(Source: ECI/ABP News)
IND vs SL: ਭਾਰਤ-ਸ਼੍ਰੀਲੰਕਾ ਸੀਰੀਜ਼ ਵਿਚਾਲੇ ਇਸ ਕ੍ਰਿਕਟਰ 'ਤੇ ਲੱਗਿਆ 5 ਸਾਲ ਦਾ ਬੈਨ, ਫਿਕਸਿੰਗ ਕਰ ਖਾਦੇ ਕਰੋੜਾਂ ਰੁਪਏ
IND vs SL: ਕ੍ਰਿਕਟ ਜਗਤ ਨਾਲ ਜੁੜੀਆਂ ਇਸ ਸਮੇਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇੰਗਲੈਂਡ 'ਚ ਦ ਹੰਡਰਡ ਖੇਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ 'ਚ ਗਲੋਬਲ ਟੀ-20 ਲੀਗ ਦਾ ਆਯੋਜਨ ਕੀਤਾ ਜਾਵੇਗਾ। ਕੁਝ ਟੀਮਾਂ ਦੁਵੱਲੀ ਸੀਰੀਜ਼
![IND vs SL: ਭਾਰਤ-ਸ਼੍ਰੀਲੰਕਾ ਸੀਰੀਜ਼ ਵਿਚਾਲੇ ਇਸ ਕ੍ਰਿਕਟਰ 'ਤੇ ਲੱਗਿਆ 5 ਸਾਲ ਦਾ ਬੈਨ, ਫਿਕਸਿੰਗ ਕਰ ਖਾਦੇ ਕਰੋੜਾਂ ਰੁਪਏ Between India-Sri Lanka series, this cricketer was banned for 5 years, he ate crores of rupees by fixing details inside IND vs SL: ਭਾਰਤ-ਸ਼੍ਰੀਲੰਕਾ ਸੀਰੀਜ਼ ਵਿਚਾਲੇ ਇਸ ਕ੍ਰਿਕਟਰ 'ਤੇ ਲੱਗਿਆ 5 ਸਾਲ ਦਾ ਬੈਨ, ਫਿਕਸਿੰਗ ਕਰ ਖਾਦੇ ਕਰੋੜਾਂ ਰੁਪਏ](https://feeds.abplive.com/onecms/images/uploaded-images/2024/08/07/0e2cd94be93e25e73b05a5f4d7fec1fe1723018437820709_original.jpg?impolicy=abp_cdn&imwidth=1200&height=675)
IND vs SL: ਕ੍ਰਿਕਟ ਜਗਤ ਨਾਲ ਜੁੜੀਆਂ ਇਸ ਸਮੇਂ ਕਈ ਖਬਰਾਂ ਸਾਹਮਣੇ ਆ ਰਹੀਆਂ ਹਨ। ਇੰਗਲੈਂਡ 'ਚ ਦ ਹੰਡਰਡ ਖੇਡਿਆ ਜਾ ਰਿਹਾ ਹੈ। ਇਸ ਤੋਂ ਇਲਾਵਾ ਕੈਨੇਡਾ 'ਚ ਗਲੋਬਲ ਟੀ-20 ਲੀਗ ਦਾ ਆਯੋਜਨ ਕੀਤਾ ਜਾਵੇਗਾ। ਕੁਝ ਟੀਮਾਂ ਦੁਵੱਲੀ ਸੀਰੀਜ਼ 'ਚ ਇਕ-ਦੂਜੇ ਖਿਲਾਫ ਖੇਡਣ ਆਈਆਂ ਹਨ। ਇਸੇ ਲੜੀ 'ਚ ਭਾਰਤ ਬਨਾਮ ਸ਼੍ਰੀਲੰਕਾ (IND vs SL) ਸੀਰੀਜ਼ ਸੁਰਖੀਆਂ 'ਚ ਹੈ।
ਦੋਵਾਂ ਟੀਮਾਂ ਵਿਚਾਲੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦਾ ਪਹਿਲਾ ਮੈਚ ਖੇਡਿਆ ਗਿਆ। ਹੁਣ ਇਹ ਦੋਵੇਂ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਖੇਡ ਰਹੇ ਹਨ। ਹਾਲਾਂਕਿ ਇਸ ਦੌਰਾਨ ਇਕ ਸਨਸਨੀਖੇਜ਼ ਖਬਰ ਸਾਹਮਣੇ ਆ ਰਹੀ ਹੈ। ਦਰਅਸਲ, ਇਕ ਮਸ਼ਹੂਰ ਖਿਡਾਰੀ 'ਤੇ ਮੈਚ ਫਿਕਸਿੰਗ ਲਈ 5 ਸਾਲ ਦਾ ਬੈਨ ਲਗਾਇਆ ਗਿਆ ਹੈ। ਇੱਥੇ ਜਾਣੋ ਅਸੀ ਕਿਸ ਖਿਡਾਰੀ ਬਾਰੇ ਗੱਲ ਕਰ ਰਹੇ ਹਾਂ।
ਇਸ ਬੱਲੇਬਾਜ਼ 'ਤੇ ਲੱਗੀ 5 ਸਾਲ ਦੀ ਪਾਬੰਦੀ
ਸੋਸ਼ਲ ਮੀਡੀਆ ਰਾਹੀਂ ਇੱਕ ਵੱਡੀ ਜਾਣਕਾਰੀ ਸਾਹਮਣੇ ਆ ਰਹੀ ਹੈ। ਦਰਅਸਲ, ਅਫਗਾਨਿਸਤਾਨ ਕ੍ਰਿਕਟ ਟੀਮ ਦੇ ਇੱਕ ਖਿਡਾਰੀ 'ਤੇ ਮੈਚ ਫਿਕਸਿੰਗ ਦਾ ਦੋਸ਼ ਲੱਗਾ ਹੈ। ਇੰਨਾ ਹੀ ਨਹੀਂ ਇਸ ਟਾਪ ਆਰਡਰ ਬੱਲੇਬਾਜ਼ 'ਤੇ 5 ਸਾਲ ਦਾ ਬੈਨ ਵੀ ਲਗਾਇਆ ਗਿਆ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ ਨੇ ਆਪਣੀ ਅਧਿਕਾਰਤ ਵੈੱਬਸਾਈਟ ਰਾਹੀਂ ਇਸ ਦੀ ਪੁਸ਼ਟੀ ਕੀਤੀ ਹੈ।
ਦਰਅਸਲ ਇਹ ਹੈ 26 ਸਾਲ ਦਾ ਕ੍ਰਿਕਟਰ ਇਹਸਾਨਉੱਲ੍ਹਾ ਜੰਨਤ। ਉਸ 'ਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਅਤੇ ਆਈਸੀਸੀ ਦੇ ਭ੍ਰਿਸ਼ਟਾਚਾਰ ਵਿਰੋਧੀ ਕੋਡ ਦੀ ਉਲੰਘਣਾ ਕਰਨ ਦਾ ਦੋਸ਼ ਹੈ। ਇਸ ਦੇ ਲਈ ਸੱਜੇ ਹੱਥ ਦੇ ਬੱਲੇਬਾਜ਼ 'ਤੇ 5 ਸਾਲ ਲਈ ਸਾਰੀਆਂ ਕ੍ਰਿਕਟ ਗਤੀਵਿਧੀਆਂ 'ਤੇ ਪਾਬੰਦੀ ਲਗਾਈ ਗਈ ਹੈ। ਉਸਨੇ ਆਈਸੀਸੀ ਕੋਡ ਦੀ ਧਾਰਾ 2.1.1 ਦਾ ਉਲੰਘਣ ਮੰਨਿਆ ਗਿਆ।
KPL 2 ਦੌਰਾਨ ਕੀਤਾ ਗਿਆ ਸੀ ਇਹ ਅਪਰਾਧ
ਇਹਸਾਨਉੱਲ੍ਹਾ ਜਨਤ 'ਤੇ ਕਾਬੁਲ ਪ੍ਰੀਮੀਅਰ ਲੀਗ ਦੇ ਦੂਜੇ ਸੀਜ਼ਨ ਦੌਰਾਨ ਮੈਚਾਂ ਦੇ ਨਤੀਜਿਆਂ ਨੂੰ ਕੰਟਰੋਲ ਕਰਨ ਦਾ ਦੋਸ਼ ਹੈ। ਅਫਗਾਨਿਸਤਾਨ ਕ੍ਰਿਕਟ ਬੋਰਡ (ਏ.ਸੀ.ਬੀ.) ਦੀ ਭ੍ਰਿਸ਼ਟਾਚਾਰ ਵਿਰੋਧੀ ਸੰਸਥਾ ਨੇ ਖੁਲਾਸਾ ਕੀਤਾ ਹੈ ਕਿ ਤਿੰਨ ਹੋਰ ਖਿਡਾਰੀ ਵੀ ਸ਼ੱਕ ਦੇ ਘੇਰੇ 'ਚ ਹਨ। ਫਿਲਹਾਲ ਉਸ ਦੀ ਜਾਂਚ ਚੱਲ ਰਹੀ ਹੈ।
ਦੋਸ਼ ਸਾਬਤ ਹੋਣ ਤੋਂ ਬਾਅਦ ਬੋਰਡ ਅਜਿਹੇ ਖਿਡਾਰੀਆਂ ਖਿਲਾਫ ਬਣਦੀ ਕਾਰਵਾਈ ਕਰੇਗਾ। ਹਾਲਾਂਕਿ ਕ੍ਰਿਕਟ ਜਗਤ 'ਚ ਪਹਿਲਾਂ ਵੀ ਫਿਕਸਿੰਗ ਵਰਗੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇਹ ਜੈਂਟਲਮੈਨਜ਼ ਗੇਮ ਨਾਮੀ ਇਸ ਗੇਮ ਦੇ ਅਕਸ ਨੂੰ ਖਰਾਬ ਕਰਨ ਦਾ ਕੰਮ ਕਰਦੇ ਹਨ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)