ ਵਿੱਚ 27 ਦੌੜਾਂ ਬਣਾਈਆਂ। ਹੁਣ ਆਗਾ ਸਲਮਾਨ ਅਤੇ ਇਫਤਿਖਾਰ ਅਹਿਮਦ ਕ੍ਰੀਜ਼ 'ਤੇ ਹਨ।

IND vs PAK Live: ਪਾਕਿਸਤਾਨ ਦਾ ਤੀਜਾ ਵਿਕੇਟ ਡਿੱਗਿਆ

IND vs PAK Live: ਮੈਚ ਸ਼ੁਰੂ ਹੁੰਦਿਆਂ ਹੀ ਪਾਕਿਸਤਾਨ ਨੂੰ ਵੱਡਾ ਝਟਕਾ ਲੱਗਿਆ। ਪਾਕਿਸਤਾਨ ਦਾ ਤੀਜਾ ਵਿਕਟ ਡਿੱਗਿਆ ਹੈ। ਸ਼ਾਰਦੁਲ ਨੇ ਰਿਜ਼ਵਾਨ ਨੂੰ ਪੈਵੇਲੀਅਨ ਵਾਪਸ ਭੇਜ ਦਿੱਤਾ। 12 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ 'ਤੇ 47 ਦੌੜਾਂ ਹੈ।

IND vs PAK Live: ਮੈਦਾਨ ਤੋਂ ਹਟਾਏ ਗਏ ਕਵਰਸ

IND vs PAK Live: ਮੈਦਾਨ ਤੋਂ ਕਵਰਸ ਹਟਾ ਦਿੱਤੇ ਗਏ ਹਨ। ਮੈਚ ਲਈ ਮੈਦਾਨ ਨੂੰ ਦੁਬਾਰਾ ਤਿਆਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਮੈਚ ਸ਼ੁਰੂ ਹੋਣ ਬਾਰੇ ਅਪਡੇਟ ਜਲਦੀ ਹੀ ਜਾਰੀ ਕੀਤਾ ਜਾਵੇਗਾ।

IND vs PAK Live: ਮੀਂਹ ਕਰਕੇ ਫਿਰ ਰੁਕਿਆ ਖੇਡ

IND vs PAK Live: ਮੀਂਹ ਕਾਰਨ ਖੇਡ ਰੁਕ ਗਿਆ ਹੈ। ਮੀਂਹ ਤੇਜ਼ ਨਹੀਂ ਹੈ। ਪਾਕਿਸਤਾਨ ਦਾ ਸਕੋਰ 11 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 44 ਦੌੜਾਂ ਹੈ। ਮੈਦਾਨ ਨੂੰ ਕਵਰਸ ਨਾਲ ਢੱਕਿਆ ਜਾ ਰਿਹਾ ਹੈ।

IND vs PAK Live Score: ਬਾਬਰ ਆਜਮ ਹੋਏ ਆਊਟ

IND vs PAK Live Score: ਹਾਰਦਿਕ ਪੰਡਯਾ ਨੇ ਆਪਣੇ ਪਹਿਲੇ ਓਵਰ ਵਿੱਚ ਹੀ ਭਾਰਤ ਨੂੰ ਵੱਡੀ ਸਫਲਤਾ ਦਿਵਾਈ। ਪਾਕਿਸਤਾਨ ਦਾ ਦੂਜਾ ਵਿਕਟ ਡਿੱਗਿਆ। ਬਾਬਰ ਆਜ਼ਮ 10 ਦੌੜਾਂ ਬਣਾ ਕੇ ਬੋਲਡ ਹੋ ਗਏ। ਪਾਕਿਸਤਾਨ ਨੇ 43 ਦੌੜਾਂ 'ਤੇ ਦੋ ਵਿਕਟਾਂ ਗੁਆ ਦਿੱਤੀਆਂ ਹਨ। 10.4 ਓਵਰਾਂ ਦੀ ਖੇਡ ਪੂਰੀ ਹੋ ਚੁੱਕੀ ਹੈ।

IND vs PAK Live: ਪਾਕਿਸਤਾਨ ਦਾ ਡਿੱਗਿਆ ਪਹਿਲਾ ਵਿਕਟ

IND vs PAK Live: ਪਾਕਿਸਤਾਨ ਦਾ ਪਹਿਲੀ ਵਿਕਟ ਡਿੱਗ ਗਈ ਹੈ। ਬੁਮਰਾਹ ਨੇ ਭਾਰਤ ਨੂੰ ਪਹਿਲੀ ਸਫਲਤਾ ਦਿਵਾਈ। ਇਮਾਮ ਉਲ ਹੱਕ ਆਊਟ ਹੋ ਗਏ। ਇਮਾਮ ਉਲ ਹੱਕ 9 ਦੌੜਾਂ ਬਣਾ ਕੇ ਆਊਟ ਹੋ ਗਏ। 4.3 ਓਵਰਾਂ ਤੋਂ ਬਾਅਦ ਪਾਕਿਸਤਾਨ ਦਾ ਸਕੋਰ ਇਕ ਵਿਕਟ ਦੇ ਨੁਕਸਾਨ 'ਤੇ 17 ਦੌੜਾਂ ਹੈ।

IND vs PAK Live: ਭਾਰਤ ਨੇ ਬਣਾਈਆਂ 356 ਦੌੜਾਂ

IND vs PAK Live: ਭਾਰਤ ਨੇ 50 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 356 ਦੌੜਾਂ ਬਣਾ ਲਈਆਂ ਹਨ। ਪਾਕਿਸਤਾਨ ਦੇ ਸਾਹਮਣੇ 357 ਦੌੜਾਂ ਦਾ ਵੱਡਾ ਟੀਚਾ ਹੈ। ਵਿਰਾਟ ਕੋਹਲੀ ਨੇ 94 ਗੇਂਦਾਂ 'ਚ 122 ਦੌੜਾਂ ਦੀ ਪਾਰੀ ਖੇਡੀ। ਵਿਰਾਟ ਦੀ ਪਾਰੀ ਵਿੱਚ 9 ਚੌਕੇ ਅਤੇ ਤਿੰਨ ਛੱਕੇ ਸ਼ਾਮਲ ਸਨ। ਕੇਐਲ ਰਾਹੁਲ ਨੇ 111 ਦੌੜਾਂ ਬਣਾਈਆਂ। ਪਾਕਿਸਤਾਨ ਲਈ ਸ਼ਾਦਾਬ ਅਤੇ ਸ਼ਾਹੀਨ ਅਫਰੀਦੀ ਨੇ ਇਕ-ਇਕ ਵਿਕਟ ਲਈ। ਮੈਚ 40 ਮਿੰਟ ਦੇ ਬ੍ਰੇਕ ਤੋਂ ਬਾਅਦ ਦੁਬਾਰਾ ਸ਼ੁਰੂ ਹੋਵੇਗਾ।

IND vs PAK Live: ਵਿਰਾਟ ਕੋਹਲੀ ਨੇ ਰਚਿਆ ਇਤਿਹਾਸ

IND vs PAK Live: ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਵਿਰਾਟ ਕੋਹਲੀ ਨੇ ਵਨਡੇ ਕ੍ਰਿਕਟ 'ਚ ਆਪਣਾ 47ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਵਿਰਾਟ ਕੋਹਲੀ ਨੇ 13000 ਦੌੜਾਂ ਵੀ ਪੂਰੀਆਂ ਕਰ ਲਈਆਂ ਹਨ। ਵਿਰਾਟ ਕੋਹਲੀ ਨੇ ਵਨਡੇ 'ਚ ਸਭ ਤੋਂ ਘੱਟ ਪਾਰੀਆਂ 'ਚ 13000 ਦੌੜਾਂ ਪੂਰੀਆਂ ਕਰ ਲਈਆਂ ਹਨ।

IND vs PAK Live: ਭਾਰਤ ਨੇ 300 ਦੌੜਾਂ ਕੀਤੀਆਂ ਪੂਰੀਆਂ

IND vs PAK Live: ਭਾਰਤ ਨੇ 300 ਦੌੜਾਂ ਪੂਰੀਆਂ ਕਰ ਲਈਆਂ ਹਨ। 5 ਓਵਰ ਦੀ ਖੇਡ ਬਾਕੀ ਹੈ। ਰਾਹੁਲ ਅਤੇ ਕੋਹਲੀ ਦੋਵੇਂ ਆਪਣੇ ਸੈਂਕੜੇ ਦੇ ਨੇੜੇ ਪਹੁੰਚ ਗਏ ਹਨ।

IND vs PAK Live: ਵਿਰਾਟ ਕੋਹਲੀ ਨੇ ਇਫਤਿਖਾਰ ਨੂੰ ਲਿਆ ਨਿਸ਼ਾਨੇ 'ਤੇ

IND vs PAK Live: ਵਿਰਾਟ ਕੋਹਲੀ ਨੇ ਇਫਤਿਖਾਰ ਨੂੰ ਨਿਸ਼ਾਨੇ ‘ਤੇ ਲਿਆ ਹੈ। ਵਿਰਾਟ ਕੋਹਲੀ ਨੇ ਇਫਤਿਖਾਰ ਦੀਆਂ ਚਾਰ ਗੇਂਦਾਂ 'ਤੇ 13 ਦੌੜਾਂ ਬਣਾਈਆਂ। 43 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ 'ਤੇ 280 ਦੌੜਾਂ ਹੋ ਗਿਆ ਹੈ। ਵਿਰਾਟ ਕੋਹਲੀ 76 ਦੌੜਾਂ ਬਣਾ ਕੇ ਖੇਡ ਰਹੇ ਹਨ। ਰਾਹੁਲ 82 ਦੌੜਾਂ 'ਤੇ ਪਹੁੰਚ ਗਏ ਹਨ।

IND vs PAK Live: 40 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ

IND vs PAK Live: ਭਾਰਤ ਵੱਡੇ ਸਕੋਰ ਨਾਲ ਅੱਗੇ ਵੱਧ ਰਿਹਾ ਹੈ। 40 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 2 ਵਿਕਟਾਂ ਦੇ ਨੁਕਸਾਨ ‘ਤੇ 251 ਦੌੜਾਂ ਹੈ।

IND vs PAK Live: ਕੇਐਲ ਰਾਹੁਲ ਨੇ 50 ਦੌੜਾਂ ਕੀਤੀਆਂ ਪੂਰੀਆਂ

IND vs PAK Live: ਕੇਐਲ ਰਾਹੁਲ ਨੇ 50 ਦੌੜਾਂ ਪੂਰੀਆਂ ਕਰ ਲਈਆਂ ਹਨ। ਰਾਹੁਲ ਕਾਫੀ ਸ਼ਾਨਦਾਰ ਫਾਰਮ 'ਚ ਨਜ਼ਰ ਆ ਰਹੇ ਹਨ। ਚਾਰ ਮਹੀਨਿਆਂ ਬਾਅਦ ਰਾਹੁਲ ਨੇ ਸ਼ਾਨਦਾਰ ਵਾਪਸੀ ਕੀਤੀ ਹੈ। ਭਾਰਤ ਦਾ ਸਕੋਰ ਵੀ 200 ਨੂੰ ਪਾਰ ਕਰ ਗਿਆ ਹੈ। ਭਾਰਤ ਦਾ ਸਕੋਰ 33.3 ਓਵਰਾਂ 'ਚ ਦੋ ਵਿਕਟਾਂ ਦੇ ਨੁਕਸਾਨ 'ਤੇ 209 ਦੌੜਾਂ ਹੈ।

IND vs PAK Live: ਦਿਨ ਦੀ ਪਹਿਲੀ ਬਾਊਂਡਰੀ ਸਕੋਰ ਹੋਈ

IND vs PAK Live:ਵਿਰਾਟ ਕੋਹਲੀ ਨੇ ਦਿਨ ਦੀ ਪਹਿਲੀ ਬਾਊਂਡਰੀ ਲਾਈ ਹੈ। ਵਿਰਾਟ ਨੇ ਨਸੀਮ ਦੀ ਗੇਂਦ 'ਤੇ ਚੌਕਾ ਜੜਿਆ। ਭਾਰਤ ਦਾ ਸਕੋਰ 28 ਓਵਰਾਂ ਤੋਂ ਬਾਅਦ ਦੋ ਵਿਕਟਾਂ ਦੇ ਨੁਕਸਾਨ 'ਤੇ 163 ਦੌੜਾਂ ਹੈ। ਵਿਰਾਟ 19 ਅਤੇ ਰਾਹੁਲ 22 ਦੌੜਾਂ 'ਤੇ ਬੱਲੇਬਾਜ਼ੀ ਕਰ ਰਹੇ ਹਨ।

IND vs PAK Weather Live: ਕੋਲੰਬੋ ਵਿੱਚ ਨਿਕਲੀ ਧੁੱਪ, ਮੈਦਾਨ ‘ਚੋਂ ਹਟਾਏ ਜਾ ਰਹੇ ਕਵਰ

IND vs PAK Weather Live: ਮੈਦਾਨ ਤੋਂ ਕਵਰ ਹਟਾਏ ਜਾ ਰਹੇ ਹਨ। ਕੋਲੰਬੋ ਵਿੱਚ ਧੁੱਪ ਨਿਕਲ ਗਈ ਹੈ। ਅੰਪਾਇਰ ਜਲਦੀ ਹੀ ਮੈਦਾਨ ਦਾ ਮੁਆਇਨਾ ਕਰਨਗੇ। ਮੈਚ ਕਦੋਂ ਸ਼ੁਰੂ ਹੋਵੇਗਾ ਇਸ ਬਾਰੇ ਜਲਦੀ ਹੀ ਇੱਕ ਅਪਡੇਟ ਆ ਸਕਦਾ ਹੈ।

IND vs PAK Weather Live: ਆਸਮਾਨ ਵਿੱਚ ਛਾਏ ਕਾਲੇ ਬਦਲ

IND vs PAK Weather Live: ਕੋਲੰਬੋ ਵਿੱਚ ਕਾਲੇ ਬੱਦਲ ਛਾਏ ਹੋਏ ਹਨ। ਦਿਨ ਵੇਲੇ ਰਾਤ ਵਾਂਗ ਹਨੇਰਾ ਹੋ ਗਿਆ ਹੈ। ਮੀਂਹ ਦੇ ਰੁਕਣ ਦੀ ਕੋਈ ਸੰਭਾਵਨਾ ਨਹੀਂ ਲੱਗ ਰਹੀ ਹੈ। ਪਾਕਿਸਤਾਨ ਨੂੰ 20 ਓਵਰਾਂ 'ਚ 181 ਦੌੜਾਂ ਦਾ ਟੀਚਾ ਦੇ ਕੇ ਮੈਚ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾ ਸਕਦੀ ਹੈ।

IND vs PAK Weather Live: ਕੋਲੰਬੋ ਵਿੱਚ ਫਿਰ ਮੀਂਹ ਹੋਇਆ ਸ਼ੁਰੂ

IND vs PAK Weather Live: 15 ਮਿੰਟ ਬਾਅਦ ਫਿਰ ਬਾਰਿਸ਼ ਸ਼ੁਰੂ ਹੋ ਗਈ। ਮੈਦਾਨ ਨੂੰ ਇੱਕ ਵਾਰ ਫਿਰ ਕਵਰਸ ਨਾਲ ਢੱਕ ਦਿੱਤਾ ਗਿਆ ਹੈ। ਮੈਚ ਕਦੋਂ ਸ਼ੁਰੂ ਹੋਵੇਗਾ, ਇਸ ਬਾਰੇ ਫਿਲਹਾਲ ਕੁਝ ਨਹੀਂ ਕਿਹਾ ਜਾ ਸਕਦਾ।

ਪਿਛੋਕੜ

IND vs PAK live score: ਏਸ਼ੀਆ ਕੱਪ 2023 ਦਾ ਸੁਪਰ ਫੋਰ ਮੈਚ ਸੋਮਵਾਰ ਨੂੰ ਰਿਜ਼ਰਵ ਡੇਅ 'ਤੇ ਭਾਰਤ ਅਤੇ ਪਾਕਿਸਤਾਨ ਵਿਚਾਲੇ ਖੇਡਿਆ ਜਾਵੇਗਾ। ਭਾਰੀ ਮੀਂਹ ਕਾਰਨ ਐਤਵਾਰ ਨੂੰ ਭਾਰਤ-ਪਾਕਿਸਤਾਨ ਮੈਚ ਪੂਰਾ ਨਹੀਂ ਹੋ ਸਕਿਆ। ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 24.1 ਓਵਰਾਂ 'ਚ 2 ਵਿਕਟਾਂ ਦੇ ਨੁਕਸਾਨ 'ਤੇ 147 ਦੌੜਾਂ ਬਣਾਈਆਂ। ਪਰ ਇਸ ਤੋਂ ਬਾਅਦ ਬਾਰਿਸ਼ ਸ਼ੁਰੂ ਹੋ ਗਈ ਅਤੇ ਮੈਚ ਨਹੀਂ ਖੇਡਿਆ ਜਾ ਸਕਿਆ। ਇਹ ਮੈਚ ਕੋਲੰਬੋ ਵਿੱਚ ਹੋ ਰਿਹਾ ਹੈ ਅਤੇ ਅੱਜ ਵੀ ਇੱਥੇ ਮੀਂਹ ਪੈਣ ਦੀ ਸੰਭਾਵਨਾ ਹੈ।


ਸੋਮਵਾਰ ਦੀ ਸ਼ੁਰੂਆਤ ਕੋਲੰਬੋ ਵਿੱਚ ਬਾਰਿਸ਼ ਨਾਲ ਹੋਈ। ਸੋਸ਼ਲ ਮੀਡੀਆ 'ਤੇ ਕਈ ਪ੍ਰਸ਼ੰਸਕਾਂ ਨੇ ਬਾਰਿਸ਼ ਦੀਆਂ ਵੀਡੀਓ ਅਤੇ ਤਸਵੀਰਾਂ ਸ਼ੇਅਰ ਕੀਤੀਆਂ ਹਨ। ਮੌਸਮ ਵਿਭਾਗ ਮੁਤਾਬਕ ਸਵੇਰੇ 11 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਪਰ ਇਸ ਤੋਂ ਬਾਅਦ 1 ਵਜੇ ਤੱਕ ਮੀਂਹ ਪੈਣ ਦੀ ਸੰਭਾਵਨਾ ਨਹੀਂ ਹੈ। ਹਾਲਾਂਕਿ ਇਸ ਤੋਂ ਬਾਅਦ ਦਾ ਸਮਾਂ ਪ੍ਰਸ਼ੰਸਕਾਂ ਨੂੰ ਨਿਰਾਸ਼ ਕਰ ਸਕਦਾ ਹੈ। ਮੌਸਮ ਵਿਭਾਗ ਦੀ ਵੈੱਬਸਾਈਟ ਮੁਤਾਬਕ ਰਾਤ 11 ਵਜੇ ਤੱਕ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ।


ਪਾਕਿਸਤਾਨ ਨੇ ਸੁਪਰ ਫੋਰ ਦੇ ਮੈਚ ਲਈ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਇਸ ਦੌਰਾਨ ਭਾਰਤ ਨੇ ਐਤਵਾਰ ਨੂੰ ਮੈਚ ਰੁਕਣ ਤੱਕ 24.1 ਓਵਰਾਂ ਵਿੱਚ 2 ਵਿਕਟਾਂ ਦੇ ਨੁਕਸਾਨ ਨਾਲ 147 ਦੌੜਾਂ ਬਣਾ ਲਈਆਂ ਸਨ। ਓਪਨਰ ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਟੀਮ ਨੂੰ ਚੰਗੀ ਸ਼ੁਰੂਆਤ ਦਿੱਤੀ।


ਰੋਹਿਤ ਨੇ 49 ਗੇਂਦਾਂ ਦਾ ਸਾਹਮਣਾ ਕਰਦੇ ਹੋਏ 56 ਦੌੜਾਂ ਬਣਾਈਆਂ। ਉਨ੍ਹਾਂ ਦੀ ਪਾਰੀ ਵਿੱਚ 6 ਚੌਕੇ ਅਤੇ 4 ਛੱਕੇ ਸ਼ਾਮਲ ਸਨ। ਸ਼ੁਭਮਨ ਗਿੱਲ ਨੇ 58 ਦੌੜਾਂ ਬਣਾਈਆਂ। ਗਿੱਲ ਨੇ 52 ਗੇਂਦਾਂ ਦਾ ਸਾਹਮਣਾ ਕਰਦਿਆਂ 10 ਚੌਕੇ ਲਾਏ। ਵਿਰਾਟ ਕੋਹਲੀ ਅਤੇ ਕੇਐਲ ਰਾਹੁਲ ਅਜੇਤੂ ਰਹੇ। ਰਾਹੁਲ ਨੇ 28 ਗੇਂਦਾਂ ਵਿੱਚ 17 ਦੌੜਾਂ ਬਣਾਈਆਂ। ਕੋਹਲੀ ਨੇ 16 ਗੇਂਦਾਂ 'ਚ 8 ਦੌੜਾਂ ਬਣਾਈਆਂ। ਹੁਣ ਮੁਕਾਬਲਾ ਇੱਥੋਂ ਸ਼ੁਰੂ ਹੋਣਾ ਹੈ।

- - - - - - - - - Advertisement - - - - - - - - -

TRENDING NOW

© Copyright@2024.ABP Network Private Limited. All rights reserved.