ਪੜਚੋਲ ਕਰੋ

BCCI ਨੇ ਵਿਸ਼ਵ ਕੱਪ ਲਈ ਟੀਮ ਇੰਡੀਆ ਦਾ ਕੀਤਾ ਐਲਾਨ, ਇਨ੍ਹਾਂ 15 ਖਿਡਾਰੀਆਂ ਨੂੰ ਮਿਲੀ ਜਗ੍ਹਾ; ਸਟੈਂਡਬਾਏ 'ਚ ਇਹ ਖਿਡਾਰੀ ਸ਼ਾਮਲ

U19 Indian Cricket Team: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਵਿਸ਼ਵ ਕੱਪ 2024 ਅਤੇ ਦੱਖਣੀ ਅਫਰੀਕਾ ਵਿੱਚ ਹੋਣ ਵਾਲੀ ਟ੍ਰਾਈ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ।

U19 Indian Cricket Team: ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਨੇ ਅੰਡਰ-19 ਵਿਸ਼ਵ ਕੱਪ 2024 ਅਤੇ ਦੱਖਣੀ ਅਫਰੀਕਾ ਵਿੱਚ ਹੋਣ ਵਾਲੀ ਟ੍ਰਾਈ ਸੀਰੀਜ਼ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਹੈ। ਭਾਰਤ, ਇੰਗਲੈਂਡ ਅਤੇ ਦੱਖਣੀ ਅਫਰੀਕਾ ਵਿਚਾਲੇ ਟ੍ਰਾਈ ਸੀਰੀਜ਼ 29 ਦਸੰਬਰ ਤੋਂ ਖੇਡੀ ਜਾਵੇਗੀ, ਜਦਕਿ ਫਾਈਨਲ 10 ਜਨਵਰੀ 2024 ਨੂੰ ਹੋਵੇਗਾ। ਟੀਮ ਵਿੱਚ ਤਿੰਨ ਖਿਡਾਰੀਆਂ ਨੂੰ ਸਟੈਂਡਬਾਏ ਵਜੋਂ ਚੁਣਿਆ ਗਿਆ ਹੈ। ਇਸਦੇ ਨਾਲ ਹੀ ਟੀਮ ਦੀ ਕਮਾਨ ਉਦੈ ਸਹਾਰਣ ਸੰਭਾਲਣਗੇ।

ਬੀਸੀਸੀਆਈ ਦੀ ਜੂਨੀਅਰ ਚੋਣ ਕਮੇਟੀ ਨੇ ਇਸ ਟੀਮ ਦਾ ਐਲਾਨ ਕੀਤਾ ਹੈ। BCCI ਦੀ ਪ੍ਰੈੱਸ ਰਿਲੀਜ਼ 'ਚ ਦੱਸਿਆ ਗਿਆ ਕਿ ਟੀਮ ਇੰਡੀਆ ਟ੍ਰਾਈ ਸੀਰੀਜ਼ ਤੋਂ ਬਾਅਦ ਅੰਡਰ-19 ਵਿਸ਼ਵ ਕੱਪ ਦੀਆਂ ਤਿਆਰੀਆਂ ਸ਼ੁਰੂ ਕਰੇਗੀ। ਵਿਸ਼ਵ ਕੱਪ 19 ਜਨਵਰੀ 2024 ਤੋਂ ਸ਼ੁਰੂ ਹੋਵੇਗਾ। ਭਾਰਤੀ ਟੀਮ ਆਪਣਾ ਪਹਿਲਾ ਮੈਚ 20 ਜਨਵਰੀ ਨੂੰ ਬੰਗਲਾਦੇਸ਼ ਖਿਲਾਫ ਖੇਡੇਗੀ।

ਟੂਰਨਾਮੈਂਟ ਦੀਆਂ ਕੁੱਲ 16 ਟੀਮਾਂ ਨੂੰ ਏ, ਬੀ, ਸੀ ਅਤੇ ਡੀ ਦੇ ਚਾਰ ਗਰੁੱਪਾਂ ਵਿੱਚ ਰੱਖਿਆ ਗਿਆ ਹੈ। ਟੀਮ ਇੰਡੀਆ ਗਰੁੱਪ ਏ ਵਿੱਚ ਅਮਰੀਕਾ, ਬੰਗਲਾਦੇਸ਼ ਅਤੇ ਆਇਰਲੈਂਡ ਦੇ ਨਾਲ ਮੌਜੂਦ ਹੈ। ਬੰਗਲਾਦੇਸ਼ ਖ਼ਿਲਾਫ਼ ਖੇਡਣ ਤੋਂ ਬਾਅਦ ਟੀਮ ਇੰਡੀਆ ਵਿਸ਼ਵ ਕੱਪ ਦਾ ਦੂਜਾ ਮੈਚ 25 ਜਨਵਰੀ ਨੂੰ ਆਇਰਲੈਂਡ ਖ਼ਿਲਾਫ਼ ਅਤੇ ਤੀਜਾ 28 ਜਨਵਰੀ ਨੂੰ ਅਮਰੀਕਾ ਖ਼ਿਲਾਫ਼ ਖੇਡੇਗੀ।

ਟ੍ਰਾਈ ਸੀਰੀਜ਼ ਅਤੇ ਅੰਡਰ-19 ਵਿਸ਼ਵ ਕੱਪ ਲਈ ਭਾਰਤੀ ਟੀਮ

ਉਦੈ ਸਹਾਰਨ (ਕਪਤਾਨ), ਅਰਸ਼ਿਨ ਕੁਲਕਰਨੀ, ਆਦਰਸ਼ ਸਿੰਘ, ਰੁਦਰ ਪਟੇਲ, ਸਚਿਨ ਦਾਸ, ਪ੍ਰਿਯਾਂਸ਼ੂ ਮੋਲੀਆ, ਮੁਸ਼ੀਰ ਖਾਨ, ਅਵਨੀਸ਼ ਰਾਓ, ਸੌਮੀ ਪਾਂਡੇ, ਮੁਰੂਗਨ ਅਭਿਸ਼ੇਕ, ਇਨੇਸ਼ ਮਹਾਜਨ, ਧਨੁਸ਼ ਗੌੜਾ, ਰਾਜ ਲਿੰਬਾਨੀ, ਨਮਨ ਤਿਵਾਰੀ, ਆਰਾਧਿਆ ਸ਼ੁਕਲਾ।

ਟ੍ਰਾਈ ਸੀਰੀਜ਼ ਲਈ ਟੀਮ ਇੰਡੀਆ ਦੇ ਤਿੰਨ ਸਫਰ ਸਟੈਂਡਬਾਏ

ਪ੍ਰੇਮ ਦੇਵਕਰ, ਅੰਸ਼ ਗੋਸਾਈ, ਮੁਹੰਮਦ ਅਮਨ।

ਚਾਰ ਬੈਕਅੱਪ ਖਿਡਾਰੀ ਸ਼ਾਮਲ ਹਨ...
 
ਦੱਸ ਦੇਈਏ ਕਿ 15 ਮੈਂਬਰੀ ਟੀਮ ਅਤੇ ਤਿੰਨ ਸਫ਼ਰੀ ਸਟੈਂਡਬਾਏ ਤੋਂ ਇਲਾਵਾ, ਬੀਸੀਸੀਆਈ ਨੇ ਚਾਰ ਬੈਕਅੱਪ ਖਿਡਾਰੀਆਂ ਨੂੰ ਵੀ ਸ਼ਾਮਲ ਕੀਤਾ ਹੈ, ਜਿਸ ਵਿੱਚ ਮਹਾਰਾਸ਼ਟਰ ਦੇ ਦਿਗਵਿਜੇ ਪਾਟਿਲ, ਹਰਿਆਣਾ ਦੇ ਜਯੰਤ ਗੋਇਤ, ਤਾਮਿਲਨਾਡੂ ਦੇ ਪੀ ਵਿਗਨੇਸ਼ ਅਤੇ ਮਹਾਰਾਸ਼ਟਰ ਦੀ ਕਿਰਨ ਚੋਰਮਲੇ ਸ਼ਾਮਲ ਹਨ।

ਏਸ਼ੀਆ ਕੱਪ 'ਚ ਵੀ ਭਾਰਤ ਦੀ ਅਗਵਾਈ ਕਰ ਰਹੇ ਉਦੈ ਸਹਾਰਨ 

ਕਾਬਿਲੇਗੌਰ ਹੈ ਕਿ ਉਦੈ ਸਹਾਰਨ, ਜਿਸ ਨੂੰ ਟ੍ਰਾਈ ਸੀਰੀਜ਼ ਅਤੇ ਅੰਡਰ-19 ਵਿਸ਼ਵ ਕੱਪ ਲਈ ਚੁਣੀ ਗਈ ਟੀਮ ਦਾ ਕਪਤਾਨ ਬਣਾਇਆ ਗਿਆ ਸੀ, ਇਸ ਸਮੇਂ ਦੁਬਈ 'ਚ ਖੇਡੇ ਜਾ ਰਹੇ ਅੰਡਰ-19 ਏਸ਼ੀਆ ਕੱਪ 'ਚ ਭਾਰਤ ਦੀ ਕਪਤਾਨੀ ਕਰ ਰਹੇ ਹਨ। ਸਹਾਰਨ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੇ ਏਸ਼ੀਆ ਕੱਪ 'ਚ ਗਰੁੱਪ ਪੜਾਅ ਦੇ 3 'ਚੋਂ 2 ਮੈਚ ਜਿੱਤੇ ਹਨ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Advertisement
ABP Premium

ਵੀਡੀਓਜ਼

‘ਆਪ’ ਵਿਧਾਇਕ ਗੁਰਪ੍ਰੀਤ ਗੋਗੀ ਦੀ ਸ਼ੱਕੀ ਹਾਲਾਤ ’ਚ ਮੌਤShambu Border 'ਤੇ ਕਿਸਾਨ ਬੀਜੇਪੀ ਲੀਡਰਾਂ 'ਤੇ ਹੋਇਆ ਤੱਤਾਵੱਡੀ ਵਾਰਦਾਤ: ਸ਼ਰੇਆਮ ਮਾਰੀਆਂ ਗੋਲੀਆਂ ਮਾਰ ਕੇ ਕ*ਤਲ, ਕਾ*ਤਲ ਹੋਇਆ ਫਰਾਰRavneet Bittu ਬਿਆਨ ਦੇਣੇ ਬੰਦ ਕਰੇ, ਕਿਸਾਨਾਂ ਦਾ ਮਸਲਾ ਹੱਲ ਕਰਾਏ: Joginder Ugrahan

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
AAP ਵਿਧਾਇਕ ਗੁਰਪ੍ਰੀਤ ਗੋਗੀ ਦੀ ਗੋਲੀ ਲੱਗਣ ਕਰਕੇ ਹੋਈ ਮੌਤ, ਜਾਂਚ 'ਚ ਲੱਗੀ ਪੁਲਿਸ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
ਪੰਜਾਬ 'ਚ ਹਾਲੇ ਨਹੀਂ ਨਿਕਲੇਗੀ ਧੁੱਪ, ਇਨ੍ਹਾਂ ਜ਼ਿਲ੍ਹਿਆਂ ਲਈ ਸੰਘਣੀ ਧੁੰਦ ਦਾ ਅਲਰਟ ਹੋਇਆ ਜਾਰੀ
Punjab News: ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
ਪੰਜਾਬ 'ਚ ਗੁੰਡਾਗਰਦੀ ਦਾ ਨੰਗਾ ਨਾਚ, ਬਦਮਾਸ਼ਾ ਨੇ ਲੋਕਾਂ ਦੀ ਕੀਤੀ ਕੁੱਟਮਾਰ; ਘਰ ਸਾੜੇ ਮਚਾਈ ਤਬਾਹੀ
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 3 ਦਿਨਾਂ ਲਈ ਬੱਤੀ ਰਹੇਗੀ ਗੁੱਲ, ਜਾਣੋ ਕਿੰਨੇ ਘੰਟੇ ਦਾ ਲੱਗੇਗਾ ਬਿਜਲੀ ਕੱਟ ?
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Punjab News: ਪੰਜਾਬ 'ਚ 18 ਜਨਵਰੀ ਤੱਕ ਸਕੂਲਾਂ ਦੇ ਸਮੇਂ 'ਚ ਬਦਲਾਅ, ਜਾਣੋ Timing
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 11-01-2025
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
ਸ਼ੂਗਰ ਦੇ ਮਰੀਜ਼ਾਂ ਨੂੰ ਭੁੱਲ ਕੇ ਵੀ ਨਹੀਂ ਖਾਣੀਆਂ ਚਾਹੀਦੀਆਂ ਆਹ ਦਾਲਾਂ, ਨਹੀਂ ਤਾਂ ਵੱਧ ਜਾਵੇਗੀ ਮੁਸ਼ਕਿਲ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Suicide ਕਰਨ ਤੋਂ ਪਹਿਲਾਂ ਕਿਵੇਂ ਦੀਆਂ ਹਰਕਤਾਂ ਕਰਦਾ ਵਿਅਕਤੀ? ਇਦਾਂ ਕਰੋ ਪਛਾਣ
Embed widget