Virat Kohli: ਵਿਰਾਟ ਕੋਹਲੀ ਕਾਰਨ ਆਈ ਮੁਸ਼ਕਲ, ਟੀਮ ਦੇ ਐਲਾਨ 'ਚ ਹੋਈ ਦੇਰੀ; ਵੱਡੇ ਬਦਲਾਅ ਹੋਣੇ ਤੈਅ
IND Vs ENG: ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਕਾਰਨ ਇੰਗਲੈਂਡ ਦੇ ਖਿਲਾਫ ਬਾਕੀ ਤਿੰਨ ਟੈਸਟ ਮੈਚਾਂ ਲਈ ਟੀਮ ਇੰਡੀਆ ਦੀ ਚੋਣ ਅੱਧ ਵਿਚਾਲੇ ਅਟਕ ਗਈ ਹੈ। ਪਹਿਲੇ ਦੋ ਟੈਸਟ ਮੈਚਾਂ ਤੋਂ ਹਟਣ ਵਾਲੇ ਵਿਰਾਟ
IND Vs ENG: ਸਟਾਰ ਬੱਲੇਬਾਜ਼ ਵਿਰਾਟ ਕੋਹਲੀ ਦੇ ਕਾਰਨ ਇੰਗਲੈਂਡ ਦੇ ਖਿਲਾਫ ਬਾਕੀ ਤਿੰਨ ਟੈਸਟ ਮੈਚਾਂ ਲਈ ਟੀਮ ਇੰਡੀਆ ਦੀ ਚੋਣ ਅੱਧ ਵਿਚਾਲੇ ਅਟਕ ਗਈ ਹੈ। ਪਹਿਲੇ ਦੋ ਟੈਸਟ ਮੈਚਾਂ ਤੋਂ ਹਟਣ ਵਾਲੇ ਵਿਰਾਟ ਕੋਹਲੀ ਦੀ ਵਾਪਸੀ ਦਾ ਅਜੇ ਫੈਸਲਾ ਨਹੀਂ ਹੋਇਆ ਹੈ। ਸਪੋਰਟਸ ਦੀ ਰਿਪੋਰਟ ਮੁਤਾਬਕ ਟੀਮ ਦਾ ਨਾਂ ਫਾਈਨਲ ਕਰਨ ਤੋਂ ਪਹਿਲਾਂ ਚੋਣਕਾਰ ਵਿਰਾਟ ਕੋਹਲੀ ਦੇ ਜਵਾਬ ਦਾ ਇੰਤਜ਼ਾਰ ਕਰ ਰਹੇ ਹਨ। ਆਖਰੀ ਤਿੰਨ ਟੈਸਟਾਂ ਲਈ ਟੀਮ ਦਾ ਐਲਾਨ ਮੰਗਲਵਾਰ ਨੂੰ ਕੀਤੇ ਜਾਣ ਦੀ ਸੰਭਾਵਨਾ ਸੀ। ਪਰ ਹੁਣ ਚੋਣਕਾਰ 7 ਜਾਂ 8 ਫਰਵਰੀ ਨੂੰ ਟੀਮ ਇੰਡੀਆ ਦਾ ਐਲਾਨ ਕਰ ਸਕਦੇ ਹਨ। ਇੰਗਲੈਂਡ ਅਤੇ ਭਾਰਤ ਵਿਚਾਲੇ ਪੰਜ ਟੈਸਟ ਮੈਚਾਂ ਦੀ ਸੀਰੀਜ਼ ਦਾ ਤੀਜਾ ਮੈਚ 14 ਫਰਵਰੀ ਤੋਂ ਰਾਜਕੋਟ 'ਚ ਖੇਡਿਆ ਜਾਣਾ ਹੈ।
ਦਰਅਸਲ, ਸੀਰੀਜ਼ ਦੀ ਸ਼ੁਰੂਆਤ ਹੋਣ ਤੋਂ ਠੀਕ ਪਹਿਲਾਂ ਨਿੱਜੀ ਕਾਰਨਾਂ ਕਰਕੇ ਵਿਰਾਟ ਕੋਹਲੀ ਨੇ ਦੋ ਮੈਚਾਂ ਤੋਂ ਨਾਂਅ ਵਾਪਸ ਲੈ ਲਿਆ। ਤੀਜੇ ਟੈਸਟ 'ਚ ਵਿਰਾਟ ਕੋਹਲੀ ਦੀ ਵਾਪਸੀ ਦੀ ਪੂਰੀ ਉਮੀਦ ਸੀ। ਪਰ ਸਪੋਰਟਸ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਵਿਰਾਟ ਕੋਹਲੀ ਨੇ ਅਜੇ ਤੱਕ BCCI ਨੂੰ ਸੀਰੀਜ਼ ਦੇ ਬਾਕੀ ਮੈਚਾਂ ਲਈ ਆਪਣੀ ਉਪਲਬਧਤਾ ਬਾਰੇ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਹੁਣ ਇਹ ਡਰ ਵਧ ਗਿਆ ਹੈ ਕਿ ਵਿਰਾਟ ਕੋਹਲੀ ਇੰਗਲੈਂਡ ਖਿਲਾਫ ਤੀਜਾ ਟੈਸਟ ਮੈਚ ਖੇਡਦੇ ਨਜ਼ਰ ਨਹੀਂ ਆਉਣਗੇ। ਵਿਰਾਟ ਤੋਂ ਇਲਾਵਾ ਮੁਹੰਮਦ ਸ਼ਮੀ ਅਤੇ ਰਵਿੰਦਰ ਜਡੇਜਾ ਵੀ ਤੀਜੇ ਟੈਸਟ 'ਚ ਟੀਮ ਦਾ ਹਿੱਸਾ ਨਹੀਂ ਹੋਣਗੇ।
ਰਾਹੁਲ ਦੀ ਵਾਪਸੀ ਤੈਅ
ਚੋਣਕਾਰ ਇੱਕ ਹੋਰ ਹੈਰਾਨ ਕਰਨ ਵਾਲਾ ਬਦਲਾਅ ਕਰਕੇ ਹੋਏ ਕੇਐੱਸ ਭਰਤ ਨੂੰ ਟੀਮ ਤੋਂ ਬਾਹਰ ਦਾ ਰਸਤਾ ਦਿਖਾ ਸਕਦੇ ਹਨ। ਧਰੁਵ ਜੁਰੇਲ ਦਾ ਡੈਬਿਊ ਤੈਅ ਮੰਨਿਆ ਜਾ ਰਿਹਾ ਹੈ। ਹਾਲਾਂਕਿ ਇਸ਼ਾਨ ਕਿਸ਼ਨ ਵਾਪਸ ਨਹੀਂ ਆਉਣਗੇ ਕਿਉਂਕਿ ਉਨ੍ਹਾਂ ਨੇ ਬ੍ਰੇਕ ਤੋਂ ਬਾਅਦ ਕ੍ਰਿਕਟ ਦੇ ਮੈਦਾਨ 'ਤੇ ਪੈਰ ਨਹੀਂ ਰੱਖਿਆ ਹੈ। ਜੇਕਰ ਟੀਮ ਪ੍ਰਬੰਧਨ ਜਸਪ੍ਰੀਤ ਬੁਮਰਾਹ ਨੂੰ ਆਰਾਮ ਦੇਣ ਦਾ ਫੈਸਲਾ ਕਰਦਾ ਹੈ ਤਾਂ ਜੈਦੇਵ ਉਨਾਦਕਟ ਨੂੰ ਮੌਕਾ ਮਿਲ ਸਕਦਾ ਹੈ। ਇਸ ਤੋਂ ਇਲਾਵਾ ਕੇਐੱਲ ਰਾਹੁਲ ਦੀ ਵਾਪਸੀ ਪੱਕੀ ਹੈ ਅਤੇ ਉਹ ਤੀਜੇ ਟੈਸਟ ਮੈਚ 'ਚ ਵੀ ਖੇਡਦੇ ਨਜ਼ਰ ਆਉਣਗੇ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।